ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮੁਨਖਤਾ ਦੀ ਸੇਵਾ ਕਰਨ ਲਈ, ਸਵਰਗ ਵਿਚ ਵਧੇਰੇ ਵਿਸ਼ੇਸ਼ ਅਧਿਕਾਰ ਨੂੰ ਛਡ ਦੇਣਾ,“ ਤਿੰਨ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜ਼ਰੂਰ ਹੀ ਇਕ ਸੰਤ ਹੋਣਾ ਨਿਰਾਸ਼ਜਨਕ ਹੋਵੇਗਾ ਅਤੇ ਇਥੋਂ ਤਕ ਪਤਾ ਨਾ ਹੋਣਾ ਜੇਕਰ ਤੁਸੀਂ ਸਚਮੁਚ ਹੋ। ਅਗੇ ਪਿਛੇ ਭਜਦੇ ਰਹਿਣਾ। 'ਮੈਂ ਹਾਂ?" "ਮੈਂ ਨਹੀਂ ਹਾਂ?" "ਸਾਇਦ ਸਤਿਗੁਰੂ ਨੇ ਮੇਰੇ ਨਾਲ ਮਜ਼ਾਕ ਕੀਤਾ ਹੈ। ਕਲ ਨੂੰ, ਉਹ ਇਹ ਵਾਪਸ ਲੈ ਲ਼ਵੇਗੀ।" ਇਹ ਠੀਕ ਹੈ। ਤੁਸੀਂ ਵਾਕਈ ਇਕ ਸੰਤ ਹੋ । ਤੁਸੀਂ ਬਸ ਵਖਰੇ ਹੋ। ਕਲਪਨਾ ਕਰੋ, ਤੁਸੀਂ ਕੁਆਨ ਯਿੰਨ ਵਿਧੀ ਦਾ ਅਭਿਆਸ ਨਹੀਂ ਕਰ ਰਹੇ, ਅਤੇ ਜੇਕਰ ਤੁਸੀਂ ਕੋਈ ਹੋਰ ਵਿਧੀਆ ਦਾ ਅਭਿਆਸ ਕਰਦੇ ਹੋ, ਅਤੇ ਸਭ ਤੋਂ ਉਚਾ ਜੋ ਤੁਸੀਂ ਪ੍ਰਾਪਤ ਕਰ ਸਕਦੇ ਹੋ, ਬਿਨਾਂਸ਼ਕ, ਤੀਸਰਾ ਪਧਰ ਹੈ। ਅਤੇ ਫਿਰ ਤੁਸੀਂ ਖੇਤਰ ਵਿਚ ਬਸ ਸਾਰੀ ਜਗਾ ਜਾਂਦੇ ਹੋ, ਅਤੇ ਸਭ ਕਿਸਮ ਦੀਆ ਚੀਜ਼ਾਂ ਸਿਖਦੇ ਹੋ। ਤੀਸਰੇ ਪਧਰ ਤੇ, ਇਹ ਬਹੁਤ ਮਜ਼ੇਦਾਰ ਹੈ। ਵਡੀਆਂ, ਵਡੀਆਂ, ਸ਼ਾਨਦਾਰ ਚੀਜ਼ਾਂ। ਬਹੁਤ ਸਾਰਾ ਜਾਦੂ। ਖੁਬਸੂਰਤ ਲੋਕ। ਸ਼ਕਤੀਸ਼ਾਲੀ। […]

ਪਰ ਕਿਉਂਕਿ ਤੁਸੀਂ ਇਸ ਵਿਧੀ ਦਾ ਅਭਿਆਸ ਕਰਦੇ ਹੋ, ਅਸੀਂ ਹਰ ਇਕ ਖੇਤਰ ਵਿਚ ਗਹਿਰੇ ਪਧਰ ਤੇ ਜਾਣ ਬਾਰੇ ਪ੍ਰਵਾਹ ਨਹੀਂ ਕਰਦੇ। ਅਸੀਂ ਸਿਧਾ ਪੰਜਵੇਂ ਖੇਤਰ ਨੂੰ ਬਸ ਜਾਂਦੇ ਹਾਂ। ਅਤੇ ਸਾਡੇ ਪੰਜਵੇਂ ਖੇਤਰ ਨੂੰ ਜਾਣ ਤੋਂ ਬਾਅਦ, ਅਸੀਂ ਹਮੇਸਾਂ ਹੇਠਾਂ ਜਾ ਸਕਦੇ ਹਾਂ ਅਤੇ ਇਕ ਝਾਤ ਮਾਰ ਸਕਦੇ ਹਾਂ ਜਿਥੇ ਵੀ ਅਸੀਂ ਚਾਹੁੰਦੇ ਹੋਈਏ। ਇਹ ਬਿਹਤਰ ਹੈ ਉਸ ਖੇਤਰ ਵਿਚ ਲਟਕਦੇ ਰਹਿਣਾ ਅਤੇ ਕਦੇ ਉਪਰ ਨਾ ਜਾ ਸਕਣ ਨਾਲੋਂ। ਤੁਹਾਡੇ ਵਿਚੋਂ ਬਹੁਤੇ ਤੀਸਰੇ ਪਧਰ ਦੀ ਜਾਂ ਚੌਥੇ ਪਧਰ ਦੀ ਜਾਦੂਮਈ ਸੁੰਦਰਤਾ ਬਾਰੇ ਨਹੀਂ ਜਾਣਦੇ। ਇਹ ਵੀ ਠੀਕ ਹੈ। ਜੇਕਰ ਤੁਸੀਂ ਇਹ ਜਾਣਦੇ ਹੋ, ਸ਼ਾਇਦ ਤੁਸੀਂ ਇਥੋਂ ਤਕ ਉਪਰ ਜਾਵੋਂਗੇ ਅਤੇ ਉਥੇ ਹੀ ਰਹੋਂਗੇ, ਅਤੇ ਕਦੇ ਬਾਹਰ ਨਹੀਂ ਜਾਣਾ ਚਾਹੋਂਗੇ ਜਾਂ ਇਥੋਂ ਤਕ ਬਿਲਕਲ ਪੰਜਵੇਂ ਪਧਰ ਨੂੰ ਨਹੀਂ ਜਾਣਾ ਚਾਹੋਂਗੇ, ਕਿਉਂਕਿ ਤੁਸੀਂ ਸੋਚੋਂਗੇ, "ਇਹੀ ਬਸ ਹੈ। ਮੈਂ ਹੋਰ ਕੀ ਚਾਹ ਸਕਦਾ ਹਾਂ?"

ਇਥੋਂ ਤਕ ਲੋਕ ਜੋ ਦੂਜੇ ਖੇਤਰ ਉਤੇ ਹਨ, ਉਹ ਪਹਿਲੇ ਹੀ ਸੋਚਦੇ ਹਨ, "ਬਸ ਇਹੀ ਹੈ। ਮੈਂ ਹੋਰ ਕੀ ਚਾਹੁੰਦਾ ਹਾਂ?" ਸੋ, ਉਹ ਬਾਹਰ ਜਾਂਦੇ ਅਤੇ ਇਕ ਅਧਿਆਪਕ ਬਣਦੇ ਅਤੇ ਵਡੀਆਂ ਗਲਾਂ ਕਰਦੇ ਅਤੇ ਆਪਣੀ ਜੀਭ ਨਾਲ ਹਰ ਇਕ ਨੂੰ ਹਰਾਉਂਦੇ ਹਨ। ਬਸ ਇਹੀ ਹੈ, ਉਹ "ਪ੍ਰਮਾਤਮਾ ਨੂੰ ਜਾਣਦੇ" ਹਨ, ਕਿਉਂਕਿ ਉਹ ਜਗਾ ਪਹਿਲੇ ਹੀ ਬਹੁਤ ਚਮਕਦਾਰ ਹੈ। ਕੀ ਤੁਸੀਂ ਜੂਨ ਦੇ ਦੁਪਹਿਰ ਦੇ ਸੂਰਜ ਵਿਚ ਦੇਖਣ ਦੀ ਕਲਪਨਾ ਕਰ ਸਕਦੇ ਹੋ, ਸਾਰਾ ਸਮਾਂ ਇਹਦੇ ਵਲ ਦੇਖਣਾ? ਤੁਸੀਂ ਨਹੀਂ ਕਰ ਸਕਦੇ। ਇਸ ਤਰਾਂ ਇਤਨਾ ਚਮਕਦਾਰ। ਅਤੇ ਸਮੁਚਾ ਖੇਤਰ ਇਸ ਤਰਾਂ ਚਮਕਦਾਰ ਹੈ, ਇਥੋਂ ਤਕ ਸਿਰਫ ਸੂਰਜ ਵਾਂਗ ਇਕ ਬਿੰਦੂ ਹੀ। ਅਤੇ ਸੋ, ਜਦੋਂ ਤੁਸੀਂ ਉਸ ਕਿਸਮ ਦੇ ਖੇਤਰ ਵਿਚ ਜਾਂਦੇ ਹੋ, ਤੁਸੀਂ ਸੋਚੋਂਗੇ, "ਓਹ, ਪ੍ਰਮਾਤਮਾ, ਇਹ ਪ੍ਰਮਾਤਮਾ ਹੈ।" ਅਤੇ ਤੁਸੀਂ ਪ੍ਰਮਾਤਮਾ ਦੇ ਨਾਲ ਇਕਜੁਟ ਮਹਿਸੂਸ ਕਰੋਂਗੇ। ਤੁਸੀਂ ਮਹਿਸੂਸ ਕਰਦੇ ਹੋ ਤੁਸੀਂ ਉਸ ਚਮਕ ਨਾਲ ਇਕ ਹੋ। ਅਤੇ ਫਿਰ ਤੁਸੀਂ ਸੋਚਦੇ ਹੋ ਤੁਸੀਂ ਪ੍ਰਮਾਤਮਾ ਹੋ। ਅਤੇ ਤੁਸੀਂ ਕਿਸੇ ਕਿਸਮ ਦੇ ਹੰਕਾਰੀ ਰਵਈਆ ਦਾ ਵਿਕਾਸ ਕਰਦੇ ਹੋ, ਜਿਵੇਂ ਤੁਸੀਂ ਸਭ ਚੀਜ਼ ਜਾਣਦੇ ਹੋ, ਤੁਸੀਂ ਸਭ ਚੀਜ਼ ਸਮਝਦੇ ਹੋ, ਤੁਸੀਂ ਹਰ ਇਕ ਨਾਲੋਂ ਬਿਹਤਰ ਹੋ, ਅਤੇ ਇਹੀ ਸਮਸ‌ਿਆ ਹੈ। ਇਸੇ ਕਰਕੇ ਬਹੁਤੇ ਸੰਤ ਦੂਸਰੇ ਨੂੰ ਪਾਰ ਨਹੀਂ ਕਰ ਸਕਦੇ।

ਉਹ ਉਪਰ ਉਥੇ ਹਨ, ਅਤੇ ਫਿਰ ਉਹ ਉਪਰ ਅਤੇ ਹੇਠਾਂ, ਉਪਰ ਅਤੇ ਹੇਠਾਂ ਆਉਣਾ ਜਾਰੀ ਰਖਦੇ ਹਨ। ਸ਼ਾਇਦ ਐਸਟਰਲ ਪਧਰ ਅਤੇ ਫਿਰ ਦੁਬਾਰਾ ਉਪਰ, ਦੁਬਾਰਾ ਉਪਰ। ਦੋਵੇਂ ਖੂਬਸੂਰਤ ਹਨ। ਭਾਵੇਂ ਜੇਕਰ ਤੁਸੀਂ ਐਸਟਰਲ ਪਧਰ ਵਿਚ ਹੋ, ਪਹਿਲੇ ਹੀ ਇਹ ਖੂਬਸੂਰਤ ਹੈ, ਇਹ ਖੂਬਸੂਰਤ ਹੈ। ਸੋ, ਸਾਨੂੰ ਇਸ ਕਿਸਮ ਦੀ ਮਹਿਮਾ ਵਿਚ, ਅਸਥਾਈ ਮਹਿਮਾ ਵਿਚ ਫਸਣਾ ਨਹੀਂ ਚਾਹੁੰਦੇ। ਸੋ ਸਤਿਗੁਰੂ ਹਮੇਸ਼ਾਂ ਤੁਹਾਡੀਆਂ ਅਖਾਂ ਤੇ ਪਟੀ ਬੰਨਦਾ ਹੈ ਅਤੇ ਤੁਹਾਨੂੰ ਉਪਰ ਲੈ ਜਾਂਦਾ ਹੈ। ਇਹ ਸਭ ਤੋਂ ਵਧੀਆ ਹੈ। ਤਾਂਕਿ ਤੁਸੀਂ ਜਲਦੀ, ਜਲਦੀ, ਜਲਦੀ ਜਾਵੋਂ। ਜਿਤਨਾ ਉਚਾ ਪਹਿਲੇ ਬਿਹਤਰ ਹੈ। ਕਿਉਂਕਿ ਜਦੋਂ ਤੁਸੀਂ ਉਚਾ ਜਾਂਦੇ ਹੋ, ਤੁਸੀਂ ਹਮੇਸ਼ਾਂ ਹੇਠਾਂ ਜਾ ਸਕਦੇ ਹੋ। ਪਰ ਜਦੋਂ ਤੁਸੀਂ ਹੇਠਾਂ ਹੋਵੋਂ, ਤੁਸੀਂ ਉਚਾ ਨਹੀਂ ਜਾ ਸਕਦੇ। ਇਹੀ ਸਮਸ‌ਿਆ ਹੈ। ਇਕੇਰਾਂ ਤੁਸੀਂ ਪੰਜਵੇਂ ਖੇਤਰ ਉਤੇ ਹੋਵੋਂ, ਤੁਸੀਂ ਸਾਰੇ ਰਾਹ ਨਰਕ ਨੂੰ ਜਾ ਸਕਦੇ ਹੋ ਜੇਕਰ ਤੁਸੀਂ ਚਾਹੋਂ। ਹਰ ਕੋਈ ਨਰਕ ਨੂੰ ਨਹੀਂ ਜਾ ਸਕਦਾ ਜਦੋਂ ਵੀ ਉਹ ਚਾਹੁੰਦੇ ਹਨ। ਨਹੀਂ, ਇਹ ਇਕ ਵਿਸ਼ੇਸ਼ ਅਧਿਕਾਰ ਹੈ। ਸਾਰਾ ਸੰਸਾਰ ਵਖਰਾ ਹੈ, ਪਰ ਸੰਤ ਨਹੀਂ ਹਨ।

ਸਾਰੇ ਸੰਤ ਨਰਕ ਨੂੰ ਨਹੀਂ ਜਾ ਸਕਦੇ। ਜੇਕਰ ਤੁਹਾਡੇ ਕੋਲ ਕਾਫੀ ਸ਼ਕਤੀ ਹੋਵੇ, ਤੁਸੀਂ ਉਥੇ ਜਾ ਸਕਦੇ ਹੋ। ਜੋ ਲੋਕ ਨਰਕ ਦੇ ਹਨ, ਉਹ ਇਸ ਦੀ ਪਹਿਲੇ ਹੀ ਆਦਤ ਪਾ ਲੈਂਦੇ ਹਨ, ਸੋ... ਕੀ? ਸੰਤਾਂ ਦਾ ਸਿਰਫ ਮਧ ਹਿਸਾ ਨਰਕ ਨੂੰ ਜਾ ਸਕਦਾ ਹੈ; ਮੇਰਾ ਭਾਵ ਹੈ ਮੁਸੀਬਤ ਵਿਚ ਆਉਣ ਤੋਂ ਬਿਨਾਂ। ਇਥੋਂ ਤਕ ਕਿ ਉਚੇ ਵਾਲੇ ਹੇਠਾਂ ਨਹੀਂ ਜਾ ਸਕਦੇ। ਪੰਜਵੇਂ (ਪਧਰ) ਤੋਂ ਉਚੇ, ਤੁਸੀਂ ਹੇਠਾਂ ਉਥੇ ਨਹੀਂ ਜਾ ਸਕਦੇ। ਤੁਸੀਂ ਉਥੋਂ ਦੇ ਨਹੀਂ ਹੋ। ਤੁਸੀਂ ਨਹੀਂ ਕਰ ਸਕਦੇ, ਇਹ ਪੂਰੀ ਤਰਾਂ ਵਖਰਾ ਹੈ। ਤੁਹਾਡੇ ਕੋਲ ਬਰਕਰਾਰ ਰਹਿਣ ਲਈ ਸਮਗਰੀ ਨਹੀਂ ਹੈ। ਉਹ ਉਥੇ ਜਾਣਾ ਵੀ ਨਹੀਂ ਚਾਹੁੰਦੇ। ਉਹ ਇਥੋਂ ਤਕ ਇਥੇ ਆਉਣਾ ਵੀ ਨਹੀਂ ਚਾਹੁੰਦੇ। ਪੰਜਵੇਂ ਪਧਰ ਤੋਂ ਉਪਰ ਤੋਂ ਜੀਵ, ਉਹ ਇਥੋਂ ਤਕ ਕਦੇ ਹੇਠਾਂ ਨਹੀਂ ਆਉਣਾ ਚਾਹੁੰਦੇ, ਕੋਈ ਵੀ ਪੰਜਵੇਂ ਪਧਰਾਂ ਤੋਂ ਇਥੇ। ਹਾਂਜੀ, ਨਰਕ ਨੂੰ ਜਾਣ ਦੀ ਗਲ ਤਾਂ ਪਾਸੇ ਰਹੀ। ਕਾਹਦੇ ਲਈ? ਉਹ ਇਸ ਬਾਰੇ ਸੋਚਦੇ ਵੀ ਨਹੀਂ ਹਨ। ਕੀ ਉਹ ਮੂਰਖ ਹਨ ਜਾਂ ਕੁਝ ਅਜਿਹਾ? ਉਨਾਂ ਕੋਲ ਕਰਨ ਲਈ ਬਿਹਤਰ ਕੁਝ ਨਹੀਂ ਹੈ । ਹਢੀਆਂ ਲਈ ਨਰਕ ਵਿਚ ਖਰੀਦਦਾਰੀ ਕਰਨ ਜਾਣਾ, ਬਚੇ ਹੋਏ ਤੇਲ ਲਈ। ਕੋਲਾ, ਅਗ ਜਾਂ ਕੀ? ਮੈਚਸ?

ਹਾਂਜੀ, ਹਾਲੋ! ਕੀ ਤੁਸੀਂ ਉਥੇ ਗਏ ਹੋ? ਕੀ ਤੁਸੀਂ ਨਰਕ ਵਿਚ ਗਏ ਹੋ, ਐਲੇਗਾਂਤੋ? ਹਾਂ ਜਾਂ ਨਹੀਂ? ਨਹੀਂ। ਕਿਹੜਾ ਮੂਰਖ ਉਤੇ ਜਾ ਰਿਹਾ ਹੈ? ਸੋ, ਤੁਸੀਂ ਪਿਆਰਿਓ ਇਕ ਸਮਾਨ ਪਧਰ ਵਿਚ ਰਹੋ। ਇਹ ਠੀਕ ਹੈ। ਉਸ ਨੇ ਇਸ ਨੂੰ ਬਣਾਇਆ। ਪਰ ਖਤਮ ਕਰਨਾ ਜਾਰੀ ਰਖੋ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਮਜ਼ਬੂਤ ਕਰਨਾ ਬਿਹਤਰ ਹੈ। ਕਿਵੇਂ ਵੀ, ਨਾਲੇ ਕਿਉਂਕਿ ਕੁਝ ਅਭਿਆਸੀ, ਉਨਾਂ ਦੇ ਮਨ ਅਜੇ ਸ਼ੁਧ ਨਹੀਂ ਹਨ, ਸੋ ਭਾਵੇਂ ਉਹ ਇਕ ਉਚੇਰੇ ਪਧਰ ਨੂੰ ਜਾਂਦੇ ਹਨ, ਇਹ ਸਤਿਗੁਰੂ ਦੀ ਆਸ਼ੀਰਵਾਦ ਅਤੇ ਮਿਹਰ ਕਾਰਨ ਹੈ, ਜਿਵੇਂ ਤੁਹਾਡੀਆਂ ਅਖਾਂ ਤੇ ਪਟੀ ਬੰਨ ਕੇ ਅਤੇ ਤੁਹਾਨੂੰ ਬੰਨਦੇ, ਤੁਹਾਨੂੰ ਕਾਰ ਦੇ ਟਰੰਕ ਵਿਚ ਰਖਦੇ, ਫਿਰ ਜ਼ਿਪ ਅਪ ਕਰਦੇ, ਅਤੇ ਫਿਰ ਕਾਰ ਦੁਆਰਾ ਵਿਚ ਦੀ ਜਾਂਦੇ। ਸੋ ਕਸਟਮਜ਼ ਕੋਈ ਚੀਜ਼ ਨਹੀਂ ਦੇਖ ਸਕਦੇ। "ਓਹ, ਖਾਲੀ ਗਡੀ, ਠੀਕ ਹੈ, ਜਾਓ!" ਜੇਕਰ ਉਹ ਟਰੰਕ ਨੂੰ ਖੋਲਦੇ ਹਨ, ਉਹ ਤੁਹਾਨੂੰ ਬਾਹਰ ਸੁਟ ਦੇਣਗੇ।

ਪਰ ਇਹ ਠੀਕ ਹੈ। ਇਕੇਰਾਂ ਤੁਸੀਂ ਉਥੇ ਹੋ, ਤੁਸੀਂ ਸਾਰੀ ਜਗਾ ਦੌੜ ਸਕਦੇ ਹੋ। ਤੁਹਾਨੂੰ ਕਿਸੇ ਜਗਾ ਕੋਈ ਨਹੀਂ ਪਕੜ ਸਕਦਾ। ਅਤੇ ਇਹੀ ਕਾਰਨਾਂ ਵਿਚੋਂ ਇਕ ਹੈ ਕਿ ਤੁਸੀਂ ਬਹੁਤਾ ਨਹੀਂ ਦੇਖ ਸਕਦੇ। ਤੁਸੀਂ ਬਹੁਤਾ ਖੇਤਰ ਬਾਰੇ ਨਹੀਂ ਸਮਝ ਸਕਦੇ ਜਿਸ ਨੂੰ ਤੁਹਾਨੂੰ ਉਚ‌ਾ ਚੁਕਿਆ ਗਿਆ ਹੈ, ਪਰ ਇਹ ਠੀਕ ਹੈ। ਇਹ ਠੀਕ ਹੈ। ਜਦੋਂ ਤਕ ਤੁਹਾਡੀ ਆਤਮਾ ਪਹਿਲੇ ਹੀ ਆਜ਼ਾਦ ਉਪਰ ਉਸ ਖੇਤਰ ਵਿਚ ਹੈ, ਤੁਸੀਂ ਠੀਕ ਹੋਵੋਂਗੇ। ਭਾਵੇਂ ਜੇਕਰ ਤੁਸੀਂ ਕਲ ਨੂੰ ਮਰ ਜਾਂਦੇ ਹੋ, ਤੁਸੀਂ ਆਜ਼ਾਦ ਹੋ। ਜੇਕਰ ਤੁਸੀਂ ਦੂਜੇ ਪਧਰ ਤੇ ਹੋ, ਬਿਨਾਂਸ਼ਕ ਤੁਸੀਂ ਅਜੇ ਵੀ ਆਜ਼ਾਦ ਹੋ ਜੇਕਰ ਤੁਹਾਨੂੰ ਇਕ ਚੰਗੇ ਗੁਰੂ ਦੁਆਰਾ ਦੀਖਿਆ ਦਿਤੀ ਗਈ ਹੈ। ਤੁਸੀਂ ਅਜੇ ਵੀ ਆਜ਼ਾਦ ਹੋ, ਪਰ ਤੁਹਾਨੂੰ ਵਧੇਰੇ ਸਖਤ ਕੰਮ ਕਰਨਾ ਪਵੇਗਾ, ਲੰਮੇਂ ਸਮੇਂ ਲਈ ਕੰਮ ਕਰਨਾ ਪਵੇਗਾ, ਅਤੇ ਸ਼ਾਇਦ ਤੁਹਾਨੂੰ ਵਾਪਸ ਆਉਣਾ ਪਵੇ, ਜੇਕਰ ਤੁਸੀਂ ਚਾਹੋਂ। ਤੁਹਾਨੂੰ ਆਉਣ ਦੀ ਨਹੀਂ ਲੋੜ। ਤੁਸੀਂ ਉਥੋਂ ਕੰਮ ਕਰ ਸਕਦੇ ਹੋ ਉਪਰ, ਉਪਰ, ਉਪਰ ਜਾਣ ਲਈ, ਪਰ ਮਨੁਖੀ ਜੀਵਨ ਵਿਚ ਵਾਪਸ ਆਉਣਾ ਵਧੇਰੇ ਜਲਦੀ ਨਾਲ ਕੰਮ ਕਰਦਾ ਹੈ। ਇਸੇ ਕਰਕੇ ਬਹੁਤੇ ਲੋਕ ਵਾਪਸ ਆਉਣਾ ਪਸੰਦ ਕਰਦੇ ਹਨ।

ਇਥੋਂ ਤਕ ਤੀਸਰੇ-ਪਧਰ ਦੇ ਜੀਵ ਉਹ ਵੀ ਮਨੁਖੀ ਜੀਵਨ ਵਿਚ ਵਾਪਸ ਆਉਂਦੇ ਹਨ, ਕੁਝ ਡਿਗਰੀ ਵਧੇਰੇ ਜਲਦੀ ਨਾਲ ਪ੍ਰਾਪਤ ਕਰਨ ਲਈ, ਅਤੇ ਫਿਰ ਉਹ ਬਾਅਦ ਵਿਚ ਉਪਰ ਜਾਂਦੇ ਹਨ। ਜਿਵੇਂ ਜੇਕਰ ਉਹ ਪਹਿਲੇ ਹੀ ਤੀਜੇ ਪਧਰ ਤੇ ਅਤੇ ਨੀਵੇਂ ਗਰੇਡ ਤੇ ਹਨ, ਉਹ ਮਨੁਖੀ ਜੀਵਨ ਵਿਚ ਮੁੜ ਜਨਮ ਲੈਣਗੇ ਇਕ ਦੀਖਿਅਕ ਪਰਵਾਰ ਵਿਚ ਜਾਂ ਜਾ ਕੇ ਇਕ ਗੁਰੂ ਕੋਲ ਜਾਣਗੇ ਜਾਂ ਕੁਝ ਅਜਿਹਾ, ਸਖਤ ਭਾਲ ਕਰਨਗੇ, ਅਤੇ ਫਿਰ ਉਹ ਕੁਝ ਸੇਵਾ ਅਤੇ ਅਭਿਆਸ ਕਰਨਗੇ। ਅਤੇ ਜਦੋਂ ਉਹ ਉਪਰ ਤੀਸਰੇ ਪਧਰ ਨੂੰ ਜਾਂਦੇ ਹਨ, ਉਨਾਂ ਦਾ ਪਧਰ ਵਧੇਰੇ ਉਚਾ ਹੋਵੇਗਾ, ਬਿਨਾਂਸ਼ਕ। ਭਾਵੇਂ ਜੇਕਰ, ਮਿਸਾਲ ਵਜੋਂ, ਉਹ ਤੀਸਰੇ ਪਧਰ ਦੇ ਥਲੇ ਸਨ, ਅਤੇ ਉਹ ਮਨੁਖੀ ਜੀਵਨ ਵਿਚ ਵਾਪਸ ਆਉਂਦੇ ਹਨ, ਅਤੇ ਉਹ ਅਭਿਆਸ ਕਰਦੇ, ਅਭਿਆਸ ਕਰਦੇ, ਉਹ ਤੀਸਰੇ ਪਧਰ ਦੇ ਉਪਰਲੇ ਪਧਰ ਨੂੰ ਜਾਣਗੇ, ਚੌਥੇ ਨੂੰ ਜਾਣ ਲਈ ਤਿਆਰ। ਅਤੇ ਫਿਰ, ਜੇਕਰ ਉਹ ਸਚਮੁਚ ਇਹ ਵਧੀਆ ਕਰਦੇ, ਉਨਾਂ ਦੇ ਮਨੁਖੀ ਜੀਵਨ ਵਿਚ ਜਨਮ ਲੈਣ ਤੋਂ ਬਾਅਦ, ਉਨਾਂ ਕੋਲ ਚੰਗੇ ਗੁਣ ਹੋਣਗੇ, ਅਤੇ ਫਿਰ ਉਨਾਂ ਕੋਲ ਵਾਧੂ ਪੰਜ-ਡਿਗਰੀ ਬੋਨਸ ਹੋਵੇਗਾ। ਸੋ ਜੇਕਰ ਉਹ ਪਹਿਲੇ ਹੀ ਤੀਸਰੇ ਪਧਰੇ ਤੇ ਉਪਰਲੇ ਹਿਸੇ ਵਿਚ ਹਨ, ਅਤੇ ਜਦੋਂ ਉਹ ਮਰਦੇ ਹਨ, ਉਨਾਂ ਨੂੰ ਪੰਜ ਪੌਇੰਟ ਵਾਧੂ ਮਿਲਦੇ ਹਨ। ਉੇਹ ਸਰਹਦ ਨੂੰ ਪਾਰ ਕਰਦੇ ਹਨ। ਉਹ ਬੋਨਸ ਹੈ। ਸਚਮੁਚ, ਇਹ ਇਸ ਤਰਾਂ ਕੰਮ ਕਰਦਾ ਹੈ। (ਵਾਓ!)

ਜੇਕਰ ਤੁਸੀਂ ਸਾਰਾ ਸਮਾਂ ਤੀਸਰੇ ਪਧਰ ਤੇ ਰਹਿੰਦੇ ਹੋ, ਅਤੇ ਤੁਸੀਂ ਉਥੇ ਕੰਮ ਕਰਦੇ ਹੋ ਸਾਰਾ ਸਮਾਂ ਸਵਰਗੀ ਖੇਤਰ ਵਿਚ, ਤੁਹਾਡੇ ਕੋਲ ਇਹ ਪੰਜ-ਪੋਇੰਟ ਬੋਨਸ ਨਹੀਂ ਹੋਵੇਗਾ, ਸੋ ਤੁਸੀਂ ਬਸ ਕੰਮ ਕਰਨਾ ਜਾਰੀ ਰਖੋਂਗੇ, ਉਪਰ ਨੂੰ ਕੰਮ ਕਰਦੇ ਹੋਏ। ਪੰਜ ਬੋਨਸ ਪੋਇੰਟ ਕਮਾਉਣੇ ਉਤਨਾ ਸੌਖਾ ਨਹੀਂ ਹੈ। ਮੇਰੇ ਰਬਾ। ਤੁਸੀਂ ਨਹੀਂ ਸਮਝਦੇ। ਹਾਂਜੀ, ਇਹ ਉਤਨਾ ਸੌਖਾ ਨਹੀਂ ਹੈ। ਇਕੇਰਾਂ ਤੁਸੀਂ ਇਥੇ ਹੋ, ਤੁਸੀਂ ਸਖਤ ਮਿਹਨਤ ਕਰਦੇ ਹੋ ਉਪਰ ਜਾਣ ਲਈ। ਅਤੇ ਇਸੇ ਕਰਕੇ ਤੁਸੀਂ ਪੰਜ ਪੋਇੰਟ ਬੋਨਸ ਕਮਾਂ ਸਕਦੇ ਹੋ ਜੇਕਰ ਤੁਸੀਂ ਇਥੇ ਹੇਠਾਂ ਆਉਂਦੇ ਹੋ, ਕਿਉਂਕਿ ਇਥੇ ਇਹ ਇਕ ਨਰਕ ਹੈ। ਓਹ ਮੇਰੇ ਰਬਾ। ਸੋ ਜਿਹੜਾ ਵੀ ਕਾਫੀ ਦਲੇਰ ਹੈ ਇਥੇ ਹੇਠਾਂ ਆਉਣ ਲਈ, ਤੁਹਾਨੂੰ ਪੰਜ-ਪੋਇੰਟ ਬੋਨਸ ਮਿਲੇਗਾ, ਭਾਵੇਂ ਕੋਈ ਵੀ ਅਭਿਆਸ ਤੁਸੀਂ ਕਰੋਂ। ਪਰ ਸਿਰਫ ਜੇਕਰ ਤੁਸੀਂ ਤੀਸਰੇ ਪਧਰ ਤੋਂ ਆਉਂਦੇ ਹੋ। ਦੂਸਰੇ ਪਧਰ ਤੋਂ, ਨਹੀਂ, ਤੁਹਾਨੂੰ ਇਹ ਕਮਾਉਣਾ ਪਵੇਗਾ, ਆਮ ਲੋਕਾਂ ਦੀ ਤਰਾਂ, (ਕੰਮ ਕਰਦੇ ਹੋਏ) ਸਵੇਰੇ ਅਠ ਤੋਂ ਪੰਜ ਵਜੇ ਤਕ। ਕੋਈ ਬੋਨਸ ਨਹੀਂ, ਕੋਈ ਵਾਧੂ ਕਮੀਸ਼ਨ ਨਹੀਂ, ਕੁਝ ਨਹੀਂ।

ਪਰ ਤੀਸਰੇ ਪਧਰ ਤੋਂ ਉਪਰ, ਕਿਉਂਕਿ ਤੁਸੀਂ ਪਹਿਲੇ ਹੀ ਆਜ਼ਾਦ ਹੋ, ਕਿਉਂਕਿ ਤੁਸੀਂ ਇਕ ਆਜ਼ਾਦ ਆਤਮਾ ਹੋ, ਅਤੇ ਤੁਸੀਂ ਚੋਣ ਕੀਤੀ ਇਥੇ ਹੇਠਾਂ ਆਉਣ ਲਈ ਆਪਣੇ ਗਿਆਨ ਨੂੰ ਵਧੇਰੇ ਵਿਕਸਤ ਕਰਨ ਦੇ ਮੰਤਵ ਲਈ, ਫਿਰ, ਬਿਨਾਂਸ਼ਕ, ਪ੍ਰਮਾਤਮਾ ਤੁਹਾਨੂੰ ਪੰਜ-ਪੋਇੰਟ ਬੋਨਸ ਦੇਵੇਗਾ। ਕਿਉਂਕਿ ਤੁਸੀਂ ਇਕ ਚੰਗੇ ਵਿਆਕਤੀ ਹੋ, ਆਲਸ ਨਹੀਂ. ਸਵਰਗ ਵਿਚ ਰਹਿੰਦੇ ਅਤੇ ਅਨੰਦ ਮਾਣਦੇ ਹੋਏ, ਅਤੇ ਹੌਲ਼ੀ, ਪਰ ਪ੍ਰਮਾਤਮਾ ਨੂੰ ਜਲਦੀ ਦੇਖਣਾ ਚਾਹੁੰਦੇ - ਫਿਰ ਠੀਕ ਹੈ, ਠੀਕ ਹੈ। ਇਸੇ ਕਾਰਨ ਕਰਕੇ, ਤੁਹਾਡੇ ਕੋਲ ਪੰਜ "ਡਾਲਰ" ਵਾਧੂ ਹਨ।

ਅਤੇ ਜੇਕਰ ਤੁਸੀਂ ਚੌਥੇ ਪਧਰ ਤੇ ਹੋ, ਅਤੇ ਤੁਸੀਂ ਜਲਦੀ ਕਰਨੀ ਚਾਹੁੰਦੇ ਹੋ, ਸੋ ਤੁਸੀਂ ਇਥੇ ਹੇਠਾਂ ਆਓ, ਮਾਨਵਤਾ ਦੀ ਮਦਦ ਕਰਨ ਲਈ, ਇਥੋਂ ਤਕ ਕੋਈ ਵੀ ਚੀਜ਼ ਬਣਨ ਲਈ, ਜਾਨਵਰ(-ਵਿਆਕਤੀ) ਮਨੁਖ ਨੂੰ ਦਿਲਾਸਾ ਦੇਣ ਲਈ, ਬਜ਼ੁਰਗਾਂ ਨੂੰ ਆਰਾਮ ਦੇਣ ਲਈ, ਜਾਂ ਇਕ ਮਨੁਖ ਬਣਨ ਲਈ ਅਤੇ ਕੁਝ ਚੰਗੀਆਂ ਚੀਜ਼ਾਂ ਕਰਨ ਲਈ, ਅਤੇ ਕੁਆਨ ਯਿੰਨ ਵਿਧੀ ਦਾ ਅਭਿਆਸ ਕਰਨ ਲਈ, ਅਤੇ ਫਿਰ ਤੁਸੀਂ ਉਪਰ ਸਵਰਗ ਨੂੰ ਜਾ ਸਕਦੇ ਹੋ, ਤੁਹਾਡੇ ਕੋਲ ਦਸ ਪੋਇੰਟ ਹੋਣਗੇ। (ਓਹ।) ਹਾਂਜੀ, ਵਾਧੂ। ਇਹ ਵਾਧੂ, ਵਾਧੂ ਹਨ, ਉਹਦੇ ਤੋਂ ਵਧ ਜੋ ਤੁਸੀਂ ਪਹਿਲੇ ਹੀ ਇਥੇ ਕਮਾਏ ਹੋਏ ਹਨ। ਸੋ ਭਾਵੇਂ ਜੇਰਕ ਤੁਸੀਂ ਸਿਖਰ ਤੇ ਪਹੁੰਚਦੇ ਹੋ ਜਾਂ ਸ਼ਾਇਦ ਚੌਥੇ ਪਧਰ ਦੇ ਮਧ ਵਿਚ, ਪਰ ਕਿਉਂਕਿ ਤੁਹਾਡੇ ਕੋਲ ਦਸ ਪੋਇੰਟ ਵਾਧੂ ਹਨ, ਤੁਹਾਡੇ ਮਰਨ ਦੇ ਸਮੇਂ ਤੇ, ਤੁਸੀਂ ਪੰਜਵੇਂ ਨੂੰ ਜਾਵੋਂਗੇ। ਇਹ ਸਮਝੇ? (ਹਾਂਜੀ।)

ਜੇਕਰ ਕੋਈ ਵਿਆਕਤੀ ਪੰਜਵੇਂ ਪਧਰ ਤੋਂ ਥਲੇ ਆਉਂਦਾ ਹੈ, 20 ਪੋਇੰਟ। (ਵਾਓ!) ਖੈਰ, ਬਿਨਾਂਸ਼ਕ, ਇਹ ਇਕ ਵਧੇਰੇ ਮਹਾਨ ਜੀਵ ਹੈ। ਉਹ ਹੇਠਾਂ ਆਉਣ ਲਈ ਇਕ ਵਧੇਰੇ ਵਿਸ਼ੇਸ਼ ਅਧਿਕਾਰ ਨੂੰ ਤਿਆਗਦਾ ਹੈ। ਜਿਵੇਂ ਉਹ ਜੋ ਗਉ(-ਲੋਕਾਂ) ਵਜੋਂ ਜਨਮ ਲੈਂਦੇ ਹਨ, ਮਨੁਖੀ ਜੀਵਾਂ ਦੀ ਸੇਵਾ ਕਰਨ ਲਈ, ਸ਼ਰਤ-ਰਹਿਤ ਕੁਰਬਾਨੀ ਇਸ ਤਰਾਂ, ਉਹ ਹੇਠਾਂ ਨਹੀਂ ਆਉਂਦੇ ਕਿਉਂਕਿ ਉਹ 20 ਪੋਇੰਟ ਕਮਾਉਣੇ ਚਾਹੁੰਦੇ ਹਨ। ਉਹ ਸਚਮੁਚ ਮਨੁਖਤਾ ਦੀ ਮਦਦ ਕਰਨੀ ਚਾਹੁੰਦੇ ਹਨ। ਸੋ, ਇਹ ਵਧੀਆ ਹੈ। ਉਹ ਹੇਠਾਂ ਆਉਂਦੇ ਅਤੇ ਕੁਰਬਾਨੀ ਕਰਦੇ, ਅਤੇ ਫਿਰ ਜਦੋਂ ਉਹ ਉਪਰ ਸਵਰਗ ਨੂੰ ਜਾਂਦੇ ਹਨ, ਉਹ 100 ਪ੍ਰਤਿਸ਼ਤ ਬਣ ਜਾਂਦੇ ਹਨ। ਇਹ ਦੇਖਿਆ? ਉਹ ਸਿਰਫ 80 ਪ੍ਰਤਿਸ਼ਤ ਗਿਆਨਵਾਨ ਸਨ, ਅਤੇ ਇਹ ਪੰਜਵੇਂ ਪਧਰ ਲਈ ਘਟ ਤੋਂ ਘਟ ਹੈ।

ਮੈਂ ਤੁਲਨਾਤਮਕ ਤੌਰ ਤੇ ਕਹਿ ਰਹੀ ਹਾਂ, ਸੋ ਤੁਸੀਂ ਵਖ-ਵਖ ਪਧਰਾਂ ਨੂੰ ਸਮਝ ਸਕੋਂ। ਇਹ ਨਹੀਂ ਜਿਵੇਂ ਉਹ 20 ਪ੍ਰਤਿਸ਼ਤ ਦੀ, ਦੋ ਪ੍ਰਤਿਸ਼ਤ ਦੀ ਗਿਣਤੀ ਕਰਦੇ ਹਨ, ਪਰ ਇਹ ਇਸ ਤਰਾਂ ਹੈ। ਪਧਰ ਥੋੜਾ ਜਿਹਾ ਉਪਰ ਨੂੰ ਜਾਂਦਾ ਹੈ, ਜਿਵੇਂ 20 ਪ੍ਰਤਿਸ਼ਤ। ਸੋ, ਉਹ 80 ਪ੍ਰਤਿਸ਼ਤ ਸਨ, ਉਹ ਹੇਠਾਂ ਆਏ ਸੀ। ਜਦੋਂ ਉਹ ਉਪਰ ਜਾਂਦੇ ਹਨ, ਭਾਵੇਂ ਉਨਾਂ ਨੇ ਕਿਸੇ ਚੀਜ਼ ਦਾ ਅਭਿਆਸ ਨਾ ਕੀਤਾ ਹੋਵੇ - ਉਹ ਗਉ(-ਲੋਕ) ਹਨ । ਕਿਵੇਂ? ਉਹ ਕੁਆਨ ਯਿੰਨ ਵਿਧੀ ਦਾ ਕਿਵੇਂ ਅਭਿਆਸ ਕਰ ਸਕਦੇ ਹਨ? ਜਾਂ ਉਹ ਬਸ 20 ਪ੍ਰਤਿਸ਼ਤ ਕਮਾਉਂਦੇ ਹਨ, ਬਸ ਇਹੀ। ਸੋ, ਜਦੋਂ ਉਹ ਉਪਰ ਜਾਂਦੇ ਹਨ, ਉਹ ਇਕ 100 ਪ੍ਰਤਿਸ਼ਤ ਬਣ ਜਾਂਦੇ। ਸੋ, ਜੇਕਰ ਉਹ ਦੁਬਾਰਾ ਥਲੇ ਆਉਂਦੇ ਹਨ, ਉਹ ਸੰਪੂਰਨ ਸਤਿਗੁਰੂ ਹਨ, ਸੰਪੂਰਨ ਅਧਿਆਪਕ। ਭਾਵੇਂ ਜੇਕਰ ਉਨਾਂ ਨੂੰ ਨਾ ਚੁ‌ਣਿਆ ਜਾਵੇ, ਉਹ ਹੇਠਾਂ ਆਉਣ ਦੀ ਚੋਣ ਕਰ ਸਕਦੇ ਅਤੇ ਕੁਝ ਲੋਕਾਂ ਨੂੰ ਸਿਖਾ ਸਕਦੇ ਜਿਨਾਂ ਨਾਲ ਉਨਾਂ ਕੋਲ ਨਾਤਾ ਹੋਵੇ। ਉਹ ਹੇਠਾਂ ਆਉਣ ਦੀ ਚੋਣ ਕਰਦੇ ਹਨ, ਸੋ ਤੁਹਾਡੇ ਕੋਲ ਇਥੇ ਅਤੇ ਉਥੇ ਕਦੇ ਕਦਾਂਈ ਅਧਿਆਪਕ ਹੋਣਗੇ।

ਪਰ ।ਪੰਜਵੇਂ ਪਧਰ ਤੇ ਜਿਆਦਾਤਰ ਲੋਕ, ਉਹ ਹੋਰ ਖੇਚਲ ਕਰਨੀ, ਪ੍ਰੇਸ਼ਾਨ ਹੋਣਾ ਨਹੀਂ ਚਾਹੁੰਦੇ। ਉਨਾਂ ਕੋਲ ਮਨੁਖੀ ਜੀਵਾਂ ਨਾਲ ਕਾਫੀ ਹੈ ਇਥੋਂ ਤਕ। ਜਾਂ ਫਿਰ ਸਚਮੁਚ ਕੁਝ ਵਿਸ਼ੇਸ਼ ਨਾਤੇ, ਅਤੇ ਫਿਰ ਉਹ ਪਿਛੇ-ਰਹਿ ਗਏ ਲੋਕਾਂ ਲਈ ਅਫਸੋਸ ਮਹਿਸੂਸ ਕਰਦੇ ਹਨ, ਉਹ ਜਿਹੜੇ ਉਨਾਂ ਨਾਲ ਚੰਗੇ ਰਹੇ ਸਨ ਪਹਿਲਾਂ, ਸੋ ਉਹ ਹੇਠਾਂ ਆਉਂਦੇ ਹਨ ਅਤੇ ਬਸ ਉਨਾਂ ਕੁਝ ਕੁ ਲੋਕਾਂ ਨੂੰ ਇਕ ਲਿਹਾਜ਼ ਵਜੋਂ ਲੈ ਜਾਂਦੇ ਹਨ। ਜਿਵੇਂ ਮਨੁਖੀ ਜੀਵਨ ਵਿਚ, ਤੁਸੀਂ ਇਕ ਗਉ(-ਵਿਆਕਤੀ) ਨਾਲ ਬਹੁਤ ਚੰਗਾ ਵਿਹਾਰ ਕੀਤਾ, ਭਾਵੇਂ ਤੁਸੀਂ ਬਸ ਉਸ ਨੂੰ ਚੰਗਾ ਘਾਹ ਖੁਆਇਆ ਅਤੇ ਉਸ ਨੂੰ ਚੰਗੀਆਂ ਚੀਜ਼ਾਂ ਖੁਆਈਆਂ, ਤੁਸੀਂ ਸਚਮੁਚ ਉਸ ਗਉ(-ਵਿਆਕਤੀ) ਨੂੰ ਪਿਆਰ ਕਰਦੇ ਹੋ, ਸ਼ਾਇਦ ਜਦੋਂ ਉਹ ਉਪਰ ਜਾਂਦਾ ਹੈ, ਅਤੇ ਫਿਰ ਉਹ ਹੇਠਾਂ ਆਵੇਗਾ ਅਤੇ ਤੁਹਾਨੂੰ ਉਪਰ ਲੈ ਜਾਵੇਗਾ। ਭਾਵੇਂ ਤੁਸੀਂ ਬਹੁਤਾ ਅਭਿਆਸ ਨਹੀਂ ਕਰਦੇ, ਉਹ ਇਕ ਸਤਿਗੁਰੂ ਵਲ ਤੁਹਾਡੀ ਅਗਵਾਈ ਕਰੇਗਾ। ਜਾਂ ਉਹ ਹੇਠਾਂ ਆਵੇਗਾ ਅਤੇ ਆਪ ਖੁਦ ਤੁਹਾਨੂੰ ਸਿਖਾਵੇਗਾ, ਅਤੇ ਜਿਤਨਾ ਹੋ ਸਕੇ ਉਹ ਤੁਹਾਨੂੰ ਉਪਰ ਲਿਜਾਵੇਗਾ ਹੌਲੀ ਹੌਲੀ ਅਤੇ ਫਿਰ ਸਵਰਗ ਨੂੰ, ਫਿਰ ਤੁਸੀਂ ਪਹਿਲੇ ਆਜ਼ਾਦ ਹੋਵੋਂਗੇ। ਜਾਂ ਤੁਹਾਨੂੰ ਪੰਜਵੇਂ ਤਕ ਲੈ ਜਾਵੇ, ਨਿਰਭਰ ਕਰਦਾ ਹੈ ਤੁਸੀਂ ਕਿਤਨੇ ਚੰਗੇ ਹੋ, ਤੁਸੀਂ ਉਸ ਵਿਚ ਕਿਤਨਾ ਵਿਸ਼ਵਾਸ਼ ਕਰਦੇ ਹੋ, ਅਜਿਹ‌ੀਆਂ ਚੀਜ਼ਾਂ ਇਸ ਤਰਾਂ। ਸੋ ਇਹ ਹੈ ਜਿਵੇਂ ਇਹ ਕੰਮ ਕਰਦਾ ਹੈ। ਇਹ ਹੈ ਜਿਵੇਂ ਇਹ ਕੰਮ ਕਰਦਾ ਹੈ।

ਸੋ ਹੁਣ, ਤੁਸੀ ਤੀਸਰੇ ਜਾਂ ਚੌਥੇ ਪਧਰ ਤੇ ਪਹਿਲੇ ਹੀ ਹੋ। ਕਲਪਨਾ ਕਰੋ ਤੁਸੀਂ ਕਲ ਨੂੰ ਮਰ ਜਾਂਦੇ ਹੋ, ਕਲਪਨਾ ਕਰੋ ਤੁਸੀਂ ਮਰ ਜਾਂਦੇ ਹੋ ਅਤੇ ਤੁਸੀਂ ਆਪਣੇ ਪਧਰ ਨਾਲ ਖੁਸ਼ ਨਹੀਂ ਹੋ, ਤੁਸੀਂ ਦੁਬਾਰਾ ਹੇਠਾਂ ਆ ਸਕਦੇ ਹੋ। ਇਹ ਖੁਲ ਹੈ। ਜਦੋਂ ਤੁਸੀਂ ਹੇਠਾਂ ਆਉਂਦੇ ਹੋ, ਭਾਵੇਂ ਤੁਹਾਡਾ ਪਧਰ ਥੋੜਾ ਜਿਹਾ ਹੇਠਾਂ ਜਾਂਦਾ ਹੈ, ਤੁਸੀਂ ਬਹੁਤੇ ਲੰਮੇ ਸਮੇਂ ਹੇਠਾਂ ਨਹੀਂ ਜਾਵੋਂਗੇ। ਤੁਸੀਂ ਉਪਰ ਨੂੰ ਜਾਵੋਂਗੇ ਜਲਦੀ, ਜਲਦੀ, ਜਲਦੀ, ਜਲਦੀ, ਅਤੇ ਫਿਰ ਤੁਸੀਂ ਇਕ ਸਤਿਗੁਰੂ ਦੀ ਚੋਣ ਕਰ ਸਕਦੇ ਹੋ, ਅਤੇ ਫਿਰ ਉਸ ਜੀਵਨਕਾਲ ਵਿਚ ਤੁਸੀਂ ਵਧੇਰੇ ਉਪਰ ਚੌਥੇ ਪਧਰ ਨੂੰ ਜਾਂ ਇਥੋਂ ਤਕ ਪੰਜਵੇਂ ਪਧਰ ਨੂੰ ਜਾ ਸਕਦੇ ਹੋ। ਸੋ, ਇਹ ਤੁਹਾਡੇ ਲਈ ਹੁਣ ਵਧੇਰੇ ਸੌਖਾ ਹੈ ਹੁਣ ਜਦੋਂ ਕਿ ਤੁਸੀਂ ਸੰਤ ਹੋ। ਅਤੇ ਫਿਰ ਤੁਸੀਂ ਇਹਨਾਂ ਨੂੰ "ਪੰਛੀਆਂ" ਵਜੋਂ ਨਾ ਦੇਖੋ। ਇਹ ਸਿਰਫ ਇਕ ਰੂਪ ਹੈ। ਪਰ ਤੀਸਰੇ ਪਧਰ ਵਿਚ, ਉਹ ਉਵੇਂ ਸਾਡੇ ਵਾਂਗ ਹਨ। ਜਾਂ ਦੂਸਰੇ ਪਧਰ ਤੇ, ਦੂਜੇ ਪਧਰਾਂ ਤੇ, ਉਹ ਸਾਡੇ ਵਾਂਗ ਹਨ, ਵਧੇਰੇ ਖੂਬਸੂਰਤ, ਸ਼ਾਨਦਾਰ, ਚਮਕਦੀ ਰੋਸ਼ਨੀ, ਸਾਰੇ ਪਾਸੇ ਹਾਲੋ, ਚਾਨਣ।

ਅਤੇ ਇਹ ਵਾਲਾ। ਉਹ ਅਭਿਆਸ ਕਰ ਰਿਹਾ ਹੈ। ਇਤਨਾ ਪਿਆਰਾ ਤੁਸੀਂ ਦੇਖ ਸਕਦੇ ਹੋ ਕਿਉਂ। ਜੰਟੀਨੋ ਪਹਿਲੇ ਹੀ ਚੌਥੇ ਪਧਰ ਨੂੰ ਉਪਰ ਚਲਾ ਗਿਆ ਹੈ, ਉਸ ਤੋਂ ਪਹਿਲਾਂ। ਉਹ ਪਹਿਲਾ (ਪੰਛੀ-ਵਿਆਕਤੀ) ਸੀ ਪਰ

ਜੰਟੀਨੋ ਉਸ ਤੋਂ ਪਹਿਲਾਂ ਉਪਰ ਚਲਾ ਗਿਆ। ਜੰਟੀਨੋ ਇਕ ਹਫਤਾ ਪਹਿਲਾਂ ਚਲਾ ਗਿਆ। ਚੁਪ-ਚਾਪ। ਮੈਂ ਧਿਆਨ ਵੀ ਨਹੀਂ ਦਿਤਾ ਸੀ। ਫਿਰ ਪਰਸੋਂ, ਮੈਂ ਉਸ ਨੂੰ ਪੁਛਿਆ, "ਆਹ, ਓਹ, ਤੁਸੀਂ ਪਹਿਲੇ ਹੀ ਉਪਰ ਹੋ? ਓਹ, ਮਾਫ ਕਰਨਾ, ਮੈਂ ਬਹੁਤ ਵਿਆਸਤ ਰਹੀ ਹਾਂ।" ਮੈਂ ਬਸ ਜਾਣਦੀ ਸੀ, ਪਰ ਮੈਂ ਬਹੁਤ ਵਿਆਸਤ ਰਹੀ; ਕੋਲੋਂ ਦੀ ਲੰਘਣਾ ਬਹੁਤ ਸਾਰੀਆਂ ਚੀਜ਼ਾਂ ਨਾਲ ਕਰਨ ਲਈ।

ਅਤੇ ਤੁਸੀਂ, ਪਹਿਲੇ ਹੀ ਦੋ ਦਿਨ ਪਹਿਲਾਂ । ਕੀ ਤੁਸੀਂ ਹੁਣ ਚੰਗਾ ਮਹਿਸੂਸ ਕਰ ਰਹੇ ਹੋ? (ਹਾਂਜੀ, ਸਤਿਗੁਰੂ ਜੀ।) ਕੀ ਤੁਸੀਂ ਚੰਗਾ ਅਭਿਆਸ ਕੀਤਾ? (ਕਾਫੀ ਚੰਗਾ, ਹਾਂਜੀ। ਥੋੜੀ ਜਿਹੀ ਸੰਘਰਸ਼ ਇਸ ਪਲ, ਥੋੜੀ ਜਿਹੀ।) ਤੁਸੀਂ ਸੰਘਰਸ਼ ਕਰ ਰਹੇ ਹੋ? (ਬਸ ਅਖੀਰਲੇ ਦਿਨ ਜਾਂ ਇਸ ਤਰਾਂ।) ਹੈਂਜੀ? (ਹਾਂਜੀ।) ਤੁਸੀਂ ਕਿਉਂ ਸੰਘਰਸ਼ ਕਰ ਰਹੇ ਹੋ? (ਮੈਂਨੂੰ ਪਕਾ ਪਤਾ ਨਹੀਂ ਹੈ।) ਹਾਂਜੀ, ਤੁਸੀਂ ਬਸ ਸਰਹਦ ਤੇ ਹੋ, ਇਸੇ ਕਰਕੇ। (ਹਾਂਜੀ।) ਤੁਸੀਂ ਅਜੇ ਵੀ ਉਥੇ ਖਲੋਤੇ ਹੋ। "ਕੀ ਮੈਨੂੰ ਉਪਰ ਜਾਣਾ ਚਾਹੀਦਾ ਹੈ? ਕੀ ਮੈਨੂੰ ਰਹਿਣਾ ਚਾਹੀਦਾ?" "ਜਦੋਂ ਤੁਸੀਂ ਕੁਝ ਪ੍ਰਾਪਤ ਕਰਦੇ ਹੋ, ਤੁਸੀਂ ਕੁਝ ਗੁਆਉਂਦੇ ਹੋ।" ਇਹ ਮਨ ਹੈ, ਸੰਘਰਸ਼ ਕਰ ਰਿਹਾ ਜਦੋਂ ਤੁਸੀਂ ਵਧੇਰੇ ਉਚੇਰੇ ਪਧਰ ਨੂੰ ਜਾਣਾ ਚਾਹੁੰਦੇ ਹੋ, ਉਹ ਜਾਣਦਾ ਹੈ ਬਸ ਇਹੀ ਹੈ। "ਓਹ ਮੇਰੇ ਰਬਾ, ਮੈਂ ਉਸ ਨੂੰ ਗੁਆ ਬੈਠਾ। ਬਸ ਇਹੀ ਹੈ। ਮੈਂ ਉਸ ਨੂੰ ਕਦੇ ਹੋਰ ਕਰਨ ਲਈ ਨਹੀਂ ਕਹਿ ਸਕਦਾ ਜੋ ਮੈਂ ਚਾਹੁੰਦਾ ਹਾਂ। ਅਤੇ ਮੈਂ ਉਸ ਨੂੰ ਮਜ਼ਾਕ ਲਈ ਇਕ ਵਧੇਰੇ ਨੀਵੇਂ ਪਧਰ ਨੂੰ ਨਹੀਂ ਹੋਰ ਧਕੇਲ ਸਕਦਾ। ਉਹ ਜਾ ਰਿਹਾ ਹੈ, ਉਹ ਜਾ ਰਿਹਾ ਹੈ... ਓਹ, ਉਹ ਚਲਾ ਗਿਆ!!"

ਹਾਂਜੀ। ਇਹੀ ਗਲ ਹੈ, ਹਹ, ਬੇਬੀ? ਹਾ-ਹਾ-ਹਾ... ਹਾਂਜੀ। "ਹਾਲੋ!" ਕਹੋ। "ਹਾਲੋ!" ਕੁਝ ਚੀਜ਼ ਕਹੋ। ਆਓ ਨਾ, ਬੇਬੀ। ਸਾਨੂੰ ਕੁਝ ਮਨੋਰੰਜਨ ਦੇਵੋ। "ਹਾਲੋ!" ਓਹ, ਉਹ ਬਹੁਤ ਵਧੀਆ ਗਾ ਸਕਦਾ ਹੈ। ਜਦੋਂ ਉਹ "ਹਾਲੋ" ਕਹਿੰਦਾ ਹੈ, ਉਹ ਬਸ "ਹਾਲੋ" ਨਹੀਂ (ਕਹਿੰਦਾ), ਉਹ ਕਹਿੰਦਾ ਹੈ, "ਹਾਲੂਅਅ!" ਇਸ ਤਰਾਂ। ਮੈਂ ਉਸ ਨੂੰ ਬਾਹਰ ਲਿਆਂਦਾ ਕਿਉਂਕਿ ਉਹ ਗਾਉਂਦਾ ਰਿਹਾ ਅਤੇ ਨਾਲ ਹੀ ਗਲਾਂ ਕਰਦਾ ਰਿਹਾ ਹੈ, ਅਤੇ ਫਿਰ ਇਥੇ ਆਇਆ, ਬਸ ਇਸ ਤਰਾਂ ਚੁਪ ਹੋ ਗਿਆ। ਬਸ ਥੋੜਾ ਜਿਹਾ ਹਸ‌ਿਆ। ਬਸ ਇਹੀ। ਕੀ ਇਹੀ ਸਭ ਜੋ ਤੁਹਾਡੇ ਕੋਲ ਹੈ? ਮੈਨ। ਇਸ ਤੋਂ ਪਹਿਲਾਂ ਤੁਹਾਡੇ ਕੋਲ ਕਦੇ ਇਤਨੇ ਦਰਸ਼ਕ ਨਹੀਂ ਸਨ, ਜਿਵੇਂ ਕਿ ਡਰਾਉਣਾ ਹੈ। ਉਹ ਉਤਸ਼ਾਹਿਤ ਹੈ।

Photo Caption: ਅਸੀਂ ਸ਼ਾਇਦ ਵਖੋ-ਵਖਰੇ ਲਗਦੇ ਹਾਂ, ਪਰ ਅਸੀਂ ਉਸੇ ਪੌਂਦੇ ਤੋਂ ਆਏ ਹਾਂ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
5:14

Inauguration of President Trump

386 ਦੇਖੇ ਗਏ
2025-01-22
386 ਦੇਖੇ ਗਏ
2025-01-21
546 ਦੇਖੇ ਗਏ
2025-01-20
673 ਦੇਖੇ ਗਏ
2025-01-20
407 ਦੇਖੇ ਗਏ
39:31
2025-01-20
195 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ