ਖੋਜ
ਪੰਜਾਬੀ
 

ਕਰਮ (ਪ੍ਰਤਿਫਲ) ਧਰਮ ਵਿਚ ਤਿੰਨ ਹਿਸਿਆਂ ਦਾ ਪਹਿਲਾ ਭਾਗ (ਬਾਹਾਏ ਧਰਮ, ਬੁਧ ਧਰਮ, ਇਸਾਈ ਧਰਮ, ਗਰੀਕ ਫਲਾਸਫੀ, ਹਿੰਦੂ ਧਰਮ)

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਾਹਾਏ ਧਰਮ

"ਨਿਆਂ ਦੇ ਨਜ਼ਰੀਏ ਤੋਂ, ਹਰ ਆਤਮਾ ਨੂੰ ਆਪਣੇ ਕੰਮਾਂ ਦਾ ਇਨਾਮ ਮਿਲਣਾ ਚਾਹੀਦਾ ਹੈ, ਅਮਨ-ਸ਼ਾਂਤੀ ਦੇ ਤੌਰ ਤੇ ਅਤੇ ਸੰਸਾਰ ਦੀ ਖੁਸ਼ਹਾਲੀ ਉਸ ਤੇ ਨਿਰਭਰ ਕਰਦੀ ਹੈ, ਜਿਵੇਂ ਉਸ ਨੇ ਕਿਹਾ, ਉਸ ਦੀ ਮਹਿਮਾ ਉਚੀ ਹੋਵੇ: 'ਸੰਸਾਰ ਦੀ ਸਥਿਰਤਾ ਅਤੇ ਵਵਿਸਥਾ ਦੀ ਬਣਤਰ ਅਧਾਰਿਤ ਰਹੀ ਹੈ, ਅਤੇ ਜ਼ਾਰੀ ਰਹੇਗੀ ਕਾਇਮ ਰਖਣ ਲਈ ਦੋਨੋਂ ਇਨਾਮ ਅਤੇ ਸਜ਼ਾ ਦੇ ਥਮਾਂ ਦੁਆਰਾ।'" - ਟੇਮੇਕਲ ਆਫ ਯੂਨੀਟੀ ਭਗਵਾਨ ਬਾਹਾ ਓਲਾਹ ਵਲੋਂ (ਵੈਸ਼ਨੋ)

"ਇਹ ਸਪਸ਼ਟ ਹੋ ਗਿਆ ਹੈ ਕਿ ਇਕ ਦੁਸ਼ਟ ਵਿਆਕਤੀ ਨੇ ਉਨਾਂ ਖੇਤਰਾਂ ਵਿਚ ਹਮਲਾ ਕੀਤਾ ਦੋਨੋਂ ਅਮਰੀਾਂ ਅਤੇ ਗਰੀਬਾਂ ਉਤੇ, ਦੋਨੋਂ ਦੋਸਤ ਅਤੇ ਮਿਤਰ ਨੂੰ ਉਵੇਂ ਸਮਾਨ ਨੁਕਸਾਨ ਪਹੁੰਚਾਇਆ ਅਤੇ ਪ੍ਰੇਸ਼ਾਨ ਕੀਤਾ। […] ਜੇਕਰ ਉਸ ਨੇ ਅਜਿਹਾ ਨਾ ਕੀਤਾ ਹੁੰਦਾ, ਉਸ ਨੂੰ ਸ਼ਾਇਦ ਅਜਿਹੇ ਵਿਵਹਾਰ ਦੇ ਪ੍ਰਤਿਫਲ ਨਾਲ ਦੁਖ ਨਾ ਸਹਿਣਾ ਪੈਂਦਾ। ਉਹ ਦਿਨ ਜ਼ਲਦੀ ਹੀ ਆਵੇਗਾ ਜਦੋਂ ਉਹ ਮੁਸੀਬਤ ਵਿਚ ਪੈ ਜਾਵੇਗਾ ਅਤੇ ਬੇਕਾਰ ਕੀਤਾ ਜਾਵੇਗਾ। ਉਸ ਦਾ ਨਾਂ ਨਾਮ ਨਾਂ ਹੀ ਸ਼ੁਹਰਤ ਰਹੇਗੀ।" - ਸੰਸਾਰ ਦੀ ਰੋਸ਼ਨੀ 'ਅਬਦੁਲ-ਬਾਹਾ ਵਲੋਂ (ਵੈਸ਼ਨੋ)

"ਇਹ ਉਹ ਦਿਨ ਹੈ ਜਿਸ ਨੂੰ ਪ੍ਰਮਾਤਮਾ ਨੇ ਧਰਮੀਆਂ ਲਈ ਇਕ ਆਸ਼ੀਰਵਾਦ ਵਜੋਂ ਨਿਯੁਕਤ ਕੀਤੀ ਸੀ, ਇਕ ਪ‌੍ਰਤਿਫਲ ਦੁਸ਼ਟਾਂ ਲਈ, ਇਕ ਬਖਸ਼ਸ਼ ਵਫਾਦਾਰੀਆਂ ਲਈ ਅਤੇ ਉਨਾਂ ਦਾ ਗੁਸਾ ਵਿਸ਼ਵਾਸ਼ਹੀਣ ਅਤੇ ਅਤੇ ਹਠਧਰਮੀਆਂ ਲਈ।" - ਟੈਬਲੇਟਸ ਭਗਵਾਨ ਬਾਹਾ'ਊਲਾਹ ਦੇ (ਵੈਸ਼ਨੋ)

"ਇਸ ਲਈ ਉਵੇਂ ਹੀ ਇਨਾਮ ਅਤੇ ਸਜ਼ਾ, ਸਵਰਗ ਅਤੇ ਨਰਕ, ਮੁਆਵਜ਼ਾ ਅਤੇ ਪ੍ਰਤਿਫਲ ਇਸ ਵਰਤਮਾਨ ਜਿੰਦਗੀ ਵਿਚ ਕੀਤੇ ਕੰਮਾਂ ਲਈ, ਪ੍ਰਗਟ ਕੀਤੇ ਜਾਣਗੇ ਉਸ ਦੂਜ਼ੇ ਪਰੇ ਵਾਲੇ ਸੰਸਾਰ ਵਿਚ।" - ਚੋਣਾਂ 'ਅਬਦੁਲ-ਬਾਹਾ ਦੀਆਂ ਲਿਖਤਾਂ ਵਿਚੋਂ (ਵੈਸ਼ਨੋ)

"ਜ਼ਲਦੀ ਹੀ ਅਸਾਵਧਾਨ ਅਤੇ ਦਸ਼ਟ ਕੰਮ ਕਰਨ ਵਾਲ਼ਿਆਂ ਨੂੰ ਭੁਗਤਾਨ ਕਰਨਾ ਪਵੇਗਾ ਉਹਦੇ ਲਈ ਜਿਸ ਲਈ ਉਨਾਂ ਦੇ ਹਥਾਂ ਨੇ ਗਲਤੀ ਕੀਤੀ।" - ਭਗਵਾਨ ਬਾਹਾ'ਉਲਾ ਦੀਆਂ ਲਿਖਤਾਂ ਵਿਚੋਂ (ਵੈਸ਼ਨੋ)

"ਅਤੇ ਅਜ਼ੇ ਵੀ, ਕਾਹਦੀ ਉਮੀਦ ਹੈ! ਕਿਉਂਕਿ ਕੁਝ ਨਹੀਂ ਮਿਲਦਾ ਸਿਵਾਇ ਉਹੀ ਫਲ ਜਿਹੜਾ ਬੀਜ਼ਿਆ ਹੋਵੇ, ਅਤੇ ਕੁਝ ਵੀ ਨਹੀਂ ਲਿਆ ਜਾਂਦਾ ਸਿਵਾਇ ਉਹ ਜੋ ਰਖਿਆ ਗਿਆ, ਜਾਂ ਫਿਰ ਇਹ ਪ੍ਰਮਾਤਮਾ ਦੀ ਮਿਹਰ ਅਤੇ ਬਖਸ਼ਿਸ਼ ਦੁਆਰਾ।" - ਦ ਸਮਨਸ ਆਫ ਦ ਲੌਰਡ ਆਫ ਹੋਸਟਸ , ਭਗਵਾਨ ਬਾਹਾ'ਉਲਾ ਵਲੋਂ (ਵੈਸ਼ਨੋ)

ਬੁਧ ਧਰਮ

ਮੈਂ ਆਪਣੇ ਕਾਰਜ਼ਾਂ, ਕੰਮਾਂ ਦਾ ਮਾਲਕ ਹਾਂ, ਆਪਣੇ ਕਾਰਜ਼ਾਂ ਦਾ ਵਾਰਸ, ਆਪਣੇ ਕੰਮਾਂ ਤੋਂ ਪੈਦਾ ਹੋਇਆ, ਆਪਣੇ ਕੰਮਾਂ ਦੁਆਰਾ ਸੰਬੰਧਿਤ , ਅਤੇ ਮੇਰੇ ਕੰਮ ਮੇਰਾ ਨਿਰਣਾ ਕਰਨ ਵਾਲੇ ਹਨ। ਜੋ ਵੀ ਮੈਂ ਕਰਦਾ ਹਾਂ ਭਲਾਈ ਲਈ ਜਾਂ ਬੁਰਾਈ ਲਈ, ਉਸ ਦਾ ਮੈਂ ਵਾਰਸ ਹੋਵਾਂਗਾ।" - ਡਾਸਾਧਮਾ ਸੂਤਾ

"ਨਾਂ ਆਕਾਸ਼ ਵਿਚ, ਨਾਂ ਸਮੁੰਦਰ ਦੇ ਵਿਚਾਲੇ, ਨਾਂ ਹੀ ਇਕ ਪਹਾੜ ਦੀ ਗੁਫਾ ਵਿਚ, ਨਾਂ ਕਿਸੇ ਹੋਰ ਕਿਤੇ, ਉਥੇ ਇਕ ਜਗਾ ਹੈ, ਜਿਥੇ ਕੋਈ ਇਕ ਬੁਰੇ ਕੰਮ ਦੇ ਨਤੀਜਿਆਂ ਤੋਂ ਬਚ ਸਕਦਾ ਹੈ।" - ਧਾਮਾਪਾਦਾ

"ਬੀਜ਼ ਦੇ ਮੁਤਾਬਕ ਜੋ ਬੀਜਿਆ ਗਿਆ, ਇਸ ਤਰਾਂ ਫਲ ਹੈ ਜਿਹੜਾ ਤੁਹਾਨੂੰ ਉਸ ਤੋਂ ਮਿਲਦਾ ਹੈ, ਚੰਗਾ ਕਰਨ ਵਾਲਾ ਚੰਗ‌ਿਆਈ ਇਕਠਾ ਕਰੇਗਾ, ਬੁਰਾ ਕਰਨ ਵਾਲੇ, ਬੁਰ‌ਿਆਈ ਦਾ ਫਲ ਪਾਵੇਗਾ, ਬੀਜ਼ ਹੇਠਾਂ ਹੈ ਅਤੇ ਤੁਸੀਂ ਇਸ ਤੋਂ ਫਲ ਦਾ ਸੁਆਦ ਚਖੋਂਗੇ।" - ਸਮਾਯੂਕਤਾ ਨੀਕਾਇਆ

"ਇਥੋਂ ਤਕ ਜਦੌਂ ਉਹ ਬੁਰਾ ਕਰ ਰਿਹਾ ਹੋਵੇ, ਮੂਰਖ ਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ। ਮੂਰਖ ਨੂੰ ਆਪਣੇ ਆਵਦੇ ਕੰਮਾਂ ਲਈ ਸਜ਼ਾ ਦਿਤੀ ਜਾਂਦੀ ਹੈ, ਜਿਵੇਂ ਕਿਸੇ ਨੂੰ ਅਗ ਰਾਹੀਂ ਝੁਲਸ‌ਿਆ ਜਾਂਦਾ।" - ਦਮਪਾਦਾ

ਇਸਾਈ ਧਰਮ

"ਧੋਖਾ ਨਾ ਖਾਓ: ਪ੍ਰਭੂ ਦਾ ਮਜ਼ਾਕ ਨਹੀਂ ਉਡਾਇਆ ਜਾ ਸਕਦਾ, ਕਿਉਂਕਿ ਜੋ ਵੀ ਕੋਈ ਬੀਜ਼ਦਾ ਹੈ, ਉਸ ਨੂੰ ਉਹੀ ਵਢਣਾ ਵੀ ਪਵੇਗਾ।" - ਪਵਿਤਰ ਬਾਈਬਲ, ਗਾਲਟੀਅਨਸ 6:7

"ਕਿਉਂਕਿ ਸਾਨੂੰ ਸਾਰਿਆ ਨੂੰ ਕਰਾਇਸਟ ਦੀ ਨਿਰਣੇ ਦੀ ਸੀਟ ਅਗੇ ਪੇਸ਼ ਹੋਣਾ ਪਵੇਗਾ, ਤਾਂਕਿ ਹਰ ਇਕ ਪ੍ਰਾਪਤ ਕਰ ਸਕੇ ਜਿਸ ਦਾ ਉਹ ਪਾਰ ਹੈ ਜੋ ਉਸ ਨੇ ਆਪਣੇ ਸਰੀਰ ਵਿਚ ਕੀਤਾ ਹੈ, ਭਾਵੇਂ ਚੰਗਾ ਹੋਵੇ ਜਾਂ ਬੁਰਾ।" - ਪਵਿਤਰ ਬਾਈਬਲ, 2 ਕੋਰੀਨਥੀਅਨਸ 5:10

"ਜਿਵੇਂ ਮੈਂ ਦੇਖਿਆ ਹੈ, ਉਹ ਜਿਹੜੇ ਦੁਰਾਚਾਰੀ ਦਾ ਵਾਹਣ ਕਰਦੇ ਹਨ ਅਤੇ ਮਸੀਬਤ ਬੀਜ਼ਦੇ ਹਨ ਉਹੀ ਸਮਾਨ ਫਲ ਪਾਉਂਦੇ ਹਨ।" - ਪਵਿਤਰ ਬਾਈਬਲ, ਜੌਬ 4:8

"ਜੋ ਕੋਈ ਟੋਆ ਪੁਟਦਾ ਹੈ ਇਸ ਦੇ ਵਿਚ ਡਿਗੇਗਾ, ਅਤੇ ਇਕ ਪਥਰ ਵਾਪਸ ਆ ਜਾਵੇਗਾ ਉਹਦੇ ਉਪਰ ਜਿਹੜਾ ਇਸ ਨੂੰ ਰੇੜਨਾ ਸ਼ੁਰੂ ਕਰਦਾ ਹੈ।" - ਪਵਿਤਰ ਬਾਈਬਲ, ਕਹਾਵਤਾਂ 26:27

ਗਰੀਕ ਫਲਾਸਫੀ

"... ਹਰ ਇਕ ਗਲਤੀ ਲਈ ਜੋ ਉਨਾਂ ਨੇ ਕੀਤੀ ਸੀ ਕਿਸੇ ਪ੍ਰਤੀ ਉਹਨਾਂ ਨੇ ਦਸ ਗੁਣਾਂ ਦੁਖ ਭੋਗਿਆ; ... ਜੇਕਰ, ਮਿਸਾਲ ਵਜੋਂ, ਉਥੇ ਕੋਈ ਵੀ ਸਨ ਜਿਹੜੇ ਅਨੇਕ ਹੀ ਮੌਤਾਂ ਦਾ ਕਾਰਨ ਬਣੇ, ਜਾਂ ਧ੍ਰੋਹ ਕੀਤਾ ਜਾਂ ਸ਼ਹਿਰਾਂ ਜਾਂ ਫੌਜ਼ਾਂ ਨੂੰ ਵਸ ਵਿਚ ਕੀਤਾ, ਜਾਂ ਕਿਸੇ ਵੀ ਹੋਰ ਦੁਸ਼ਟ ਵਿਹਾਰ ਲਈ ਕਸੂਰਵਾਰ ਹਨ, ਉਨਾਂ ਦੇ ਹਰ ਇਕ ਅਪਰਾਧਾਂ ਲਈ ਉਨਾਂ ਨੂੰ ਦਸ ਗੁਣਾਂ ਵਧ , ਸਜ਼ਾ ਦਿਤੀ ਜਾਵੇਗੀ ਅਤੇ ਇਨਾਮ ਲਾਭ ਅਤੇ ਨਿਆਂ ਦੇ ਅਤੇ ਪਵਿਤਰਤਾ ਦੇ ਉਸੇ ਅਨੁਪਾਤ ਵਿਚ।" - ਦ ਰੀਪਬਲਿਕ ਆਫ ਪਲੈਟੋ (ਵੈਸ਼ਨੋ)

ਹਿੰਦੂ ਧਰਮ

"ਅਤੇ ਇਥੇ ਉਹ ਕਹਿੰਦੇ ਹਨ ਕਿ ਇਕ ਵਿਆਕਤੀ ਵਿਚ ਇਸ਼ਾਵਾਂ ਹੁੰਦੀਆਂ ਹਨ, ਅਤੇ ਜੋ ਵੀ ਉਹ ਇਛਾ ਰਖਦਾ ਹੈ, ਉਵੇਂ ਉਸ ਦੀ ਵਸੀਅਤ ਹੈ; ਅਤੇ ਜਿਵੇਂ ਉਸ ਦੀ ਵਸੀਅਤ ਹੈ ਉਵੇਂ ਉਸ ਦਾ ਕੰਮ ਹੈ; ਅਤੇ ਜੋ ਵੀ ਕੰਮ ਉਹ ਕਰਦਾ ਹੈ, ਉਸੇ ਦਾ ਫਲ ਉਸ ਨੂੰ ਮਿਲੇਗਾ।" - ਬ੍ਰੀਹਾਡਾਰਾਨਯਾਕਾ ਉਪਾਨੀਸ਼ਦ

"ਪਰ ਜੋ ਵੀ ਮਨ ਦੇ ਸੁਭਾਅ ਨਾਲ (ਇਕ ਆਦਮੀ) ਕੋਈ ਕੰਮ ਕਰਦਾ ਹੈ, ਉਸੇ ਦਾ ਨਤੀਜ਼ਾ ਉਸ ਨੂੰ ਮਿਲਦਾ ਹੈ।" - ਮਨੂ ਦੇ ਕਾਨੂੰਨ

"ਹਰ ਜੀਵ ਇਕਲਾ ਹੀ ਪੈਦਾ ਹੁੰਦਾ ਹੈ ਅਤੇ ਇਕਲਾ ਹੀ ਮਰਦਾ ਹੈ, ਅਤੇ ਵਿਆਕਤੀ ਇਕਲਾ ਹੀ ਅਨੁਭਵ ਕਰਦਾ ਹੈ ਆਪਣੇ ਚੰਗੇ ਅਤੇ ਮਾੜੇ ਕੰਮਾਂ ਦੇ ਢੁਕਵੇਂ ਇਨਾਮ।" - ਸ੍ਰੀਮਦ-ਭਗਵਤਮ

ਆਦਿ...

ਸੋ, ਤੁਸੀਂ ਦੇਖੋ, ਸਾਰੇ ਧਰਮ ਸਮਾਨ ਚੀਜ਼ ਵਲ ਇਸ਼ਾਰਾ ਕਰਦੇ ਹਨ। ਜੇਕਰ ਤੁਸੀਂ ਚੰਗਾ ਕਰਦੇ ਹੋ, ਤੁਸੀਂ ਇਹ ਦੇਖ ਲਵੋਂਗੇ, ਅਤੇ ਇਸ ਦਾ ਇਨਾਮ ਪਾਉਂਗੇ, ਅਤੇ ਸਵਰਗ ਨੂੰ ਜਾਵੋਂਗੇ। ਜੇ ਤੁਸੀਂ ਬੁਰਾ ਕਰਦੇ ਹੋ, ਤੁਸੀਂ ਇਹ ਦੇਖ ਲਵੋਂਗੇ, ਪ੍ਰਤਿਫਲ ਪ੍ਰਾਪਤ ਕਰੋਂਗੇ, ਅਤੇ ਨਰਕ ਨੂੰ ਜਾਉਂਗੇ। ਬਸ ਇਹੀ, ਬਹੁਤ ਸਰਲ।

ਹੋਰ ਵਧੇਰੇ ਵਿਸਤਾਰ ਅਤੇ ਮੁਫਤ ਡਾਉਨਲੋਡਾਂ ਲਈ, ਕ੍ਰਿਪਾ ਕਰਕੇ ਜਾਉ

SupremeMasterTV.com/scrolls

SupremeMasterTV.com/karma