ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਵਿਸ਼ਵ ਭਵਿਖ ਦੀਆਂ ਘਟਨਾਵਾਂ ਬਾਰੇ ਸਵਰਗਾਂ ਦੇ ਖੁਲਾਸੇ, ਪੰਜ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਅਤੇ ਮੈਂ ਪੈਰੋਕਾਰਾਂ ਨੂੰ ਘਟੋ ਘਟ ਕਹਿਣਾ ਚਾਹੁੰਦੀ ਹਾਂ, ਜਿਹੜੇ ਸੁਣਦੇ ਹਨ, ਕਿ ਤੁਸੀਂ ਬਚਾਉ ਜੋ ਵੀ ਤੁਸੀਂ ਬਚਾ ਸਕਦੇ ਹੋ। ਇਹ ਨਹੀਂ ਬਸ ਪੈਸ‌ਿਆਂ ਕਰਕੇ, ਇਹ ਕਰਮ ਹਨ। ਇਹ ਹੋਰਨਾਂ ਲੋਕਾਂ ਲਈ ਵੀ ਹੈ ਜਿਨਾਂ ਨੂੰ ਇਸ ਦੀ ਲੋੜ ਹੈ। ਜੇਕਰ ਅਸੀਂ ਬਹੁਤ ਜਿਆਦਾ ਵਰਤੋਂ ਕਰਦੇ ਹਾਂ, ਹੋਰ ਲੋਕ ਸ਼ਾਇਦ ਇਹ ਨਾਂ ਪੁਗਾ ਸਕਣ, ਕਿਉਂਕਿ ਜੇਕਰ ਚੀਜ਼ਾਂ ਕਾਫੀ ਨਾਂ ਹੋਣ ਕੀਮਤ ਵਧ ਜਾਵੇਗੀ। (ਹਾਂਜੀ, ਸਮਝੇ, ਸਤਿਗੁਰੂ ਜੀ।) ਸੋ ਮੈਂ ਬਿਜ਼ਲੀ ਬਚਾਉਂਦੀ ਹਾਂ, ਮੈਂ ਸਾਰੀਆਂ ਬਤੀਆਂ ਨਹੀਂ ਜਗਾਉਂਦੀ ਜਦੋਂ ਮੈਨੂੰ ਉਨਾਂ ਦੀ ਲੋੜ ਨਾਂ ਹੋਵੇ, ਇਸ ਕਰਕੇ ਨਹੀਂ ਕਿਉਂਕਿ ਮੈਂ ਪੈਸੇ ਬਚਾਉਂਦੀ ਹਾਂ, ਪਰ ਹੋਰਨਾਂ ਲੋਕਾਂ ਦੇ ਵਰਤੋਂ ਕਰਨ ਲਈ, ਸਾਂਝਾ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਤਾਂਕਿ ਕੀਮਤ ਬਹੁਤੀ ਜਿਆਦਾ ਨਾਂ ਵਧ ਜਾਵੇ ਅਤੇ ਹੋਰਨਾਂ ਲੋਕਾ ਨੂੰ ਦੁਖ ਅਤੇ ਨਿਰਾਸ਼ਾ ਵਿਚ ਪਾਵੇ।

ਪਰ ਮੈਂ ਤੁਹਾਨੂੰ ਲੋਕਾਂ ਨੂੰ ਦਸਣਾ ਵੀ ਚਾਹੁੰਦੀ ਹਾਂ, ਅਖੌਤੀ ਪੈਰੋਕਾਰਾਂ ਨੂੰ, ਜੇਕਰ ਤੁਸੀਂ ਮੇਰੇ ਵਿਚ ਅਜ਼ੇ ਵੀ ਵਿਸ਼ਵਾਸ਼ ਕਰਦੇ ਹੋ, ਅਤੇ ਜੇਕਰ ਤੁਸੀਂ ਅਜ਼ੇ ਵੀ ਜਿੰਦਾ ਰਹਿਣਾ ਚਾਹੁੰਦੇ ਹੋ, ਜੇ ਕਦੇ ਤੁਸੀਂ ਜਿੰਦਾ ਜਾਂ ਬਚਣਾ, ਜੋ ਵੀ ਤੁਸੀਂ ਕਰ ਸਕਦੇ ਹੋ। ਸ਼ਾਇਦ ਤੁਸੀਂ ਨਹੀਂ ਮਰੋਂਗੇ, ਸ਼ਾਇਦ ਅਸੀਂ ਜਿਤ ਜਾਵਾਂਗੇ। ਕਿਉਂਕਿ ਸਵਰਗ ਨੇ ਮੈਨੂੰ ਇਹ ਵੀ ਕਿਹਾ ਸੀ, ਹਨੇਰੇ ਦੀ ਰਾਤ ਵਿਚ, ਮੇਰੇ ਅਭਿਆਸਾਂ ਵਿਚੋਂ ਇਕ ਵਿਚ, "ਆਪਣੇ ਸੰਸਾਰ ਨੂੰ ਬਚਾਉਣ ਲਈ ਆਪਣੀ ਉਮੀਦ ਨਾਂ ਗੁਆਉਣੀ।"

ਮੈਂ ਤੁਹਾਨੂੰ ਇਕ ਫੋਟੋਗਰਾਫ ਦੇਵਾਂਗੀ, ਫਿਰ ਤੁਸੀਂ ਦੇਖ ਸਕੋਂਗੇ ਮੇਰੇ ਬਹੁਤ ਮਾੜੀ ਲਿਖਤ ਹਨੇਰੇ ਵਿਚ। ਮੈਨੂੰ ਇਕ ਪੈਨ ਦੀ ਵਰਤੋਂ ਕਰਨੀ ਪਈ ਅਤੇ ਆਪਣੀ ਦੂਸਰੀ ਉੰਗਲੀ ਨਾਲ ਆਪਣੀ ਲਿਖਤ ਨੂੰ ਟ੍ਰੇਸ ਕਰਨਾ ਪਿਆ। (ਵਾਓ।) ਸੋ, ਇਹ ਇਕ ਸਿਧੀ ਲਾਈਨ ਵਿਚ ਨਹੀਂ ਹੈ, ਕਿਉਂਕਿ ਜੇਕਰ ਮੈਂ ਆਪਣੀ ਦੂਸਰੀ ਉੰਗਲ ਨਾਲ ਇਹ ਟ੍ਰੇਸ ਨਾਂ ਕਰਦੀ, ਫਿਰ ਹੋ ਸਕਦਾ ਮੈਂ ਇਕ ਅਖਰ ਦੂਸਰੇ ਉਤੇ ਲਿਖ ਦੇਣਾ ਸੀ। (ਹਾਂਜੀ, ਸਤਿਗੁਰੂ ਜੀ।) ਸੋ, ਇਹ ਕਹਿੰਦਾ ਹੈ, "ਆਪਣੇ ਸੰਸਾਰ ਨੂੰ ਬਚਾਉਣ ਲਈ ਆਪਣੀ ਉਮੀਦ ਨਾਂ ਹਾਰਨੀ।" ਓਹ, ਅਤੇ ਉਸ ਨੇ ਮੈਂਨੂੰ ਬਹੁਤ, ਬਹੁਤ... ਕਿਵੇਂ ਨਾ ਕਿਵੇਂ, ਕਾਫੀ ਬਿਹਤਰ ਮਹਿਸੂਸ ਕਰਵਾਇਆ ਉਸ ਤੋਂ ਬਾਅਦ। (ਹਾਂਜੀ, ਸਤਿਗੁਰੂ ਜੀ।) ਅਤੇ ਮੈਂ ਇਹ ਕੰਧ ਉਤੇ ਟੇਪ ਕੀਤਾ ਜਿਥੇ ਮੈਂ ਕੰਮ ਕਰ ਰਹੀ ਹਾਂ। ਮੈਂ ਤੁਹਾਨੂੰ ਇਕ ਉਸ ਦਾ ਫੋਟੋਗਰਾਫ ਦੇਣ ਲਗੀ ਹਾਂ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੇਰੀ ਲਿਖਤ ਵਲ ਨਾਂ ਹਸਣਾ। (ਨਹੀਂ, ਸਤਿਗੁਰੂ ਜੀ।) ਕਿਉਂਕਿ ਇਹ ਪੂਰੇ ਹਨੇਰੇ ਵਿਚ ਲਿਖ‌ਿਆ ਗਿਆ। ਮੈਂ ਇਕ ਬਤੀ ਨਹੀਂ ਲਭ ਸਕਦੀ ਸੀ ਉਸ ਸਮੇਂ, ਅਤੇ ਮੈਂ ਨਹੀਂ ਚਾਹੁੰਦੀ ਸੀ ਰੋਸ਼ਨੀ ਮੇਰੀ ਨਿਰੰਤਰ ਦ੍ਰਿਸ਼ ਨੂੰ ਪ੍ਰੇਸ਼ਾਨ ਕਰੇ ਹੋਰ ਅਨੇਕ ਹੀ ਚੀਜ਼ਾਂ ਲਈ। (ਸਮਝੇ, ਸਤਿਗੁਰੂ ਜੀ। ਹਾਂਜੀ, ਸਤਿਗੁਰੂ ਜੀ।) ਸੋ, ਮੈਂ ਬਸ ਦੋਨੋਂ ਹਥਾਂ ਨੂੰ ਵਰਤੋਂ ਕੀਤਾ - ਇਕ ਹਥ ਪੈਨ ਦੇ ਨਾਲ, ਅਤੇ ਦੂਸਰਾ ਹਥ ਇਕ ਉੰਗਲ ਨਾਲ ਇਸ ਨੂੰ ਟ੍ਰੇਸ ਕਰਨ ਲਈ, ਦੂਸਰੀ ਉਂਗਲ ਰਖੀ ਪੰਨੇ ਉਤੇ ਤਾਂਕਿ ਮੈਂ ਜਾਣ ਲਵਾਂ ਪਹਿਲੇ ਹੀ ਕਿਥੇ ਮੈਂ ਲਿਖਿਆ ਹੈ - ਸੋ ਮੈਂ ਉਸ ਉੰਗਲੀ ਨਾਲ ਦਬਾਈ ਜਗਾ ਦੇ ਉਪਰ ਨਾਂ ਲਿਖਾਂ। (ਹਾਂਜੀ, ਸਤਿਗੁਰੂ ਜੀ। ਸਮਝੇ, ਸਤਿਗੁਰੂ ਜੀ।) ਉਹ ਹੈ ਜਿਵੇਂ ਮੈਂ ਉੰਗਲੀ ਨੂੰ ਦਬਾ ਕੇ ਰਖਿਆ- ਇਕ ਲਾਈਨ ਤੋਂ ਦੂਸਰੀ ਤਕ, ਪਰ ਇਹ ਅਜ਼ੇ ਵੀ ਕਾਫੀ ਵਧੀਆ ਨਹੀਂ ਲਗਦੀ। ਪਰ ਫਿਰ ਵੀ, ਤੁਸੀਂ ਇਹ ਪੜ ਸਕਦੇ ਹੋ। ਮੈਂ ਸੋਚਿਆ ਇਹ ਪੜਨਯੋਗ ਨਹੀਂ ਹੈ, ਪਰ ਮੈਂ ਇਹ ਪੜੀ ਅਤੇ ਇਹ ਠੀਕ ਹੈ।

ਮੈਂ ਆਪਣੇ ਅਖੌਤੀ ਪੈਰੋਕਾਰਾਂ ਨੂੰ ਦਸਣਾ ਚਾਹੁੰਦੀ ਹਾਂ, ਜੇਕਰ ਤੁਸੀਂ ਅਜ਼ੇ ਵੀ ਮੈਨੂੰ ਸਤਿਗੁਰੂ ਬੁਲਾਉਂਦੇ ਹੋ, ਕ੍ਰਿਪਾ ਕਰਕੇ ਚੰਗੀ ਤਰਾਂ ਸੁਣੋ। ਜੇਕਰ ਤੁਸੀਂ ਜਿੰਦਾ ਰਹਿਣਾ ਚਾਹੁੰਦੇ ਹੋ, ਕ੍ਰਿਪਾ ਕਰਕੇ ਅਨੇਕ ਹੀ ਚੀਜ਼ਾਂ ਦੀ ਤਿਆਰੀ ਕਰੋ, ਜਿਵੇਂ ਇਕ ਸੋਲਾਰ ਫਲੈਸ਼ਲਾਇਟ, ਕੋਈ ਵੀ ਸੋਲਾਰ ਜੋ ਤੁਸੀਂ ਲੈ ਸਕਦੇ ਹੋ। ਅਤੇ ਫਿਰ ਭੋਜ਼ਨ ਤਿਆਰ ਕਰੋ। (ਹਾਂਜੀ, ਸਤਿਗੁਰੂ ਜੀ।) ਘਟੋ ਘਟ ਇਹ ਦੋ ਹਫਤ‌ਿਆਂ ਤਕ ਜਾਂ ਮਹੀਨਿਆਂ ਤਕ ਰਹਿੰਦਾ ਹੈ, ਜਾਂ ਵਧ ਜੇਕਰ ਤੁਸੀਂ ਕਰ ਸਕਦੇ ਹੋ। ਉਹ ਜੋ ਜ਼ਲਦੀ ਨਾਲ ਖਰਾਬ ਨਹੀਂ ਹੋਵੇਗਾ। (ਹਾਂਜੀ।) ਅਤੇ ਜੇਕਰ ਤੁਸੀਂ ਕੁਝ ਉਨਾਂ ਵਿਚੋਂ ਵਰਤਦੇ ਹੋ, ਕਿਉਂਕਿ ਮਿਆਦ ਪੁਗਣ ਦੀ ਮਿਤੀ ਜ਼ਲਦੀ ਹੈ, ਫਿਰ ਤੁਸੀਂ ਨਵੇਂ ਵਾਲੇ ਲਵੋ ਉਨਾਂ ਨੂੰ ਆਪਣੀ ਪੈਂਟਰੀ ਵਿਚ ਜਾਂ ਆਪਣੇ ਸੈਲਰ ਵਿਚ ਬਦਲਣ ਲਈ, ਜਿਥੇ ਵੀ ਤੁਸੀਂ ਆਪਣਾ ਭੋਜ਼ਨ ਰਖਦੇ ਹੋ। ਉਹ ਜਿਨਾਂ ਦੀ ਇਕ ਰਫਰਿਜ਼ਰੇਟਰ ਦੀ ਨਹੀਂ ਲੋੜ, ਜਿਵੇਂ ਚਾਵਲ, ਸੁਕੇ ਨੂਡਲਜ਼ ਅਤੇ ਵਖ ਵਖ ਕਿਸਮ ਦੀਆਂ ਫਲੀਆਂ, ਸੁਕੀਆਂ ਫਲੀਆਂ ਜਾਂ ਡਬਾਬੰਦ ਫਲੀਆਂ, ਡਬਾਬੰਦ ਭੋਜ਼ਨ ਅਤੇ ਸੁਕਾ ਭੋਜ਼ਨ। ਤੁਸੀਂ ਕੁਝ ਆਪਣੇ ਲਈ ਬਚਾਉਣਾ ਜੇ ਕਦੇ ਸਚਮੁਚ ਇਕ ਐਮਰਜੇਂਨਸੀ ਛਿੜ ਪਵੇ। ਮੈਂ ਆਸ ਕਰਦੀ ਹਾਂ ਨਾਂ ਹੋਵੇ। ਮੈਂ ਆਸ ਕਰਦੀ ਹਾਂ ਨਾਂ ਹੋਵੇ। ਕ੍ਰਿਪਾ ਕਰਕੇ ਪ੍ਰਾਰਥਨਾ ਕਰਨੀ ਕਿ ਜੋ ਵੀ ਮੈਂ ਤੁਹਾਨੂੰ ਕਿਹਾ ਹੈ ਗਲਤ ਹੈ। ਪਰ ਤਿਆਰੀ ਕਰਨੀ ਜੇ ਕਦੇ। ਕੌਣ ਜਾਣਦਾ ਹੈ? (ਹਾਂਜੀ, ਸਤਿਗੁਰੂ ਜੀ।) ਹੁਣ, ਭੌਜ਼ਨ ਤਿਆਰ ਕਰੋ ਅਤੇ ਕੁਝ ਚੀਜ਼ ਇਕ ਐਮਰਜੇਂਨਸੀ ਲਈ ਘਰ ਨੂੰ ਨਿਘਾ ਰਖਣ ਲਈ। ਇੰਟਰਨੈਟ ਉਤੇ ਦੇਖੋ ਅਨੇਕ ਹੀ ਚੀਜ਼ਾਂ ਸਿਖਣ ਲਈ ਜਿਸ ਨਾਲ ਜੇਕਰ ਕੋਈ ਐਮਰਜੇਂਨਸੀ ਹੋਵੇ ਤੁਸੀਂ ਜਿੰਦਾ ਰਹਿ ਸਕੋਂਗੇ। (ਹਾਂਜੀ, ਸਤਿਗੁਰੂ ਜੀ।) ਆਦਿ...

ਜੇ ਕਦੇ ਐਟੋਮਿਕ ਬੰਬ ਜਾਂ ਨਿਉਕਲੀਅਰ ਬੰਬ ਕਿਸੇ ਜਗਾ ਵਿਸਫੋਟ ਹੁੰਦਾ ਹੈ, ਭਾਵੇਂ ਜੇਕਰ ਇਹ ਤੁਹਾਡੇ ਬਹੁਤਾ ਨੇੜੇ ਨਾਂ ਹੋਵੇ, ਅਤੇ, ਬਿਨਾਂਸ਼ਕ, ਖਾਸ ਕਰਕੇ ਜੇਕਰ ਤੁਹਾਡੇ ਲਾਗੇ ਹੋਵੇ, ਬਾਹਰ ਨਾਂ ਜਾਣਾ। ਬਾਹਰ ਨਾਂ ਜਾਣਾ ਜਿਤਨੇ ਲੰਮੇ ਸਮੇਂ ਤਕ ਸੰਭਵ ਹੋਵੇ। ਨਿਰਭਰ ਕਰਦਾ ਹੈ ਤੁਸੀਂ ਕਿਥੇ ਹੋ, ਬਿਨਾਂਸ਼ਕ। ਬਸ ਅੰਦਰੇ ਰਹਿਣਾ। ਖਾਣ ਜੋ ਵੀ ਤੁਹਾਡੇ ਕੋਲ ਪੈਂਟਰੀ ਵਿਚ ਹੈ। ਇਹ ਵਧੇਰੇ ਸੁਰਖਿਅਤ ਹੈ। ਬਾਹਰ ਨਾ ਜਾਣਾ ਅਤੇ ਖੇਤਬਾੜੀ ਵਾਲੇ ਖੇਤਾਂ ਵਿਚੋਂ ਭੋਜ਼ਨ ਜਾਂ ਚੀਜ਼ਾਂ ਲਭਣ ਦੀ ਕੋਸ਼ਿਸ਼ ਨਾਂ ਕਰਨੀ। ਉਹ ਦੂਸ਼ਿਤ ਹਨ ਅਤੇ ਤੁਸੀਂ ਦੂਸ਼ਿਤ ਹਵਾ ਦਾ ਅੰਦਰ ਸਾਹ ਲੈ ਰਹੇ ਹੋਵੋਂਗੇ। ਬਸ ਘਰ ਦੇ ਅੰਦਰੇ ਰਹਿਣਾ, ਜੇਕਰ ਤੁਸੀਂ ਕਰ ਸਕੋਂ। ਜਾਂ ਕਿਸੇ ਵੀ ਜਗਾ ਅੰਦਰ, ਉਥੇ ਬਣੇ ਰਹਿਣਾ। (ਸਮਝੇ, ਸਤਿਗੁਰੂ ਜੀ। ਹਾਂਜੀ, ਸਤਿਗੁਰੂ ਜੀ।) ਉਥੇ ਕੁਝ ਚੀਜ਼ ਵੀ ਹੈ ਜਿਸ ਨੂੰ ਐਂਟੀ-ਰੇਡੀਏਸ਼ਨ ਡਰਾਗਸ ਕਹਿੰਦੇ ਹਨ। ਮੈਂ ਨਹੀਂ ਜਾਣਦੀ ਇਹ ਕਿਤਨਾ ਪ੍ਰਭਾਵਕਾਰੀ ਹੈ, ਪਰ ਤੁਸੀਂ ਪਿਆਰਿਓ ਕੋਸ਼ਿਸ਼ ਕਰ ਸਕਦੇ ਹੋ ਟ੍ਰਾਏ ਕਰਨ ਲਈ ਦੇਖਣ ਲਈ ਜੇਕਰ ਇਹ ਚੰਗਾ ਹੈ। ਫਿਰ ਤੁਸੀਂ ਵੀ ਤਿਆਰੀ ਕਰ ਸਕਦੇ ਹੋ ਕੁਝ ਘਰੇ ਹੋਵੇ, ਜੇ ਕਦੇ। (ਹਾਂਜੀ, ਸਤਿਗੁਰੂ ਜੀ।) ਪਰ ਜੇਕਰ ਇਕ ਨਿਉਕਲੀਅਰ ਹਥਿਆਰ

ਇਕ 50-ਕਿਲੋਮੀਟਰ ਦੇ ਘੇਰੇ ਵਿਚ ਡਿਗਦਾ ਹੈ, ਲਾਗੇ ਜਿਥੇ ਤੁਸੀਂ ਰਹਿੰਦੇ ਹੋ, ਫਿਰ ਤੁਸੀਂ ਕੋਈ ਚੀਜ਼ ਖੇਤ ਵਿਚੋਂ ਨਹੀਂ ਖਾ ਸਕਦੇ ਘਟੋ ਘਟ ਕਈ ਹਫਤਿਆਂ ਜਾਂ ਮਹੀਨਿਆਂ ਤਕ ਕਿਉਂਕਿ ਇਹ ਦੂਸ਼ਿਤ ਹੋਵੇਗਾ ਐਟਮ ਬੰਬ ਜਾਂ ਨਿਉਕਲੀਅਰ ਬੰਬ ਦੀ ਰੇਡੀਏਸ਼ਨ ਕਾਰਨ। (ਠੀਕ ਹੈ, ਸਤਿਗੁਰੂ ਜੀ। ਸਮਝੇ, ਸਤਿਗੁਰੂ ਜੀ।)

“ਇਕ ਨਿਉਕਲੀਅਰ ਹਮਲੇ ਦੇ ਪਹਿਲੇ ਘੰਟੇ ਵਿਚ ਜਾਨਣਾ ਕੀ ਕਰਨਾ ਹੈ ਸ਼ਾਇਦ ਜਿੰਦਗੀ ਅਤੇ ਮੌਤ ਵਿਚਕਾਰ ਫਰਕ ਦਾ ਮਤਲਬ ਹੋ ਸਕਦਾ ਹੈ। ਇਕ ਐਟਮ ਬੰਬ ਤਿੰਨ ਤਰੀਕ‌ਿਆਂ ਨਾਲ ਨਸ਼ਟ ਜਾਂ ਜ਼ਖਮੀਂ ਕਰਦਾ ਹੈ: ਧਮਾਕੇ, ਗਰਮੀ ਅਤੇ ਰੇਡੀਓਐਕਟੀਵਿਟੀ ਦੁਆਰਾ। ਇਹ, ਫਿਰ, ਐਟਮ ਬੰਬ ਦੇ ਹਥਿਆਰ ਹਨ ਜਿਨਾਂ ਤੋਂ ਸਾਨੂੰ ਬਚਾਅ ਕਰਨਾ ਜ਼ਰੂਰੀ ਹੈ।

ਜ਼ੈਫ ਸ਼ੈਲੋਗਲਮਿਲਚ ਦੇ ਮੁਤਾਬਕ, ਨੈਸ਼ਨਲ ਸੈਂਟਰ ਫਾਰ ਡੀਜ਼ਾਸਟਰ ਪ੍ਰੀਪੈਰਡਨੇਸ ਦੇ ਡੈਪਿਉਟੀ ਡਾਈਰੈਕਟਰ: "ਜੇਕਰ ਤੁਸੀਂ ਇਕ ਨਿਉਕਲੀਅਰ ਫਲੈਸ਼ ਦੇਖਦੇ ਹੋ ਪਹਿਲੀ ਚੀਜ਼ ਤੁਹਾਨੂੰ ਕਰਨੀ ਚਾਹੀਦੀ ਹੈ ਇਕ ਰੁਕਾਵਟ ਦੇ ਪਿਛੇ ਜਾਉ ਜੇ ਕਦੇ ਸਦਮੇਂ ਦੀ ਲਹਿਰ ਆਉਂਦੀ ਹੈ।" ਧਿਆਨ ਵਿਚ ਰਖੋ, ਸਦਮੇਂ ਦੀ ਲਹਿਰ ਇਕ ਘੰਟੇ ਸੈਂਕੜੇ ਕੀਲੋਮੀਟਰ ਦੀ ਰਫਤਾਰ ਉਤੇ ਚਲ ਰਹੀ ਹੈ, ਸੋ ਤੁਹਾਡੇ ਕੋਲ ਬਹੁਤਾ ਸਮਾਂ ਨਹੀਂ ਹੋਵੇਗਾ ਕਵਰ ਲਭਣ ਲਈ। ਰੇਡੀਏਸ਼ਨ ਸੁਰਖਿਆ ਮਾਹਰ ਬਰੂਕ ਬੁਡੇਮੇਅਰ ਸਿਫਾਰਿਸ਼ ਕਰਦੇ ਹਨ ਕਿਸੇ ਚੀਜ਼ ਦੇ ਪਿਛੇ ਪਨਾਹ ਲਵੋ ਜੋ ਢਾਂਚੇਗਤ ਤੌਰ ਤੇ ਮਜ਼ਬੂਤ ਹੈ: "ਜਦੋਂ ਮੈਂ ਸੋਚਦਾ ਹਾਂ ਮੈਂ ਕਿਥੇ ਜਾਵਾਂਗਾ ਤੁਰੰਤ ਪ੍ਰਭਾਵਾਂ ਤੋਂ ਸੁਰਿਖਆ ਲਈ, ਅਤੇ ਧਮਾਕੇ ਦੀ ਲਹਿਰ ਤੋਂ ਖਾਸ ਕਰਕੇ, ਮੈਂ ਸਮਾਨ ਕਿਸਮ ਦੀਆਂ ਚੀਜ਼ਾਂ ਬਾਰੇ ਸੋਚਦਾ ਹਾਂ ਜੋ ਅਸੀਂ ਟੋਰਨਾਡੋਸ ਲਈ ਕਰਦੇ ਹਾਂ। ਇਕ ਜਗਾ ਵਿਚ ਰਹੋ ਜਿਥੇ ਜੇਕਰ ਉਥੇ ਇਕ ਨਾਟਕੀ ਝਟਕਾ ਹੈ, ਚੀਜ਼ਾਂ ਤੁਹਾਡੇ ਉਪਰ ਨਹੀਂ ਡਿਗਣਗੀਅਂ।" ਜੇਕਰ ਤੁਸੀਂ ਸਦਮੇਂ ਦੀ ਲਹਿਰ ਤੋਂ ਬਚ ਜਾਵੋਂ, ਦੁਖ ਦੀ ਗਲ ਇਹ ਹੈ ਕਿ ਬਹੁਤਾ ਸੌਖਾ ਨਹੀਂ ਹੋਣ ਲਗਾ। ਇਹ ਹੁਣ ਸਮੇਂ ਦੇ ਵਿਰੁਧ ਇਕ ਅਸਲੀ ਦੌੜ ਹੈ। "ਤੁਹਾਡੇ ਕੋਲ ਕੁਝ ਸਮਾਂ ਹੈ ਕਾਰਵਾਈ ਕਰਨ ਲਈ ਆਪਣੇ ਆਪ ਨੂੰ ਅਤੇ ਆਪਣੇ ਪ੍ਰੀਵਾਰ ਨੂੰ ਸੁਰਖਿਅਤ ਰਖਣ ਲਈ। ਸਭ ਤੋਂ ਵਡੀ ਚੀਜ਼ ਹੈ: ਅੰਦਰ ਜਾਓ, ਅੰਦਰ ਰਹੋ ਅਤੇ ਜੁੜੇ ਰਹੋ।" ਸੰਭਾਵਨਾ ਇਹ ਹੈ ਕਿ ਤੁਸੀਂ ਕਿਸੇ ਜਗਾ 10 ਤੋਂ ਲੈਕੇ 20 ਮਿੰਟਾਂ ਹੋਣਗੇ ਪਨਾਹ ਲਭਣ ਲਈ।

ਸਭ ਤੋਂ ਪਹਿਲੇ, ਆਪਣੀ ਕਾਰ ਵਿਚ ਨਾਂ ਰਹਿਣਾ। ਧਾਤ ਦੇ ਦਰਵਾਜ਼ੇ ਅਤੇ ਕਚ ਦੀਆਂ ਖਿੜਕੀਆਂ ਬਹੁਤ ਜਿਆਦਾ ਪਤਲੀਆਂ ਹੋਣਗੀਆਂ ਤੁਹਾਨੂੰ ਗਾਮਾ ਰੇਡੀਏਸ਼ਨ ਤੋਂ ਸੁਰਖਿਅਤ ਰਖਣ ਲਈ। ਮੋਬਾਇਲ ਘਰ ਵੀ ਕਾਫੀ ਆਸਰਾ ਨਹੀਂ ਦੇਣਗੇ। ਇਸ ਦੀ ਬਜਾਏ, ਇਕ ਬੇਸਮੇਂਟ ਲਭਣ ਦੀ ਕੋਸ਼ਿਸ਼ ਕਰੋ ਜਾਂ ਇਕ ਵਡੀ ਬਹੁਮੰਜਲੀ ਇਮਾਰਤ। ਯਾਦ ਰਖਦੇ ਹੋਏ ਮੁਖ ਕਾਰਕ ਹੈ ਜਿਤਨੀਆਂ ਜਿਆਦਾ ਮੋਟੀਆਂ ਪਰਤਾਂ ਆਪਣੇ ਅਤੇ ਫਾਲਆਓਟ ਦੇ ਵਿਚਕਾਰ ਰਖਣੀਆਂ। ਅਸੀਂ ਗਲ ਕਰ ਰਹੇ ਹਾਂ ਕੰਕਰੀਟ ਜਾਂ ਇਟਾਂ ਦੀ ਇਥੇ, ਸੋ ਸੋਹਣੀਆਂ ਲਗਦੀਆਂ ਕਚ ਦ‌ੀਆਂ ਅਸਮਾਨੀ ਇਮਾਰਤਾਂ ਜਾਂ ਘਰ ਲਕੜੀ ਅਤੇ ਪਲਾਸਟਰ ਦੇ ਬਣਾਏ ਹੋਏ ਤੁਹਾਡੇ ਲਈ ਸਭ ਤੋਂ ਵਧੀਆ ਨਹੀਂ ਹਨ। ਜੇਕਰ ਤੁਸੀਂ ਇਕ ਸ਼ਹਿਰ ਵਿਚ ਹੋ ਇਕ ਸਬਵੇ ਸਟੇਸ਼ਨ ਨਾਲ, ਉਸ ਦੇ ਅੰਦਰ ਡੂੰਘਾ ਅੰਦਰ ਵਲ ਜਾਣਾ ਵੀ ਕੁਝ ਪਧਰ ਦੀ ਸੁਰਖਿਆ ਦੇਵੇਗਾ। ਮੰਨ ਲਵੋ ਤੁਸੀਂ ਅੰਦਰ ਪਹੁੰਚ ਸਕੇ, ਕਿਸੇ ਜਗਾ ਜ਼ਮੀਨ ਤੋਂ ਉਪਰ, ਉਪਲਰੀਆਂ ਮੰਜ਼ਲਾਂ ਤੋਂ ਬਚ ਕੇ ਰਹਿਣਾ। ਸਾਰੀ ਫਾਲਆਓਟ ਛਤ ਉਤੇ ਇਕਠੀ ਹੋ ਜਾਵੇਗੀ। ਅਤੇ ਮੁਖ ਨੁਕਤਾ ਅੰਦਰ ਜਾਣ ਦਾ ਹੈ ਜਿਤਨਾ ਦੂਰ ਸੰਭਵ ਹੋ ਸਕੇ ਉਨਾਂ ਦੁਖਦਾਈ ਧੂੜ ਦੇ ਕਣਾਂ ਤੋਂ ਰਹਿਣਾ ਜੋ ਖਤਰਨਾਕ ਪਧਰ ਦੇ ਗਾਮਾ ਰੇਡੀਏਸ਼ਨ ਦਾ ਨਿਕਾਸ ਕਰ ਰਹੇ ਹੋਣਗੇ, ਜਿਸ ਨਾਲ ਹੋ ਸਕਦਾ ਰੇਡੀਏਸ਼ਨ ਜ਼ਹਿਰ ਹੋ ਸਕਦੀ ਹੈ। ਇਸ ਦੀ ਬਜਾਏ, ਇਮਾਰਤ ਦੇ ਕੇਂਦਰ ਵਿਚ ਜਾਓ। ਜੇਕਰ ਉਥੇ ਸਮਾਂ ਹੋਵੇ ਜਗਾਵਾਂ ਨੂੰ ਬੰਦ ਕਰ ਦੇਣ ਦਾ ਜਿਥੋਂ ਫਾਲਆਓਟ ਸ਼ਾਇਦ ਅੰਦਰ ਆ ਸਕਦੀ ਹੋਵੇ - ਦਰਵਾਜ਼ੇ, ਚੁਲੇ, ਏਅਰ ਕੰਡਿਸ਼ਨਰ, ਖਿੜਕੀਆਂ, ਫਿਰ ਇਹ ਕਰਨਾ।

ਠੀਕ ਹੈ, ਆਓ ਦੇਖਦੇ ਹਂ ਇਕ ਥੋੜਾ ਜਿਹਾ ਵਖਰਾ ਦ੍ਰਿਸ਼, ਇਕ ਜਿਥੇ ਚੀਜ਼ਾਂ ਉਤਨੇ ਪਧਰੇ ਢੰਗ ਨਾਲ ਨਹੀਂ ਵਾਪਰਦੀਆਂ। ਇਸ ਵਾਰ ਅਸੀਂ ਆਪਣੀ ਕਾਰ ਨੂੰ ਛਡ ਦਿਤਾ ਹੈ ਅਤੇ ਸਭ ਤੋਂ ਲਾਗੇ ਵਾਲੀ ਮਜ਼ਬੂਤ- ਦਿਖ ਵਾਲੀ ਇਮਾਰਤ ਨੂੰ ਦੌੜ ਗਏ, ਪਰ ਸ਼ਾਇਦ ਫਾਲਆਓਟ ਸ਼ੁਰੂ ਹੋ ਗਈ ਹੋਵੇ ਤੁਹਾਡੇ ਆਸ ਪਾਸ । ਜੇਕਰ ਤੁਸੀਂ ਸੋਚਦੇ ਹੋ ਇਹ ਹੈ, ਸਭ ਤੋਂ ਵਧੀਆ ਚੀਜ਼ ਹੈ ਆਪਣੇ ਨਕ ਅਤੇ ਮੂੰਹ ਨੂੰ ਇਕ ਲੀਰ ਨਾਲ ਢਕਣਾ ਅਤੇ ਆਪਣੀਆਂ ਅਖਾਂ ਨੂੰ ਬੰਦ ਕਰਨਾ। ਇਸ ਤਰਾਂ ਲੜਖੜਾਉਂਦਿਆਂ ਇਧਰ ਉਧਰ ਸੌਖਾ ਨਹੀਂ ਹੋਵੇਗਾ। ਸੋ, ਇਸ ਉਦਾਹਰਣ ਵਿਚ, ਇਹਦੇ ਲਈ 15 ਮਿੰਟ ਲਗਣਗੇ ਅਸਲ ਵਿਚ ਅੰਦਰ ਜਾਣ ਲਈ। ਕੀ ਕੋਈ ਵੀ ਉਹ ਫਾਲਆਓਟ ਤੁਹਾਡੇ ਉਤੇ ਡਿਗ‌ਿਆ ਸੀ? ਕੀ ਇਹ ਤੁਹਾਡੇ ਵਾਲਾਂ ਜਾਂ ਤੁਹਾਡੇ ਕਪੜਿਆਂ ਉਪਰ ਹੈ? ਇਹ ਸ਼ਾਇਦ ਹੋਵੇ, ਜਿਸ ਦਾ ਭਾਵ ਹੈ ਤੁਸੀਂ ਗੰਭੀਰ ਰੇਡੀਏਸ਼ਨ ਜ਼ਹਿਰ ਪ੍ਰਾਪਤ ਕਰਨ ਦੇ ਖਤਰੇ ਵਿਚ ਹੋ। ਧਿਆਨ ਨਾਲ ਆਪਣੇ ਬਾਹਰਲੇ ਕਪੜੇ ਉਤਾਰ ਦੇਣੇ। ਇਹ 90% ਰੇਡੀਓਐਕਟਿਫ ਸਮਗਰੀ ਨੂੰ ਦੂਰ ਕਰ ਦੇਵੇਗਾ। ਇਹਨੂੰ ਇਕ ਪਲਾਸਟਿਕ ਬੈਗ ਵਿਚ ਪਾ ਦੇਣਾ ਅਤੇ ਇਸ ਨੂੰ ਕਿਸੇ ਜਗਾ ਦੂਰ ਕਿਤੇ ਪਾਸੇ ਰਖ ਦੇਣਾ। ਆਪਣਾ ਸਮਾਂ ਲੈਣਾ। ਆਪਣੇ ਕਪੜ‌ਿਆਂ ਨੂੰ ਬਹੁਤਾ ਜ਼ਲਦੀ ਪੂੰਝਣ ਨਾਲ ਇਹ ਸ਼ਾਇਦ ਰੇਡੀਓਐਕਟਿਫ ਧੂੜ ਨੂੰ ਇਧਰ ਉਧਰ ਫੈਲਾ ਦੇਵੇ, ਅਤੇ ਉਹ ਕਿਸੇ ਦੀ ਮਦਦ ਨਹੀਂ ਕਰੇਗੀ। ਇਕ ਸ਼ਾਵਰ ਵੀ ਕਾਫੀ ਮਦਦਗਾਰ ਹੈ। ਕਿਸੇ ਵੀ ਤਰਾਂ, ਆਪਣੇ ਆਪ ਨੂੰ ਕੁਝ ਸਾਬਣ ਅਤੇ ਸ਼ੰਪੂ ਨਾਲ ਆਪਣੇ ਆਪ ਨੂੰ ਸਾਫ, ਧੋਣ ਦੀ ਮਦਦ ਕਰਨਾ ਪਰ ਕੰਡਿਸ਼ਨਰ ਨਾ ਵਰਤੋਂ ਕਰਨਾ। ਇਹ ਰੇਡੀਓਐਕਟਿਫ ਕਣਾਂ ਨੂੰ ਤੁਹਾਡੇ ਵਾਲਾਂ ਵਿਚ ਬੰਨ ਦੇਵੇਗਾ। ਭਾਵੇਂ ਜੇਕਰ ਉਥੇ ਕੋਈ ਸ਼ਾਵਰ ਨਾ ਹੋਵੇ, ਆਪਣਾ ਮੂੰਹ, ਹਥ, ਅਤੇ ਕੋਈ ਵੀ ਸਰੀਰ ਦੇ ਹਿਸੇ ਧੋਣੇ ਜਿੜੇ ਅਣਢਕੇ ਸੀ ਇਕ ਸਿੰਕ ਦੀ ਵਰਤੋਂ ਕਰਨ ਨਾਲ, ਗਿਲਾ ਕਪੜਾ ਜਾਂ ਗਿਲੇ ਵਾਇਪਸ। ਦੁਬਾਰਾ, ਮੁਹਤਵਪੂਰਨ ਇਹ ਹੈ ਬਹੁਤ ਸਾਰਾ ਪਾਣੀ ਵਰਤਣਾ ਅਤੇ ਹੌਲੀ ਹੌਲੀ ਇਹ ਕਰਨਾ। ਸਭ ਤੋਂ ਖਤਰਨਾਕ ਚੀਜ਼ ਜੋ ਤੁਸੀਂ ਕਰ ਸਕਦੇ ਹੋ ਉਹ ਹੈ ਆਪਣੇ ਆਪ ਨੂੰ ਖੁਰਕਣਾ ਅਤੇ ਰੇਡੀਏਐਕਟਿਫ ਸਮਗਰੀ ਨੂੰ ਆਪਣੀ ਚਮੜੀ ਵਿਚ ਪ੍ਰਾਪਤ ਕਰਨ ਲਈ।

ਹੁਣ ਨੂੰ, ਇਹ ਇਕ ਘੰਟਾ ਬੀਤ ਗਿਆ ਹੋਵੇਗਾ, ਜਿਸ ਦਾ ਭਾਵ ਹੈ ਕਿ ਰੈਡੀਓਐਕਟਿਫ ਫਾਲਆਓਟ ਬਾਹਰ ਪਹਿਲੇ ਹੀ 50% ਤਕ ਖਰਾਬ ਹੋ ਗਿਆ ਹੋਵੇਗਾ।। ਪਹਿਲੇ 24 ਘੰਟ‌ਿਆਂ ਦੇ ਅੰਦਰ, ਇਹਨੇ 80% ਤਕ ਆਪਣੀ ਐਨਰਜ਼ੀ ਛਡ ਦਿਤੀ ਹੋਵੇਗੀ, ਦੋ ਹਫਤਿਆਂ ਬਾਅਦ ਇਹ 99% ਤਕ ਹੋ ਸਕਦੀ ਹੈ। ਪਰ ਯਾਦ ਰਖਣਾ, ਜੇਕਰ ਰੇਡੀਏਸ਼ਨ ਕਾਫੀ ਜਿਆਦਾ ਸੀ ਪਹਿਲੇ ਹੀ, ਉਹ 1% ਅਜ਼ੇ ਵੀ ਖਤਰਨਾਕ ਹੋ ਸਕਦਾ ਹੈ। ਸੋ ਜਿੰਨਾ ਚਿਰ ਸੰਭਵ ਹੈ ਘਰ ਦੇ ਅੰਦਰੇ ਰਹ‌ਿਣ ਨਾਲ ਦੂਸ਼ਿਤ ਹੋਣ ਦੀਆਂ ਤੁਹਾਡੀਆਂ ਸੰਭਾਵਨਾਵਾਂ ਨੂੰ ਘਟਾਉਂਦਾ ਹੈ।”

ਜੇਕਰ ਤੁਹਾਡੇ ਕੋਲ ਕੋਈ ਖੇਤ ਹਨ ਜਾਂ ਤੁਹਾਡੇ ਆਲੇ ਦੁਆਲੇ ਕੋਈ ਜ਼ਮੀਨ, ਜਾਂ ਬਾਗ - ਉਨਾਂ ਦੀ ਵਧ ਤੋਂ ਵਧ ਵਰਤੋਂ ਕਰੋ, ਹਰ ਵਾਰ, ਇਕ ਸਬਜ਼ੀ ਉਗਾਵੋ।

ਅਤੇ ਜੇਕਰ ਤੁਹਾਡੇ ਕੋਲ ਨਹੀਂ ਹੈ, ਫਿਰ ਸ਼ਾਇਦ ਤੁਸੀਂ ਇਕਠੇ ਰਹਿ ਸਕਦੇ ਹੋ ਅਤੇ ਇਕ ਕਮਰਾ ਖਾਲੀ ਰਖੋ। ਅਤੇ ਉਸ ਕਮਰੇ ਵਿਚ, ਤੁਸੀਂ ਸਬਜ਼ੀਆਂ ਉਗਾਉ। ਇਹ "ਵਡੀ ਡੀਲ" ਵਾਲੀਆਂ ਸਬਜ਼ੀਆਂ ਹੋਣਾ ਜ਼ਰੂਰੀ ਨਹੀਂ । ਕੋਈ ਵੀ ਸਬਜ਼ੀ ਤੁਸੀਂ ਖਾਂਦੇ ਹੋ, ਜਿਆਦਾਤਰ ਉਨਾਂ ਵਿਚੋਂ, ਮਿਸਾਲ ਵਜੋਂ, ਇਥੋਂ ਤਕ ਪਤ ਗੋਭੀ, ਜੇਕਰ ਤੁਸੀਂ ਸਾਰੇ ਪਤੇ ਬਾਹਰ ਕਢ ਲੈਂਦੇ ਹੋ, ਵਿਚਾਲੇ ਉਥੇ ਇਕ ਕੇਂਦਰੀ ਭਾਗ ਹੋਵੇਗਾ। ਜੇਕਰ ਤੁਸੀਂ ਬਹੁਤਾ ਡੂੰਗਾ ਕੇਂਦਰੀ ਭਾਗ ਵਿਚ ਨਹੀਂ ਕਟਦੇ ਇਸ ਨੂੰ ਨੁਕਸਾਨ ਪਹੁੰਚਾਉਣ ਲਈ, ਫਿਰ ਤੁਸੀਂ ਇਹ ਬਸ ਲਗਾਉ ਧਰਤੀ ਵਿਚ ਅਤੇ ਇਸ ਨੂੰ ਪਾਣੀ ਦੇਵੋ, ਇਹ ਵਧੇਗਾ। (ਹਾਂਜੀ, ਸਤਿਗੁਰੂ ਜੀ।) ਮੈਂ ਵਾਅਦਾ ਕਰਦੀ ਹਾਂ, ਇਹ ਵਧੇਗਾ। (ਹਾਂਜੀ।) ਮੈਂ ਉਹ ਪਹਿਲਾਂ ਕੀਤਾ ਸੀ। ਇਹ ਮਦਦ ਕਰਦਾ ਹੈ। ਇਹ ਸਚਮੁਚ ਵਧਦਾ ਹੈ। ਅਤੇ ਇਥੋਂ ਤਕ ਪੈਪਰਮਿੰਟ, ਪੁਦੀਨਾ, ਤੁਸੀਂ ਕੁਝ ਪਤੇ ਪਹਿਲੇ ਹੀ ਤੋੜ ਦੇਵੋ, ਅਤੇ ਬਸ ਡੰਗੀ ਬਾਕੀ ਰਹਿ ਜਾਂਦੀ, ਇਸ ਨੂੰ ਤੁਸੀਂ ਲਗਾਵੋ, ਛੋਟੀ ਜਿਹੀ ਟਾਹਣੀ, ਤੁਸੀਂ ਇਹ ਮਿਟੀ ਵਿਚ ਲਗਾਉ - ਇਹ ਦੁਬਾਰਾ ਵਧਣ ਲਗ ਜਾਵੇਗੀ।

ਅਤੇ ਸਬਜ਼ੀਆਂ ਜਿਵੇਂ ਬੌਕ ਚੋਏ ਅਤੇ ਅਜਿਹੀਆਂ ਚੀਜ਼ਾਂ, ਤੁਸੀਂ ਬਸ ਪਤੇ ਕਟ ਦੇਵੋ, ਅਤੇ ਰਹਿਣ ਦੇਵੋ ਅਖੀਰਲਾ ਬੋਕ ਚੋਏ ਜਾਂ ਸਬਜ਼ੀ, ਲਗਭਗ ਦੋ, ਤਿੰਨ ਇੰਚ (ਪੰਜ ਤੋਂ ਲੈਕੇ ਸਤ ਸੈਂਟੀਮੀਟਰ), ਅਤੇ ਫਿਰ ਇਸ ਨੂੰ ਦੁਬਾਰਾ ਲਗਾਉ । (ਹਾਂਜੀ, ਸਤਿਗੁਰੂ ਜੀ।) ਇਹ ਵਧੇਗਾ ਬਸ ਜਿਵੇਂ ਨਵਾਂ ਨਰੋੲ - ਅਤੇ ਬਰੋਕੋਲੀ ਦਾ ਕੇਂਦਰੀ ਭਾਗ, ਸਭ ਚੀਜ਼। ਮੈਂ ਉਹ ਪਹਿਲਾਂ ਕੀਤਾ ਸੀ। (ਹਾਂਜੀ, ਸਤਿਗੁਰੂ ਜੀ।) ਮੇਰੇ ਖਿਆਲ ਵਿਚ ਮੇਰੇ ਕੋਲ ਸ਼ਾਇਦ ਕੁਝ ਫੋਟੋ ਵੀ ਹੋਣ ਕਿਸੇ ਜਗਾ। ਉਹ ਉਨਾਂ ਵਿਚੋਂ ਵਧਦੇ ਹਨ। ਉਹ ਦੁਬਾਰਾ ਉਗਦੇ ਹਨ, ਜਿਵੇਂ ਨਵੇਂ ਬਹੁਤ ਜ਼ਲਦੀ। (ਵਾਓ। ਸਮਝੇ, ਸਤਿਗੁਰੂ ਜੀ। ਹਾਂਜੀ, ਸਤਿਗੁਰੂ ਜੀ।) ਇਹ ਸਚਮੁਚ ਉਗਦੇ ਹਨ। ਅਤੇ ਤੁਸੀਂ ਬਹੁਤ ਸਾਰੇ ਬੀਜ਼ ਖਰੀਦ ਸਕਦੇ ਹੋ, ਬਹੁਤ ਸਾਰੀਆਂ ਫਲੀਆਂ ਅਤੇ ਪਹਿਲੇ ਹੀ ਸਬਜ਼ੀਆਂ ਉਗਾਉਣੀਆਂ ਸ਼ੁਰੂ ਕਰੋ। ਮੇਰਾ ਭਾਵ ਹੈ, ਬੀਨਜ਼, ਫਲੀਅਂ, ਉਹ ਵੀ ਪੁੰਗਰ ਸਕਦੀਆਂ ਹਨ। ਅਤੇ ਇਥੋਂ ਤਕ ਘਾਟ ਦੇ ਸਮ‌ਿਆਂ ਵਿਚ, ਬੀਨ , ਫਲੀਆਂ ਪੁੰਗਰੀਆਂ ਹੋਈਆਂ, ਅਤੇ ਸੁਕੀਆਂ ਬੀਨਸ, ਫਲੀਆਂ ਕਾਫੀ ਹਨ ਤੁਹਾਡੇ ਖਾਣ ਲਈ ਅਤੇ ਜਿੰਦਾ ਰਹਿਣ ਲਈ। (ਹਾਂਜੀ, ਸਤਿਗੁਰੂ ਜੀ। ਸਮਝੇ, ਸਤਿਗੁਰੂ ਜੀ।)

ਬੀਨਜ਼ ਅਤੇ ਬੀਜ਼ ਬਹੁਤਾ ਜ਼ਲਦੀ ਨਹੀਂ ਖਰਾਬ ਹੁੰਦੇ। ਤੁਸੀਂ ਹਮੇਸ਼ਾਂ ਉਨਾਂ ਨੂੰ ਉਗਾ ਸਕਦੇ, ਵਧਣਾ ਰਖ ਸਕਦੇ ਅਤੇ ਉਨਾਂ ਨੂੰ ਖਾ ਸਕਦੇ ਹੋ ਬਾਹਰ ਜਾ ਕੇ ਸਬਜ਼ੀਆਂ ਖਰੀਦਣ ਨਾਲੋਂ, ਕਿਉਂਕਿ ਐਮਰਜੇਂਨਸੀ ਸਮ‌ਿਆਂ ਵਿਚ, ਉਥੇ ਸ਼ਾਇਦ ਕੋਈ ਦੁਕਾਨਾਂ ਨਾਂ ਹੋਣ, ਕੋਈ ਸਬਜ਼ੀਆਂ ਨਾਂ ਹੋਣ ਤੁਹਾਡੇ ਖਰੀਦਣ ਲਈ। (ਸਮਝੇ।)

ਅਤੇ ਕੁਝ ਪਾਣੀ ਗੈਲਨ ਵਿਚ (~ ਚਾਰ ਲੀਟਰ) ਕੰਨਟੇਨਰਾਂ ਵਿਚ ਸਟੋਰ ਕਰੋ ਜਾਂ ਕੁਝ ਚੀਜ਼, ਪਹਿਲੇ ਹੀ ਤਿਆਰ। (ਹਾਂਜੀ, ਸਤਿਗੁਰੂ ਜੀ। ਠੀਕ ਹੈ, ਸਤਿਗੁਰੂ ਜੀ।) ਅਤੇ ਜੇਕਰ ਕੋਈ ਐਮਰਜੇਂਨਸੀ ਹੋਵੇ, ਬਸ ਉਨਾਂ ਨੂੰ ਰਖੋ ਪੀਣ ਲਈ, ਨੁਹਾਉਣ ਲਈ ਜਾਂ ਕਿਸੇ ਚੀਜ਼ ਲਈ ਨਹੀਂ। ਸ਼ਾਇਦ ਬਸ ਦੰਦ ਸਾਫ ਕਰਨ ਲਈ ਪਰ ਨੁਹਾਉਣ ਲਈ ਨਹੀਂ। ਸ਼ਾਇਦ ਬਸ ਇਕ ਗਿਲਾ ਤੌਲੀਆ ਵਰਤੋ ਆਪਣੇ ਸਰੀਰ ਨੂੰ ਪੂੰਝਣ ਲਈ ਜਦੋਂ ਵੀ ਲੋੜ ਹੋਵੇ। ਇਹ ਜ਼ਰੂਰੀ ਨਹੀਂ ਹਰ ਰੋਜ਼ ਹੋਵੇ। (ਹਾਂਜੀ, ਸਤਿਗੁਰੂ ਜੀ। ਸਮਝੇ, ਸਤਿਗੁਰੂ ਜੀ।) ਬੁਧ ਧਰਮ ਵਿਚ, ਭਿਕਸ਼ੂ ਹਰ ਦੋ ਹਫਤਿਆਂ ਵਿਚ ਇਕ ਵਾਰ ਇਸ਼ਨਾਨ ਕਰਦੇ ਹਨ। ਮੈਂ ਵੀ ਸਮਾਨ ਕਰਦੀ ਹਾਂ ਅਤੇ ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ, ਇਹ ਠੀਕ ਹੈ ਅਜ਼ਕਲ। ਬਿਨਾਂਸ਼ਕ, ਜੇਕਰ ਮੈਂਨੂੰ ਬਾਹਰ ਜਾਣਾ ਪਵੇ ਅਤੇ ਭਾਸ਼ਣ ਦੇਣਾ, ਫਿਰ ਮੈਂ ਆਪਣੇ ਆਪ ਨੂੰ ਵਧੇਰੇ ਸਾਫ ਕਰਦੀ ਹਾਂ। ਪਰ ਮੈਂ ਸਾਫ ਮਹਿਸੂਸ ਕਰਦੀ ਹਾਂ ਜਿਵੇਂ ਮੈਂ ਇਹ ਕਰ ਰਹੀ ਹਾਂ। ਅਤੇ ਤੁਹਾਨੂੰ ਦਿਹਾੜੀ ਵਿਚ ਤਿੰਨ ਵਾਰ ਖਾਣ ਦੀ ਨਹੀਂ ਲੋੜ। ਜੇਕਰ ਤੁਸੀਂ ਬਹੁਤ ਸਖਤ ਕੰਮ ਨਹੀਂ ਕਰਦੇ, ਤੁਹਾਨੂੰ ਬਾਹਰ ਜਾਣ ਦੀ ਨਹੀਂ ਲੋੜ ਜਾਂ ਕੋਈ ਚੀਜ਼, ਆਮ ਤੌਰ ਤੇ ਇਕ ਡੰਗ ਭੋਜ਼ਨ ਕਾਫੀ ਹੈ। ਤੁਸੀਂ ਬਸ ਖਾਉ ਜਦੋਂ ਤੁਸੀਂ ਖੁਸ਼ ਹੋ ਅਤੇ ਉਹੀ ਹੈ ਬਸ ਜਿਸ ਦੀ ਤੁਹਾਨੂੰ ਸਚਮੁਚ ਲੋੜ ਹੈ। (ਠੀਕ ਹੈ, ਸਤਿਗੁਰੂ ਜੀ। ਸਮਝੇ, ਸਤਿਗੁਰੂ ਜੀ।)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
5:14

Inauguration of President Trump

386 ਦੇਖੇ ਗਏ
2025-01-22
386 ਦੇਖੇ ਗਏ
2025-01-21
546 ਦੇਖੇ ਗਏ
2025-01-20
673 ਦੇਖੇ ਗਏ
2025-01-20
407 ਦੇਖੇ ਗਏ
39:31
2025-01-20
195 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ