ਖੋਜ
ਪੰਜਾਬੀ
 

ਆਪਣੇ ਕਰਮਾਂ ਅਨੁਸਾਰ ਖਾਉ, ਛੇ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਉਥੇ ਇਕ ਵਿਆਕਤੀ ਸੀ, ਉਹ ਪਹਾੜਾਂ ਵਿਚ ਇਕਲੀ ਗਈ। ਅਤੇ ਜਦੋਂ ਉਹ ਪਹਾੜਾਂ ਵਿਚ ਸੀ, ਉਸ ਨੇ ਕੋਈ ਚੀਜ਼ ਨਹੀਂ ਖਾਧੀ ਸੀ। ਉਸ ਨੇ ਭੁਖ ਨਹੀਂ ਮਹਿਸੂਸ ਕੀਤੀ, ਅਤੇ ਉਹ ਕਈ ਮਹੀਨਿਆਂ ਤਕ ਰਹੀ, ਸੋ ਕੁਝ ਸਮੇਂ ਲਈ, ਅਤੇ ਉਹ ਪੌਣਾਹਾਰੀ ਹੋਣ ਨਾਲ ਠੀਕ ਸੀ। ਪਰ ਜਿਉਂ ਹੀ ਉਹ ਥਲੇ ਸ਼ਹਿਰ ਵਿਚ ਵਾਪਸ ਆਈ, ਜਿਥੇ ਉਸ ਦਾ ਅਪਾਰਟਮੇਂਟ ਜਾਂ ਘਰ ਸੀ, ਉਹ ਇਹ ਹੋਰ ਨਹੀਂ ਕਰ ਸਕੀ। ਉਸ ਨੂੰ ਇਹ ਬਹੁਤ ਮੁਸ਼ਕਲ ਲਗਾ। ਇਹ ਸਮੂਹਿਕ ਕਰਮਾਂ ਦੇ ਕਰਕੇ ਹੈ, ਜੋ ਇਕ ਐਨਰਜ਼ੀ ਸਿਰਜ਼ਦੀ ਹੈ ਜੋ ਤੁਹਾਨੂੰ ਜਿਵੇਂ ਤੁਹਾਡੇ ਆਲੇ ਦੁਆਲੇ ਸਾਰੇ ਲੋਕਾਂ ਨਾਲ ਰਲੇ ਹੋਏ ਮਿਸ਼ਰਤ ਅਤੇ ਪਛਾਣ ਮਹਿਸੂਸ ਕਰਵਾਉਂਦੀ ਹੈ, ਜੋ ਤਿੰਨ, ਚਾਰ ਵਾਰ ਦਿਹਾੜੀ ਵਿਚ ਵੀ ਖਾ ਰਹੇ ਹਨ। (...)

ਹਰ ਕੋਈ ਇਕ ਭੋਜਨ ਵਿਚ ਚੰਗੀ ਤਰਾਂ ਨਹੀਂ ਖਾ ਸਕਦਾ। ਕੁਝ ਲੋਕ ਦਿਹਾੜੀ ਵਿਚ ਕਈ ਵਾਰ ਖਾਂਦੇ ਹਨ ਪਰ ਬਹੁਤ ਹੀ ਘਟ , ਕਿਉਂਕਿ ਉਹ ਇਕੋ ਸਮੇਂ ਬਹੁਤਾ ਨਹੀਂ ਖਾ ਸਕਦੇ; ਕੁਝ ਲੋਕ ਧਿਆਨ ਕੇਂਦ੍ਰਿਤ ਕਰ ਸਕਦੇ ਅਤੇ ਇਕੋ ਵਾਰ ਬਹੁਤ ਸਾਰਾ ਭੋਜ਼ਨ ਖਾ ਸਕਦੇ ਹਨ। ਸੋ, ਦਿਹਾੜੀ ਵਿਚ ਇਕ-ਭੋਜਨ ਦੀ ਪਾਲਣਾ ਕਰਨ ਲਈ ਇਹ ਤੁਹਾਡੇ ਸਰੀਰ ਉਤੇ ਅਤੇ ਤੁਹਾਡੇ ਰੂਹਾਨੀ ਅਤੇ ਮਾਨਸਿਕ ਤਾਕਤ ਉਤੇ ਵੀ ਨਿਰਭਰ ਕਰਦਾ ਹੈ। ਨਾਲੇ, ਕਿਉਂਕਿ ਤੁਸੀਂ ਸੰਸਾਰ ਵਿਚ ਰਹਿੰਦੇ ਹੋ, ਉਥੇ ਤੁਹਾਡੇ ਆਲੇ ਦੁਆਲੇ, ਜਾਂ ਜਿਥੇ ਵੀ ਤੁਸੀਂ ਸੰਸਾਰ ਵਿਚ ਜਾ ਰਹੇ ਹੋ, ਉਥੇ ਸ਼ਾਇਦ ਕਾਫੀ ਵਡੀ ਮਾਤਰਾ ਵਿਚ ਕਰਮਾਂ ਦੀ ਐਨਰਜ਼ੀ ਹੋਵੇ।

ਉਥੇ ਇਕ ਵਿਆਕਤੀ ਸੀ, ਉਹ ਪਹਾੜਾਂ ਵਿਚ ਇਕਲੀ ਗਈ। ਅਤੇ ਜਦੋਂ ਉਹ ਪਹਾੜਾਂ ਵਿਚ ਸੀ, ਉਸ ਨੇ ਕੋਈ ਚੀਜ਼ ਨਹੀਂ ਖਾਧੀ ਸੀ। ਉਸ ਨੇ ਭੁਖ ਨਹੀਂ ਮਹਿਸੂਸ ਕੀਤੀ, ਅਤੇ ਉਹ ਕਈ ਮਹੀਨਿਆਂ ਤਕ ਰਹੀ, ਸੋ ਕੁਝ ਸਮੇਂ ਲਈ, ਅਤੇ ਉਹ ਪੌਣਾਹਾਰੀ ਹੋਣ ਨਾਲ ਠੀਕ ਸੀ। ਪਰ ਜਿਉਂ ਹੀ ਉਹ ਥਲੇ ਸ਼ਹਿਰ ਵਿਚ ਵਾਪਸ ਆਈ, ਜਿਥੇ ਉਸ ਦਾ ਅਪਾਰਟਮੇਂਟ ਜਾਂ ਘਰ ਸੀ, ਉਹ ਇਹ ਹੋਰ ਨਹੀਂ ਕਰ ਸਕੀ। ਉਸ ਨੂੰ ਇਹ ਬਹੁਤ ਮੁਸ਼ਕਲ ਲਗਾ। ਇਹ ਸਮੂਹਿਕ ਕਰਮਾਂ ਦੇ ਕਰਕੇ ਹੈ, ਜੋ ਇਕ ਐਨਰਜ਼ੀ ਸਿਰਜ਼ਦੀ ਹੈ ਜੋ ਤੁਹਾਨੂੰ ਜਿਵੇਂ ਤੁਹਾਡੇ ਆਲੇ ਦੁਆਲੇ ਸਾਰੇ ਲੋਕਾਂ ਨਾਲ ਰਲੇ ਹੋਏ ਮਿਸ਼ਰਤ ਅਤੇ ਪਛਾਣ ਮਹਿਸੂਸ ਕਰਵਾਉਂਦੀ ਹੈ, ਜੋ ਤਿੰਨ, ਚਾਰ ਵਾਰ ਦਿਹਾੜੀ ਵਿਚ ਵੀ ਖਾ ਰਹੇ ਹਨ।

ਉਥੇ ਇਕ ਵਿਆਕਤੀ ਸੀ ਜਿਸ ਨੇ ਸੰਸਾਰ ਦੇ ਮਧ ਵਿਚ ਇਸ ਨੂੰ ਜ਼ੋਰਦਾਰ ਢੰਗ ਨਾਲ ਕੀਤਾ ਸੀ। ਉਹ ਸੜਕਾਂ ਉਤੇ ਤੁਰੀ ਫਿਰਦੀ ਸੀ, ਜਦੋਂ ਉਹ ਪੌਣਾਹਾਰੀ ਸੀ, ਅਤੇ ਉਹ ਆਪਣੇ ਸਰੀਰ ਨੂੰ ਮਨੀਟਰ ਕਰ ਰਹੀ ਸੀ ਦੇਖਣ ਲਈ ਕਿਵੇਂ ਇਹ ਚਲ ਰਿਹਾ ਹੈ ਜਾਂ ਇਸਨੇ ਕਿਵੇਂ ਪੌਣਾਹਾਰੀ ਨੂੰ ਪਹਿਲਾਂ ਅਤੇ ਉਸ ਸਮੈਂ ਦੌਰਾਨ ਸਵੀਕਾਰ ਕੀਤਾ। ਪਰ ਫਿਰ ਉਸ ਦਾ ਇਕ ਕਾਰ ਨਾਲ ਹਾਦਸਾ ਹੋ ਗਿਆ। ਇਹ ਨਹੀਂ ਕਿ ਉਹ ਕਾਰ ਚਲਾ ਰਹੀ ਸੀ - ਕੋਈ ਹੋਰ ਚਲਾ ਰਿਹਾ ਸੀ, ਅਤੇ ਕਿਵੇਂ ਨਾ ਕਿਵੇਂ ਉਸ ਨੂੰ ਮਾਰ ਦਿਤਾ। ਤੁਸੀਂ ਦੇਖੋ, ਉਹ ਬਹੁਤ ਹੋਰ ਲੋਕਾਂ ਲਈ ਇਕ ਉਮੀਦ ਅਤੇ ਪ੍ਰੇਰਨਾ ਦਾ ਇਕ ਮੁਨਾਰਾ ਬਣ ਸਕਦੀ ਸੀ ਉਸ ਦੇ ਤਰੀਕੇ ਦਾ ਅਨੁਸਰਨ ਕਰਨ ਲਈ। ਪਰ ਤੁਸੀਂ ਜਾਣਦੇ ਹੋ, ਇਹ ਹੈ ਜਿਵੇਂ ਇਹ ਹੈ। ਸੰਸਾਰ ਦੇ ਕਰਮਾਂ ਨੇ ਜਾਪਦਾ ਹੈ ਇਹ ਵਾਪਰਨ ਲਈ ਇਜਾਜ਼ਿਤ ਨਹੀਂ ਦਿਤੀ। ਸੋ, ਅਸੀਂ ਸਭ ਚੀਜ਼ ਸੰਜਮ ਵਿਚ ਕਰਦੇ ਹਾਂ; ਇਹ ਬਿਹਤਰ ਹੈ।

ਅਤੇ ਜੇਕਰ ਤੁਸੀਂ ਮੈਨੂੰ ਇਕ ਵਾਰ ਇਕ ਭੋਜ਼ਨ ਤੋਂ ਬਾਅਦ ਥੋੜਾ ਜਿਹਾ ਖਾਂਦੀ ਨੂੰ ਦੇਖਦੇ ਹੋ, ਇਹਦੇ ਬਾਰੇ ਬਹੁਤਾ ਨਾ ਸੋਚਣਾ। ਮੈਂਨੂੰ ਹੋ ਸਕਦਾ ਇਹ ਕਰਨਾ ਪਿਆ। ਬਹੁਤੇ ਜਿਆਦਾ ਕਰਮ - ਮੈਨੂੰ ਉਸ ਦੇ ਮੁਤਾਬਕ ਕੰਮ ਕਰਨਾ ਪੈਂਦਾ ਹੈ, ਪ੍ਰਮਾਤਮਾ ਦੀ ਰਜ਼ਾ ਦੇ ਮੁਤਾਬਕ, ਕਰਮਾਂ ਦੇ ਮੁਤਾਬਕ ਜੋ ਮੈਨੂੰ ਸੰਸਾਰ ਦੀ ਸਮੂਹਿਕ ਐਨਰਜ਼ੀ ਦੇ ਕਾਰਨ ਆਪਣੇ ਉਪਰ ਚੁਕਣੇ ਪੈਂਦੇ ਹਨ। ਅਤੇ ਤੁਸੀਂ ਵੀ: ਜੇਕਰ ਤੁਸੀਂ ਇਕ ਦਿਹਾੜੀ ਵਿਚ ਇਕ ਭੋਜਨ ਖਾਂਦੇ ਹੋ ਅਤੇ ਤੁਸੀਂ ਥੋੜੇ ਸਮੇਂ ਤੋਂ ਬਾਅਦ ਮਹਿਸੂਸ ਕਰਦੇ ਹੋ ਤੁਸੀਂ ਇਹ ਸਹਿਣ ਨਹੀਂ ਕਰ ਸਕਦੇ, ਫਿਰ ਤੁਸੀਂ ਜਾਣਦੇ ਹੋ: ਸ਼ਾਇਦ ਤੁਸੀਂ ਕਰਮਾਂ ਦਾ ਬੋਝ - ਆਪਣੇ ਕਰਮਾਂ ਦਾ, ਅਤੇ ਸੰਸਾਰ ਦੇ ਸਮੂਹਿਕ ਕਰਮਾਂ ਦਾ ਬੋਝ ਨਹੀਂ ਸਹਿਣ ਕਰ ਸਕਦੇ। ਕਿਸੇ ਚੀਜ਼ ਬਾਰੇ ਬਹੁਤਾ ਨਾ ਸੋਚਣਾ। ਬਸ ਹਮੇਸ਼ਾਂ ਪ੍ਰਮਾਤਮਾ ਦੇ ਪਿਆਰ ਵਿਚ ਰਹਿਣਾ, ਹਮੇਸ਼ਾਂ ਪ੍ਰਮਾਤਮਾ ਨੂੰ ਯਾਦ ਰਖਣਾ, ਅਤੇ ਸਾਰੇ ਗੁਰੂਆਂ ਦਾ ਧੰਨਵਾਦ ਕਰਨਾ ਜਿਹੜੇ ਤੁਹਾਨੂੰ ਉਚਾ ਚੁਕਦੇ ਹਨ, ਤੁਹਾਡਾ ਸਮਰਥਨ ਕਰਦੇ ਅਤੇ ਤੁਹਾਨੂੰ ਸੁਰਖਿਅਤ ਰਖਦੇ ਹਨ। ਸਿਰਫ ਭੋਜ਼ਨ, ਕਪੜੇ ਅਤੇ ਕੰਪਿਉਟਰ ਕੰਮ ਹੀ ਹੈ ਜੋ ਤੁਹਾਡੇ ਕੋਲ ਹੁਣ ਹੈ; ਪਰ ਆਪਣੇ ਨਾਲ ਬਹੁਤੇ ਸਖਤ ਨਾ ਹੋਣਾ! ਤੁਹਾਡੇ ਕੋਲ ਮੇਰਾ ਪਿਆਰ ਸਦਾ ਲਈ ਹੈ!

ਅਤੇ ਜੇਕਰ ਤੁਸੀਂ ਭੁਖ ਮਹਿਸੂਸ ਕਰਦੇ ਹੋ, ਖਾਓ। ਜੇਕਰ ਤੁਸੀਂ ਥਕਾਵਟ ਮਹਿਸੂਸ ਕਰਦੇ ਹੋ, ਸੌਂਵੋ। ਅਤੇ ਕਰੋ ਜੋ ਤੁਸੀਂ ਕਰ ਸਕਦੇ ਹੋ - ਸਭ ਤੋਂ ਵਧੀਆ ਸੰਸਾਰ ਲਈ ਸੁਪਰੀਮ ਮਾਸਟਰ ਟੈਲੀਵੀਜ਼ਨ ਦੁਆਰਾ। ਠੀਕ ਹੈ? ਫਿਰ ਤੁਹਾਡੇ ਕੋਲ ਇਕ ਵਧੇਰੇ ਆਰਾਮਦਾਇਕ ਜੀਵਨ ਹੋਵੇਗਾ, ਜਦੋਂ ਕਦੇ ਕਦਾਂਈ ਬਹੁਤ ਕਾਹਲੀ ਵਿਚ ਕੰਮ ਕਰਦੇ ਹੋਵੋਂ, ਬਹੁਤ ਸਖਤਾਈ ਨਾਲ ਸਾਡੇ ਸਕੈਡਿਊਲ ਵਿਚ। ਕਦੇ ਕਦਾਂਈ ਸਾਡੇ ਕੋਲ ਇਕ ਆਮ ਸਕੈਡਿਊਲ ਨਹੀਂ ਹੁੰਦਾ; ਸਾਨੂੰ ਕਰਨਾ ਪੈਂਦਾ ਜੋ ਸਾਨੂੰ ਕਰਨਾ ਜ਼ਰੂਰੀ ਹੈ। ਚਿੰਤਾ ਨਾ ਕਰੋ। ਬੁਰਾ ਨਾ ਮਹਿਸੂਸ ਕਰਨਾ ਜੇਕਰ ਤੁਸੀਂ ਦਿਹਾੜੀ ਵਿਚ ਇਕ ਤੋਂ ਵਧ ਵਾਰ ਖਾਂਦੇ ਹੋ। ਇਹ ਠੀਕ ਹੈ। ਜਾਂ ਜੇਕਰ ਤੁਸੀਂ ਦਿਹਾੜੀ ਵਿਚ ਇਕ ਵਾਰ ਖਾ ਸਕਦੇ ਹੋ ਅਤੇ ਆਪਣੇ ਲਈ ਦੁਪਹਿਰ ਦੇ ਸਮੇਂ ਸਬਜ਼ੀਆਂ ਅਤੇ ਫਲ ਨਾਲ ਜੂਸ ਬਣਾ ਸਕਦੇ ਹੋ ਅਤੇ ਉਹ ਸਭ, ਉਹ ਬਹੁਤ, ਬਹੁਤ ਪੋਸ਼ਟਿਕ ਹੈ ਪਹਿਲੇ ਹੀ ਅਤੇ ਹਜ਼ਮ ਕਰਨਾ ਸੌਖਾ ਹੈ, ਅਤੇ ਨਾਲੇ ਤੁਹਾਨੂੰ ਭਰ ਦਿੰਦਾ ਹੈ, ਤੁਹਾਨੂੰ ਭੁਖ ਦੀ ਪੀੜ ਤੋਂ ਘਟ ਦੁਖ ਦਿੰਦਾ ਹੈ। ਠੀਕ ਹੈ? ਤੁਹਾਨੂੰ ਆਪਣੀ ਇਛਾ ਦੇ ਮੁਤਾਬਕ ਕਰਨਾ ਜ਼ਰੂਰੀ ਹੈ, ਆਪਣੇ ਕਰਮਾਂ ਮੁਤਾਬਕ ਵੀ। ਤੁਸੀਂ ਇਹ ਸਭ ਉਤੇ ਬਹੁਤਾ ਵੀ ਜ਼ੋਰ ਨਹੀਂ ਦੇ ਸਕਦੇ।

ਅਤੇ ਨਾਲੇ, ਬਹੁਤ ਸਾਰੇ ਲੋਕ ਰੂਹਾਨੀ ਤੌਰ ਤੇ ਅਭਿਆਸ ਕਰਦੇ ਹਨ ਵਖ ਵਖ ਤਰੀਕਿਆਂ ਨਾਲ ਅਤੇ ਉਹ ਆਪਣੇ ਉਪਰ ਫਖਰ ਕਰਦੇ ਹਨ ਜਾਂ ਸੋਚਦੇ ਹਨ ਇਹ ਕਾਫੀ ਹੈ, ਪਰ ਇਹ ਉਸ ਤਰਾਂ ਨਹੀਂ ਹੈ। ਕੁਝ ਦੇਸ਼ਾਂ ਵਿਚ, ਉਹ ਬਹੁਤ ਕਿਸਮ ਦੀਆਂ ਅਜ਼ੀਬ ਰੂਹਾਨੀ ਚੀਜ਼ਾਂ ਦਾ ਅਭਿਆਸ ਕਰਦੇ ਹਨ ਜਿਵੇਂ ਚੂਹੇ-ਲੋਕਾਂ ਨੂੰ ਪੂਜ਼ਦੇ, ਜਾਂ ਇਕ ਚੂਹਾ- ਬਣਨਾ ਚਾਹੁੰਦੇ ਹਨ, ਇਕ ਚੂਹੇ-ਵਿਆਕਤੀ ਵਜੋਂ ਪੁਨਰ ਜਨਮ ਲੈਣਾ ਚਾਹੁੰਦੇ ਹਨ ਜਾਂ ਸਪ-ਲੋਕਾਂ ਨੂੰ ਪੂਜ਼ਣਾ, ਇਥੋਂ ਤਕ ਸਰਕਾਰੀ ਤੌਰ ਤੇ ਅਤੇ ਖੁਲੇਆਮ ਅਤੇ ਇਹਦੇ ਉਤੇ ਫਖਰ ਕਰਦੇ ਹਨ, ਅਤੇ ਇਥੋਂ ਤਕ ਹਜ਼ਾਰਾਂ ਹੀ ਲੋਕ ਇਸ ਦਾ ਅਨੁਸਰਨ ਕਰਦੇ ਹਨ। ਜਿਵੇਂ ਮੈਂ ਤੁਹਾਨੂੰ ਪਹਿਲੇ ਹੀ ਦਸਿਆ ਸੀ, ਅਤੇ ਤੁਸੀਂ ਇਹ ਜਾਣਦੇ ਹੋ, ਮੈਂ ਜਾਨਵਰ-ਲੋਕਾਂ ਨਾਲ ਬਹੁਤ ਪਿਆਰ ਕਰਦ‌ੀ ਹਾਂ, ਅਤੇ ਸਾਰੇ ਜਾਨਵਰ-ਲੋਕ ਤੁਹਾਡੇ ਲਈ ਕਿਸੇ ਨਾ ਕਿਸੇ ਤਰਾਂ ਜਾਂ ਕਿਸੇ ਸਮੇਂ ਤੁਹਾਡੇ ਲਈ ਮਦਦਗਾਰ ਬਣ ਸਕਦੇ ਹਨ। ਇਥੋਂ ਤਕ ਸਪ-ਲੋਕ । ਉਹ ਕਿਸੇ ਨਾ ਕਿਸੇ ਢੰਗ ਵਿਚ ਤੁਹਾਡੀ ਇਛਾ ਪੂਰੀ ਕਰ ਸਕਦੇ ਹਨ, ਜਾਂ ਕੁਝ ਹਾਦਸਿਆਂ ਤੋਂ ਬਚਣ ਲਈ ਮਦਦ ਕਰ ਸਕਦੇ, ਅਤੇ ਕਿਸੇ ਤਰਾਂ ਤੁਹਾਡੀ ਰਖਿਆ ਕਰ ਸਕਦੇ, ਜੋ ਵੀ ਉਹ ਆਪਣੀ ਸ਼ਕਤੀ ਵਿਚ ਕਰ ਸਕਦੇ ਹਨ।

ਪਰ ਜਾਨਵਰ-ਲੋਕ ਪ੍ਰਮਾਤਮਾ ਨਹੀਂ ਹਨ। ਸੋ ਪ੍ਰਮਾਤਮਾ ਦੀ ਬਜਾਏ ਕਿਸੇ ਜਾਨਵਰ-ਲੋਕ ਦੀ ਪੂਜਾ ਕਰਨ ਦੀ ਕੋਸ਼ਿਸ਼ ਨਾ ਕਰਨੀ । ਅਸੀਂ ਉਨਾਂ ਨੂੰ ਪਿਆਰ ਕਰ ਸਕਦੇ, ਉਨਾਂ ਦਾ ਧੰਨਵਾਦ ਕਰ ਸਕਦੇ, ਉਨਾਂ ਦੀ ਕਦਰ ਕਰ ਸਕਦੇ ਜੇਕਰ ਉਹ ਕਿਸੇ ਵੀ ਤਰਾਂ ਸਾਡੀ ਮਦਦ ਕਰਦੇ ਹਨ, ਜੇਕਰ ਤੁਸੀਂ ਇਹਦੇ ਬਾਰੇ ਜਾਣਦੇ ਹੋਵੋਂ। ਭਾਵੇਂ ਜੇਕਰ ਤੁਸੀਂ ਇਹਦੇ ਬਾਰੇ ਨਹੀਂ ਜਾਣਦੇ, ਆਪਣੇ ਪਾਲਤੂ-ਜਾਨਵਰ ਲੋਕਾਂ ਨਾਲ ਪਿਆਰ ਕਰੋ। ਕਿਸੇ ਵੀ ਜਾਨਵਰ-ਵਿਆਕਤੀ ਨਾਲ ਪਿਆਰ ਕਰੋ ਜਿਸ ਨੂੰ ਤੁਸੀਂ ਦੇਖ ਸਕਦੇ ਜਾਂ ਮਦਦ ਕਰ ਸਕਦੇ ਹੋ। ਪਰ ਨਹੀਂ ਤਾਂ, ਉਨਾਂ ਨੂੰ ਜਿਵੇਂ ਪ੍ਰਮਾਤਮਾ ਦੀ ਤਰਾਂ ਨਾ ਪੂਜਣਾ।

ਸਿਰਫ ਇਕਲੇ ਪ੍ਰਮਾਤਮਾ ਦੀ ਪੂਜ਼ਾ ਕਰੋ, ਸਤਿਗੁਰੂ ਦੀ ਪੂਜਾ ਕਰੋ। ਸਤਿਗੁਰੂ ਦਾ ਕਹਿਣਾ ਮੰਨੋ ਜਿਸ ਦਾ ਤੁਸੀਂ ਅਨੁਸਰਨ ਕਰ ਰਹੇ ਹੋ ਕਿਉਂਕਿ ਉਹ ਤੁਹਾਨੂੰ ਆਸ਼ੀਰਵਾਦ ਦੇ ਸਕਦੇ ਹਨ ਅਤੇ ਤੁਹਾਡੀ ਕਿਸੇ ਵੀ ਤਰਾਂ ਮਦਦ ਕਰ ਸਕਦੇ ਹਨ। ਕਿਉਂਕਿ ਉਹ ਸਮੁਚੇ ਬ੍ਰਹਿਮੰਡ ਨਾਲ ਜੁੜੇ ਹੋਏ ਹਨ। ਜੇਕਰ ਉਹ ਇਕ ਅਸਲੀ ਗੁਰੂ ਹਨ, ਅਤੇ ਸਭ ਤੋਂ ਸ਼ਕਤੀਸ਼ਾਲੀ ਵਾਲੇ, ਫਿਰ ਤੁਸੀਂ ਅਨੇਕ ਹੀ ਸਦੀਆਂ, ਅਨੇਕ ਹੀ ਬ੍ਰਹਿਮੰਡਾਂ ਵਿਚ ਸਭ ਤੋਂ ਵਡਭਾਗੀ ਹੋ। ਤੁਹਾਨੂੰ ਇਹ ਆਪਣੇ ਅਭਿਆਸ ਦੁਆਰਾ ਮਹਿਸੂਸ ਕਰਨਾ ਪਵੇਗਾ, ਆਪਣੇ ਅੰਦਰੂਨੀ ਸਵਰਗੀ ਅਨੁਭਵਾਂ ਦੁਆਰਾ, ਭਾਵੇਂ ਤੁਹਾਡੇ ਅਨੁਸਰਨ ਕਰਨ ਲਈ ਉਹ ਗੁਰੂ ਯੋਗ ਹੋਣ ਜਾਂ ਨਾ ਹੋਣ। ਅਤੇ ਫਿਰ ਭਾਵੇਂ ਬਸ ਉਸ ਸਤਿਗੁਰੂ ਦਾ ਹੁਣਾ, ਇਹ ਕਾਫੀ ਹੈ। ਤੁਹਾਨੂੰ ਹੋਰ ਕਿਸੇ ਚੀਜ਼ ਦੀ ਨਹੀਂ ਲੋੜ। ਇਥੋਂ ਤਕ ਪ੍ਰਮਾਤਮਾ ਤੁਹਾਡੇ ਨਾਲ ਪਿਆਰ ਕਰਨਗੇ, ਜੇਕਰ ਤੁਸੀਂ ਉਸ ਸਤਿਗੁਰੂ ਨੂੰ ਪਿਆਰ ਕਰਦੇ ਹੋ, ਅਤੇ ਉਸ ਸਤਿਗੁਰੂ ਦੀਆਂ ਹਦਾਇਤਾਂ ਨੂੰ ਮੰਨਦੇ ਹੋ। ਪ੍ਰਮਾਤਮਾ ਵੀ ਤੁਹਾਡੇ ਨਾਲ ਪਿਆਰ ਕਰਨਗੇ।

ਉਹੀ ਹੈ ਸਭ ਜੋ ਪ੍ਰਮਾਤਮਾ ਚਾਹੁੰਦੇ ਹਨ: ਕਿ ਤੁਸੀਂ ਸਤਿਗੁਰੂ ਦੀ ਸਿਖਿਆ ਦਾ ਅਨੁਸਰਨ ਕਰੋ, ਕਿਉਂਕਿ ਇਹ ਪ੍ਰਮਾਤਮਾ ਤੋਂ ਹੈ, ਸਿਧੇ ਤੌਰ ਤੇ - ਜੇਕਰ ਉਹ ਗੁਰੂ ਪ੍ਰਮਾਤਮਾ ਨਾਲ ਇਕ ਹੈ, ਅਸਲ ਵਿਚ, ਜਿਵੇਂ ਕਿ ਭਗਵਾਨ ਈਸਾ ਮਸੀਹ, ਬੁਧ, ਅਨੇਕ ਹੀ ਗੁਰੂਆਂ ਵਾਂਗ, ਜਿਵੇਂ ਭਗਵਾਨ ਮਹਾਂਵੀਰ, ਗੁਰੂ ਨਾਨਕ ਦੇਵ ਜੀ, ਆਦਿ। ਬਹੁਤ ਸਾਰੇ ਗੁਰੂ; ਮੈਂ ਆਪਣੀ ਸਮੁਚੀ ਜਿੰਦਗੀ ਬਿਤਾ ਸਕਦੀ ਹਾਂ ਉਨਾਂ ਸਾਰ‌ਿਆਂ ਦੇ ਨਾਵਾਂ ਨੂੰ ਉਚਾਰਦੀ ਹੋਈ। ਇਹ ਕਦੇ ਵੀ ਕਾਫੀ ਨਹੀਂ ਹੋਵੇਗਾ।

ਸੋ ਹੁਣ ਤੁਸੀਂ ਜਾਣਦੇ ਹੋ: ਇਹ ਨਹੀਂ ਕਿਉਂਕਿ ਮੈਂ ਇਥੋਂ ਤਕ ਦਿਹਾੜੀ ਵਿਚ ਇਕ ਵਾਰ ਖਾਧਾ ਜਾਂ ਇਥੋਂ ਤਕ ਪੀੜਾ, ਦਰਦ-ਰਹਿਤ ਭੋਜ਼ਨ ਖਾਧਾ ਕਿ ਇਸਦਾ ਭਾਵ ਮੈਂ ਇਸ ਜੀਵਨ ਦੇ ਤਰੀਕੇ ਦੀ ਵਕਾਲਤ ਕਰਦੀ ਹਾਂ। ਨਹੀਂ। ਤੁਸੀਂ ਕ੍ਰਿਪਾ ਕਰਕੇ ਚੰਗੀ ਤਰਾਂ ਜੀਓ। ਜਦੋਂ ਤੁਸੀਂ ਰੀਟਰੀਟ ਵਿਚ ਹੋਵੋਂ, ਸਾਰਾ ਭੋਜ਼ਨ ਜੋ ਤੁਸੀਂ ਚਾਹੁੰਦੇ ਹੋ ਉਹ ਪ੍ਰਾਪਤ ਕਰਨਾ ਮੁਸ਼ਕਲ ਹੈ। ਅਤੇ ਤੁਸੀਂ ਨਹੀਂ ਚਾਹੁੰਦੇ ਪ੍ਰੇਸ਼ਾਨ ਕੀਤੇ ਜਾਣਾ ਜੇਕਰ ਲੋਕ ਹਮੇਸ਼ਾਂ ਆਉਂਦੇ, ਤੁਹਾਡੇ ਲਈ ਭੋਜ਼ਨ ਲਿਆਉਂਦੇ ਹਨ। ਫਿਰ ਤੁਸੀਂ ਬਸ ਖਾਂਦੇ ਹੋ ਜੋ ਵੀ ਤੁਸੀਂ ਖਾ ਸਕਦੇ ਹੋ, ਜੋ ਤੁਹਾਡਾ ਸਮਾਂ ਇਜਾਜ਼ਿਤ ਦਿੰਦਾ ਹੈ, ਅਤੇ ਜੋ ਸਥਿਤੀ ਤੁਹਾਡੀ ਰੀਟਰੀਟ ਦੀ ਕੀ ਹਾਲਤ ਹੈ, ਅਤੇ ਸਥਿਤੀ ਅਤੇ ਤੁਹਾਡੀ ਰੀਟਰੀਟ ਦਾ ਸਥਾਨ ਹੈ।

ਕਦੇ ਕਦਾਂਈ, ਇਹ ਪਹੁੰਚ ਤੋਂ ਬਾਹਰ ਹੁੰਦਾ ਹੈ; ਲੋਕ ਇਤਨੀ ਆਸਾਨੀ ਨਾਲ ਤੁਹਾਡੇ ਲਈ ਭੋਜਨ ਨਹੀਂ ਲਿਆ ਸਕਦੇ। ਇਸੇ ਕਰਕੇ ਅਤੀਤ ਵਿਚ ਬਹੁਤੇ ਗੁਰੂ, ਅਤੇ ਸੰਤ, ਰਿਸ਼ੀ ਮੁਨੀ, ਉਹ ਬਸ ਬਹੁਤ ਸਾਦਾ ਖਾਂਦੇ ਸਨ - ਕਿਫਾਇਤੀ ਅਤੇ ਸਟੋਰ ਕਰਨ ਯੋਗ ਭੋਜ਼ਨ, ਤਾਂਕਿ ਉਨਾਂ ਨੂੰ ਹਮੇਸ਼ਾਂ ਆਪਣੇ ਅਨੁਯਾਈਆਂ ਨੂੰ ਉਨਾਂ ਲਈ ਅਕਸਰ ਭੋਜਨ ਲਿਆਉਣ ਦੀ ਖੇਚਲ ਨਾ ਕਰਨੀ ਪਵੇ। ਭਾਵੇਂ ਜੇਕਰ ਉਹ (ਅਨੁਯਾਈ) ਇਹ ਕਰਕੇ ਬਹੁਤ ਖੁਸ਼ ਸਨ, ਜਿਆਦਾ ਤਰ ਪੁਰਾਣੇ ਗੁਰੂ, ਅਤੇ ਸੰਤ ਅਤੇ ਸਾਧੂ, ਉਹ ਚੁਪ ਵਿਚ ਰਹਿਣਾ ਚਾਹੁੰਦੇ ਸਨ, ਇਕਲੇ, ਪ੍ਰਮਾਤਮਾ ਨਾਲ ਇਕ ਹੋਣਾ, ਆਪਣੀ ਤਾਕਤ ਨੂੰ, ਆਪਣੀ ਐਨਰਜ਼ੀ ਨੂੰ ਮਜ਼ਬੂਤ ਕਰਨ ਲਈ, ਤਾਂਕਿ ਉਹ ਪ੍ਰਮਾਤਮਾ ਦੀ ਰਜ਼ਾ ਅਤੇ ਪ੍ਰਮਾਤਮਾ ਦੀ ਕ੍ਰਿਪਾ ਅਨੁਸਾਰ ਸੰਸਾਰ ਨੂੰ ਵੀ ਆਸ਼ੀਰਵਾਦ ਦੇ ਸਕਣ।

ਸੋ ਬਹੁਤਾ ਗਹਿਰਾ ਸੰਨਿਆਸ ਵਿਚ ਨਾ ਰੁਝ ਜਾਣਾ ਅਤੇ ਵਿਸ਼ਵਾਸ਼ ਕਰਨਾ ਕਿ ਇਹ ਮੁਕਤੀ ਵਲ ਤਰੀਕਾ ਹੈ। ਇਹ ਨਹੀਂ ਹੈ। ਭਾਵੇਂ ਉਹ ਜਿਹੜੇ ਦਾਨ ਪੁੰਨ ਕਰਦੇ ਹਨ, ਅਤੇ ਚੰਗਾ ਕਰਦੇਹਨ, ਮਨੁਖਾਂ ਲਈ ਜਾਂ ਜਾਨਵਰ-ਲੋਕਾਂ ਲਈ - ਇਹ ਲੋਕ, ਉਹ ਉਚੇ-ਸੁਚੇ, ਉਹ ਨੇਕ ਹਨ, ਪਰ ਇਹ ਮੁਕਤੀ ਲਈ ਜਾਂ ਉਚੀ ਪ੍ਰਾਪਤੀ ਲਈ ਜਿਵੇਂ ਕਿ ਬੁਧਹੁਡ ਲਈ ਵਿਧੀ ਨਹੀਂ ਹੈ

ਦਾਨ ਪੰਨ ਕਰਨਾ, ਹੋਰਨਾਂ ਦੀ ਮਦਦ ਕਰਨੀ, ਚੰਗੇ ਕੰਮ ਕਰਨੇ, ਚੀਜ਼ਾਂ ਹਨ ਜੋ ਸਾਨੂੰ ਕਰਨੀਆਂ ਚਾਹੀਦੀਆਂ ਹਨ, ਅਤੇ ਇਹ ਸਾਡੇ ਕੁਝ ਕਰਮਾਂ ਨੂੰ ਘਟਾਉਣਗੇ, ਬਿਨਾਂਸ਼ਕ। ਪਰ ਇਹ ਉਵੇਂ ਜਿਵੇਂ ਕੁਆਨ ਯਿੰਨ ਵਿਧੀ ਨਹੀਂ ਹੈ ਜੋ ਤੁਹਾਨੂੰ ਇਕੋ ਜੀਵਨਕਾਲ ਵਿਚ ਪੂਰਨ ਮੁਕਤੀ ਤਕ ਲਿਜਾਵੇਗੀ। ਉਹ ਯਾਦ ਰਖਣਾ। ਪਰ ਤੁਹਾਨੂੰ ਕਿਵੇਂ ਵੀ ਹਮੇਸ਼ਾਂ ਚੰਗੇ ਕੰਮ ਕਰਨੇ ਚਾਹੀਦੇ ਹਨ। ਮੈਂ ਵੀ ਕਰਦੀ ਹਾਂ। ਇਸ ਕਰਕੇ ਨਹੀਂ ਕਿਉਂਕਿ ਮੈਂ ਗੁਣਾਂ ਦੀ, ਜਾਂ ਪ੍ਰਸੰਸਾ ਜਾਂ ਇਨਾਮ ਦੀ ਲੋੜ ਹੈ, ਪਰ ਕਿਉਂਕਿ ਅਸੀਂ ਇਥੇ ਇਕਠੇ ਰਹਿੰਦੇ ਹਾਂ। ਜੇਕਰ ਕੋਈ ਵਿਆਕਤੀ ਲੋੜ ਵਿਚ ਹੈ, ਜਾਂ ਕੁਝ ਮਨੁਖ ਜਾਂ ਜਾਨਵਰ-ਲੋਕ ਲੋੜ ਵਿਚ ਹਨ, ਜਾਂ ਕੋਈ ਜੀਵ ਲੋੜ ਵਿਚ ਹਨ, ਸਾਨੂੰ ਉਨਾਂ ਦੀ ਮਦਦ ਕਰਨੀ ਜ਼ਰੂਰੀ ਹੈ। ਉਹ ਕਰਨਾ ਇਕ ਆਮ ਗਲ ਹੈ। ਇਹ ਨਹੀਂ ਕਿਉਂਕਿ ਸਾਨੂੰ ਗੁਣਾਂ ਦੀ ਲੋੜ ਹੈ ਜਾਂ ਇਕ ਇਨਾਮ ਚਾਹੁੰਦੇ ਹਾਂ। ਬਿਹਤਰ ਨਹੀਂ। ਜੋ ਵੀ ਤੁਸੀਂ ਕਰਦੇ ਹੋ, ਇਹ ਸਭ ਲਈ ਪ੍ਰਮਾਤਮਾ ਨੂੰ, ਸਵਰਗਾਂ, ਬੁਧਾਂ ਨੂੰ ਮਾਨਤਾ ਦੇਵੋ।

ਤੁਸੀਂ ਦੇਖੋ, ਜੇਕਰ ਅਸੀਂ ਚੰਗੇ ਕੰਮ ਕਰਦੇ ਹਾਂ, ਫਿਰ ਅਸੀਂ ਚੰਗੇ ਹਾਂ, ਅਸੀਂ ਨੇਕ ਅਤੇ ਰਹਿਮ-ਦਿਲ ਹਾਂ। ਪਰ ਇਥੋਂ ਤਕ ਬੁਧ ਦੇ ਮੁਤਾਬਕ, ਇਹ ਬਸ ਸਵਰਗਾਂ ਅਤੇ ਸੰਸਾਰੀ ਗੁਣਾਂ ਲਈ ਹੈ। ਕਿਉਂਕਿ ਸਵਰਗਾਂ ਦੀਆਂ ਅਨੇਕ ਸ਼੍ਰੇਣੀਆਂ ਹਨ, ਅਨੇਕ ਪਧਰ ਹਨ। ਤੁਸੀਂ ਤਿੰਨ ਸੰਸਾਰਾਂ ਵਿਚਕਾਰ ਸਵਰਗ ਕਮਾਂ ਸਕਦੇ ਹੋ, ਤਿੰਨ ਨਾਸ਼ਵਾਨ ਸੰਸਾਰਾਂ ਵਿਚ। ਤੁਸੀਂ ਉਨਾਂ ਸਵਰਗਾਂ ਨੂੰ ਕਮਾ ਸਕਦੇ ਹੋ, ਇਹ ਤਿੰਨ ਨਾਸ਼ਵਾਨ ਸਵਰਗ ਸੰਸਾਰ, ਜਾਂ ਧਰਤੀ ਉਤੇ ਹੋਣ ਲਈ। ਜਿਵੇਂ, ਜੇਕਰ ਤੁਸੀਂ ਇਕ ਬਹੁਤ ਚੰਗੇ ਵਿਆਕਤੀ ਹੋ - ਦਾਨੀ, ਉਦਾਰਚਿਤ ਅਤੇ ਰਹਿਮ-ਦਿਲ - ਫਿਰ ਤੁਸੀਂ ਉਨਾਂ ਤਿੰਨ ਸੰਸਾਰਾਂ ਅੰਦਰ ਸਵਰਗਾਂ ਨੂੰ ਜਾ ਸਕਦੇ ਹੋ, ਅਤੇ ਬਾਅਦ ਵਿਚ ਮਨੁਖੀ ਰੂਪ ਵਿਚ ਇਕ ਅਮੀਰ ਪ੍ਰੀਵਾਰ ਵਿਚ ਵਾਪਸ ਆਉਂਗੇ, ਸਫਲਤਾ, ਵਿਸ਼ੇਸ਼ ਅਧਿਖਾਰ, ਮਾਨ ਅਤੇ ਉਹ ਸਭ ਨਾਲ, ਤੁਹਾਡੇ ਸਵਰਗਾਂ ਵਿਚ ਕੁਝ ਸਮਾਂ ਬਿਤਾਉਣ ਤੋਂ ਬਾਅਦ, ਪਰ ਉਚੇਰੇ ਸਵਰਗ ਨਹੀਂ।

ਉਚੇਰੇ ਸਵਰਗ ਚੌਥੇ ਪਧਰ ਤੋਂ ਹਨ, ਉਪਰ, ਉਪਰ, ਉਪਰ, ਬਿਨਾਂਸ਼ਕ, ਟਿੰਮ ਕੋ ਟੂ ਧਰਤੀ , ਅਤੇ ਇਥੋਂ ਤਕ ਪਰੇ। ਪਰ ਉਸ ਤੋਂ ਪਰੇ, ਸਾਨੂੰ ਲੋੜ ਨਹੀਂ ਹੈ। ਇਤਨਾ ਜਿਆਦਾ ਦੂਰ ਜਾਣ ਦੀ ਲੋੜ ਨਹੀਂ ਹੈ। ਬਹੁਤਾ ਦੂਰ, ਉਥੇ ਬਹੁਤਾ ਕੁਝ ਨਹੀਂ ਹੈ ਜਿਸ ਨਾਲ ਅਸੀਂ ਸੰਬੰਧ ਜੋੜ ਸਕਦੇ ਜਾਂ ਸਚਮੁਚ ਸਮਝ ਸਕਦੇ ਜਾਂ ਅਨੰਦ ਮਾਣ ਸਕਦੇ। ਉਥੇ ਅਸਲ ਵਿਚ ਕੋਈ ਲੋੜ ਨਹੀਂ ਹੈ। ਬਸ ਉਵੇਂ ਜਿਵੇਂ ਕਾਲਿਜ਼ ਤੋਂ ਬਾਅਦ, ਯੂਨੀਵਰਸਿਟੀ ਤੋਂ ਬਾਅਦ, ਇਹ ਕਾਫੀ ਹੈ। ਤੁਹਾਨੂੰ ਯੂਨੀਵਰਸਿਟੀ ਤੋਂ ਬਾਅਦ ਕਿਸੇ ਹੋਰ ਸਕੂਲ ਨੂੰ ਜਾਣ ਦੀ ਨਹੀਂ ਲੋੜ, ਪਰ ਤੁਸੀਂ ਆਪਣਾ ਗਿਆਨ ਯੂਨੀਵਰਸਿਟੀ ਤੋਂ ਬਾਅਦ ਵਿਸਤਾਰ ਕਰ ਸਕਦੇ ਹੋ ਕਿਉਂਕਿ ਤੁਸੀਂ ਜਾਣਦੇ ਹੋ ਕਿਵੇਂ ਕਰਨਾ ਹੈ। ਤੁਸੀਂ ਬਿਹਤਰ ਜਾਣਦੇ ਹੋ।

Photo Caption: ਪ੍ਰਮਾਤਮਾ ਦੇ ਪਿਆਰ ਨਾਲ ਪਾਲਣ ਪੋਸ਼ਣ ਕਰੋ, ਕੁਦਰਤ ਕਰਦਾ ਹੈ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-13
5179 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-14
4136 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-15
4123 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-16
3564 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-17
3679 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-18
3454 ਦੇਖੇ ਗਏ