ਖੋਜ
ਪੰਜਾਬੀ
 

ਸਖਤ ਦਿਨਾਂ ਲਈ ਤਿਆਰ ਰਹੋ, ਵੀਗਨ ਬਣੋ, ਸ਼ਾਂਤੀ ਬਣਾਈ ਰਖੋ, ਪ੍ਰਾਰਥਨਾ ਅਤੇ ਮੈਡੀਟੇਸ਼ਨ ਕਰੋ, ਬਾਰਾਂ ਹਿਸਿਆਂ ਦਾ ਨੌਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕ੍ਰਿਪਾ ਕਰਕੇ ਮੈਡੀਟੇਸ਼ਨ ਕਰੋ। ਇਹ ਕੋਈ ਅਹਿਸਾਨ ਨਹੀਂ ਹੈ। ਮੈਂ ਤੁਹਾਨੂੰ ਕੰਟ੍ਰੋਲ ਕਰਨਾ ਅਤੇ ਤੁਹਾਨੂੰ ਮੈਡੀਟੇਸ਼ਨ ਕਰਨ ਲਈ ਹੁਕਮ ਦੇਣਾ ਨਹੀਂ ਚਾਹੁੰਦੀ, ਪਰ ਤੁਹਾਨੂੰ ਆਪਣੇ ਆਪ ਨੂੰ ਕੰਟ੍ਰੋਲ ਕਰਨਾ ਜ਼ਰੂਰੀ ਹੈ ਤਾਂਕਿ ਤੁਸੀਂ ਆਪ ਖੁਦ ਲਈ ਚੰਗਾ ਕਰੋ, ਆਪਣੀ ਰੂਹ ਲਈ, ਆਪਣੀ ਆਤਮਾ ਲਈ। ਮੈਡੀਟੇਸ਼ਨ ਦੇ ਸਮੇਂ ਵਿਚ, ਤੁਸੀਂ ਪ੍ਰਮਾਤਮਾ ਨੂੰ ਬਿਹਤਰ ਯਾਦ ਕਰ ਸਕਦੇ ਹੋ। ਅਤੇ ਆਪਣੇ ਮਨ ਨੂੰ ਬਿਹਤਰ ਸ਼ਾਂਤ ਕਰ ਸਕਦੇ ਹੋ। ਮੈਂ ਜਾਣਦੀ ਹਾਂ ਕਦੇ ਕਦਾਂਈ ਸਾਡੇ ਕੋਲ ਬਹੁਤ ਜ਼ਰੂਰੀ ਕੰਮ ਹੁੰਦਾ ਹੈ, ਜਿਵੇਂ ਮੇਰੇ ਵਲੋਂ ਇਕ ਫਲਾਏ-ਇੰਨ ਨਿਊਜ਼ ਅਤੇ ਇਹ ਸਭ, ਪਰ ਫਿਰ ਵੀ, ਤੁਹਾਡੇ ਲਈ ਮੈਡੀਟੇਸ਼ਨ ਕਰਨਾ ਜ਼ਰੂਰੀ ਹੈ। ਉਥੇ ਕੁਝ ਵੀ ਇਤਨਾ ਜ਼ਰੂਰੀ ਕਰਨ ਲਈ ਨਹੀਂ ਹੈ ਕਿ ਤੁਸੀਂ ਆਪਣੇ ਆਪ ਨੂੰ ਇਹਦੇ ਲਈ ਨੁਕਸਾਨ ਪਹੁੰਚਾਓ। ਕਿਉਂਕਿ ਜੇਕਰ ਤੁਸੀਂ ਠੀਕ ਨਹੀਂ ਹੋ, ਤੁਸੀਂ ਲਗਾਤਾਰ ਕਿਵੇਂ ਕੰਮ ਕਰ ਸਕਦੇ ਹੋ? ਸਾਡਾ ਕੰਮ ਬਹੁਤ ਮੰਗ ਵਾਲਾ ਹੈ। ਮੈਂ ਇਹ ਜਾਣਦੀ ਹਾਂ। ਇਸੇ ਕਰਕੇ ਮੈਂ ਤੁਹਾਨੂੰ ਕਿਹਾ ਸੀ। ਇਹ ਕਦੇ ਕਦਾਂਈ ਮੇਰੇ ਮਨ ਵਿਚ (ਵਿਚਾਰ ਆਉਂਦਾ) ਕਿ ਸਾਨੂੰ ਸੁਪਰੀਮ ਮਾਸਟਰ ਟੈਲੀਵੀਜ਼ਨ ਬੰਦ ਕਰ ਦੇਣਾ ਚਾਹੀਦਾ ਹੈ। ਕਿਉਂਕਿ ਕਦੇ ਕਦਾਂਈ ਮੈਂ ਸੋਚਦੀ ਹਾਂ, "ਓਹ, ਕੋਈ ਨਹੀਂ ਸੁਣ ਰਿਹਾ ਕਿਵੇਂ ਵੀ। ਬਹੁਤੇ ਲੋਕ ਨਹੀਂ ਸੁਣਦੇ। ਕਾਹਦੇ ਲਈ ਮੈਂ ਆਪਣਾ ਸਮਾਂ, ਆਪਣੀ ਸਿਹਤ, ਆਪਣੀ ਤੰਦਰੁਸਤੀ, ਆਪਣੀ ਖੁਸ਼ੀ, ਅਤੇ ਆਪਣਾ ਅਨੰਦ ਇਸ ਤਰਾਂ ਸਖਤ ਕੰਮ ਕਰਨ ਲਈ ਗੁਆ ਰਹੀ ਹਾਂ?" ਪਰ ਇਹ ਬਸ ਮਨ ਗਲਾਂ ਕਰ ਰਿਹਾ ਹੈ। ਮੈਂ ਕੰਮ ਜਾਰੀ ਰਖਾਂਗੀ।

ਪਰ ਜਦੋਂ ਮੈਂ ਸੋਚਦੀ ਹਾਂ ਤੁਸੀਂ ਬਹੁਤ ਸਖਤ ਕੰਮ ਕਰ ਰਹੇ ਹੋ, ਅਤੇ ਕਦੇ ਕਦਾਂਈ ਤੁਸੀਂ ਇਥੋਂ ਤਕ ਇਕ ਲੰਮੇ ਸਮੇਂ ਤਕ ਸ਼ਾਵਰ ਨਹੀਂ ਕਰਦੇ ਕਿਉਂਕਿ ਅਸੀਂ ਬਸ ਇਹ ਪੁਗਾ ਨਹੀਂ ਸਕਦੇ, ਮੇਰੇ ਖੁਦ ਸਮੇਤ। ਇਥੋਂ ਤਕ ਹਫਤਿਆਂ ਤਕ, ਬਸ ਸ਼ਾਇਦ ਇਕ ਜ਼ਲਦੀ ਨਾਲ ਪੂੰਝਣਾ, ਪਰ ਇਕ ਚੰਗਾ ਸ਼ਾਵਰ ਨਹੀਂ ਵਾਲਾਂ ਨੂੰ ਸ਼ੈਂਪੂ ਕਰਨ ਨਾਲ ਅਤੇ ਇਹੋ ਜਿਹੀ ਸਭ ਚੀਜ਼। ਪਰ ਘਟੋ ਘਟ ਮੈਂ ਇਕਲੀ ਹਾਂ; ਕੋਈ ਮੇਰੀ ਅਲੋਚਨਾ ਨਹੀਂ ਕਰਦਾ। ਕੋਈ ਨਹੀਂ ਸੋਚਦਾ ਕਿ ਮੇਰੇ ਵਿਚੋਂ ਬਦਬੂ ਆਉਂਦੀ ਜਾਂ ਕੁਝ ਅਜਿਹਾ। ਮੇਰੇ ਵਿਚੋਂ ਬਦਬੂ ਨਹੀਂ ਆਉਂਦੀ, ਸ਼ਾਇਦ ਕਿਉਂਕਿ... ਮੇਰੇ ਵਿਚੋਂ ਬਦਬੂ ਨਹੀਂ ਆਉਂਦੀ। ਸੋ, ਇਸ ਤਰਾਂ, ਇਥੋਂ ਤਕ ਘਟ ਕਪੜੇ ਧੋਣ ਲਈ ਅਤੇ ਘਟ ਸ਼ੈਂਪੂ ਗੁਆਉਣ ਲਈ। ਪਰ ਅਸੀਂ ਇਹ ਸਭ ਤੋਂ ਬਗੈਰ ਰਹਿ ਸਕਦੇ ਹਾਂ, ਇਥੋਂ ਤਕ ਸਰੀਰਕ ਸੁਖ ਆਰਾਮ, ਭੌਤਿਕ ਭੁਖ, ਅਤੇ ਭੌਤਿਕ ਦਿਖ। ਪਰ ਅਸੀਂ ਮੈਡੀਟੇਸ਼ਨ ਦਾ ਸਮਾਂ ਨਹੀਂ ਛਡ ਸਕਦੇ। ਇਹ ਚੰਗਾ ਹੈ। ਤੁਹਾਨੂੰ ਖੁਸ਼, ਖੁਸ਼ਕਿਸਮਤ , ਅਤੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਤੁਹਾਡੇ ਨਾਲ ਸਾਥ ਹੈ, ਕਿ ਤੁਹਾਡੇ ਕੋਲ ਸਮਾਂ ਸਕੈਡੂਲ ਕੀਤਾ ਤਾਂਕਿ ਸਾਰੇ ਇਕਠੇ ਜਾ ਕੇ ਮੈਡੀਟੇਸ਼ਨ ਕਰ ਸਕਣ। ਇਸ ਤਰਾਂ, ਤੁਸੀਂ ਢਿਲੇ ਨਹੀਂ ਪਵੋਂਗੇ।

ਜਦੋਂ ਤੁਸੀਂ ਇਕਠੇ ਬੈਠਦੇ ਹੋ, ਤੁਸੀਂ ਬਿਹਤਰ ਮੈਡੀਟੇਸ਼ਨ ਕਰਦੇ ਹੋ। ਅਤੇ ਇਹ ਸਾਰੀ ਇਕ ਵਿਚ ਕੇਂਦ੍ਰਿਤ ਕਿਸਮ ਦੀ ਸੰਘਣੀ ਵਿਸ਼ਾਲ ਐਨਰਜ਼ੀ ਹੈ। ਇਹ ਤੁਹਾਡੇ ਰੂਹਾਨੀ ਵਿਕਾਸ ਵਿਚ ਤੁਹਾਡੀ ਮਦਦ ਵੀ ਕਰੇਗੀ। ਇਹ ਰੂਹਾਨੀ ਟੀਚਿਆਂ ਲਈ ਤੁਹਾਡੀ ਅਭਿਲਾਸ਼ਾ ਵਿਚ ਵੀ ਮਦਦ ਕਰੇਗਾ, ਗ੍ਰਹਿ ਨੂੰ ਬਚਾਉਣ ਲਈ ਕੰਮ ਕਰਨ ਲਈ, ਪ੍ਰਮਾਤਮਾ ਦੇ ਮਿਸ਼ਨ ਵਿਚ ਆਤਮਾਵਾਂ ਨੂੰ ਬਚਾਉਣ ਲਈ। ਕਿਉਂਕਿ ਜੇਕਰ ਤੁਹਾਡੇ ਕੋਲ ਕਾਫੀ ਤਾਕਤ, ਸ਼ਕਤੀ ਨਹੀਂ ਹੈ, ਤੁਸੀਂ ਹੋਰਨਾਂ ਨੂੰ ਉਚਾ ਕਿਵੇਂ ਚੁਕ ਸਕਦੇ ਹੋ? ਜੇਕਰ ਤੁਸੀਂ ਤੈਰ ਨਹੀਂ ਸਕਦੇ, ਤੁਸੀਂ ਇਕ ਡੁਬ ਰਹੇ ਵਿਆਕਤੀ ਨੂੰ ਕਿਵੇਂ ਬਚਾ ਸਕਦੇ ਹੋ? ਤੁਹਾਨੂੰ ਰੂਹਾਨੀ ਤੌਰ ਤੇ ਸ਼ਕਤੀਸ਼ਾਲੀ ਹੋਣਾ ਜ਼ਰੂਰੀ ਹੈ ਇਹ ਕੰਮ ਕਰਨ ਲਈ, ਸੁਪਰੀਮ ਮਾਸਟਰ ਟੈਲੀਵੀਜ਼ਨ ਕੰਮ। ਇਹ ਸਭ ਤੋਂ ਨੇਕ ਕੰਮ ਹੈ ਜੋ ਤੁਹਾਡੇ ਕੋਲ ਹੈ, ਪਰ ਇਹ ਸਭ ਤੋਂ ਸ਼ਕਤੀਸ਼ਾਲੀ ਰੂਹਾਨੀ ਵਿਰਾਸਤ ਦੀ ਮੰਗ ਕਰਦਾ ਹੈ ਤਾਂਕਿ ਇਸ ਕੰਮ ਉਤੇ ਖਰਚ ਕਰਨਾ ਜਾਰੀ ਰਖ ਸਕੋਂ।

ਮੈਂ ਅਕਸਰ ਤੁਹਾਡੀ ਪ੍ਰਸੰਸਾ ਕਰਦੀ ਹਾਂ, ਅਤੇ ਮੈਂ ਅਕਸਰ ਤੁਹਾਡਾ ਧੰਨਵਾਦ ਕਰਦੀ ਹਾਂ, ਅਤੇ ਮੈਂ ਅਕਸਰ ਆਪਣਾ ਸਤਿਕਾਰ ਤੁਹਾਨੂੰ ਬਹੁਤ ਦਿਖਾਉਂਦੀ ਹਾਂ ਕਿਉਂਕਿ ਮੈਂ ਤੁਹਾਡੇ ਕੰਮ ਦੀ ਸ਼ਲਾਘਾ ਕਰਦੀ ਹਾਂ। ਇਹ ਸੌਖਾ ਨਹੀਂ ਹੈ ਬਾਹਰਲੇ ਸੰਸਾਰ ਨੂੰ ਉਥੇ ਛਡਣਾ ਇਹਨਾਂ ਸਾਰੇ ਅਖੌਤੀ ਸੁਖਾਂ ਨਾਲ, ਫੁਸਲਾਹਟਾਂ, ਕੁੜੀਆਂ, ਮੁੰਡ‌ਿਆਂ, ਅਤੇ ਵਖ ਵਖ ਭੋਜਨ ਦੇ ਵਿਕਲਪਾਂ ਨਾਲ - ਕਿਸੇ ਵੀ ਸਮੇਂ ਤੁਸੀਂ ਚਾਹੋਂ, ਤੁਸੀਂ ਰੈਸਟਰਾਂਟਾਂ ਨੂੰ ਜਾ ਸਕਦੇ, ਅਤੇ ਇਹ ਸਭ। ਪਰ ਇਹਦੇ ਲਈ, ਤੁਹਾਨੂੰ ਬਾਹਰ ਕੰਮ ਕਰਨ ਦੀ ਵੀ ਲੋੜ ਹੈ। ਤੁਹਾਨੂੰ ਸਮੇਂ ਸਿਰ ਜਾਣਾ ਜ਼ਰੂਰੀ ਹੈ। ਕੋਈ ਫਰਕ ਨਹੀਂ ਪੈਂਦਾ ਜੇਕਰ ਤੁਸੀਂ ਇਹ ਪਸੰਦ ਕਰਦੇ ਹੋ ਜਾਂ ਨਹੀਂ, ਤੁਹਾਨੂੰ ਆਪਣੇ ਕੰਮ ਲਈ ਜਾਣਾ ਜ਼ਰੂਰੀ ਹੈ ਤੁਹਾਡੀ ਕੰਪਨੀ ਲਈ ਜਾਂ ਇਥੋਂ ਤਕ ਤੁਹਾਡੀ ਆਪਣੀ ਕੰਪਨੀ, ਆਪਣੇ ਖੁਦ ਦੇ ਲਈ। ਭਾਵੇਂ ਜੇਕਰ ਇਹ ਲਗਦਾ ਹੋਵੇ ਜਿਵੇਂ ਬੌਸ ਕੰਮ ਨਹੀਂ ਕਰ ‌ਰਿਹਾ, ਪਰ ਉਹ ਕੰਮ ਕਰ ਰਿਹਾ ਹੈ। ਉਹਦੇ ਲਈ ਜੁੰਮੇਵਾਰ ਹੋਣਾ ਪੈਂਦਾ ਹੈ। ਉਸ ਨੂੰ ਕੰਮ ਦੀ ਪ੍ਰਗਤੀ ਤੇ ਚੈਕ ਇੰਨ ਕਰਨਾ ਜਰੂਰੀ ਹੈ। ਤੁਹਾਨੂੰ ਵਰਕਰਾਂ ਨਾਲ ਅਤੇ ਸਭ ਕਿਸਮ ਦੀ ਕਾਗਜ਼ੀ ਕਾਰਵਾਈ, ਟੈਕਸ, ਆਮਦਨ, ਨਤੀਜਾ, ਅਤੇ ਉਹ ਸਭ ਦੀ ਪਾਲਣਾ ਕਰਨੀ ਪਵੇਗੀ। ਬੌਸ ਨੂੰ ਇਸ ਲਈ ਸਚਮੁਚ ਬੋਝ ਅਤੇ ਜੁੰਮੇਵਾਰੀ ਮਹਿਸੂਸ ਕਰਨੀ ਚਾਹੀਦੀ ਹੈ। ਭਾਵੇਂ ਉਸ ਦੇ ਕੋਲ ਕੰਮ ਕਰਨ ਲਈ ਕਰਮਚਾਰੀ ਹਨ, ਉਹਦੇ ਲਈ ਆਪਣਾ ਕੰਮ ਚੰਗੀ ਤਰਾਂ ਕਰਨਾ ਜ਼ਰੂਰੀ ਹੇ। ਬੌਸ ਜਾਂ ਮੁਖੀ ਹੋਣਾ ਆਸਾਨ ਨਹੀਂ ਹੈ।

ਅਤੇ ਮੇਰੇ ਕੰਮ ਲਈ, ਮੈਂ ਜਾਣਦੀ ਹਾਂ ਮੈਂ ਬਹੁਤ ਸਖਤ ਕੰਮ ਕਰਦੀ ਹਾਂ, ਅਤੇ ਕਦੇ ਕਦਾਨਈ ਮੈਂ ਸਚਮੁਚ ਸਰੀਰਕ ਤੌਰ ਤੇ ਥਕ ਜਾਂਦੀ ਹਾਂ। ਪਰ ਮੈਂ ਦੇਖਭਾਲ ਕਰਨ ਲਈ ਕਾਫੀ ਮਜ਼ਬੂਤ ਹਾਂ। ਇਹੀ ਹੈ ਬਸ ਕਦੇ ਕਦਾਂਈ ਸਰੀਰ। ਸੋ ਤੁਹਾਡੇ ਲਈ ਵੀ ਇਹ ਜਾਨਣਾ ਜ਼ਰੂਰੀ ਹੇ। ਇਹ ਬਸ ਕਦੇ ਕਦਾਂਈ ਸਰੀਰ ਹੈ। ਤੁਹਾਨੂੰ ਇਕਠੇ ਮੈਡੀਟੇਸ਼ਨ ਕਰਨ ਲਈ ਆਪਣੇ ਆਪ ਨੂੰ ਧਕੇਲਣਾ ਚਾਹੀਦਾ ਹੈ ਤਾਂਕਿ ਆਪਣੇ ਆਪ ਨੂੰ ਸਾਰੇ ਪਹਿਲੂਆਂ ਵਿਚ ਰੀਚਾਰਜ਼ ਕਰ ਸਕੋਂ, ਸਿਰਫ ਰੂਹਾਨੀ ਤੌਰ ਤੇ ਹੀ ਨਹੀਂ। ਪਰ ਰੂਹਾਨੀ ਤੌਰ ਤੇ ਸਭ ਤੋਂ ਮਹਤਵਪੂਰਨ ਹੈ। ਤੁਹਾਨੂੰ ਧਿਆਨ ਦੇਣਾ ਅਤੇ ਪੋਸ਼ਣ ਦੇਣਾ ਪਵੇਗਾ, ਨਹੀਂ ਤਾਂ ਤੁਸੀਂ ਪਿਛੇ ਰਹਿ ਜਾਓਂਗੇ, ਕਿਉਂਕਿ ਕੰਮ ਤੁਹਾਡਾ ਸਾਰੇ ਧਿਆਨ ਦੀ ਮੰਗ ਕਰਦਾ ਹੈ। ਅਤੇ ਤੁਹਾਨੂੰ ਬਹੁਤ ਸਾਰੀਆਂ ਐਨਰਜ਼ੀਆਂ ਵਿਚ ਪਾਉਣੀਆਂ ਪੈਂਦੀਆਂ, ਨਾਲੇ ਕੁਝ ਰੂਹਾਨੀ ਪਿਛੋਕੜ ਦੀ ਯੋਗਤਾ ਵੀ। ਸੋ ਤੁਹਾਨੂੰ ਇਸਨੂੰ ਦੁਬਾਰਾ ਪ੍ਰਾਪਤ ਕਰਨਾ ਹੋਵੇਗਾ। ਤੁਹਾਨੂੰ ਆਪਣੇ ਆਪ ਨੂੰ ਰੀਚਾਰਜ਼ ਕਰਨਾ ਪਵੇਗਾ। ਇਹ ਇਕ ਕੁਰਬਾਨੀ ਹੈ ਜੋ ਸਾਨੂੰ ਬਣਾਉਣੀ ਪਵੇਗੀ, ਸੰਸਾਰ ਨੂੰ ਬਚਾਉਣ ਲਈ ਕੰਮ ਕਰਨਾ, ਆਤਮਾਵਾਂ ਨੂੰ ਬਚਾਉਣ ਲਈ। ਪਰ ਸਾਡੇ ਕੋਲ ਗੁਣ ਵੀ ਹਨ, ਸਵਰਗੀ ਗੁਣ, ਸੁਪਰੀਮ ਮਾਸਟਰ ਟੈਲੀਵੀਜ਼ਨ ਲਈਂ ਕੰਮ ਕਰਨ ਲਈ ਇਸ ਤੋਂ ਇਲਾਵਾ!

ਲੋਕ ਸੰਸਾਰ ਵਿਚ ਬਾਹਰ ਕੰਮ ਕਰਦੇ ਹਨ ਅਤੇ ਉਨਾਂ ਨੂੰ ਪੈਸ‌ਿਆਂ ਨਾਲ ਭੁਗਤਾਨ ਕੀਤਾ ਜਾਂਦਾ। ਇਥੇ ਅਸੀਂ ਕੰਮ ਕਰਦੇ ਹਾਂ ਅਤੇ ਸਾਡੇ ਕੋਲ ਸਿਰਫ ਕੁਝ ਜੇਬ ਪੈਸਾ ਹੈ। ਸਾਡੇ ਕੋਲ ਸਭ ਚੀਜ਼ ਹੈ ਜਿਸ ਦੀ ਸਾਨੂੰ ਲੋੜ ਹੈ ਕਿਵੇਂ ਵੀ, ਘਟੋ ਘਟ। ਮੈਨੂੰ ਕਿਵੇਂ ਵੀ ਕੋਈ ਜੇਬ ਪੈਸਾ ਨਹੀਂ ਭੁਗਤਾਨ ਕੀਤਾ ਜਾਂਦਾ। ਮੈਂ ਬਸ ਖਾਂਦੀ ਹਾਂ, ਅਤੇ ਜੋ ਵੀ ਪੁਰਾਣੇ ਕਪੜੇ ਮੈਂ ਆਪਣੇ ਨਾਲ ਲਿਜਾ ਸਕਦੀ ਹਾਂ ਦੌੜਦੀ ਹੋਈ, ਮੇਰੇ ਕੋਲ ਉਹ ਹੁੰਦੇ ਹਨ; ਮੈਂ ਉਨਾਂ ਨੂੰ ਸਾਰਾ ਸਮਾਂ ਪਹਿਨਦੀ ਹਾਂ। ਬਸ ਇਹੀ। ਮੇਰਾ ਖਰਚਾ ਬਹੁਤ ਹੀ ਘਟ ਹੈ। ਸ਼ਾਇਦ ਦਿਹਾੜੀ ਦੇ ਪੰਜ, ਛੇ, ਸਤ ਡਾਲਰ, ਤੁਸੀਂ ਪਹਿਲੇ ਹੀ ਚੰਗੀ ਤਰਾਂ ਜੀਅ ਸਕਦੇ ਹੋ। ਇਥੋਂ ਤਕ ਇਸ ਨਾਲੋਂ ਵੀ ਘਟ,. ਇਸ ਨਾਲੋਂ ਵੀ ਘਟ। ਪਰ ਬਿਜ਼ਲੀ ਅਤੇ ਅਨੇਕ ਹੀ ਹੋਰ ਚੀਜ਼ਾਂ ਕਾਰਨ, ਇਹ ਵਧੇਰੇ ਮਹਿੰਗਾ ਹੈ। ਅਸਲ ਵਿਚ, ਮੈਂ ਜੋ ਵੀ ਖਰਚ ਕਰਦੀ ਹਾਂ ਮੈਂ ਹਰ ਰੋਜ਼ ਖਰਚ ਕਰਦੀ ਹਾਂ, ਦਿਹਾੜੀ ਦੇ ਚਾਰ ਤੋਂ ਲੈਕੇ ਛੇ ਡਾਲਰ, ਸਭ ਚੀਜ਼ ਦੇ ਸਮੇਤ, ਜਿਵੇਂ ਟੈਲੀਫੋਨ। ਬਿਜ਼ਲੀ ਸੋਲਾਰ ਪੈਨਲਾਂ ਤੋਂ ਹੈ। ਅਤੇ ਪਾਣੀ - ਮੈਂ ਮੀਂਹ ਦਾ ਪਾਣੀ ਵਰਤਦੀ ਹਾਂ। ਜਾਂ ਜੇਕਰ ਮੈਂ ਨਦੀ ਦੇ ਨੇੜੇ ਰਹਿੰਦੀ ਹੋਵਾਂ, ਫਿਰ ਮੈਂ ਨਦੀ ਦਾ ਪਾਣੀ ਵਰਤਦੀ ਹਾਂ। ਇਸ ਪਲ, ਮੈਂ ਮੀਂਹ ਦਾ ਪਾਣੀ ਵਰਤ ਰਹੀ ਹਾਂ।

ਇਹ ਇਤਨਾ ਮੁਸ਼ਕਲ ਨਹੀਂ ਹੈ। ਤੁਸੀਂ ਬਸ ਇਕ ਵਡੀ ਟੈਕਸੀ ਨਾਲ ਜਾਂਦੇ ਹੋ। ਉਥੇ ਵਖ ਵਖ ਕਿਸਮ ਦੀਆਂ ਟੈਕਸੀਆਂ ਹਨ। ਉਥੇ ਕੁਝ ਵਡੀਆਂ ਟੈਕਸੀਆਂ ਹਨ, ਛੋਟੀਆਂ ਟੈਕਸੀਆਂ। ਜਾਂ ਤੁਸੀਂ ਬਸ ਕਿਸੇ ਕੰਪਨੀ ਨੂੰ ਕਹਿੰਦੇ ਹੋ ਤੁਹਾਡੇ ਲਈ ਕੁਝ ਪ੍ਰਦਾਨ ਕਰਨ ਲਈ। ਅਤੇ ਕੰਪਨੀ , ਜੇਕਰ ਉਹ ਤੁਹਾਡੇ ਲਈ ਪ੍ਰਦਾਨ ਕਰਦੀ ਹੈ, ਉਨਾਂ ਨੂੰ ਜਾਨਣ ਦੀ ਨਹੀਂ ਲੋੜ ਤੁਸੀਂ ਕਿਥੇ ਰਹਿੰਦੇ ਹੋ। ਉਹ ਬਸ ਕਿਸੇ ਜਗਾ ਨੇੜੇ ਪਹੁੰਚਾਉਂਦੇ ਹਨ, ਅਤੇ ਤੁਸੀਂ ਜਾ ਕੇ ਉਨਾਂ ਨੂੰ ਚੁਕਦੇ ਹੋ, ਉਨਾਂ ਹਲਕੇ ਪਲਾਸਟਿਕ ਪਰ ਭੋਜਨ-ਗਰੇਡ ਦੇ ਡਬੇ, ਅਤੇ ਤੁਸੀਂ ਇਹ ਬਸ ਆਪਣੇ ਤੰਬੂ ਦੇ ਬਾਹਰ ਰਖਦੇ ਹੋ। ਅਤੇ ਜੇਕਰ ਤੁਹਾਡੇ ਤੰਬੂ ਦਾ ਕਵਰ ਥੋੜਾ ਜਿਹਾ ਟੇਢਾ ਹੋਵੇ, ਫਿਰ ਪਾਣੀ ਉਸ ਦੁਆਰਾ ਆਵੇਗਾ ਅਤੇ ਤੁਹਾਡੇ ਪਾਣੀ ਦੇ ਡਬੇ ਵਿਚ ਚਲਾ ਜਾਵੇਗਾ। ਅਤੇ ਤੁਹਾਡੇ ਕੋਲ ਕਈ ਡਬੇ ਹੋ ਸਕਦੇ ਹਨ। ਜੇਕਰ ਇਕ ਡਬਾ ਭਰ‌ਿਆ ਹੋਇਆ ਹੈ, ਫਿਰ ਤੁਸੀਂ ਬਦਲ ਦੇਵੋ। ਤੁਸੀਂ ਕਿਸੇ ਹੋਰ ਡਬੇ ਵਿਚ ਪਾਣੀ ਭਰ ਦੇਵੋ, ਇਕ ਨਲਕੇ ਨਾਲ ਜਾਂ ਬਾਲਟੀ ਨਾਲ। ਤੁਸੀਂ ਇਹ ਕਰਨ ਲਈ ਇਕ ਤਰੀਕਾ ਲਭ ਲਵੋਂਗੇ।

ਮੀਂਹ ਦਾ ਪਾਣੀ ਸਾਫ ਹੈ, ਇਹ ਚੰਗਾ ਹੈ। ਅਤੇ ਫਿਰ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ। ਮੈਂ ਪਹਿਲੇ ਹੀ ਬਹੁਤ ਘਟ ਵਰਤਦੀ ਹਾਂ ਕਿਉਂਕਿ ਮੇਰੇ ਕੋਲ ਬਹੁਤਾ ਨੁਹਾਉਣ ਲਈ ਜਾਂ ਸ਼ਾਵਰ ਕਰਨ ਲਈ ਸਮਾਂ ਨਹੀਂ ਹੈ, ਅਤੇ ਬਸ ਪੀਣ ਲਈ। ਇਥੋਂ ਤਕ ਮੀਂਹ ਦਾ ਪਾਣੀ ਸਾਫ ਹੈ, ਇਹ ਸਾਫ ਲਗਦਾ ਹੈ, ਪਰ ਤੁਹਾਨੂੰ ਇਸ ਨੂੰ ਫਿਲਟਰ ਕਰਨ ਦੀ ਅਤੇ ਇਸਨੂੰ ਉਬਾਲਣ ਦੀ ਲੋੜ ਹੈ, ਜਾਂ ਘਟੋ ਘਟ ਤੁਹਾਡੇ ਪੀਣ ਤੋਂ ਪਹਿਲਾਂ ਇਸ ਨੂੰ ਉਬਾਲਣਾ। ਫਿਲਟਰ ਕਰਨਾ ਆਸਾਨ ਹੈ। ਤੁਸੀਂ ਕੁਝ ਸੂਤੀ ਕਪੜਾ ਵਰਤ ਸਕਦੇ ਹੈ - ਇਹ ਆਪਣੀ ਕੇਤਲੀ ਦੇ ਜਾਂ ਆਪਣੇ ਕਪ ਦੇ ਖੁਲੇ ਮੂੰਹ ਉਤੇ ਰਖੋ, ਇਹਦੇ ਵਿਚ ਪਾਣੀ ਪਾਉ, ਅਤੇ ਫਿਰ ਤੁਸੀਂ ਇਹ ਪੀਣ ਲਈ ਉਬਾਲ ਸਕਦੇ ਹੋ। ਮੈਂ ਇਕ ਲੋਹੇ ਦਾ ਕਪ ਵਰਤਦੀ ਹਾਂ, ਉਵੇਂ ਜਿਸ ਤਰਾਂ ਦਾ ਤੁਸੀਂ ਆਸ਼ਰਮ ਵਿਚ ਖਾਣ ਲਈ ਵਰਤਦੇ ਹੋ, ਜਾਂ ਸਾਡੀਆਂ ਮੈਡੀਟੇਸ਼ਨ ਰੀਟਰੀਟਾਂ ਉਤੇ। ਲੋਹੇ ਦਾ ਕਪ, ਤੁਸੀਂ ਇਹਦੇ ਵਿਚ ਪਾਣੀ ਵੀ ਉਬਾਲ ਸਕਦੇ ਹੋ।

ਤੁਸੀਂ ਸਧਾਰਨ ਭੋਜਨ ਵੀ ਪਕਾ ਸਕਦੇ ਹੋ। ਅਤੇ ਚਾਵਲ ਲਈ, ਤੁਸੀਂ ਬਸ ਇਕ ਫਲਾਸਕ ਖਰੀਦੋ ਜਿਹੜੀ ਪਾਣੀ ਨੂੰ ਇਕ ਲੰਮੇਂ ਸਮੇਂ ਗਰਮ ਰਖਦੀ ਹੈ। ਤੁਸੀਂ ਚਾਵਲ ਧੋਵੋ, ਅਤੇ ਤੁਸੀਂ ਚਾਵਲ ਇਹਦੇ ਵਿਚ ਪਾਉ, ਇਸ ਨੂੰ ਪਾਣੀ ਥਾਣੀ ਕਢੋ ਉਬਾਲੇ ਪਾਣੀ ਨਾਲ, ਫਿਰ ਇਸ ਨੂੰ ਪਾਣੀ ਥਾਣੀ ਕਢੋ, ਅਤੇ ਫਿਰ ਉਬਲਿਆ ਹੋਇਆ ਪਾਣੀ ਫਲਾਸਕ ਵਿਚ ਪਾਉ ਅਤੇ ਇਸ ਨੂੰ ਬੰਦ ਕਰ ਦੇਵੋ। ਕੁਝ ਘੰਟ‌ਿਆਂ ਤੋਂ ਬਾਅਦ, ਤੁਸੀਂ ਖਾ ਸਕਦੇ ਹੋ। ਤੁਸੀਂ ਚੈਕ ਕਰੋ ਜਦੋਂ ਇਹ ਨਰਮ ਹੋ ਜਾਣ, ਫਿਰ ਤੁਸੀਂ ਚਾਵਲ ਫਲਾਸਕ ਤੋਂ ਖਾ ਸਕਦੇ ਹੋ। ਤੁਹਾਨੂੰ ਇਥੋਂ ਤਕ ਪਕਾਉਣ ਦੀ ਵੀ ਨਹੀਂ ਲੋੜ।

ਕਿਉਂਕਿ ਜੇਕਰ ਤੁਹਾਡੇ ਕੋਲ ਕੇਵਲ ਛੋਟੇ ਸੋਲਾਰ ਪੈਨਲ ਹੋਣ ਅਤੇ ਇਕ ਜਾਂ ਦੋ ਬੈਟਰੀਆਂ ਇਹਦੇ ਲਈ, ਫਿਰ ਤੁਸੀਂ ਇਕ ਬਿਜ਼ਲੀ ਵਾਲੇ ਚਾਵਲ ਕੂਕਰ ਨਾਲ ਨਹੀਂ ਪਕਾ ਸਕਦੇ। ਤੁਸੀਂ ਇਕ ਲਕੜੀ ਦਾ ਟੁਕੜਾ ਵਰਤ ਸਕਦੇ ਹੋ ਅਤੇ ਇਕ ਟੋਆ ਪੁਟੋ, ਇਕ V-ਆਕਾਰ ਦਾ। ਜਿਤਨਾ ਡੂੰਘਾ ਜ਼ਮੀਨ ਵਿਚ ਤੁਸੀਂ ਕਰ ਸਕੋਂ। ਅਤੇ V-ਆਕਾਰ ਦੇ ਇਕ ਪਾਸਾ ਛੋਟਾ ਹੈ, ਘਟ ਵਡਾ ਦੂਜੇ ਪਾਸੇ ਨਾਲੋਂ। ਇਕ ਪਾਸੇ ਤੁਸੀਂ ਲਕੜੀ ਵਿਚ ਪਾਓ, ਇਹ ਕਾਫੀ ਵਡਾ ਹੋਣਾ ਚਾਹੀਦਾ ਹੈ। ਅਤੇ ਦੂਜੇ ਪਾਸਾ ਛੋਟਾ ਹੈ, ਸੋ ਕੋਲੇ, ਬਲਦੇ ਕੋਲੇ ਬਾਹਰ ਨਹੀਂ ਆਉਂਦੇ। ਜੇਕਰ ਤੁਸੀਂ ਜੰਗਲ ਵਿਚ ਰਹਿੰਦੇ ਹੋ, ਮੈਂ ਤੁਹਾਨੂੰ ਪਹਿਲੇ ਹੀ ਦ‌ਸਿਆ ਹੈ ਕਿਵੇਂ। V-ਆਕਾਰ ਦਾ ਟੋਆ ਪੁਟੋ। ਲਗਭਗ 30 ਤੋਂ 40 ਸੈਂਟੀਮੀਟਰ ਡੂੰਘਾ । ਅਤੇ ਫਿਰ ਦੋਨੇ ਪਾਸੇ ਉਚੇ ਉਪਰ ਹਨ। ਜਦੋਂ ਤੁਸੀਂ ਲਕੜੀ ਵਿਚ ਪਾਉਂਦੇ ਹੋ ਇਸ ਉਚੇ ਪਾਸੇ ਵਿਚ, ਲਕੜੀ ਟੇਢੀ ਹੇਠਾਂ ਨੂੰ ਰਖੀ ਜਾਂਦੀ ਹੈ। ਇਹ ਬਹੁਤ ਜ਼ਲਦੀ ਬਲਦੀ ਹੈ, ਅਤੇ ਇਹਦੇ ਲਈ ਬਹੁਤ ਸਾਰੀ ਲਕੜੀ ਦੀ ਵੀ ਨਹੀਂ ਲੋੜ ਪੈਂਦੀ। ਅਤੇ V-ਆਕਾਰ ਦੇ ਆਵੰਨ ਦਾ ਦੂਜਾ ਪਾਸਾ ਵਧੇਰੇ ਛੋਟਾ ਹੈ, ਤਾਂਕਿ ਧੂੰਆਂ ਉਥੋਂ ਬਾਹਰ ਨਿਕਲੇਗਾ, ਅਤੇ ਬਹੁਤ ਘਟ ਅਗ ਦੀਆਂ ਚੰਗਿਆੜੀਆਂ ਨਿਕਲਣਗੀਆਂ। ਇਹ ਹੈ ਜਿਤਨਾ ਸੁਰਖਿਅਤ ਇਹ ਹੋ ਸਕਦਾ ਹੈ।

ਅਤੇ ਤੁਸੀਂ ਇਥੋਂ ਤਕ ਦੋ ਪਤੀਲੇ ਉਸ ਕਿਸਮ ਦੇ ਆਵੰਨ (ਭਠੀ) ਉਪਰ ਰਖ ਸਕਦੇ ਹੋ, ਇਕ ਕੁਦਰਤੀ ਮਿਟੀ ਦਾ ਆਵੰਨ। ਬਸ ਉਨਾਂ ਨੂੰ ਸਿਧੇ ਤੌਰ ਤੇ ਕੰਨੀ ਤੇ ਰਖੋ, ਜੋ ਧਰਤੀ ਦੇ ਪਧਰ ਨਾਲ ਜੁੜਦੀ ਹੈ। ਆਪਣਾ ਪਤੀਲਾ ਇਹਦੇ ਉਪਰ ਰਖੋ, ਅਤੇ ਇਕ ਹੋਰ ਕੇਤਲੀ ਉਸ ਦੇ ਉਪਰ ਰਖੋ ਜੋ ਇਹਦੇ ਨੇੜੇ ਹੈ, ਅਤੇ ਇਹ ਬਹੁਤ ਜ਼ਲਦੀ ਉਬਲੇਗਾ। ਸੋ ਤੁਹਾਨੂੰ ਪਕਾਉਣ ਦੇ ਲਈ ਕੋਈ ਬਿਜ਼ਲੀ ਦੀ ਲੋੜ ਨਹੀਂ ਹੈ।

ਅਤੇ ਤੁਸੀਂ ਆਪਣੇ ਆਪ ਨੂੰ ਆਪਣੇ ਛੋਟੇ ਜਿਹੇ ਤੰਬੂ ਵਿਚ ਗਰਮ ਰਖਣ ਲਈ ਕੋਲ‌ਿਆਂ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਉਹ ਆਪਣੇ ਤੰਬੂ ਵਿਚ ਨਾ ਰਖੋ। ਤੁਸੀਂ ਇਹਨਾਂ ਨੂੰ ਤੰਬੂ ਦੇ ਦਰਵਾਜ਼ੇ ਦੇ ਸਾਹਮੁਣੇ ਰਖ ਦੇਵੋ। ਹਰ ਇਕ ਤੰਬੂ ਕੋਲ ਬਾਹਰਲਾ ਕਵਰ ਦਾ ਕੁਝ ਟੁਕੜਾ ਹੈ ਜੋ ਤੁਹਾਡੀ ਜ਼ਿਪ ਵਾਲੇ ਦਰਵਾਜ਼ੇ ਤੋਂ ਬਾਹਰ ਤਕ ਫੈਲਦਾ ਹੈ। ਤੁਸੀਂ ਇਸ ਨੂੰ ਆਪਣੇ ਦਰਵਾਜ਼ੇ ਤੋਂ ਕਾਫੀ ਦੂਰ ਰਖੋ, ਥੋੜਾ ਜਿਹਾ, ਪਰ ਅਜ਼ੇ ਵੀ ਉਹ ਟੁਕੜਾ ਬਾਹਰ ਨੂੰ ਨਿਕਲਦਾ... ਤੁਸੀਂ ਇਸ ਨੂੰ ਇਕ ਔਨਿੰਗ ਆਖ ਸਕਦੇ ਹੋ। ਫਿਰ ਗਰਮਾਇਸ਼ ਤੁਹਾਡੇ ਤੰਬੂ ਵਿਚ ਜਾਵੇਗੀ। ਅਤੇ ਸ਼ਾਇਦ ਕਦੇ ਕਦਾਂਈ ਬਹੁਤ ਗਰਮ, ਅਤੇ ਤੁਹਾਨੂੰ ਇਹ ਪਰੇ ਕਰਨਾ ਪਵੇ। ਕਿਵੇਂ ਵੀ, ਜੇਕਰ ਤੁਹਾਡੇ ਕੋਲ ਇਕ ਚੰਗਾ, ਮੋਟਾ, ਸਲਾਬਾ-ਵਿਰੋਧੀ ਗਦੈਲਾ ਹੋਵੇ, ਇਕ ਸਿਲਵਰ ਸਤੈ ਵਾਲਾ, ਅਤੇ ਤੁਹਾਡੇ ਕੋਲ ਇਕ ਚੰਗਾ ਸਲੀਪਿੰਗ ਬੈਗ ਹੋਵੇ, ਤੁਸੀਂ ਇਹ ਉਸ ਦੇ ਉਪਰ ਰਖੋ ਅਤੇ ਇਕ ਹੋਰ ਸਲੀਪੰਗ ਬੈਗ ਜਾਂ ਇਕ ਵਡਾ, ਮੋਟਾ ਕੰਬਲ ਵਰਤੋ ਆਪਣੇ ਆਪ ਨੂੰ ਵਲੇਟਣ ਲਈ, ਫਿਰ ਤੁਸੀਂ ਠੀਕ ਹੋਵੋਂਗੇ। ਇਥੋਂ ਤਕ 10 ਡਿਗਰੀ (ਸੈਲਸੀਅਸ) ਤੇ, ਤੁਸੀਂ ਠੀਕ ਹੋ।

Photo Caption: ਸਮਾਂ ਲਵੋ, ਮੁੜ ਵਧੇਗਾ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (9/12)