ਖੋਜ
ਪੰਜਾਬੀ
 

ਇਕ ਬੁਧ ਜਾਂ ਪੂਰੀ ਤਰਾਂ ਗਿਆਨਵਾਨ ਸਤਿਗੁਰੂ ਦੀਆਂ ਤਿੰਨ ਲੋੜੀਂਦੀਆਂ ਸ਼ਕਤੀਆਂ, ਅਠ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਹੁਤ ਸਾਰੇ ਲੋਕ ਕਮਜ਼ੋਰ, ਘਾਇਲ ਹਨ। ਬਹੁਤ ਸਾਰੇ, ਬਹੁਤ ਸਾਰੇ ਲੋਕ। ਤੁਸੀਂ ਕਹਿ ਸਕਦੇ ਹੋ ਕਿ ਜ਼ਿਆਦਾਤਰ ਲੋਕ ਕਮਜ਼ੋਰ, ਘਾਇਲ ਹਨ। ਇਸ ਲਈ ਗੁਰੂ, ਬੁੱਧ ਅਤੇ ਉਹ ਸਭ ਹੋਣ ਦਾ ਦਾਅਵਾ ਕਰਨਾ ਆਸਾਨ ਹੈ, ਅਤੇ ਉਹ ਤੁਹਾਡੀ ਗੱਲ ਸੁਣਦੇ ਹਨ, ਅਤੇ ਜੇਕਰ ਉਹ ਅਮੀਰ ਹਨ, ਤਾਂ ਉਹ ਤੁਹਾਨੂੰ ਪੈਸੇ ਦੀ ਪੇਸ਼ਕਸ਼ ਕਰਦੇ ਹਨ, ਅਤੇ ਜੇਕਰ ਉਹ ਕਮਜ਼ੋਰ ਅਤੇ ਘਾਇਲ ਹਨ, ਤਾਂ ਤੁਸੀਂ ਉਨ੍ਹਾਂ ਨਾਲ ਛੇੜਛਾੜ ਵੀ ਕਰ ਸਕਦੇ, ਉਹਨਾਂ ਨਾਲ ਕਿਸੇ ਵੀ ਤਰੀਕੇ ਨਾਲ ਦੁਰਵਿਵਹਾਰ ਕਰ ਸਕਦੇ ਹੋ, ਅਤੇ ਉਹਨਾਂ ਕੋਲ ਕੋਈ ਜਗਾ ਨਹੀ ਹੈ ਜਾ ਕੇ ਕਹਿਣ ਲਈ ਤੁਹਾਡੇ ਨਾਲ ਕੁਝ ਕਰਨ ਲਈ। ਸਿਰਫ਼ ਟੁਟਿਆ ਦਿਲ ਕਿਉਂਕਿ ਉਹਨਾਂ ਨੇ ਸੋਚ‌ਿਆ ਕਿ ਤੁਸੀਂ ਇੱਕ ਅਸਲੀ ਬੁੱਧ ਸੀ ਜਦੋਂ ਤੱਕ ਤੁਸੀਂ ਇਹ ਸਭ ਕੁਝ ਕੀਤਾ, ਆਪਣੇ ਆਪ ਨੂੰ ਉਹਨਾਂ ਦੇ ਨਿੱਜੀ ਜੀਵਨ ਵਿੱਚ ਮਜਬੂਰ ਕੀਤਾ, ਉਹਨਾਂ ਦੇ ਵਿਸ਼ਵਾਸ ਦੀ ਦੁਰਵਰਤੋਂ, ਉਹਨਾਂ ਦੇ ਵਿੱਤ ਦੀ ਦੁਰਵਰਤੋਂ, ਉਹਨਾਂ ਦੇ ਸਰੀਰ ਅਤੇ ਉਹਨਾਂ ਦੇ ਅਧਿਆਤਮਿਕ ਵਿਸ਼ਵਾਸਾਂ ਦੀ ਦੁਰਵਰਤੋਂ ਕੀਤੀ ਅਤੇ ਇਸ ਤਰ੍ਹਾਂ ਸਭ ਕੁਝ।

ਮੈਨੂੰ ਇਸ ਕਿਸਮ ਦੇ "ਗੁਰੂਆਂ" ਲਈ ਤਰਸ ਨਹੀਂ ਆਉਂਦਾ। ਮੈਨੂੰ ਕੌਮਾਂ ਦੇ ਲੀਡਰਾਂ, ਅਣਜਾਣ ਲੀਡਰਾਂ ਲਈ ਤਰਸ ਆਉਂਦਾ ਹੈ, ਪਰ ਇਹ "ਗੁਰੂਆਂ" ਲਈ ਮੈਨੂੰ ਬਿਲਕੁਲ ਵੀ ਅਫ਼ਸੋਸ ਨਹੀਂ ਹੈ। ਉਨ੍ਹਾਂ ਕੋਲ ਦੇਣ ਲਈ ਕੁਝ ਨਹੀਂ ਹੈ। ਉਹ ਸਭ ਕੁਝ ਲੈਂਦੇ ਹਨ ਜੋ ਉਹ ਕਰ ਸਕਦੇ ਹਨ।

ਇੱਥੋਂ ਤੱਕ ਕਿ ਸ਼ੈਤਾਨ, ਅਸਲ ਸ਼ੈਤਾਨ ਅਜਿਹਾ ਨਹੀਂ ਕਰਦੇ। ਮੇਰਾ ਮਤਲਬ ਹੈ ਚੰਗੇ ਸ਼ੈਤਾਨ; ਉਹ ਅਜਿਹਾ ਨਹੀਂ ਕਰਦੇ। ਉਹ ਲੋਕਾਂ ਨੂੰ ਸ਼ਾਇਦ ਬੁਰੇ ਕੰਮ ਕਰਨ ਲਈ ਭਰਮਾਉਣ ਦੀ ਕੋਸ਼ਿਸ਼ ਕਰਦੇ, ਪਰ ਉਹ ਉਨ੍ਹਾਂ ਨਾਲ ਬੁਰਾ ਕੰਮ ਕਰਨ ਨਾਲ ਲੋਕਾਂ ਦੀ ਦਿਆਲਤਾ ਦੀ ਦੁਰਵਰਤੋਂ ਨਹੀਂ ਕਰਦੇ ਹਨ। ਉਹ ਸਿਰਫ਼ ਬੁਰੇ ਲੋਕਾਂ, ਪਾਪੀ ਲੋਕਾਂ ਨੂੰ ਹੀ ਨਰਕ ਵਿੱਚ ਲੈ ਜਾਂਦੇ ਹਨ। ਜੇ ਤੁਸੀਂ ਮਜ਼ਬੂਤ ​​ਅਤੇ ਅਧਿਆਤਮਿਕ ਤੌਰ 'ਤੇ ਸ਼ਕਤੀਸ਼ਾਲੀ ਹੋ, ਅਤੇ ਤੁਸੀਂ ਨੇਕ ਹੋ, ਤੁਸੀਂ ਨੈਤਿਕ ਹੋ, ਸ਼ੈਤਾਨ ਤੁਹਾਨੂੰ ਛੂਹਣ ਦੀ ਹਿੰਮਤ ਨਹੀਂ ਕਰਦੇ, ਤੁਹਾਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ। ਉਹ ਤੁਹਾਡੇ ਲਈ ਸਤਿਕਾਰ ਵੀ ਕਰਦੇ ਹਨ।

ਪਰ ਇਹ ਅਖੌਤੀ ਨਕਲੀ ਗੁਰੂ, ਇਹਨਾਂ ਨੂੰ ਕੁਝ ਨਹੀਂ ਪਤਾ। ਉਹ ਕਿਸੇ ਗੱਲ ਤੋਂ ਨਹੀਂ ਡਰਦੇ। ਉਹ ਸਿਰਫ ਮੰਚ 'ਤੇ ਬੈਠਦੇ ਹਨ, ਇੱਕ ਵੱਡੀ ਚੀਜ਼ ਵਾਂਗ ਦਿਖਾਈ ਦਿੰਦੇ ਹਨ, ਪਰ ਉਹ ਸਿਰਫ ਵੱਡੇ ਅਹੰਕਾਰ ਹਨ, ਤੁਸੀਂ ਦੱਸ ਸਕਦੇ ਹੋ। ਕੋਈ ਵੀ ਜਿਸ ਕੋਲ ਥੋੜੀ ਜਿਹੀ ਅਧਿਆਤਮਿਕ ਬੁੱਧੀ ਹੈ ਉਹ ਤੁਰੰਤ ਜਾਣ ਸਕਦਾ ਹੈ ਕਿ ਕੌਣ ਕੌਣ ਹੈ। ਉਹ ਜਿਸ ਢੰਗ ਨਾਲ ਬੈਠਦੇ ਹਨ, ਉਨ੍ਹਾਂ ਦੇ ਬੋਲਣ ਦਾ ਤਰੀਕਾ, ਉਨ੍ਹਾਂ ਦੀਆਂ ਅੱਖਾਂ ਦੀ ਦਿੱਖ, ਸ਼ਬਦ ਜੋ ਉਹ ਵਰਤਦੇ ਹਨ, ਸਟੇਜ 'ਤੇ ਅਤੇ ਰੋਜ਼ਾਨਾ ਜੀਵਨ ਵਿੱਚ ਉਨ੍ਹਾਂ ਦੀਆਂ ਕਾਰਵਾਈਆਂ, ਤੁਸੀਂ ਤੁਰੰਤ ਦੇਖ ਸਕਦੇ ਹੋ। ਇਹ ਕੇਵਲ ਇੱਕ ਅਸਲੀ ਹਉਮੈ ਹੈ, ਇੱਕ ਸ਼ੈਤਾਨ ਇੱਕ ਮਨੁੱਖੀ ਸਰੀਰ ਵਿੱਚ ਪ੍ਰਗਟ ਹੋਇਆ, ਅਤੇ ਉਹਨਾਂ ਨੂੰ ਬਸ ਵੇਖਣਾ ਵੀ ਜਾਂ ਉਹਨਾਂ ਬਾਰੇ ਸੋਚਣਾ ਵੀ ਅਸਲ ਵਿੱਚ ਦੁਖਦਾਈ ਹੈ।

ਮੈਂ ਤੁਹਾਨੂੰ ਸਿਰਫ ਉਹਨਾਂ ਅਖੌਤੀ ਨਕਲੀ ਗੁਰੂਆਂ ਬਾਰੇ ਦੱਸ ਰਹੀ ਹਾਂ ਜੋ ਮੇਰੀ ਸਿੱਖਿਆ ਨਾਲ ਸਬੰਧਤ ਹਨ। ਹੋਰਨਾਂ ਬਾਰੇ, ਮੈਂ ਨਹੀਂ ਦੱਸਣਾ ਚਾਹੁੰਦੀ। ਮੈਂ ਉਨ੍ਹਾਂ ਨੂੰ ਦੇਖਣਾ ਵੀ ਨਹੀਂ ਚਾਹੁੰਦੀ। ਉਨ੍ਹਾਂ ਦਾ ਚਿਹਰਾ, ਉਨ੍ਹਾਂ ਦੀ ਹਉਮੈ, ਸਟੇਜ 'ਤੇ ਉਨ੍ਹਾਂ ਦੀ ਕਾਰਵਾਈ ਅਸਲ ਵਿੱਚ ਪਹਿਲਾਂ ਹੀ ਘਿਣਾਉਣੀ ਹੈ। ਜੇ ਤੁਸੀਂ ਉਨ੍ਹਾਂ ਦੀ ਗੱਲ ਕਰਦੇ ਤਾਂ ਹੋਰ ਕਿੰਨਾ ਦੁਖਦਾਈ ਹੋਵੇਗਾ? ਇਹ ਸੱਚਮੁੱਚ ਇਸ ਤਰ੍ਹਾਂ ਹੈ। ਮੈਨੂੰ ਸਿਰਫ਼ ਉਨ੍ਹਾਂ ਕਮਜ਼ੋਰ, ਘਾਇਲ ਲੋਕਾਂ ਲਈ ਅਫ਼ਸੋਸ ਹੈ ਜਿਨ੍ਹਾਂ ਨੂੰ ਉਨ੍ਹਾਂ ਦੁਆਰਾ ਧੋਖਾ ਦਿੱਤਾ ਗਿਆ ਹੈ, ਉਨ੍ਹਾਂ ਦੁਆਰਾ ਭਰਮਾਇਆ ਗਿਆ ਹੈ ਅਤੇ ਉਨ੍ਹਾਂ ਦੁਆਰਾ ਆਰਥਿਕ, ਅਧਿਆਤਮਿਕ ਜਾਂ ਸਰੀਰਕ ਤੌਰ 'ਤੇ ਉਨਾਂ ਨਾਲ ਦੁਰਵਿਵਹਾਰ ਕੀਤਾ ਗਿਆ ਹੈ। ETC...

ਇਹ ਬਹੁਤ ਦੁਖਦਾਈ ਹੈ। ਪਰ ਇਨਸਾਨੋ, ਤੁਹਾਨੂੰ ਸਾਰਿਆਂ ਨੂੰ ਸੁਚੇਤ ਰਹਿਣਾ ਪਵੇਗਾ। ਤੁਹਾਨੂੰ ਸਾਰਿਆਂ ਨੂੰ ਸਭ ਤੋਂ ਉੱਤਮ ਸੰਭਾਵੀ ਅਨੁਭਵ, ਸੂਝ ਦੀ ਵਰਤੋਂ ਕਰਨੀ ਪਵੇਗੀ ਜੋ ਪ੍ਰਮਾਤਮਾ ਤੁਹਾਨੂੰ ਇਹ ਜਾਣਨ ਲਈ ਦਿੰਦਾ ਹੈ ਕਿ ਕੌਣ ਕੌਣ ਹੈ। ਨਹੀਂ ਤਾਂ, ਤੁਸੀਂ ਪ੍ਰਮਾਤਮਾ ਤੋਂ ਦੂਰ ਅਤੇ ਦੂਰ ਹੋ ਰਹੇ ਹੋ, ਜੇਕਰ ਤੁਸੀਂ ਇਹਨਾਂ ਨਕਲੀ ਗੁਰੂਆਂ ਦੇ ਪਿੱਛੇ ਲਗਦੇ ਹੋ, ਜਿਨਾਂ ਦੀ ਆਤਮਾ ਅੰਦਰ ਹਉਮੈ, ਲਾਲਚ ਅਤੇ ਬੀਮਾਰੀ ਨਾਲ ਭਰੀ ਹੋਈ ਹੈ, ਜੇਕਰ ਉਹਨਾਂ ਵਿੱਚ ਕੋਈ ਆਤਮਾ ਵੀ ਹੈ। ਉਹ ਆਤਮਾਹੀਣ, ਬੇਰਹਿਮ ਹਨ, ਕੇਵਲ ਹਉਮੈ ਅਤੇ ਲਾਲਚ ਹੀ ਹਨ।

ਜਦੋਂ ਮੈਂ ਉਨ੍ਹਾਂ ਨੂੰ ਇੰਟਰਨੈੱਟ 'ਤੇ ਦੇਖਦੀ ਹਾਂ, ਉਥੇ ਸ਼ਾਇਦ ਵੱਡੀਆਂ ਪੱਗਾਂ ਜਾਂ/ਅਤੇ ਵੱਡੇ ਪੁਸ਼ਾਕਾਂ, ਜਾਂ ਕਿਸੇ ਵੀ ਰੰਗੀਨ ਕਿਸਮਾਂ ਦੇ ਬਸਤਰ, ਜਾਂ ਡਿਜ਼ਾਈਨਰ ਸੂਟ ਨਾਲ ਬੈਠੇ ਹੁੰਦੇ ਹਨ। ਭਿਕਸ਼ੂਆਂ ਦੇ ਬਸਤਰਾਂ ਸਮੇਤ, ਪਿਆਰ ਅਤੇ ਬੁੱਧੀ ਦੇ ਹਰ ਪ੍ਰਕਾਰ ਦੇ ਪਵਿੱਤਰ ਪ੍ਰਤੀਕ ਨਾਲ, ਪਰ ਉਥੇ ਖਾਲੀ ਬੈਠੇ ਜਾਂ ਖੜ੍ਹੇ ਬਸ ਝੂਠ ਅਤੇ ਝੂਠ ਨਾਲ ਭਰੇ ਹੋਏ, ਇੱਥੋਂ ਤੱਕ ਕਿ ਬੇਕਾਰ ਜਾਂ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਫਜ਼ੂਲ ਗੱਲਾਂ ਕਰਦੇ ਹੋਏ, ਲੋਕਾਂ ਨੂੰ ਇਥੋਂ ਤਕ ਕੁਰਾਹੇ ਪਾਉਣ ਲਈ ‌ਕਹਿੰਦੇ ਹਨ ਕਿ ਬੁਧਾਂ ਦੇ ਨਾਵਾਂ ਦਾ ਪਾਠ ਨਾ ਕਰੋ, ਨਾਵਾਂ ਨੂੰ ਨਾ ਦੁਹਰਾਉ!

Photo Caption: ਇਕੱਠੇ, ਸੰਸਾਰ ਨੂੰ ਸੁੰਦਰ ਬਣਾ ਰਹੇ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (6/8)