ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਇਸ ਲੁਕਵੀਂ ਜੰਗ ਨੂੰ ਖਤਮ ਕਰੋ ਫਿਰ ਸਾਰੀਆਂ ਜੰਗਾਂ ਖਤਮ ਹੋ ਜਾਣਗੀਆਂ, ਅਸਲ ਸਥਾਈ ਵਿਸ਼ਵ ਸ਼ਾਂਤੀ ਪ੍ਰਾਪਤ ਕਰੋ, ਨੌਂ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੰਸਾਰ ਦੇ ਆਗੂਆਂ ਅਤੇ ਧਰਮਾਂ ਦੇ ਆਗੂ, ਤੁਸੀਂ ਆਪਣੇ ਪਿਛਲੇ ਜਨਮ ਜਾਂ ਜੀਵਨ ਵਿੱਚ ਕੁਝ ਸ਼ਾਨਦਾਰ ਕੰਮ ਕੀਤਾ ਹੈ, ਇਸ ਲਈ ਅੱਜਕੱਲ੍ਹ, ਤੁਸੀਂ ਮਨੁੱਖੀ ਸੰਸਾਰ ਦੇ ਸਿਖਰ 'ਤੇ ਰਹਿ ਕੇ ਫਲ ਪ੍ਰਾਪਤ ਕਰ ਰਹੇ ਹੋ। ਲੋਕ ਤੁਹਾਡੀ ਪੂਜਾ ਕਰਦੇ ਹਨ। ਲੋਕ ਤੁਹਾਡਾ ਸਤਿਕਾਰ ਕਰਦੇ ਹਨ। ਲੋਕ ਤੁਹਾਡਾ ਸਮਰਥਨ ਕਰਦੇ ਹਨ, ਤੁਹਾਨੂੰ ਚੁਣਦੇ ਹਨ, ਤੁਹਾਨੂੰ ਇਸ ਸੰਸਾਰ ਦੇ ਸਭ ਤੋਂ ਉੱਚੇ ਅਹੁਦੇ 'ਤੇ ਬਿਠਾਉਂਦੇ ਹਨ। ਤੁਹਾਨੂੰ ਹੋਰ ਨੇਕ ਕੰਮ ਕਰਦੇ ਰਹਿਣਾ ਚਾਹੀਦਾ ਹੈ, ਹੋਰ ਪਵਿੱਤਰ ਸਿਧਾਂਤਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ, ਲੋਕਾਂ ਨੂੰ ਪ੍ਰਮਾਤਮਾ ਦੇ ਨੇੜੇ ਲਿਆਉਣਾ ਚਾਹੀਦਾ ਹੈ, ਅਤੇ ਕਿਸੇ ਵੀ ਭੌਤਿਕ ਸਥਿਤੀ ਨਾਲੋਂ, ਕਿਸੇ ਵੀ ਭੌਤਿਕ ਇਨਾਮ ਨਾਲੋਂ ਕਿਤੇ ਜ਼ਿਆਦਾ ਯੋਗਤਾ ਪ੍ਰਾਪਤ ਕਰਨੀ ਚਾਹੀਦੀ ਹੈ। ਸੰਸਾਰ ਤੁਹਾਨੂੰ ਹੋਰ ਵੀ ਉੱਚਾ ਸਤਿਕਾਰ ਦੇਵੇਗਾ, ਅਤੇ ਤੁਸੀਂ ਲੋਕਾਂ ਨੂੰ ਹੋਰ ਵੀ ਜ਼ਿਆਦਾ ਪ੍ਰਮਾਤਮਾ ਵੱਲ ਲੈ ਜਾਓਗੇ, ਤਾਂ ਜੋ ਉਹ ਤੁਹਾਡੀ ਮਿਸਾਲ 'ਤੇ ਚੱਲਦੇ ਹੋਏ ਇਸ ਧਰਤੀ 'ਤੇ ਹਰ ਕਿਸੇ ਲਈ ਹੋਰ ਚੰਗੇ ਕੰਮ ਕਰ ਸਕਣ। ਨਹੀਂ ਤਾਂ, ਅਸੀਂ ਹਰ ਰੋਜ਼ ਜੰਗ ਦਾ ਸਮਰਥਨ ਕਰਦੇ ਰਹਾਂਗੇ, ਕੁਝ ਬਾਲਗਾਂ ਦੀ ਜੰਗ, ਮਨੁੱਖਾਂ ਦੀ ਜੰਗ ਵਿੱਚ ਸ਼ਾਮਲ ਹੋ ਜਾਣਗੇ। ਸਿਰਫ਼ ਮਨੁਖ ਹੀ ਨਹੀਂ, ਬਾਲਗ ਇਕੱਠੇ, ਸਗੋਂ ਇਨਸਾਨ ਕੁੱਖ ਵਿੱਚ ਛੋਟੇ ਬੱਚਿਆਂ ਦੇ ਵਿਰੁੱਧ, ਛੋਟੀਆਂ ਭੇਡਾਂ, ਭੇਡਾਂ ਦੇ ਬੱਚੇ, ਜਾਂ ਗਾਵਾਂ ਦੇ ਬੱਚੇ, ਅਤੇ ਸਮੁੰਦਰ ਵਿੱਚ ਛੋਟੀਆਂ ਮੱਛੀਆਂ, ਜੰਗਲ ਵਿੱਚ ਛੋਟੇ ਜੰਗਲੀ ਬਾਂਦਰਾਂ ਦੇ ਵਿਰੁੱਧ।

ਮਨੁੱਖ ਗ੍ਰਹਿ ਦੇ ਜੰਗਲੀ ਜੀਵਾਂ ਵਿੱਚ ਇੱਕ ਵਿਨਾਸ਼ਕਾਰੀ ਗਿਰਾਵਟ ਲਿਆ ਰਹੇ ਹਨ ਅਤੇ ਇਹ ਬਹੁਤ ਸਾਰੀਆਂ ਵਾਤਾਵਰਣ ਪ੍ਰਣਾਲੀਆਂ ਨੂੰ ਤਬਾਹੀ ਦੇ ਕੰਢੇ 'ਤੇ ਪਾ ਰਿਹਾ ਹੈ।

ਅੱਜ ਰਾਤ ਜਲਵਾਯੂ ਵਿਗਿਆਨੀਆਂ ਵੱਲੋਂ ਇੱਕ ਗੰਭੀਰ ਚੇਤਾਵਨੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਦੇ ਇੱਕ ਨਵੇਂ ਅਧਿਐਨ ਦੇ ਅਨੁਸਾਰ, ਧਰਤੀ ਦੀਆਂ 8 ਮਿਲੀਅਨ ਪੌਦਿਆਂ ਅਤੇ ਜਾਨਵਰਾਂ ਦੀਆਂ ਪ੍ਰਜਾਤੀਆਂ ਵਿੱਚੋਂ 10 ਲੱਖ ਹੁਣ ਅਲੋਪ ਹੋਣ ਦੇ ਖ਼ਤਰੇ ਵਿੱਚ ਹਨ।

ਸੰਸਾਰ ਦੀ ਮਾਸ ਦੀ ਭੁੱਖ ਨੂੰ ਸੰਤੁਸ਼ਟ ਕਰਨ ਲਈ, ਅਸੀਂ ਇੱਕ ਵਿਸ਼ਾਲ ਗਲੋਬਲ ਉਦਯੋਗ ਬਣਾਇਆ ਹੈ। ਅਸੀਂ ਇੱਕ ਸਾਲ ਵਿੱਚ ਜਿੰਨੇ ਮਨੁੱਖ ਇਸ ਧਰਤੀ 'ਤੇ ਕਦੇ ਵੀ ਰਹੇ ਹਨ, ਉਸ ਤੋਂ ਵੱਧ ਜਾਨਵਰਾਂ ਨੂੰ ਮਾਰਦੇ ਅਤੇ ਖਾਂਦੇ ਹਾਂ, ਜਦੋਂ ਤੋਂ ਅਸੀਂ ਦਲਦਲ ਵਿੱਚੋਂ ਬਾਹਰ ਨਿਕਲੇ ਹਾਂ।

ਰਾਤੋ-ਰਾਤ, ਰੂਸ ਕੀਵ 'ਤੇ ਇੱਕ ਵੱਡਾ ਹਵਾਈ ਹਮਲਾ ਕਰ ਰਿਹਾ ਹੈ। ਯੂਕਰੇਨ ਦੀ ਫੌਜ ਦੇ ਅਨੁਸਾਰ 400 ਤੋਂ ਵੱਧ ਹਮਲਾਵਰ ਡਰੋਨ ਫਾਇਰ ਕੀਤੇ ਜਾ ਰਹੇ ਹਨ।

ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਵਿਵਾਦਪੂਰਨ ਸਰਹੱਦ 'ਤੇ ਲੜਾਈ ਦੂਜੇ ਦਿਨ ਵੀ ਜਾਰੀ ਹੈ ਅਤੇ ਇਸ ਕਾਰਨ ਹਜ਼ਾਰਾਂ ਲੋਕਾਂ ਨੂੰ ਇਲਾਕੇ ਤੋਂ ਭੱਜਣਾ ਪਿਆ ਹੈ ਅਤੇ ਦੋਵੇਂ ਧਿਰਾਂ ਇੱਕ ਦੂਜੇ 'ਤੇ ਦੋਸ਼ ਲਗਾ ਰਹੀਆਂ ਹਨ।

ਸੁਡਾਨ ਦਾ ਘਰੇਲੂ ਯੁੱਧ ਇੱਕ ਨਵੇਂ, ਭਿਆਨਕ ਪੜਾਅ ਵਿੱਚ ਦਾਖਲ ਹੋ ਗਿਆ ਹੈ। ਨੀਮ ਫੌਜੀ ਰੈਪਿਡ ਸਪੋਰਟ ਫੋਰਸਿਜ਼ ਨੇ ਐਲ ਫਾਸ਼ਰ ਦੇ ਮੁੱਖ ਸ਼ਹਿਰ 'ਤੇ ਕਬਜ਼ਾ ਕਰਨ ਤੋਂ ਬਾਅਦ ਇਕ ਕਤਲੇਆਮ ਕੀਤਾ ਹੈ।

ਅਸੀਂ ਸਭ ਕੁਝ ਤਬਾਹ ਕਰ ਰਹੇ ਹਾਂ। ਜਿੰਨਾ ਜ਼ਿਆਦਾ ਸ਼ਰਧਾਲੂ, ਜਿੰਨੇ ਜਿਆਦਾ ਪਵਿੱਤਰ ਅਹੁਦੇ ਉਪਲਬਧ ਅਤੇ ਲਏ ਗਏ, ਸੰਸਾਰ ਵਿੱਚ ਓਨੇ ਹੀ ਜ਼ਿਆਦਾ ਦੁੱਖ ਵਧ ਗਏ। ਇਸ ਬਾਰੇ ਸੋਚੋ।

ਅਤੇ ਸੰਸਾਰ ਦੇ ਨੇਤਾ, ਤੁਹਾਨੂੰ ਚੁਣਿਆ ਗਿਆ ਹੈ, ਆਪਣੇ ਨਾਗਰਿਕਾਂ ਦੇ ਨੇਤਾ ਬਣਨ ਲਈ ਚੁਣਿਆ ਗਿਆ ਹੈ, ਉਨ੍ਹਾਂ ਨੂੰ ਇੱਕ ਬਿਹਤਰ ਜੀਵਨ, ਵਧੇਰੇ ਆਰਾਮ ਦੇਣ ਲਈ, ਉਨ੍ਹਾਂ ਦੀ ਦੇਖਭਾਲ ਆਪਣੇ ਪਰਿਵਾਰ ਦੇ ਮੈਂਬਰਾਂ ਵਾਂਗ, ਆਪਣੇ ਬੱਚਿਆਂ ਵਾਂਗ ਦੇਖਭਾਲ ਕਰਨ ਲਈ। ਇਸਦੇ ਉਲਟ ਨਾ ਕਰੋ। ਮੈਰਿਟ ਅਤੇ ਸਵਰਗ ਅਤੇ ਨਰਕ ਦੀ ਸਜ਼ਾ ਨਾਲੋਂ ਆਪਣੀਆਂ ਵੋਟਾਂ, ਆਪਣੀ ਜੇਬ ਦੀ ਜ਼ਿਆਦਾ ਚਿੰਤਾ ਨਾ ਕਰੋ। ਨਰਕ ਵਿੱਚ ਤੁਹਾਡੀ ਸਥਿਤੀ ਬਾਰੇ ਹੈ ਜਿਸਦੀ ਤੁਹਾਨੂੰ ਚਿੰਤਾ ਕਰਨੀ ਚਾਹੀਦੀ ਹੈ, ਅਗਲੀਆਂ ਚੋਣਾਂ ਦੀ ਨਹੀਂ। ਜੇ ਤੁਸੀਂ ਨਰਕ ਵਿੱਚ ਜਾ ਸਕਦੇ ਹੋ, ਤਾਂ ਤੁਸੀਂ ਉੱਥੇ, ਨਰਕ ਵਿੱਚ, ਵੱਖ-ਵੱਖ ਕਿਸਮਾਂ ਦੇ ਨਰਕਾਂ ਵਿੱਚ ਹਰ ਤਰ੍ਹਾਂ ਦੇ ਧਰਮਾਂ ਦੇ ਬਹੁਤ ਸਾਰੇ ਭਿਕਸ਼ੂ, ਨਨਾਂ ਅਤੇ ਪੁਜਾਰੀ ਵੇਖੋਗੇ, ਕਿਉਂਕਿ ਉਹ ਅਸਲ ਵਿੱਚ ਚੰਗਾ ਪ੍ਰਚਾਰ ਨਹੀਂ ਕਰਦੇ। ਉਹ ਅਸਲ ਵਿੱਚ ਆਪਣੇ ਧਰਮਾਂ ਅਨੁਸਾਰ ਆਪਣੇ ਨੈਤਿਕ ਮਿਆਰਾਂ, ਆਪਣੇ ਗੁਣਾਂ ਅਤੇ ਆਪਣੀ ਹਮਦਰਦੀ ਦਾ ਧਿਆਨ ਨਹੀਂ ਰੱਖਦੇ। ਉਹ ਆਪਣੇ ਭਲੇ ਲਈ ਇਸਦੀ ਗਲਤ ਵਿਆਖਿਆ ਕਰਦੇ ਹਨ ਤਾਂ ਜੋ ਉਹ ਵੱਖ-ਵੱਖ ਤਰੀਕਿਆਂ ਨਾਲ ਵਧੇਰੇ ਲਾਭ ਪ੍ਰਾਪਤ ਕਰ ਸਕਣ। ਬਿਨਾਂ ਸ਼ੱਕ, ਉਥੇ ਨੇਕ ਭਿਕਸ਼ੂ, ਸ਼ਾਨਦਾਰ ਨਨਾਂ ਹਨ, ਅਤੇ ਪਵਿਤਰ, ਸ਼ੁਧ ਪੁਜਾਰੀ ਹਨ, ਪਰ ਜਦੋਂ ਤੱਕ ਉਹ ਸੱਚਮੁੱਚ ਆਪਣੇ ਉਪਦੇਸ਼ਾਂ, ਆਪਣੇ ਧਰਮਾਂ ਦੇ ਸਿਧਾਂਤਾਂ ਦੀ ਪਾਲਣਾ ਨਹੀਂ ਕਰਦੇ, ਉਹ ਨਰਕ ਵਿੱਚ ਜਾਣਗੇ।

ਮੈਂ ਨਿੱਜੀ ਤੌਰ 'ਤੇ ਕੁਝ ਬੋਧੀ ਭਿਕਸ਼ੂਆਂ ਨੂੰ ਵੀ ਜਾਣਦੀ ਹਾਂ, ਉਹ ਹਰ ਸਮੇਂ, ਜਾਂ ਘੱਟੋ ਘੱਟ ਕਦੇ-ਕਦੇ, ਨਿਯਮਾਂ ਦੀ ਉਲੰਘਣਾ ਕਰਦੇ ਹਨ। ਮੈਂ ਇਥੋਂ ਤਕ ਮੰਦਰਾਂ ਨੂੰ ਬਹੁਤ ਸਾਰਾ ਦਾਨ ਦਿੰਦੀ ਹਾਂ, ਵੱਖ-ਵੱਖ ਮੰਦਰਾਂ ਨੂੰ, ਪਹਿਲਾਂ ਜ਼ਿਕਰ ਕੀਤੇ ਬਿਨਾਂ, ਮੇਰਾ ਮਤਲਬ ਸੱਚਮੁੱਚ ਇੱਕ ਵਿਅਕਤੀ ਲਈ ਬਹੁਤ ਸਾਰਾ ਪੈਸਾ ਹੈ, ਮੇਰੇ ਕੋਲ ਜੋ ਥੋੜ੍ਹਾ ਜਿਹਾ ਪੈਸਾ ਹੈ। ਖਾਸ ਕਰਕੇ ਮੇਰੇ ਮਿਸ਼ਨ ਦੀ ਸ਼ੁਰੂਆਤ ਵਿੱਚ, ਮੇਰੇ ਕੋਲ ਬਹੁਤੇ ਪੈਸੇ ਨਹੀਂ ਸਨ ਅਤੇ ਮੈਂ ਫਿਰ ਵੀ ਮੰਦਰ ਬਣਾਉਣ ਲਈ ਬਹੁਤ ਕੁਝ ਦਾਨ ਕੀਤਾ ਕਿਉਂਕਿ ਮੈਂ ਭਿਕਸ਼ੂਆਂ, ਨਨਾਂ ਅਤੇ ਮੰਦਰਾਂ ਵਿੱਚ ਵਿਸ਼ਵਾਸ ਕਰਦੀ ਸੀ ਜੋ ਲੋਕਾਂ ਨੂੰ ਧਾਰਮਿਕਤਾ ਵੱਲ ਲੈ ਜਾਂਦੇ ਹਨ ਅਤੇ ਉਨ੍ਹਾਂ ਨੂੰ ਨਰਕ ਤੋਂ ਬਚਾਉਂਦੇ ਹਨ। ਉਹ ਅਜੇ ਵੀ ਗੱਪਾਂ ਮਾਰਦੇ ਹਨ। ਮੈਨੂੰ ਨਹੀਂ ਪਤਾ ਕਿ ਉਹ ਕਿਸੇ ਹੋਰ ਬਾਰੇ ਗੱਪਾਂ ਮਾਰਦੇ ਹਨ ਜਾਂ ਨਹੀਂ, ਪਰ ਉਹ ਮੇਰੇ ਬਾਰੇ ਗੱਪਾਂ ਮਾਰਦੇ ਹਨ - ਇੰਟਰਨੈੱਟ 'ਤੇ ਵੀ। ਕੁਝ ਲੋਕ ਇਸਨੂੰ ਚੁੱਪ-ਚਾਪ ਕਰਦੇ ਹਨ, ਪਰ ਮੈਨੂੰ ਪਤਾ ਹੈ ਕਿ ਉਹ ਕਰਦੇ ਹਨ ਕਿਉਂਕਿ ਇਹ ਕਿਤੇ ਹੋਰ ਲੀਕ ਹੋ ਜਾਂਦਾ ਹੈ ਅਤੇ ਕੁਝ ਇੰਟਰਨੈੱਟ 'ਤੇ ਹਨ। ਮੈਂ ਉਨ੍ਹਾਂ ਦਾ ਕੀ ਕੀਤਾ ਹੈ? ਮੈਂ ਕੀ ਸਿਖਾਇਆ ਹੈ ਜੋ ਗਲਤ ਹੈ? ਜੇ ਮੈਂ ਜਾਣਬੁੱਝ ਕੇ ਅਤੇ ਆਪਣੇ ਫਾਇਦੇ ਲਈ ਕੁਝ ਗਲਤ ਸਿਖਾਇਆ ਹੈ, ਤਾਂ ਪ੍ਰਮਾਤਮਾ ਮੈਨੂੰ ਹਮੇਸ਼ਾ ਲਈ ਨਰਕ ਵਿੱਚ ਸੁੱਟ ਦੇਵੇ।

ਮੈਂ ਅਜੇ ਵੀ ਪ੍ਰਮਾਤਮਾ ਅੱਗੇ ਉਨ੍ਹਾਂ ਨੂੰ ਮਾਫ਼ ਕਰਨ ਲਈ ਪ੍ਰਾਰਥਨਾ ਕਰਦੀ ਹਾਂ। ਪਰ ਇਹ ਕਿਸੇ ਭਿਕਸ਼ੂ ਜਾਂ ਨਨ ਦਾ ਕੰਮ ਨਹੀਂ ਹੈ ਕਿ ਉਹ ਬੇਕਾਰ, ਬੇਤੁਕੀ ਝੂਠੀ ਗੱਪਾਂ ਫੈਲਾਉਣ!!! ਇੰਨਾ ਬੇਰਹਿਮ ਹੋਣਾ, ਇੰਨਾ ਅਨੈਤਿਕ ਅਤੇ ਨਾਸ਼ੁਕਰਾ ਹੋਣਾ। ਬੇਸ਼ੱਕ, ਮੈਂ ਪੈਸੇ ਕਮਾਉਂਦੀ ਹਾਂ, ਪਰ ਉਦਾਹਰਣ ਵਜੋਂ, ਸਿਰਫ਼ ਇੱਕ ਮੰਦਰ ਲਈ ਲਗਭਗ ਅੱਧਾ ਮਿਲੀਅਨ ਅਮਰੀਕੀ ਡਾਲਰ ਦੇਣਾ, ਮੇਰੇ ਲਈ ਆਪਣੀ ਜ਼ਿੰਦਗੀ ਜਿਉਣ ਦੇ ਤਰੀਕੇ ਦੇ ਮੁਕਾਬਲੇ ਅਜੇ ਵੀ ਬਹੁਤ ਜ਼ਿਆਦਾ ਹੈ। ਇਸ ਲਈ ਇਹ ਸੁਣ ਕੇ ਮੈਨੂੰ ਬਹੁਤ ਝਟਕਾ ਲੱਗਾ ਕਿ ਇਹ ਅਖੌਤੀ ਸ਼ਰਧਾਲੂ ਮੇਰੇ ਬਾਰੇ ਗੱਪਾਂ ਮਾਰਦੇ ਹਨ, ਮੇਰੇ 'ਤੇ ਦੋਸ਼ ਲਗਾਉਂਦੇ ਹਨ - ਉਨ੍ਹਾਂ ਚੀਜ਼ਾਂ ਬਾਰੇ ਜਿਨ੍ਹਾਂ ਵਿੱਚ ਕੋਈ ਸੱਚਾਈ ਨਹੀਂ ਹੈ ਅਤੇ ਜਿਨ੍ਹਾਂ ਦਾ ਲੋਕਾਂ ਨੂੰ ਚੰਗਾ ਕਰਨਾ, ਵਿਵਹਾਰ ਕਰਨਾ, ਨੈਤਿਕ ਮਿਆਰਾਂ ਅਤੇ ਚੰਗੇ ਉਪਦੇਸ਼ਾਂ ਦੀ ਪਾਲਣਾ ਕਰਨਾ ਸਿਖਾਉਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਂ ਕਦੇ ਵੀ ਕਿਸੇ ਨੂੰ ਨੈਤਿਕ ਤੌਰ 'ਤੇ ਕੁਝ ਗਲਤ ਨਹੀਂ ਸਿਖਾਇਆ। ਮੈਂ ਕਦੇ ਵੀ ਕਿਸੇ ਨੂੰ ਆਪਣੇ ਲਾਭ ਲਈ ਕੁਝ ਨਹੀਂ ਸਿਖਾਇਆ। ਮੈਂ ਜੋ ਵੀ ਕਮਾਉਂਦੀ ਹਾਂ, ਮੈਂ ਦਿੰਦੀ ਹਾਂ। ਅਤੇ ਮੈਂ ਖੁਦ, ਡਾਲਰਾਂ ਪ੍ਰਤੀ ਵੀ ਕਿਫਾਇਤੀ ਹਾਂ।

ਕੁਝ ਅਖੌਤੀ ਪੈਰੋਕਾਰ, ਉਹ ਵਾਲੇ ਜੋ ਮੇਰੇ ਸਮੂਹ ਵਿੱਚ ਘੁਸਪੈਠ ਕਰਦੇ ਹਨ, ਜਾਂ ਸਿਰਫ਼ ਦੀਖਿਆ ਤੋਂ ਕੁਝ ਸਿੱਖਣ ਲਈ ਜਾਸੂਸੀ ਕਰਦੇ ਹਨ ਅਤੇ ਬਾਹਰ ਜਾ ਕੇ ਮੇਰੀ ਸ਼ਕਤੀ, ਮੇਰੇ ਨਾਮ ਦੀ ਵਰਤੋਂ ਕਰਕੇ ਇਕ ਗੁਰੂ ਬਣ ਗਏ, ਇੱਥੋਂ ਤੱਕ ਕਿ ਮੇਰੇ ਆਪਣੇ ਗਹਿਣਿਆਂ ਦੇ ਡਿਜ਼ਾਈਨ, ਅਤੇ ਹੋਰ ਕਿਸੇ ਵੀ ਚੀਜ਼ ਨੂੰ ਨਕਲੀ ਬਣਾਉਂਦੇ ਹਨ, ਬਸ ਇੱਕ ਚੰਗੀ ਜ਼ਿੰਦਗੀ ਜੀਣ ਲਈ। ਅਤੇ ਬਹੁਤ ਸਾਰੀਆਂ ਮਹਿੰਗੀਆਂ ਘੜੀਆਂ, ਕਾਰਾਂ, ਆਦਿ ਖਰੀਦਦੇ, ਅਤੇ ਇਸਦੀ ਪਰਵਾਹ ਵੀ ਨਹੀਂ ਕਰਦੇ ਇਸਦੀ ਕੀਮਤ ਕਿੰਨੀ ਹੈ, ਜਿਵੇਂ ਕਿ ਤ੍ਰਾਨ ਤਾਮ ਜਾਂ ਰੁਮਾ, ਆਦਿ... ਕੀਮਤ ਵੀ ਨਹੀਂ ਪੁੱਛਦੇ। ਅਤੇ ਲਗਜ਼ਰੀ ਕਾਰਾਂ ਰਖਦੇ ਅਤੇ ਉਹ ਸਭ । ਮੇਰੇ ਭਿਕਸ਼ੂਆਂ ਅਤੇ ਨਨਾਂ, ਉਨ੍ਹਾਂ ਕੋਲ ਲਗਜ਼ਰੀ ਕਾਰਾਂ ਨਹੀਂ ਹਨ। ਮੇਰੇ ਕੋਲ ਕੁਝ ਅਜਿਹੀਆਂ ਕਾਰਾਂ ਹਨ ਜੋ ਲਗਜ਼ਰੀ ਕਾਰਾਂ ਵਰਗੀਆਂ ਲੱਗਦੀਆਂ ਹਨ, ਪਰ ਉਹ ਸੈਕਿੰਡ-ਹੈਂਡ, ਪੁਰਾਣੀਆਂ ਜਾਂ ਥਰਡ-ਹੈਂਡ ਹਨ। ਸਿਰਫ਼ ਇੱਕ ਜਾਂ ਦੋ। ਉਹ ਮੇਰੇ ਕਬਜ਼ੇ ਵਿੱਚ ਵੀ ਨਹੀਂ ਹਨ, ਮੇਰੇ ਨਾਮ 'ਤੇ ਵੀ ਨਹੀਂ ਹਨ। ਅਤੇ ਉਹ ਸੋਚਦੇ ਹਨ ਕਿਉਂਕਿ ਉਹ ਮੇਰੇ ਵਰਗੇ ਸੁੰਦਰ ਕੱਪੜੇ ਪਾਉਂਦੇ ਹਨ, ਇਸ ਤਰਾਂ ਕੱਪੜੇ ਡਿਜ਼ਾਈਨ ਕਰਦੇ ਹਨ, ਫਿਰ ਉਹ ਮੇਰੇ ਵਰਗੇ ਦਿਖਾਈ ਦਿੰਦੇ ਹਨ। ਉਹ ਕਹਿੰਦੇ ਹਨ ਕਿ ਮੈਂ ਉਨ੍ਹਾਂ ਦੇ ਬਰਾਬਰ ਹਾਂ। ਕੀ ਬਰਾਬਰ, ਸਮਾਨ ਹੈ? ਮੇਰੇ ਡਿਜ਼ਾਈਨ ਅਤੇ ਉਹ ਸਭ ਕੁਝ ਚੋਰੀ ਕਰਨਾ ਅਤੇ ਭੂਮੀਗਤ ਗਹਿਣੇ, ਲੈਂਪ ਅਤੇ ਕੱਪੜੇ ਬਣਾਉਣਾ। ਅਤੇ ਫਿਰ ਸਰਕਾਰ ਨੂੰ ਟੈਕਸ ਧੋਖਾਧੜੀ ਲਈ ਮੇਰੇ 'ਤੇ ਦੋਸ਼ ਲਗਾਉਣ ਲਈ ਮਜਬੂਰ ਕਰਦੇ। ਮੈਂ ਨਹੀਂ ਕੀਤਾ। ਭਾਵੇਂ - ਭਾਵੇਂ - ਜੇ ਮੈਂ ਟੈਕਸ ਨਹੀਂ ਦਿੰਦੀ, ਸਿਰਫ਼ ਇਸ ਲਈ ਕਿਉਂਕਿ ਸ਼ਾਇਦ ਮੈਨੂੰ ਨਹੀਂ ਪਤਾ, ਪਰ ਮੈਂ ਹਰ ਸਾਲ ਟੈਕਸ ਅਦਾ ਕਰਦੀ ਹਾਂ। ਮੇਰਾ ਮਤਲਬ ਨਿੱਜੀ ਤੌਰ 'ਤੇ ਨਹੀਂ ਹੈ, ਮੇਰੀ ਕੰਪਨੀ ਭੁਗਤਾਨ ਕਰਦੀ ਹੈ ਅਤੇ ਮੈਂ ਦਸਤਖਤ ਕਰਦੀ ਹਾਂ।

ਅਤੇ ਮੇਰੇ ਕੋਲ ਸਿਰਫ਼ ਓਨੇ ਹੀ ਪੈਸੇ ਹਨ ਜਿੰਨੇ ਮੈਨੂੰ ਚਾਹੀਦੇ ਹਨ। ਭਾਵੇਂ ਮੇਰੇ ਕੋਲ ਬੈਂਕ ਵਿੱਚ ਪੈਸੇ ਹਨ, ਇਹ ਇਸ ਲਈ ਹੈ ਕਿਉਂਕਿ ਮੈਨੂੰ ਅੱਜ ਕੱਲ੍ਹ ਪੈਸੇ ਦੇਣੇ ਪੈਂਦੇ ਹਨ। ਜਦੋਂ ਮੈਂ ਪਹਿਲੀ ਵਾਰ ਬਾਹਰ ਆਈ ਸੀ, ਮੇਰੇ ਕੋਲ ਕੋਈ ਕ੍ਰੈਡਿਟ ਕਾਰਡ ਨਹੀਂ ਸੀ। ਮੇਰੇ ਸਾਰੇ ਪੈਰੋਕਾਰ ਬੈਂਕ ਵਿੱਚ ਪੈਸੇ ਦੀ ਦੇਖਭਾਲ ਕਰਦੇ ਸਨ। ਮੇਰਾ ਉਦੋਂ ਕੋਈ ਬੈਂਕ ਖਾਤਾ ਨਹੀਂ ਸੀ, ਮੈਂ ਪੈਟਰੋਲ ਲਈ ਪੈਸੇ ਵੀ ਨਹੀਂ ਦੇ ਸਕਦੀ ਸੀ,ਕਿਉਂਕਿ ਉਦੋਂ ਮੈਨੂੰ ਨਹੀਂ ਪਤਾ ਸੀ ਕਿ ਪੈਟਰੋਲ ਲਈ, ਤੁਹਾਡੇ ਕੋਲ ਇੱਕ ਕ੍ਰੈਡਿਟ ਕਾਰਡ ਹੋਣਾ ਚਾਹੀਦਾ ਹੈ। ਮੇਰੇ ਕੋਲ ਕ੍ਰੈਡਿਟ ਕਾਰਡ ਅਤੇ ਬੈਂਕ ਖਾਤਾ ਹੋਣ ਤੋਂ ਬਾਅਦ, ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਅਤੇ ਦੇਸ਼ਾਂ ਵਿੱਚ ਨਵੀਆਂ ਸਮੱਸਿਆਵਾਂ ਨੂੰ ਜਨਮ ਦਿੱਤਾ, ਜਿਵੇਂ ਕਿ ਫਾਇਰ ਵਿਭਾਗ ਜਾਂ ਪੁਲਿਸ ਨੇ ਪੁੱਛਿਆ ਅਤੇ ਸਬੂਤ ਮੰਗੇ ਕਿ ਇੰਨਾ ਪੈਸਾ ਕਿੱਥੋਂ ਆਇਆ: ਗਰੀਬ ਬੱਚਿਆਂ ਲਈ ਦਾਨ ਕੀਤੇ ਖਿਡੌਣਿਆਂ ਦੇ ਕਈ ਵੱਡੇ ਟਰੱਕਾਂ ਲਈ, ਫੂਡ ਬੈਂਕਾਂ ਲਈ, ਗਰੀਬ ਪਰਿਵਾਰਾਂ ਲਈ ਆਫ਼ਤ ਪੀੜਤਾਂ ਲਈ, ਇੱਥੋਂ ਤੱਕ ਕਿ ਪੁਲਿਸ ਲਈ - ਕ੍ਰਿਸਮਸ ਲਈ ਵੀਗਨ ਚਾਕਲੇਟਾਂ, ਪਿਛਲੀ ਮਦਦ ਲਈ ਉਨ੍ਹਾਂ ਦਾ ਧੰਨਵਾਦ ਕਰਨ ਲਈ ਆਦਿ... ਕਿਉਂਕਿ ਪਹਿਲਾਂ ਕਦੇ ਕਿਸੇ ਨੇ ਇੰਨਾ ਕੁਝ ਨਹੀਂ ਦਿੱਤਾ।

ਅਤੇ ਉਨ੍ਹਾਂ ਨੇ ਦੁਕਾਨਾਂ ਤੋਂ ਵੀ ਇਹ ਸਭ ਚੈੱਕ ਕੀਤਾ ਇਹ ਯਕੀਨੀ ਬਣਾਉਣ ਲਈ ਕਿ ਮੈਂ ਭੁਗਤਾਨ ਕੀਤਾ ਹੈ; ਇਹ ਸਧਾਰਨ, ਆਮ ਅਤੇ ਗੁਮਨਾਮ ਹੋਣਾ ਚਾਹੀਦਾ ਹੈ। ਫਿਰ ਬਾਅਦ ਵਿੱਚ ਕਿਸੇ ਅਖ਼ਬਾਰ ਨੇ ਤਾਂ ਇਹ ਵੀ ਕਿਹਾ ਕਿ ਮੈਨੂੰ ਪ੍ਰਸਿੱਧੀ ਚਾਹੀਦੀ ਹੈ, ਕਿਉਂਕਿ ਮੈਂ ਗਰੀਬਾਂ ਦੇ ਕੱਪੜਿਆਂ ਦਾ ਭੁਗਤਾਨ ਕ੍ਰੈਡਿਟ ਕਾਰਡਾਂ ਰਾਹੀਂ ਕਰਦੀ ਹਾਂ। (ਉਨ੍ਹਾਂ ਨੂੰ ਇਹ ਜਾਣਕਾਰੀ ਪੁਲਿਸ ਅਤੇ ਦੁਕਾਨਾਂ ਤੋਂ ਮਿਲੀ!)। ਉਨ੍ਹਾਂ ਨੇ ਕਿਹਾ ਕਿ ਜੇ ਮੈਂ ਸੱਚਮੁੱਚ ਗੁਮਨਾਮ ਰਹਿਣਾ ਚਾਹੁੰਦੀ ਸੀ, ਤਾਂ ਮੈਂ ਨਕਦੀ ਨਾਲ ਭੁਗਤਾਨ ਕਰਦੀ! ਉਸ ਸਮੇਂ, ਮੇਰੇ ਕੋਲ ਹੋਰ ਕੋਈ ਨਕਦੀ ਨਹੀਂ ਬਚੀ ਸੀ; ਮੈਂ ਕੈਨੇਡਾ ਵਿੱਚ ਆਪਣੇ ਕਾਰਡਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ, ਸਪੇਨ ਵਾਪਸ ਨਹੀਂ ਜਾ ਸਕਦੀ ਸੀ, ਉਡਾਣ ਦਾ ਖਰਚਾ ਭਰਨ ਲਈ ਮੈਨੂੰ ਤਿੰਨ ਪੈਰੋਕਾਰਾਂ ਤੋਂ ਕਾਰਡ ਉਧਾਰ ਲੈਣੇ ਪਏ!!

ਕਈ ਵਾਰ ਮੈਨੂੰ ਕੁਝ ਸਮੇਂ ਲਈ ਆਪਣਾ ਕਾਰਡ ਵਰਤਣ ਦੀ ਲੋੜ ਨਹੀਂ ਪੈਂਦੀ, ਫਿਰ ਮਸ਼ੀਨ ਨੇ ਮੇਰਾ ਕਾਰਡ ਨਿਗਲ ਲਿਆ। ਕਈ ਹੋਰ ਵਾਰ, ਇਹੀ ਗਲ ਹੁੰਦੀ ਸੀ, ਪਰ ਇੱਕ ਬੈਂਕ ਦੇ ਅੰਦਰ - ਮੈਨੂੰ ਸਿਰਫ਼ ਚਾਰ ਹਜ਼ਾਰ ਚਾਹੀਦੇ ਸਨ, ਪਰ ਬੈਂਕ ਨੇ ਮੇਰੇ ਸਾਹਮਣੇ ਮੇਰਾ ਕਾਰਡ ਕੱਟ ਦਿੱਤਾ, ਇੱਕ ਸ਼ਬਦ ਵੀ ਨਹੀਂ ਕਿਹਾ। ਮੈਨੂੰ ਪੁੱਛਣ ਵਿੱਚ ਬਹੁਤ ਸ਼ਰਮ ਆਈ ਕਿ ਕਿਉਂ। ਉੱਥੇ ਸਾਰੇ ਮੇਰੇ ਵੱਲ ਇਸ ਤਰ੍ਹਾਂ ਘੂਰ ਰਹੇ ਸਨ ਜਿਵੇਂ ਤੁਹਾਨੂੰ ਪਤਾ ਹੀ ਹੋਵੇ...!

ਇਸ ਲਈ, ਮੈਂ ਸੋਚਿਆ ਕਿ ਇਹ ਬਿਹਤਰ ਹੋਵੇਗਾ ਕਿ ਮੈਂ ਆਪਣੇ ਰੈਸੀਡੇਂਟਾਂ ਵਿਚੋਂ ਇਕ ਦੇ ਖਾਤੇ ਵਿੱਚ ਸ਼ਾਮਲ ਹੋ ਜਾਵਾਂ, ਜੋ ਮੇਰੇ ਪੈਸਿਆਂ ਦੀ ਦੇਖਭਾਲ ਕਰ ਰਹੀ ਹੈ, ਤਾਂ ਜੋ ਉਹ ਇਸਦੀ ਬਿਹਤਰ ਢੰਗ ਨਾਲ ਦੇਖਭਾਲ ਕਰ ਸਕੇ। ਪਰ ਬੈਂਕ ਨੇ ਕਿਹਾ ਕਿ ਮੈਂ "ਉਸਦੇ ਪੈਸੇ ਚੋਰੀ ਕਰਨਾ ਚਾਹੁੰਦੀ ਹਾਂ," ਇਸ ਲਈ ਉਸਨੇ ਮੈਨੂੰ (...) ਵਿੱਚ ਉਸਦੇ ਬੈਂਕ ਖਾਤੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਅਤੇ ਮੈਨੂੰ ਆਪਣਾ ਖਾਤਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਤਾਂ ਫਿਰ ਜਦੋਂ ਮੈਂ ਯੂਰਪ ਵਿੱਚ ਸੀ, ਮੈਂ ਸਪੇਨ ਵਿੱਚ (...) ਦੀ ਸ਼ਾਖਾ ਵਿੱਚ ਇੱਕ ਖਾਤਾ ਖੋਲ੍ਹਿਆ, ਅਤੇ ਉਸ ਬੈਂਕ ਨੇ, ਇੱਕ ਗਾਹਕ ਵਜੋਂ ਮੇਰੇ ਨਾਲ ਤਿੰਨ ਦਹਾਕੇ ਬਿਤਾਉਣ ਤੋਂ ਬਾਅਦ, ਮੇਰਾ ਖਾਤਾ ਬਲਾਕ ਕਰ ਦਿੱਤਾ, ਮੈਨੂੰ ਕਿਹਾ ਕਿ ਮੈਨੂੰ ਦੁਬਾਰਾ ਅਰਜ਼ੀ ਦੇਣੀ ਪਵੇਗੀ, ਆਪਣੇ ਪੈਸੇ ਦੇ ਸਰੋਤ ਨੂੰ ਦੁਬਾਰਾ ਸਾਬਤ ਕਰਨਾ ਪਵੇਗਾ ਤਾਂ ਜੋ ਮੇਰਾ ਖਾਤਾ - ਦੁਬਾਰਾ ਇਸ ਸਭ ਵਿੱਚੋਂ ਲੰਘ ਸਕੇ। ਮੈਂ ਸਪੇਨ ਵਿੱਚ ਚਰਚ ਅਤੇ ਨੇੜੇ ਦੇ ਜਾਨਵਰ-ਲੋਕਾਂ ਦੇ ਆਸਰਾ ਸਥਾਨ ਨੂੰ ਦਾਨ ਕਰਨ ਲਈ ਕੁਝ ਪੈਸੇ ਵੀ ਨਹੀਂ ਕੱਢ ਸਕੀ। ਮੈਂ ਕਈ ਜਾਨਵਰ-ਲੋਕਾਂ ਦੇ ਆਸਰਾ ਸਥਾਨਾਂ ਨੂੰ ਪੈਸੇ ਦਾਨ ਕਰਦੀ ਹੁੰਦੀ ਸੀ। ਬੈਂਕ ਨੇ ਕਿਹਾ ਕਿ ਮੇਰਾ ਕਾਗਜ਼ੀ ਕੰਮ ਕਰਨ ਲਈ ਇੱਕ ਅੰਤਰਰਾਸ਼ਟਰੀ ਵਕੀਲ ਲੱਭਣਾ ਪਵੇਗਾ। ਪਿਆਰੇ ਸਵਰਗ, ਮੈਂ ਨਹੀਂ ਕਰ ਸਕਦੀ - ਨਾ ਸਮਾਂ ਹੈ, ਨਾ ਭਰੋਸਾ ਹੈ ਕਿ ਮੈਂ ਭੱਜਦੇ ਸਮੇਂ ਆਪਣਾ ਸਾਰਾ ਨਿੱਜੀ ਡਾਟਾ ਸੌਂਪ ਸਕਾਂ, ਆਪਣੀ ਸੁਰੱਖਿਆ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦੀ ਹੋਈ; ਕਿਤੇ ਵੀ ਜ਼ਿਆਦਾ ਦੇਰ ਨਹੀਂ ਰਹਿ ਸਕਦੀ।

ਅਤੇ ਸਪੇਨ ਵਿੱਚ ਬੈਂਕ (...) ਨਾਲ ਪਹਿਲਾਂ ਹੀ ਇੱਕ ਮਾੜਾ ਤਜਰਬਾ ਵੀ ਹੋ ਚੁੱਕਾ ਸੀ - ਉਨ੍ਹਾਂ ਨੇ ਕੈਨੇਡਾ ਵਿੱਚ ਇੱਕ ਆਸ਼ਰਮ ਖਰੀਦਣ ਲਈ ਮੇਰੇ ਪੈਸੇ ਭੇਜਣ ਲਈ ਰੋਕ ਦਿੱਤੇ, ਇਹ ਕਹਿ ਕੇ ਕਿ ਮੇਰੇ ਪਾਸਪੋਰਟ ਵਿੱਚ ਕੁਝ ਗਲਤ ਹੈ। ਪਰ ਮੈਂ ਉਸੇ ਪਾਸਪੋਰਟ ਨਾਲ ਦੁਨੀਆ ਭਰ ਦੀ ਯਾਤਰਾ ਕਰ ਸਕਦੀ ਹਾਂ, ਅਤੇ ਉਨ੍ਹਾਂ ਨੇ ਉਸੇ ਬੈਂਕ ਵਿੱਚ ਇਕ ਖਾਤੇ ਲਈ ਅਤੇ ਮੇਰੇ ਉਸੇ ਪਾਸਪੋਰਟ ਨਾਲ ਮੇਰੇ ਪੈਸੇ ਸਵੀਕਾਰ ਕੀਤੇ। ਅਤੇ ਮੇਰਾ ਛੋਟਾ ਬੈਂਕ, ਜਿਸਨੂੰ (...) ਕਿਹਾ ਜਾਂਦਾ ਹੈ, ਕੁਝ ਬਲਾਕ ਦੂਰ, ਉਹ ਮੇਰੇ ਲਈ ਅਮਰੀਕਾ ਵਿੱਚ ਹਰੀਕੇਨ ਕੈਟਰੀਨਾ ਪੀੜਤਾਂ ਲਈ US$300,000 ਦਾਨ ਵਜੋਂ ਭੇਜ ਸਕਦੇ ਹਨ, ਕੋਈ ਸਮੱਸਿਆ ਨਹੀਂ, ਕੋਈ ਸਵਾਲ ਨਹੀਂ ਪੁੱਛਿਆ ਗਿਆ!! ਫਿਰ ਮੈਂ ਬੈਂਕ ਨੂੰ ਇਕ ਹੰਗਰੀਅਨ ਬੈਂਕ ਵਿਚ ਬਦਲਣਾ ਚਾਹੁੰਦੀ ਸੀ, ਪਰ ਇਹ ਵੀ, ਮੈਂ ਨਹੀਂ ਕਰ ਸਕੀ ਕਿਉਂਕਿ ਸਪੇਨ ਵਿੱਚ (...) ਨੇ ਉਹੀ ਨਕਾਰਾਤਮਕ ਗੱਲਾਂ ਕਹੀਆਂ, ਵਧ ਜਾਂ ਘਟ, ਅਤੇ ਉਹ ਮੈਨੂੰ ਬੈਂਕ ਬਦਲਣ ਵਿੱਚ ਮਦਦ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਮੈਂ ਇਹ ਖਾਤਾ ਬੰਦ ਕਰ ਦਿੱਤਾ ਅਤੇ ਆਪਣੇ ਸਾਰੇ ਪੈਸੇ ਨਕਦ ਕਢਵਾ ਲਏ!!! ਆਦਿ...

ਆਹ, ਮੇਰੇ ਬੈਂਕਾਂ ਬਾਰੇ ਬਹੁਤ ਸਾਰੀਆਂ, ਬਹੁਤ ਸਾਰੀਆਂ ਕਹਾਣੀਆਂ ਹਨ। ਮੈਂ ਉਨ੍ਹਾਂ ਬਾਰੇ ਹਮੇਸ਼ਾ ਗੱਲ ਕਰ ਸਕਦੀ ਹਾਂ। ਮੇਰੇ ਲਈ ਇਹ ਸਮਝਣਾ ਔਖਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਜਾਣ ਗਏ ਹੋਵੋਗੇ, ਵੈਸੇ, ਮੈਂ ਹਮੇਸ਼ਾ ਤੁਹਾਡੇ ਲਈ ਇਕ ਨਵਾਂ ਆਸ਼ਰਮ ਕਿਉਂ ਨਹੀਂ ਲੈ ਸਕਦੀ। ਬੈਂਕ ਨੌਕਰਸ਼ਾਹੀ ਨਾਲ ਨਜਿੱਠਣਾ ਔਖਾ ਹੈ!

ਪਰ ਇੱਕ ਕ੍ਰੈਡਿਟ ਕਾਰਡ ਤੋਂ ਬਿਨਾਂ, ਮੈਂ ਕਈ ਵਾਰ ਰਾਤ ਨੂੰ ਕਿਤੇ ਵੀ ਸੜਕ 'ਤੇ ਫਸ ਜਾਂਦੀ ਹਾਂ ਜਦੋਂ ਪੈਟਰੋਲ ਪੰਪ ਬੰਦ ਹੁੰਦਾ ਹੈ। ਸੌਣ ਲਈ ਕਿਤੇ ਨਹੀਂ, ਅੱਧੀ ਰਾਤ ਨੂੰ ਹਰ ਜਗ੍ਹਾ ਮੱਛਰ ਕੱਟਦਾ ਹੈ, ਕਿਸੇ ਜਗਾ ਕਿਸੇ ਥਾਂ। ਇਸ ਲਈ ਮੈਨੂੰ ਇੱਕ ਬੈਂਕ ਖਾਤਾ ਖੋਲਣਾ ਪਿਆ। ਅਤੇ ਮੇਰੇ ਕੋਲ ਇੱਕ ਬੈਂਕ ਖਾਤਾ ਹੈ ਤਾਂ ਜੋ ਮੈਂ ਇੱਕ ਆਸ਼ਰਮ ਖਰੀਦ ਸਕਾਂ, ਇੱਕ ਪੁਰਾਣੀ ਜਾਂ ਕਿਸੇ ਹੋਰ ਕਿਸਮ ਦੀ ਕਾਰ ਖਰੀਦ ਸਕਾਂ ਘੁੰਮਣ ਲਈ, ਤੁਹਾਡੀ ਦੇਖਭਾਲ ਕਰਨ ਲਈ, ਇੱਕ ਭਾਸ਼ਣ ਦੇਣ ਲਈ ਜਾਣ ਲਈ, ਅਤੇ ਇਹ ਸਭ। ਹਾਏ ਮੇਰੇ ਰੱਬਾ। ਪ੍ਰਮਾਤਮਾ ਮੈਨੂੰ ਇਸ ਵੇਲੇ ਕਿਤੇ ਵੀ ਜਾਣ ਦੀ ਇਜਾਜ਼ਤ ਨਹੀਂ ਦਿੰਦਾ। ਪਹਿਲਾ, ਕਿਉਂਕਿ ਪ੍ਰਮਾਤਮਾ ਮੇਰੀ ਸੁਰੱਖਿਆ ਦੀ ਚਿੰਤਾ ਕਰਦਾ ਹੈ। ਦੂਜਾ, ਜਿਵੇਂ ਕਿ ਤੁਸੀਂ ਜਾਣਦੇ ਹੋ, ਮੇਰੇ ਸਮੂਹ ਵਿੱਚ ਜਾਸੂਸ ਵੀ ਆਏ ਅਤੇ ਮੁਸੀਬਤ ਵੀ ਪੈਦਾ ਕੀਤੀ। ਛੋਟੇ ਅਤੇ/ਜਾਂ ਵੱਡੇ ਜਾਂ ਕੁਝ ਕਾਤਲ-ਲੋਕਾਂ ਨੇ ਮੇਰੀ ਜਾਨ ਲੈਣ ਦੀ ਧਮਕੀ ਦਿੱਤੀ। ਜਾਸੂਸ ਮੇਰੇ ਦਰਵਾਜ਼ੇ ਦੇ ਸਾਹਮਣੇ ਹਨ, ਮੇਰੇ ਸਮੂਹ ਦੇ ਅੰਦਰ, ਹਰ ਤਰ੍ਹਾਂ ਦੇ। ਉਨ੍ਹਾਂ ਕੋਲ ਸਿਰਫ਼ ਅੰਦਰ ਜਾਣ ਅਤੇ ਜਾਣਕਾਰੀ ਅਤੇ ਉਹ ਸਭ ਕੁਝ ਜਾਣਨ ਦਾ ਤਰੀਕਾ ਹੈ।

ਅਤੇ ਅੱਜਕੱਲ੍ਹ ਤੁਸੀਂ ਇਥੋਂ ਤਕ ਨਕਦ ਵੀ ਨਹੀਂ ਦੇ ਸਕਦੇ। ਮੈਂ ਸੜਕਾਂ 'ਤੇ ਲੋਕਾਂ ਨੂੰ ਦੇਣ ਲਈ ਜਾਂ ਛੋਟੇ ਕਾਰੋਬਾਰਾਂ ਤੋਂ ਚੀਜ਼ਾਂ ਖਰੀਦਣ ਲਈ ਨਕਦ ਲੈ ਕੇ ਜਾਂਦੀ ਹੁੰਦੀ ਸੀ ਤਾਂ ਜੋ ਉਹ ਗੁਜ਼ਾਰਾ ਕਰ ਸਕਣ। ਛੋਟੇ ਕਾਰੋਬਾਰ ਸੜਕਾਂ 'ਤੇ ਹਨ, ਉਨ੍ਹਾਂ ਕੋਲ ਕ੍ਰੈਡਿਟ ਕਾਰਡਾਂ ਲਈ ਮਸ਼ੀਨ ਨਹੀਂ ਹੈ। ਬੁਲੇਵਾਰਡ 'ਤੇ ਭਿਖਾਰੀ, ਉਨ੍ਹਾਂ ਕੋਲ ਮੇਰਾ ਚੈੱਕ ਕੈਸ਼ ਕਰਨ ਲਈ ਇੱਕ ਬੈਂਕ ਖਾਤਾ ਨਹੀਂ ਹੈ। ਬੇਘਰ ਲੋਕ, ਉਨ੍ਹਾਂ ਕੋਲ ਹਵਾ ਅਤੇ ਧੁੱਪ ਤੋਂ ਆਪਣੇ ਆਪ ਨੂੰ ਬਚਾਉਣ ਲਈ ਸਿਰਫ਼ ਇੱਕ ਤੰਬੂ ਹੈ। ਮੈਂ ਉਨ੍ਹਾਂ ਨੂੰ ਕੈਸ਼ ਇਨ ਕਰਨ ਲਈ ਕੋਈ ਚੈੱਕ ਜਾਂ ਕ੍ਰੈਡਿਟ ਕਾਰਡ ਕਿਵੇਂ ਦੇ ਸਕਦੀ ਹਾਂ? ਪਰ ਅੱਜਕੱਲ੍ਹ, ਸਭ ਕੁਝ, ਜ਼ਿਆਦਾਤਰ ਸਭ ਕੁਝ, ਡਿਜੀਟਲੀ ਕੀਤਾ ਜਾਂਦਾ ਹੈ। ਇਸ ਲਈ ਮੇਰੇ ਕੋਲ ਹੁਣ ਪੈਸੇ ਨਹੀਂ ਹਨ। ਮੇਰੇ ਕੋਲ ਪੈਸੇ ਹੋਣ ਦੇ ਬਾਵਜੂਦ ਵੀ ਮੈਂ ਹੁਣ ਪੈਸੇ ਖਰਚ ਨਹੀਂ ਕਰ ਸਕਦੀ। ਮੈਨੂੰ ਨਹੀਂ ਪਤਾ ਕਿ ਇਹ ਸਭ ਡਿਜੀਟਲ ਚੀਜ਼ਾਂ ਕਿਵੇਂ ਕਰਨੀਆਂ ਹਨ। ਅਤੇ ਮੈਂ ਹਮੇਸ਼ਾ ਆਪਣਾ ਨਾਮ ਕਿਤੇ ਵੀ, ਕਿਸੇ ਦੇ ਹੱਥ ਵਿੱਚ ਇਸ ਤਰ੍ਹਾਂ ਦੇਣ ਤੋਂ ਝਿਜਕਦੀ ਹਾਂ। ਮਨੁੱਖਾਂ ਲਈ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।

Photo Caption: “ਸਾਰੀ ਸਰਦੀਆਂ ਉਨ੍ਹਾਂ ਲਈ ਮਹਿਸੂਸ ਨਹੀਂ ਹੋਣਗੀਆਂ ਜਿਨ੍ਹਾਂ ਨੇ ਚੰਗੀ ਤਿਆਰੀ ਕੀਤੀ”

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (7/9)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-04-09
578 ਦੇਖੇ ਗਏ
21:59

The Artistry of Floral Elements

278 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2026-04-09
278 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-04-09
733 ਦੇਖੇ ਗਏ
37:46
ਧਿਆਨਯੋਗ ਖਬਰਾਂ
2026-04-08
195 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-04-08
206 ਦੇਖੇ ਗਏ
ਸਿਹਤਮੰਦ ਜੀਵਨ ਸ਼ੈਲੀ
2026-04-08
200 ਦੇਖੇ ਗਏ
20:28

The Link Between Breath and Vision

206 ਦੇਖੇ ਗਏ
ਵਿਗਿਆਨ ਅਤੇ ਰੂਹਾਨੀਅਤ
2026-04-08
206 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-04-08
1063 ਦੇਖੇ ਗਏ
3:59

GLOBAL DISASTERS, FEB. 2026

232 ਦੇਖੇ ਗਏ
ਸ਼ਾਰਟਸ
2026-04-08
232 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ