ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਅਫਰੀਕਾ ਤੋਂ ਪਿਆਰ ਨਾਲ, ਦਸ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਐਪੀਸੋਡ ਵਿੱਚ, ਕੇਲਿਆਂ ਬਾਰੇ ਇੱਕ ਖੁਸ਼ੀ-ਭਰੀ ਗੱਲਬਾਤ ਪਰਮ ਸਤਿਗੁਰੂ ਚਿੰਗ ਹਾਈ ਜੀ ਨੂੰ ਕੇਲੇ ਦੀ ਭੇਟ ਦੇ ਪਿਆਰ-ਭਰੇ ਅਰਥ, ਅਧਿਆਤਮਿਕ ਆਰਾਮ ਦੀ ਨਿਸ਼ਾਨੀ ਵਜੋਂ ਹਾਸੇ, ਅਤੇ ਅੰਦਰੂਨੀ ਬੁੱਧੀ ਦੇ ਡੂੰਘੇ ਮੁੱਲ 'ਤੇ ਵਿਚਾਰ ਕਰਨ ਲਈ ਪ੍ਰੇਰਿਤ ਕਰਦੀ ਹੈ।

(ਤੁਸੀਂ ਚਾਹੁੰਦੇ ਹੋ ਕਿ ਇਹ ਪੱਕ ਜਾਵੇ। ਇਹ ਖਾਣੇ ਲਈ ਖਾਧਾ ਜਾਂਦਾ ਹੈ, ਨਾ ਕਿ...) (ਖਾਣਾ ਪਕਾਉਣ ਲਈ।) ਹਾਂਜੀ। ਖਾਣਾ ਪਕਾਉਣ ਲਈ। (ਇਹ ਕੇਲਾ, ਪਲਾਂਟੇਨ ਹੈ।) ਪਰ ਉਹਨਾਂ ਨੂੰ ਥੋੜ੍ਹਾ ਜਿਹਾ ਪੱਕਣਾ ਪਵੇਗਾ, ਕਿ ਨਹੀਂ? (ਜੇ ਇਹ ਪੱਕਿਆ ਹੋਇਆ ਹੈ, ਤਾਂ ਇਹ ਆਮ ਜਿੰਨਾ ਮਿੱਠਾ ਨਹੀਂ ਹੁੰਦਾ।) ਓਹ, ਸੱਚ? ਇਸ ਤਰ੍ਹਾਂ, ਕੀ ਤੁਸੀਂ ਪਹਿਲਾਂ ਹੀ ਖਾ ਸਕਦੇ ਹੋ? (ਹਾਂ, ਤੁਸੀਂ ਇਸਨੂੰ ਪਕਾਉਂਦੇ ਹੋ।) (ਇਹ ਆਮ ਤੌਰ ਤੇ ਪਕਾਇਆ ਜਾਂਦਾ ਹੈ।) (ਹਾਂਜੀ।) ਤੁਸੀਂ ਕਿਵੇਂ ਪਕਾਉਂਦੇ ਹੋ? ਤੁਸੀਂ ਇਸਨੂੰ ਉਬਾਲਦੇ ਹੋ। (ਉਹ ਇਸਨੂੰ ਭਾਫ਼ ਦਿੰਦੇ ਹਨ।) ਓਹ, ਓਹ। (ਜੇ ਤੁਸੀਂ ਇਸਨੂੰ ਉਬਾਲਦੇ ਹੋ, ਤਾਂ ਇਹ ਠੀਕ ਹੈ, ਪਰ ਭਾਫ਼ ਦੇਣਾ , ਇਹ ਬਿਹਤਰ ਹੈ।) ਓਹ, ਕਿਉਂਕਿ ਜੂਸ ਅੰਦਰ ਹੀ ਰਹਿੰਦਾ ਹੈ। ਤੁਸੀਂ ਇਸਨੂੰ ਭਾਫ਼ ਨਾਲ ਬਣਾ ਕੇ ਇਹ ਬਿਲਕੁਲ ਇਸੇ ਤਰ੍ਹਾਂ ਹੀ ਖਾਂਦੇ ਹੋਂ, ਤੁਸੀਂ ਹੁਣ ਹੋਰ ਇੰਤਜ਼ਾਰ ਨਹੀਂ ਕਰਦੇ, ਠੀਕ ਹੈ? ਇਹ ਪਹਿਲਾਂ ਹੀ ਠੀਕ ਹੈ। ਓਹ, ਓਹ, ਮੈਂ ਅੱਜ ਬਹੁਤ ਕੁਝ ਸਿੱਖਿਆ। ਕੱਲ੍ਹ ਦਾ ਨਾਸ਼ਤਾ, ਠੀਕ ਹੈ? ਤੁਹਾਡੇ ਲਈ ਨਹੀਂ - ਤੁਸੀਂ ਘਰ ਸੌਣ ਲਈ ਜਾਓ। ਤੁਸੀਂ ਬਸ ਆਪਣੀਆਂ ਅੱਖਾਂ ਨਾਲ ਕੇਲਾ ਸਮੋਕ ਕਰੋ, ਅਤੇ ਫਿਰ ਇਹ ਕੱਲ੍ਹ ਨੂੰ ਮੇਰੇ ਲਈ ਪੱਕ ਜਾਵੇਗਾ। ਹਾਂਜੀ। ਤਾਂ, ਅਗਲੀ ਵਾਰ ਜਦੋਂ ਅਸੀਂ ਧੂੰਏਂ ਨਾਲ ਭਰੇ ਹਵਾਈ ਜਹਾਜ਼ 'ਤੇ ਜਾਂਦੇ ਹਾਂ, ਤਾਂ ਅਸੀਂ ਕੇਲੇ ਲੈਂਦੇ ਹਾਂ। ਸੋ ਅਸੀਂ ਲੋਕਾਂ ਨੂੰ ਝਿੜਕਦੇ ਨਹੀਂ, ਪਰ ਅਸੀਂ ਸਕਾਰਾਤਮਕ ਸ਼ਕਤੀ ਲਈ ਨਕਾਰਾਤਮਕ ਦੀ ਵਰਤੋਂ ਕਰਦੇ ਹਾਂ।

(ਅਤੇ ਜਦੋਂ ਨੂੰ ਤੁਸੀਂ ਜੁਲਾਈ ਵਿੱਚ ਆਓਗੇ, ਤੁਸੀਂ ਦੇਖੋਗੇ ਕਿ ਬਾਗ ਵਿੱਚ ਉਨ੍ਹਾਂ ਦੀ ਬਹੁਤਾਤ ਹੋਵੇਗੀ।) ਨਾਲ ਭਰਪੂਰ। (ਉਨ੍ਹਾਂ ਵਿੱਚੋਂ ਬਹੁਤ ਸਾਰੇ ਤਿਆਰ ਹੋਣਗੇ।) ਓਹ, ਠੀਕ ਹੈ। ਫਿਰ ਅਸੀਂ ਹਰ ਰੋਜ਼ ਨਾਸ਼ਤਾ ਕਰਾਂਗੇ। (ਬਹੁਤ ਸਾਰੇ ਪਲਾਂਟੇਸ਼ਨ, ਬਾਗ।) (ਦਰਅਸਲ, ਅਸੀਂ ਇਸ ਕਿਸਮ ਦੇ ਕੇਲੇ ਕਾਫ਼ੀ ਵੱਡੇ ਪੱਧਰ 'ਤੇ ਬਣਾਉਣਾ ਚਾਹੁੰਦੇ ਹਾਂ। ਅਸੀਂ ਹੁਣ ਤੱਕ ਘੱਟੋ-ਘੱਟ 100ਏਕੜ ਬਣਾਉਣਾ ਚਾਹੁੰਦੇ ਹਾਂ। ਮੈਂ ਛੋਟੇ ਵੀ ਲਗਾਉਣ ਜਾ ਰਿਹਾ ਹਾਂ।) ਕਿੰਨੇ...? (ਅਤੇ ਇਹ ਜਿਵੇਂ (ਮਿੱਠਾ ਕੇਲਾ।) ਮਿੱਠੇ ਕੇਲ‌ਿਆਂ ਵਰਗਾ ਹੋਣਾ ਚਾਹੀਦਾ ਹੈ।) ਸ਼ਾਇਦ ਉਹ ਲਿਫਾਫਾ ਤੁਹਾਨੂੰ ਬਾਗ ਦਾ ਇੱਕ ਕੋਨਾ ਬਣਾਉਣ ਵਿੱਚ ਮਦਦ ਕਰੇਗਾ। (ਹਾਂਜੀ।) ਮੈਨੂੰ ਨਹੀਂ ਪਤਾ। ਓਹ, ਕਿਰਪਾ ਕਰਕੇ, ਕਿਰਪਾ ਕਰਕੇ। ਇੱਕ ਕੋਨਾ ਹੋਰ ਬਣਾਓ। ਇੱਕ ਕੋਨਾ।

ਠੀਕ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਆਏ ਹੋ। ਤੁਹਾਨੂੰ ਇਹ ਨਹੀਂ ਲਿਆਉਣਾ ਚਾਹੀਦਾ ਸੀ। ਇਹ ਬਹੁਤ ਭਾਰਾ ਹੈ। ਅਤੇ ਤੁਹਾਨੂੰ ਇੰਨਾ ਕੁਝ ਲਿਆਉਣ ਦੀ ਲੋੜ ਨਹੀਂ ਹੈ। ਸ਼ਾਇਦ ਸਿਰਫ਼ ਪ੍ਰਤੀਕਾਤਮਕ ਤਿੰਨ - ਇਹ ਕਾਫ਼ੀ ਹੈ। ਤ੍ਰਿਏਕ ਲਈ ਤਿੰਨ। (ਇਹ ਠੀਕ ਹੈ। ਕਿਉਂਕਿ ਸਾਡੀ ਟਿਕਟ ਠੀਕ ਸੀ।) ਇਹ ਠੀਕ ਹੈ? ਇਹ ਜ਼ਿਆਦਾ ਭਾਰ ਨਹੀਂ ਹੈ? ਓਹ। ਇਹ ਸਿਰਫ਼ ਅਫ਼ਰੀਕਨ ਲੋਕ ਹੀ ਹਨ ਜੋ ਇਹ ਕਰਨਗੇ।

ਤੁਹਾਨੂੰ ਪਤਾ ਹੈ, ਉਨ੍ਹਾਂ ਨੇ ਆਸ਼ਰਮ ਦੇ ਸਭ ਤੋਂ ਉੱਚੇ ਦਰਜੇ ਦੇ ਦੋ ਪ੍ਰਤੀਨਿਧੀਆਂ ਨੂੰ ਕੇਲ‌ਿਆਂ ਦੇ ਨਾਲ ਭੇਜਿਆ, ਪਿਆਰ ਅਤੇ ਪਰਿਵਾਰਕ ਮਾਹੌਲ ਨਾਲ ਭਰਪੂਰ। ਜੇ ਤੁਸੀਂ ਮੈਨੂੰ ਇਕ ਸੋਨੇ ਦੀ ਟੋਕਰੀ ਭੇਜਦੇ, ਇਸਦੀ ਉਤਨੀ ਕਦਰ ਨਹੀਂ ਹੋਵੇਗੀ। ਇਸ ਲਈ, ਮੈਂ ਸਾਰਿਆਂ ਨੂੰ ਕੇਲਿਆਂ ਦੇ ਤੋਹਫ਼ਿਆਂ ਦਾ ਆਨੰਦ ਲੈਣ ਦਿੱਤਾ। ਇਹ ਸਿਰਫ਼ ਕੇਲੇ ਹੀ ਨਹੀਂ ਹਨ - ਇਹ ਅਫ਼ਰੀਕਾ ਦੇ ਬਹੁਤ ਵਿਕਸਤ ਅਧਿਆਤਮਿਕ ਗੁਰੂ ਦਾ ਪਿਆਰ ਹੈ, ਜੋ ਪੂਰੇ ਅਫ਼ਰੀਕੀ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ। ਸਮਝੇ? ਅਤੇ ਖਾਸ ਤੌਰ 'ਤੇ ਡਿਲੀਵਰ ਕੀਤਾ ਗਿਆ - ਹੱਥੀਂ ਡਿਲੀਵਰ ਕੀਤਾ ਗਿਆ। ਹੱਥੀਂ ਚੁੱਕਿਆ ਅਤੇ ਹੱਥੀਂ ਪਹੁੰਚਾਇਆ ਗਿਆ, ਪੂਰੇ ਪਿਆਰ ਅਤੇ ਸਤਿਕਾਰ ਨਾਲ। ਇਸ ਲਈ, ਹਰ ਕੋਈ ਚਮੜੀ ਦਾ ਇੱਕ ਟੁਕੜਾ ਖਾ ਸਕਦਾ ਹੈ, ਅਤੇ ਬਾਕੀ ਮੇਰੇ ਲਈ।

ਉਥੇ ਸਾਰਿਆਂ ਲਈ ਕਾਫ਼ੀ ਹੈ। ਕੱਲ੍ਹ - ਕੀ ਅਸੀਂ ਇਸਨੂੰ ਕੱਲ੍ਹ ਹੀ ਖਾ ਸਕਦੇ ਹਾਂ, ਜਾਂ ਅਸੀਂ ਕੁਝ ਦਿਨ ਹੋਰ ਉਡੀਕ ਕਰ ਸਕਦੇ ਹਾਂ? (ਹਾਂਜੀ।) ਸੱਚਮੁੱਚ। ਮੈਨੂੰ ਯਕੀਨ ਨਹੀਂ ਆ ਰਿਹਾ। ਮੈਂ ਕੇਲਿਆਂ ਦੀ ਇਕ ਮਾਹਰ ਨਹੀਂ ਹਾਂ, ਤੁਸੀਂ ਜਾਣਦੇ ਹੋ। (ਇਹ ਖਾਣ ਲਈ ਤਿਆਰ ਹੈ।) ਸੱਚਮੁੱਚ? ਤੁਹਾਨੂੰ ਪੂਰਾ ਵਿਸ਼ਵਾਸ ਹੈ? ਜੇ ਮੈਨੂੰ ਕੁਝ ਹੋਇਆ, ਤਾਂ ਮੈਂ ਅਫਰੀਕਾ ਨੂੰ ਸ਼ਿਕਾਇਤ ਕਰਾਂਗੀ। ਤੁਸੀਂ ਇਹ ਜਾਣਦੇ ਹੋ। ਤੁਹਾਨੂੰ ਪਤਾ ਹੈ ਕਿ ਮੈਂ ਇੰਨੀ ਆਸਾਨੀ ਨਾਲ ਧੋਖਾ-ਖਾਣ ਵਾਲੀ ਇਕ ਵਿਅਕਤੀ ਨਹੀਂ ਹਾਂ।

ਤੁਹਾਨੂੰ ਪਤਾ ਹੈ ਮੈਂ ਆਪਣਾ ਖਾਣਾ ਕਿਵੇਂ ਮੰਗਦੀ ਹਾਂ, ਹਹ? ਠੀਕ ਹੈ। (ਨਹੀਂ, ਮੈਂ ਤੁਹਾਨੂੰ ਆਪਣੇ ਤਜਰਬੇ ਤੋਂ ਦੱਸ ਰਿਹਾ ਹਾਂ।) ਤਜਰਬਾ। ਓਹ, ਹਾਂਜੀ, ਹਾਂਜੀ। ਬਚਪਨ ਤੋਂ, ਠੀਕ ਹੈ? (ਹਾਂਜੀ।) ਤੁਹਾਡਾ ਆਪਣਾ ਅਨੁਭਵ ਸਭ ਤੋਂ ਵਧੀਆ ਹੈ। ਹੁਣ, ਸੋ ਇਸ ਲਈ, ਅਸੀਂ ਕੱਲ੍ਹ ਨੂੰ ਇਹ ਸਭ ਭਾਫ਼ ਨਾਲ ਬਣਾਵਾਂਗੇ। ਇਸਨੂੰ ਕਿਵੇਂ ਭਾਫ਼ ਨਾਲ ਬਣਾਉਣਾ ਹੈ? ਬਸ ਇਸਨੂੰ ਇੱਕ ਸਟੀਮਰ ਵਿੱਚ ਪਾਓ। ਅਤੇ ਭਾਫ਼ ਦਿਓ- ਕਿੰਨਾ ਚਿਰ? (ਖੈਰ, ਰਵਾਇਤੀ ਤੌਰ 'ਤੇ... ਮੈਨੂੰ ਨਹੀਂ ਪਤਾ ਕਿੱਥੇ। ਪਰ ਜਿਸ ਰੁੱਖ 'ਤੇ ਇਹ ਉੱਗਦਾ ਹੈ, ਉਸ ਦੇ ਪੱਤੇ ਬਹੁਤ ਵੱਡੇ ਹੁੰਦੇ ਹਨ। (ਹਾਂਜੀ।) ਅਤੇ ਫਿਰ ਇਹਨਾਂ ਪੱਤਿਆਂ ਨੂੰ ਇਕੱਠੇ ਮੋੜਿਆ ਜਾਂਦਾ ਹੈ ਅਤੇ ਫਿਰ ਤੁਸੀਂ ਸੌਸਪੈਨ ਵਿੱਚ ਪਾਣੀ ਪਾਉਂਦੇ ਹੋ ਅਤੇ ਫਿਰ ਇਹ ਵਾਲਾ ਛਿੱਲਣ ਤੋਂ ਬਾਅਦ।) ਛਿੱਲਣ ਤੋਂ ਬਾਅਦ। (ਤੁਸੀਂ ਛਿਲਦੇ ਹੋਂ, ਹਾਂਜੀ ਉਹ ਤੁਹਾਡੇ ਲਈ ਇਸਨੂੰ ਛਿੱਲ ਦਿੰਦੇ ਹਨ।) ਓਹ, ਅਤੇ ਇਸਨੂੰ... ਦੇ ਪੱਤਿਆਂ 'ਤੇ ਰਖਦੇ ਹੋ। (ਅਤੇ ਫਿਰ ਉਹ ਕੇਲੇ ਦੇ ਪੱਤੇ ਬੰਨ੍ਹਦੇ ਹਨ।) ਕੇਲੇ ਦੇ ਕੇਕ ਵਾਂਗ। (ਅਤੇ ਫਿਰ ਇਸਨੂੰ ਇਕਠਾ ਢੱਕ ਦਿਓ, ਅਤੇ ਫਿਰ ਉਬਾਲੋ।) ਓਹ, ਇਸਨੂੰ ਉਬਾਲੋ। (ਕੇਲੇ ਅਤੇ ਕੇਲ‌ਿਆਂ ਦੇ ਪੱਤੇ।) (ਪਰ ਇਹ ਪਾਣੀ ਨੂੰ ਨਹੀਂ ਛੂੰਹਦਾ।) ਸਮਝੇ, ਕਿਉਂਕਿ ਇਹ ਇੱਕ ਤਰ੍ਹਾਂ ਨਾਲ ਭਾਫ਼ ਨਾਲ ਪਕਾਉਣ ਵਾਂਗ ਹੈ। ਹਾਂਜੀ, ਉਦੋਂ ਵੀ। ਤਾਂ ਹੁਣ ਕਰ ਸਕਦੇ... (ਪਰ ਸੌਖੇ ਤਰੀਕੇ ਲਈ, ਤੁਸੀਂ ਬਸ ਸਾਰਾ (ਭਾਫ਼ ਨਾਲ ਸਾਰਾ ਪਕਾਉ।) ਪਾਣੀ ਵਿੱਚ ਪਾਓ ਅਤੇ ਇਸ ਤਰ੍ਹਾਂ ਉਬਾਲ ਸਕਦੇ ਹੋ ਜਿਵੇਂ (ਇਸ ਤਰ੍ਹਾਂ ਉਬਾਲੋ।) ਸਬਜ਼ੀਆਂ ਨੂੰ ਛਿੱਲਣ ਤੋਂ ਬਾਅਦ। ਕੀ? (ਅਤੇ ਤੁਸੀਂ ਇਹ ਪਕਾਉਂਦੇ ਹੋ, ਇਸ ਲਈ ਕੇਲੇ ਵਿੱਚੋਂ ਭਾਫ਼ ਨਿਕਲ ਜਾਂਦੀ ਹੈ, ਸੋ ਇਹ ਫਟਦਾ ਨਹੀਂ। ਜਾਂ ਕੁਝ ਇਸ ਤਰ੍ਹਾਂ।) ਓਹ, ਇਹ ਜਿਵੇਂ ਇਕ ਬੰਬ ਵਾਂਗ ਹੋਵੇਗਾ।

(ਅਸੀਂ ਉਨ੍ਹਾਂ ਨੂੰ ਛਿੱਲ ਦਿੰਦੇ ਹਾਂ।) ਓਹ, ਇਹ ਬੁਰਾ ਨਹੀਂ ਹੈ। ਇਹ ਬੁਰਾ ਨਹੀਂ ਹੈ। ਤੁਸੀਂ ਕੇਲਾ ਅੰਦਰ ਪਾਉਂਦੇ ਹੋ, ਇਸਨੂੰ ਭਾਫ਼ ਵਿੱਚ ਪਾਉਂਦੇ ਹੋ ਅਤੇ ਜਦੋਂ ਂ ਸਮਾ ਆਉਂਦਾ ਹੈ, ਇਸਨੂੰ ਇੱਥੇ ਭੇਜਿਆ ਜਾਂਦਾ ਹੈ। ਮੇਜ਼ ਤੇ। ਇਹ ਮੇਜ਼ 'ਤੇ ਫਟ ਜਾਵੇਗਾ, ਅਤੇ ਅਸੀਂ ਉੱਥੇ ਮੂੰਹ ਖੋਲ੍ਹ ਕੇ ਉਡੀਕਦੇ ਹੋਏ ਬਸ ਬੈਠਾਂਗੇ। ਅਤੇ ਕੇਲਾ ਤੁਰੰਤ ਗੋਲੀ ਮਾਰਦਾ ਅੰਦਰ ਆ ਜਾਵੇਗਾ। ਇਹ ਅਫ਼ਰੀਕਨ ਕੇਲਾ ਖਾਣ ਦੀ ਆਧੁਨਿਕ ਤਕਨੀਕ ਹੈ। ਤਾਂ, ਕੱਲ੍ਹ ਨੂੰ ਇਨ੍ਹਾਂ ਕੇਲਿਆਂ ਨੂੰ ਉਬਾਲਣ ਦੀ ਜ਼ਿੰਮੇਵਾਰੀ ਕੌਣ ਲਵੇਗਾ? (ਅਸੀਂ ਕਰਾਂਗੇ। (ਚੈਂਟੈਲ ਕੇਲੇ ਅਤੇ ਚਟਣੀ ਤਿਆਰ ਕਰਨ ਵਿੱਚ ਬਹੁਤ ਵਧੀਆ ਹੈ।) ਕੀ ਉਹ ਜਾਣਦੀ ਹੈ? (ਅਸੀਂ ਇਕ ਸਾਸ ਬਣਾਉਂਦੇ ਹਾਂ।) ਸੱਚਮੁੱਚ। ਤੁਸੀਂ ਉਸ ਲਈ ਸਮਸ‌ਿਆ ਬਣਾਉਂਦੇ ਹੋ। ਤੁਸੀਂ ਉਸਨੂੰ ਪੁੱਛੋ ਕਿ ਕੀ ਉਹ ਇਹ ਕਰਨ ਲਈ ਤਿਆਰ ਹੈ। (ਅਸੀਂ ਮਦਦ ਕਰਾਂਗੇ। ਅਸੀਂ ਉਸਦੇ ਸਹਾਇਕ ਹੋਵਾਂਗੇ।) (ਮੈਂ ਉਨ੍ਹਾਂ ਨੂੰ ਛਿੱਲਣ ਵਿੱਚ ਬਹੁਤ ਹੌਲੀ ਹਾਂ, ਮੇਰੇ...) ਛਿੱਲਣਾ ਕੋਈ ਸਮੱਸਿਆ ਨਹੀਂ ਹੈ। ਤੁਸੀਂ ਇਸਨੂੰ ਸਿਰਫ਼ ਪੁੰਜ ਵਿੱਚ ਸੁੱਟ ਦਿਓ ਅਤੇ ਇਹ ਕੁਝ ਹੀ ਸਮੇਂ ਵਿੱਚ ਛਿੱਲਿਆ ਜਾਵੇਗਾ। (ਅਸੀਂ ਉਨ੍ਹਾਂ ਨੂੰ ਤਿਆਰ ਕਰਾਂਗੇ।) ਹਾਂਜੀ। ਤੁਸੀਂ ਦੋ ਵਿਅਕਤੀਆਂ ਲਈ ਇੱਕ ਕੇਲਾ ਨਿਰਧਾਰਤ ਕਰੋ, ਅਤੇ ਉਹ ਇਸਨੂੰ ਛਿਲ ਦੇਣਗੇ।

ਭਰਾ, ਤੁਸੀਂ ਪਹਿਲਾਂ ਕਦੇ ਕਿਸੇ ਗੁਰੂ ਨੂੰ ਇੰਨਾ ਹੱਸਦੇ ਨਹੀਂ ਦੇਖਿਆ? ਹਾਂਜੀ। ਤੁਸੀਂ ਬਹੁਤ ਗੰਭੀਰ ਹੋ। ਉਹ ਘੱਟ ਗੰਭੀਰ ਹੈ। (ਮੈਂ ਜਾਣਦਾ ਹਾਂ।) ਤੁਸੀਂ ਗੁਰੂ ਨਾਲ ਕਿੰਨੇ ਸਮੇਂ ਤੋਂ ਹੋਂ? ਉਸ ਤੋਂ ਵੀ ਜ਼ਿਆਦਾ ਲੰਮੇ ਸਮੇਂ ਤੋਂ? (ਗਿਆਰਾਂ ਸਾਲ।) ਅਤੇ ਉਹ? (ਪੰਜ ਸਾਲ।) ਸਾਢੇ ਪੰਜ ਸਾਲ? (ਪੰਜ ਸਾਲ।) ਪੰਜ ਸਾਲ। (ਹਾਂਜੀ।) ਅਸੀਂ ਰਵਾਂਡਾ ਤੋਂ ਆ ਰਹੇ ਹਾਂ।) ਕੋਈ ਹੈਰਾਨੀ ਨਹੀਂ, ਜਿੰਨਾ ਉਹ ਹੱਸਦਾ ਹੈ ਤੁਸੀਂ ਉਸ ਨਾਲੋਂ ਸਿਰਫ ਅਧੇ ਸਮੇਂ ਲਈ ਹੀ ਹੱਸਦੇ ਹੋ । ਉਹ ਗਿਆਰਾਂ ਸਾਲ ਗੁਰੂ ਨਾਲ ਹੈ। ਉਹ ਹੋਰ ਢਿੱਲਾ ਹੈ। ਗੁਰੂ ਨੇ ਉਸਨੂੰ ਉੱਪਰ ਤੋਂ ਹੇਠਾਂ ਤੱਕ “ਕੁਟ‌ਿਆ” ਹੈ। ਅਤੇ ਉਹ ਹੁਣ ਬਹੁਤ ਨਰਮ ਅਤੇ ਲਚਕੀਲਾ ਹੈ। ਅਤੇ ਤੁਹਾਨੂੰ ਹੋਰ ਪੰਜ ਸਾਲ ਚਾਹੀਦੇ ਹਨ ਜਾਂ ਹੋਰ ਛੇ ਸਾਲ । (ਠੀਕ ਹੈ।) ਹਾਂਜੀ, ਅਤੇ ਫਿਰ ਤੁਸੀਂ ਉਸ ਵਾਂਗ ਹੱਸ ਸਕਦੇ ਹੋ। ਪਰ ਫਿਰ ਉਹ ਤੁਹਾਡੇ ਤੋਂ ਅਗੇ ਪਹਿਲਾਂ ਹੀ ਚਲ‌ਿਆ ਜਾਵੇਗਾ।

ਹਾਂਜੀ, ਇਹ ਸੱਚ ਹੈ। ਜਿੰਨਾ ਜ਼ਿਆਦਾ ਤੁਸੀਂ ਗੁਰੂ ਦੇ ਨਾਲ ਹੋਵੋਗੇ, ਤੁਹਾਡੇ ਲਈ ਹਰ ਚੀਜ਼ 'ਤੇ ਹੱਸਣਾ ਓਨਾ ਹੀ ਸੌਖਾ ਹੋਵੇਗਾ। (ਬਿਲਕੁਲ, ਹਾਂਜੀਂ।) ਸਿਰਫ਼ ਹਾਲਾਤ ਨਾਲ ਇੱਕ ਹੋਣ ਲਈ - ਹੱਸਣ ਕਰਕੇ ਨਹੀਂ ਪਰ ਹਾਲਾਤ ਨਾਲ ਇੱਕ ਹੋਣ ਲਈ। (ਸਥਿਤੀ, ਹਾਂਜੀ।) ਅਤੇ ਤੁਹਾਨੂੰ ਆਲੇ ਦੁਆਲੇ ਦੇ ਮਾਹੌਲ ਵਿੱਚ ਕੋਈ ਰੁਕਾਵਟ ਮਹਿਸੂਸ ਨਹੀਂ ਹੁੰਦੀ। ਤੁਹਾਨੂੰ ਤੁਰੰਤ ਆਪਣੇ ਆਪ ਨੂੰ ਉਨ੍ਹਾਂ ਵਿੱਚ ਰਲਿਆ ਹੋਇਆ ਮਹਿਸੂਸ ਹੁੰਦਾ ਹੈ, ਅਤੇ ਤੁਸੀਂ ਬਸ ਉਨ੍ਹਾਂ ਵਿੱਚੋਂ ਇੱਕ ਹੋ। ਇਸੇ ਲਈ ਅਸੀਂ ਆਸਾਨੀ ਨਾਲ ਹੱਸਦੇ ਹਾਂ, ਜਾਂ ਅਸੀਂ ਦੂਜੇ ਸਾਥੀ ਨੂੰ ਸਮਝਦੇ ਹਾਂ। ਪਰ ਇਹ ਚੰਗਾ ਹੈ ਕਿ ਤੁਹਾਡੇ ਗੁਰੂ ਨੇ ਤੁਹਾਨੂੰ ਕਿਵੇਂ ਸਿਖਲਾਈ ਦਿੱਤੀ - ਗਿਆਰਾਂ ਸਾਲ, ਹਹ? ਤੁਹਾਨੂੰ ਅਜਿਹਾ ਬਣਾਇਆ। ਤੁਸੀਂ ਪਹਿਲਾਂ ਉਸ ਵਾਂਗ ਅੱਧਾ ਹੀ ਹੋਵੋਂਗੇ। ਠੀਕ ਹੈ? (ਮੈਂ ਉਸ ਤੋਂ ਵੀ ਸਖਤ ਸੀ।) ਅਸੀਂ ਤੁਹਾਡੇ ਖਰਚੇ 'ਤੇ ਹੱਸ ਰਹੇ ਹਾਂ, ਤੁਸੀਂ ਦੇਖੋ, ਪਰ ਇਹੀ ਕੀਮਤ ਤੁਹਾਨੂੰ ਚੁਕਾਉਣੀ ਪੈਂਦੀ ਹੈ ਜਦੋਂ ਕੋਈ ਹੋਰ ਆਲੇ-ਦੁਆਲੇ ਨਹੀਂ ਹੁੰਦਾ।

ਤਾਂ ਤੁਹਾਡਾ ਨਾਮ ਕੀ ਹੈ? ਮੈਂ ਭੁੱਲ ਗਈ। (ਬੁੱਕਾ।) ਬੁੱਕਾ? (ਮੁਯਾਮਬੀ।) ਮੁਯਾਮਬੀ। ਇਸਦਾ ਕੀ ਅਰਥ ਹੈ - "ਮੁਯਾਮਬੀ"? (ਮੁਯਾਮਬੀਦਾ ਅਰਥ ਹੈ "ਸਹਾਇਕ।") ਹਹ? (ਇਕ ਸਹਾਇਕ।) ਸਹਾਇਕ। ਅਤੇ ਤੁਸੀਂ? (ਬੁੱਕਾ ਹੈ ਜਦੋਂ ਕੋਈ ਛਿੱਕਦਾ ਹੈ...) ਉਹ ਕਹਿੰਦੇ ਹਨ, "ਤੁਹਾਨੂੰ ਅਸੀਸ।" (ਉਹ ਕਹਿੰਦੇ ਹਨ, "ਬੁੱਕਾ।") ਤੁਹਾਡਾ ਭਲਾ ਹੋਵੇ, ਠੀਕ ਹੈ? (ਜਿਸਦਾ ਅਸਲ ਅਰਥ ਹੈ ਕਿ ਜਦੋਂ ਕੋਈ ਡੁੱਬ ਰਿਹਾ ਹੋਵੇ, ਅਤੇ ਤੁਸੀਂ ਉਸਨੂੰ ਕਹਿ ਰਹੇ ਹੋ, "ਡੁਬ ਨਾ ਜਾਓ, ਕਿਰਪਾ ਕਰਕੇ ਦੁਬਾਰਾ ਉੱਠੋ।") ਓਹ, ਕੀ ਇਹ ਸਹੀ ਹੈ? (ਇਸ ਲਈ ਡੁੱਬਣ ਦੀ ਬਜਾਏ ਮੁੜ ਸੁਰਜੀਤ ਹੋਣ ਦੀ ਪ੍ਰਕਿਰਿਆ "ਬੁੱਕਾ" ਹੈ।) ਤਾਂ ਹੁਣ ਤੁਸੀਂ ਦੁਬਾਰਾ ਮੁੜ ਸੁਰਜੀਤ ਹੋ ਗਏ ਹੋਂ?

ਓਹ, ਇਹ ਵਧੀਆ ਹੈ। ਕੀ ਇਹ ਗੁਰੂ ਦੁਆਰਾ ਚੁਣਿਆ ਗਿਆ ਹੈ ਜਾਂ ਤੁਹਾਡੇ ਜਨਮ ਸਮੇਂ? (ਨਹੀਂ, ਮੇਰਾ ਨਾਮ ਉਹ ਹੈ। ਇਹ "ਮੁਯੰਬੀ," "ਬਾਵਾਸੀ," "ਵੇਤੂ ਇਕੀਰਾ" ਹੈ। ਉਹ ਗੁਰੂ ਦੇ ਨਾਮ ਹਨ। "ਮੁਯਾਮਬੀ" ਦਾ ਅਰਥ "ਸਹਾਇਕ" ਹੈ, "ਬਾਵਾਸੀ" ਦਾ ਅਰਥ "ਦਇਆਵਾਨ" ਹੈ, "ਵੇਤੂ ਇਕੀਰਾ" ਦਾ ਅਰਥ "ਉਹ ਜੋ ਸਰੋਤ ਤੱਕ ਪਹੁੰਚ ਗਿਆ ਹੈ।") ਓਹ, ਤਾਂ "ਉਸ ਦਾ ਸਹਾਇਕ ਜੋ ਸਰੋਤ ਤੱਕ ਪਹੁੰਚ ਗਿਆ ਹੈ।" ਕੀ ਇਹ ਸਹੀ ਹੈ? (ਮੇਰੇ ਖਿਆਲ ਵਿਚ, ਇਹੀ ਇਸਦਾ ਮਤਲਬ ਹੈ।) ਸਮਝ ਗਈ, ਮੈਂ ਸਮਝ ਗਈ। ਸੋ ਜਿਵੇਂ ਗੁਰੂ ਦਾ ਇਕ ਸਹਾਇਕ, ਠੀਕ ਹੈ?

ਹਾਂਜੀ। ਮੈਨੂੰ ਲੱਗਦਾ ਹੈ ਕਿ ਫਰਾਂਸੀਸੀ ਤੁਹਾਡੀ ਬਿਹਤਰ ਭਾਸ਼ਾ ਹੈ, ਹੈ ਨਾ? (ਹਾਂਜੀ, ਇਹ ਮੇਰੀ ਬਿਹਤਰ ਭਾਸ਼ਾ ਹੈ, ਕਿਉਂਕਿ ਮੈਂ ਇਹ... ਤੋਂ ਸਿੱਖੀ ਹੈ) ਬਚਪਨ। (ਬਚਪਨ, ਮੇਰਾ...) ਹਾਂਜੀ। (ਮੈਂ ਇੱਕ ਫਰਾਂਸੀਸੀ... ਵਿੱਚ ਕੰਮ ਕਰਦਾ ਹੁੰਦਾ ਸੀ।) ਓਹ। ਕੀ ਇਹ ਸਹੀ ਹੈ? ਪਰ ਤੁਸੀਂ ਅੰਗਰੇਜ਼ੀ ਵੀ ਕਿਵੇਂ ਬੋਲ ਲੈਂਦੇ ਹੋ? (ਮੈਂ ਫਾਊਂਡੇਸ਼ਨ ਤੋਂ ਸਿੱਖੀ ਹੈ।) (ਉਸਨੇ ਇਹ ਫਾਊਂਡੇਸ਼ਨ ਤੋਂ ਸਿੱਖੀ ਹੈ।) ਓਹ, ਹਾਂਜੀ? (ਹਾਂਜੀ।) ਤੁਸੀਂ ਇਹ ਉੱਥੇ ਹੀ ਸਿੱਖੀ ਸੀ? (ਹਾਂਜੀ, ਪਰ ਮੈਂ ਬੋਸਟਨ ਵਿੱਚ ਵੀ ਪੜ੍ਹਾਈ ਕੀਤੀ ਸੀ।) ਬੋਸਟਨ ਵਿੱਚ? ਓਹ, ਅਛਾ। ਅਛਾ। ਹਾਰਵਰਡ ਵਿਖੇ? ਨਹੀਂ? (ਨਹੀਂ, ਬੋਸਟਨ ਕਾਲਜ।) ਓਹ, ਠੀਕ ਹੈ। ਅਤੇ ਤੁਸੀਂ ਉੱਥੇ ਇਕ ਲੰਮੇ ਸਮੇਂ ਲਈ ਪੜ੍ਹਾਈ ਕੀਤੀ? (ਨਹੀਂ, ਇਹ ਮੇਰਾ ਪੋਸਟ-ਗ੍ਰੈਜੂਏਟ ਸੀ। ਆਪਣੀ ਐਮਬੀਏ ਤੋਂ ਬਾਅਦ, ਮੈਂ ਇਕ ਕੋਰਸ ਲਈ ਉੱਥੇ ਗਿਆ ਸੀ।) ਇਸ ਲਈ ਤੁਸੀਂ ਦੋਵੇਂ ਅਧਿਆਤਮਿਕਤਾ ਦੇ ਨਾਲ-ਨਾਲ ਦੁਨਿਆਵੀ ਗਿਆਨ ਵਿੱਚ ਵੀ ਬਹੁਤ ਸਿੱਖਿਅਤ ਹੋ। ਤਾਂ ਗੁਰੂ ਨੇ ਅਫਰੀਕਾ ਤੋਂ ਚੋਟੀ ਦੇ ਦਸ ਚੁਣੇ ਉਸਦੇ ਲਈ ਕੰਮ ਕਰਨ ਲਈ। (ਆਤਮਕ ਗਿਆਨ ਅਨੰਤ ਹੈ। ਸੋ...) ਹਾਂਜੀ, ਇਹ ਸੱਚ ਹੈ। (ਸਾਡੇ ਕੋਲ ਇਸ ਦੇ ਧਬੇ ਹੀ ਹਨ।।)

ਪਰ ਤੁਸੀਂ ਦੇਖਦੇ ਹੋ ਕਿ ਕਿਵੇਂ ਕੁਲੀਨ ਲੋਕ ਗੁਰੂ ਦੇ ਪੈਰਾਂ ਵਿੱਚ ਆਉਂਦੇ ਹਨ। ਉਸਦੀ ਪੜ੍ਹਾਈ ਬਹੁਤ ਘੱਟ ਹੈ। ਉਸਨੂੰ ਇੱਕ ਉੱਚ ਡਿਗਰੀ ਦੀ ਕੋਈ ਪਰਵਾਹ ਨਹੀਂ ਸੀ, ਪਰ ਉਹ ਬਹੁਤ ਕੁਝ ਜਾਣਦਾ ਹੈ, ਵਿਗਿਆਨ ਅਤੇ ਭਾਸ਼ਾਵਾਂ ਅਤੇ ਇਸ ਸਭ ਬਾਰੇ ਜਾਣਦਾ ਹੈ। ਉਹ ਬਹੁਤ ਸਾਰੀਆਂ ਚੀਜ਼ਾਂ ਜਾਣਦਾ ਹੈ। ਇਸ ਲਈ ਅਸੀਂ ਜਾਣਦੇ ਹਾਂ ਕਿ ਇਹ ਅਧਿਆਤਮਿਕ ਗਿਆਨ ਕਿਸੇ ਵੀ ਦੁਨਿਆਵੀ ਗਿਆਨ ਨਾਲੋਂ ਉੱਤਮ ਹੈ। ਬਹੁਤ ਸਾਰੇ ਭਾਰਤੀ ਗੁਰੂ ਵੀ - ਉਹ ਬਹੁਤ ਜ਼ਿਆਦਾ ਪੜ੍ਹੇ-ਲਿਖੇ ਨਹੀਂ ਹਨ, ਪਰ ਬਹੁਤ ਸਾਰੇ ਲੋਕ ਉਨਾਂ ਦੇ ਪੈਰਾਂ ਵਲ ਦੌੜਦੇ ਹਨ। (ਪਰ ਨਿੱਜੀ ਤੌਰ 'ਤੇ, ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਇਸਦੀ ਲੋੜ ਨਹੀਂ ਹੈ ਕਿਉਂਕਿ ਜੋ ਤੁਸੀਂ ਇਸ ਆਮ ਸਕੂਲ ਵਿਚ ਸਿੱਖ ਰਹੇ ਹੋ, ਉਹ ਪਹਿਲਾਂ ਹੀ ਜਾਣਦੇ ਹਨ।) ਹਾਂਜੀ, ਹਾਂਜੀ, ਹਾਂਜੀ। (...ਅਤੇ ਤੁਸੀਂ ਗਲਤ ਚੀਜ਼ਾਂ ਸਿੱਖਦੇ ਹੋ।) ਗਲਤ ਚੀਜ਼ਾਂ। ਅਤੇ ਫਿਰ, ਜਦੋਂ ਤੁਸੀਂ ਗੁਰੂ ਕੋਲ ਆਉਂਦੇ ਹੋ, ਤੁਹਾਨੂੰ ਉਹ ਸਭ ਮਿਟਾਉਣਾ ਪਵੇਗਾ, (ਹਾਂਜੀ।) ਗਲਤ ਟੇਪ, ਗਲਤ ਰਿਕਾਰਡ। ਅਤੇ ਟੇਪ ਨੂੰ ਦੁਬਾਰਾ ਸਾਫ਼ ਕਰਨ ਲਈ, ਨਵੀਆਂ ਅਤੇ ਲਾਭਦਾਇਕ ਚੀਜ਼ਾਂ ਨੂੰ ਰਿਕਾਰਡ ਕਰਨ ਲਈ। (ਹਾਂਜੀ।) ਇਹ ਅਸਚਰਜ ਹੈ, ਇਹ ਅਸਚਰਜ ਹੈ ਕਿ ਸਾਨੂੰ ਕੀ ਕਰਨਾ ਜ਼ਰੂਰੀ ਹੈ।

ਅਤੇ ਇਸ ਸੰਸਾਰ ਵਿੱਚ ਅਸੀਂ ਕਿਵੇਂ ਧੋਖਾ ਖਾ ਰਹੇ ਹਾਂ। ਕੁਝ ਜ਼ੈਨ ਗੁਰੂ ਕਹਿੰਦੇ ਹਨ ਕਿ ਇਹ ਬਿਹਤਰ ਹੈ ਕਿ ਅਸੀਂ ਸ਼ੁਰੂ ਤੋਂ ਹੀ ਬੋਲ਼ੇ ਅਤੇ ਗੂੰਗੇ ਪੈਦਾ ਹੋਈਏ, ਅਤੇ ਅੰਨ੍ਹੇ ਵੀ, ਕਿਉਂਕਿ ਇੱਥੇ ਅੱਖਾਂ - ਅਸੀਂ ਸੱਚ ਨੂੰ ਨਹੀਂ ਦੇਖ ਸਕਦੇ। ਕੰਨ - ਅਸੀਂ ਪ੍ਰਮਾਤਮਾ ਤੋਂ ਗਿਆਨ ਨਹੀਂ ਸੁਣ ਸਕਦੇ। ਹਾਂਜੀ? ਅਤੇ ਉਹ ਕਥਨੀ ਜੋ ਇਸ ਸੰਸਾਰ ਵਿੱਚ ਬਕਵਾਸ ਕਰਦੇ ਹਾਂ - ਵੀ ਕਿਸੇ ਕੰਮ ਨਹੀਂ, ਬੇਕਾਰ ਹਨ, ਬਕਵਾਸ ਹਨ। ਉਹ ਭਾਸ਼ਾ ਜੋ ਅਸੀਂ ਬਚਪਨ ਤੋਂ ਸਿੱਖਦੇ ਹਾਂ, ਅਤੇ ਇਸਨੂੰ ਪਾਲਿਸ਼ ਕਰਨ ਲਈ ਇੰਨਾ ਸਮਾਂ ਅਤੇ ਮਿਹਨਤ ਲਗਾਉਂਦੇ ਹਾਂ, ਉਸ (ਅੰਦਰੂਨੀ ਸਵਰਗੀ) ਭਾਸ਼ਾ ਦੇ ਮੁਕਾਬਲੇ ਬੇਕਾਰ ਹੈ ਜੋ ਅਸੀਂ ਅੰਦਰੋਂ ਸੁਣਦੇ ਹਾਂ। ਠੀਕ ਹੈ? ਅਤੇ ਇਹੀ ਸਾਰੀ ਬੁੱਧੀ, ਗਿਆਨ ਦਾ ਸਰੋਤ ਹੈ। ਅਤੇ ਉਹ ਜੋ ਉਸ (ਅੰਦਰੂਨੀ ਸਵਰਗੀ) ਅੰਦਰਲੀ ਭਾਸ਼ਾ ਨੂੰ ਸੁਣਦਾ ਹੈ, ਉਹ ਸਾਰੀਆਂ ਭਾਸ਼ਾਵਾਂ ਜਾਣਦਾ ਹੈ। ਦਰਅਸਲ, ਇਹ ਇਸ ਤਰ੍ਹਾਂ ਹੈ, ਕਿਉਂਕਿ ਅੰਦਰਲਾ ਗੁਰੂ ਸਾਰੀਆਂ ਭਾਸ਼ਾਵਾਂ ਬੋਲਦਾ ਹੈ। ਅੰਦਰਲੇ ਗੁਰੂ ਦਾ ਪ੍ਰਗਟਾਵਾ - ਭਾਵੇਂ ਬਾਹਰਲਾ ਗੁਰੂ ਇੱਕ ਜਾਂ ਦੋ ਭਾਸ਼ਾਵਾਂ ਨਹੀਂ ਬੋਲ ਸਕਦਾ, ਪਰ ਅੰਦਰੂਨੀ ਗੁਰੂ ਸਾਰੇ ਪੈਰੋਕਾਰਾਂ ਨੂੰ, ਵੱਖ-ਵੱਖ ਦੇਸ਼ਾਂ ਤੋਂ, ਵੱਖ-ਵੱਖ ਭਾਸ਼ਾਵਾਂ, ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਜਵਾਬ ਦਿੰਦਾ ਹੈ। ਇਸ ਲਈ, ਅਸਲ ਵਿੱਚ, ਅੰਦਰੂਨੀ (ਸਵਰਗੀ) ਭਾਸ਼ਾ ਸਾਰੀਆਂ ਭਾਸ਼ਾਵਾਂ ਦੀ ਭਾਸ਼ਾ ਹੈ - ਸਾਰੇ ਗਿਆਨ ਅਤੇ ਜਾਣਕਾਰੀ ਦਾ ਸਰੋਤ, ਇਸ ਸੰਸਾਰ ਵਿੱਚ ਸਾਰੀ ਭਾਸ਼ਾ ਅਤੇ ਸੰਗੀਤ ਦਾ ਸਰੋਤ। ਇਸ ਲਈ ਜਦੋਂ ਸਾਡੇ ਕੋਲ ਉਹ ਹੁੰਦਾ ਹੈ, ਸਾਡੇ ਕੋਲ ਸਭ ਕੁਝ ਹੁੰਦਾ ਹੈ। ਇਹ ਸੱਚਮੁੱਚ ਉਹੀ ਹੈ - ਇਹ ਬਹੁਤ ਸੁੰਦਰ ਹੈ। ਇਹ ਬਹੁਤ ਸੋਹਣਾ ਹੈ, ਸਾਡਾ ਤਰੀਕਾ। ਅੰਦਰਲੀ (ਸਵਰਗੀ) ਆਵਾਜ਼ ਸੁੰਦਰ ਹੈ।

ਕੀ ਸਮਾਂ ਹੋਇਆ ਹੈ? ਮੈਨੂੰ ਲੱਗਦਾ ਹੈ ਕਿ ਸਾਨੂੰ ਹੁਣ ਆਜ਼ਾਦ ਹੋ ਜਾਣਾ ਚਾਹੀਦਾ ਹੈ, ਹਹ? ((ਰਾਤ ਦੇ) 11:00.) ਗਿਆਰਾਂ? ((ਰਾਤ ਦੇ) 11:10.) ਓਹ! ਇਤਨਾ ਜਲਦੀ! (ਹਾਂਜੀ।) ਓਹ!

Photo Caption: "ਸਾਰਾ ਪਿਆਰ ਪ੍ਰਮਾਤਮਾ ਦੇ ਪਿਆਰ ਵਿੱਚ ਚਮਕਣ ਲਈ"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (8/10)
1
ਗਿਆਨ ਭਰਪੂਰ ਸ਼ਬਦ
2026-02-09
1757 ਦੇਖੇ ਗਏ
2
ਗਿਆਨ ਭਰਪੂਰ ਸ਼ਬਦ
2026-02-10
1473 ਦੇਖੇ ਗਏ
3
ਗਿਆਨ ਭਰਪੂਰ ਸ਼ਬਦ
2026-02-11
1552 ਦੇਖੇ ਗਏ
4
ਗਿਆਨ ਭਰਪੂਰ ਸ਼ਬਦ
2026-02-12
1273 ਦੇਖੇ ਗਏ
5
ਗਿਆਨ ਭਰਪੂਰ ਸ਼ਬਦ
2026-02-13
1147 ਦੇਖੇ ਗਏ
6
ਗਿਆਨ ਭਰਪੂਰ ਸ਼ਬਦ
2026-02-14
1016 ਦੇਖੇ ਗਏ
7
ਗਿਆਨ ਭਰਪੂਰ ਸ਼ਬਦ
2026-02-16
647 ਦੇਖੇ ਗਏ
8
ਗਿਆਨ ਭਰਪੂਰ ਸ਼ਬਦ
2026-02-17
483 ਦੇਖੇ ਗਏ
9
ਗਿਆਨ ਭਰਪੂਰ ਸ਼ਬਦ
2026-02-18
431 ਦੇਖੇ ਗਏ
10
ਗਿਆਨ ਭਰਪੂਰ ਸ਼ਬਦ
2026-02-19
315 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-02-19
398 ਦੇਖੇ ਗਏ
3:53
ਸ਼ਾਰਟਸ
2026-02-19
272 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-02-19
315 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-02-19
505 ਦੇਖੇ ਗਏ
ਧਿਆਨਯੋਗ ਖਬਰਾਂ
2026-02-18
677 ਦੇਖੇ ਗਏ
35:03
ਧਿਆਨਯੋਗ ਖਬਰਾਂ
2026-02-18
349 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-02-18
431 ਦੇਖੇ ਗਏ
ਸਿਹਤਮੰਦ ਜੀਵਨ ਸ਼ੈਲੀ
2026-02-18
307 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-02-18
896 ਦੇਖੇ ਗਏ
ਧਿਆਨਯੋਗ ਖਬਰਾਂ
2026-02-17
741 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ