ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਅਫਰੀਕਾ ਤੋਂ ਪਿਆਰ ਨਾਲ, ਦਸ ਹਿਸਿਆਂ ਦਾ ਨੌਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਐਪੀਸੋਡ ਵਿੱਚ, ਗੱਲਬਾਤ ਡੂੰਘੀ ਹੁੰਦੀ ਜਾਂਦੀ ਹੈ ਜਿਵੇਂ ਵਿਸ਼ਵਵਿਆਪੀ ਅਧਿਆਤਮਿਕ ਪਰਿਵਾਰ, ਸੇਵਾ ਅਤੇ ਸਹਿਯੋਗ ਦੇ ਸੰਦੇਸ਼ ਸਾਂਝੇ ਕੀਤੇ ਜਾਂਦੇ ਹਨ, ਅਤੇ ਪਰਮ ਸਤਿਗੁਰੂ ਚਿੰਗ ਹਾਈ ਜੀ ਗਿਆਨ, ਉਦਾਰਤਾ ਅਤੇ ਦਿਲੋਂ ਹਾਸੇ-ਮਜ਼ਾਕ ਨਾਲ ਜਵਾਬ ਦਿੰਦੇ ਹਨ।

(ਇੱਕ ਸੁਨੇਹਾ ਵੀ ਹੈ ਜੋ ਬਾਬਾ ਵਲੋਂ ਸਾਨੂੰ ਦੇਣ ਲਈ ਕਿਹਾ ਗਿਆ ਸੀ।) ਹਾਂਜੀ? ((ਉਨਾਂ ਨੇ) ਸਾਨੂੰ ਦੱਸਿਆ ਹੈ ਕਿ...) ਤੁਸੀਂ ਕਿਰਪਾ ਕਰਕੇ ਇਸਨੂੰ ਇੱਥੇ ਕਹੋ ਤਾਂ ਜੋ ਸਾਰੇ ਲੋਕ ਤੁਹਾਨੂੰ ਸੁਣ ਸਕਣ। ਠੀਕ ਹੈ। ਕਿਉਂਕਿ ਉਹ ਬਹੁਤ ਦੂਰ ਬੈਠਦੇ ਹਨ। (ਠੀਕ ਹੈ।) (ਬਾਬਾ ਨੇ ਸਾਨੂੰ ਇੱਕ ਹੋਰ ਸੁਨੇਹਾ ਵੀ ਦਿੱਤਾ ਹੈ ਜੋ ਸਾਨੂੰ ਦੇਣਾ ਚਾਹੀਦਾ ਹੈ। ਉਸਨੇ ਸਾਨੂੰ ਦੱਸਿਆ ਹੈ ਕਿ ਅਧਿਆਤਮਿਕ ਮਾਰਗ 'ਤੇ, ਸੰਸਾਰ ਭਰ ਦੇ ਸਾਰੇ ਅਨੁਯਾਈ, ਸੱਚੇ ਅਨੁਯਾਈ, ਉਹ ਇੱਕ ਪਰਿਵਾਰ ਬਣਾਉਂਦੇ ਹਨ।) ਹਾਂਜੀ, ਹਾਂਜੀ, ਇਹ ਸੱਚ ਹੈ। (ਇਸ ਲਈ ਉਸਨੇ ਸਾਨੂੰ ਦੱਸਿਆ ਹੈ ਕਿ ਅਸੀਂ ਬਹੁਤ ਕੁਝ ਸਾਂਝਾ ਕਰ ਸਕਦੇ ਹਾਂ, ਖਾਸ ਕਰਕੇ (ਸੁਪਰੀਮ ਮਾਸਟਰ) ਚਿੰਗ ਹਾਈ ਸੈਂਟਰਾਂ ਅਤੇ ਸੇਰੂਲੰਡਾ ਫਾਊਂਡੇਸ਼ਨ ਵਿਚਕਾਰ। ਇਸ ਲਈ, ਸਾਡੇ ਫਾਊਂਡੇਸ਼ਨ ਵਿੱਚ, ਬੰਬੀ ਬਾਬਾ ਨੇ ਆਧਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਦਰਅਸਲ, ਉਸਨੇ ਕਿਹਾ ਹੈ ਕਿ ਉਸਨੇ ਜ਼ਮੀਨ ਖਰੀਦੀ ਹੈ, ਅਤੇ ਉਹ ਇਸਨੂੰ ਆਉਣ-ਵਾਲੇ ਦੀਖਿਅਕਾਂ ਲਈ ਵਧਾਉਣ ਜਾ ਰਿਹਾ ਹੈ, ਤਾਂ ਜੋ ਜ਼ਮੀਨ ਨੂੰ ਸਾਫ਼ ਕਰਨ ਦਾ ਸਾਧਨ ਬਣਾਇਆ ਜਾ ਸਕੇ। ਅਤੇ ਇਸਦੇ ਲਈ, ਬੇਸ਼ੱਕ, ਇਸ ਨੂੰ ਬਹੁਤ ਸਾਰੇ ਬੁਨਿਆਦੀ ਢਾਂਚੇ, ਸਮਾਜਿਕ-ਬੁਨਿਆਦੀ ਢਾਂਚੇ, ਸਮਾਜਿਕ-ਗਤੀਵਿਧੀਆਂ, ਆਰਥਿਕ ਗਤੀਵਿਧੀਆਂ ਦੀ ਲੋੜ ਹੈ। ਇਸ ਲਈ, ਅਸੀਂ ਇਸ ਕੇਲੇ ਦੇ ਪ੍ਰੋਜੈਕਟ ਵਰਗੇ ਕੁਝ ਪ੍ਰੋਜੈਕਟ ਪਹਿਲਾਂ ਹੀ ਸ਼ੁਰੂ ਕਰ ਦਿੱਤੇ ਹਨ। ਸਾਡੇ ਫਾਊਂਡੇਸ਼ਨ ਵਿੱਚ ਵੀ ਮਿੱਟੀ ਦਾ ਇਕ ਬਹੁਤ ਵੱਡਾ ਭੰਡਾਰ ਹੈ, ਜੋ ਬਹੁਤ ਸੁੰਦਰ ਬਣਾ ਸਕਦਾ ਹੈ...) ਭਾਂਡੇ ਅਤੇ ਉਹ ਸਭ ਕੁਝ। (ਹਾਂਜੀ ।) ਮਿੱਟੀ ਦੇ ਭਾਂਡੇ। (ਹਾਂਜੀ । ਮਿੱਟੀ ਦੇ ਭਾਂਡੇ, ਮਿੱਟੀ ਦੇ ਭਾਂਡੇ, ਟਾਈਲ, ਇੱਟਾਂ। ਅਤੇ ਸਾਡੇ ਫਾਊਂਡੇਸ਼ਨ ਵਿੱਚ ਇੱਕ ਵੱਡੀ ਜੜੀ-ਬੂਟੀਆਂ ਦੀ ਦਵਾਈ ਵੀ ਹੈ। ਦਰਅਸਲ, ਤੁਹਾਡੇ ਕੋਲ...) ਜੜ੍ਹੀਆਂ ਬੂਟੀਆਂ। (ਹਾਂਜੀ, ਜੜ੍ਹੀਆਂ ਬੂਟੀਆਂ, ਜੋ ਦਵਾਈ ਬਣਾ ਸਕਦੀਆਂ ਹਨ।) ਹਾਂਜੀ । (ਮੈਨੂੰ ਲੱਗਦਾ ਹੈ ਕਿ ਅਸੀਂ ਲਗਭਗ ਚਾਰ ਕਿਸਮਾਂ ਜਾਂ ਪੰਜ ਕਿਸਮਾਂ ਦੀਆਂ ਦਵਾਈਆਂ ਪੈਦਾ ਕਰ ਰਹੇ ਹਾਂ। ਇਸ ਲਈ, ਸਾਡੇ ਕੋਲ, ਬੇਸ਼ੱਕ, ਖੇਤੀਬਾੜੀ ਹੈ, ਸਾਡੇ ਕੋਲ ਦਵਾਈ ਵੀ ਹੈ, ਮਿੱਟੀ ਦਾ ਉਦਯੋਗ ਵੀ ਹੈ।

ਅਤੇ ਉਸਨੇ ਸਾਨੂੰ ਦੱਸਿਆ ਹੈ ਕਿ, ਕਿਉਂਕਿ ਤੁਸੀਂ ਉਨ੍ਹਾਂ ਦੇਸ਼ਾਂ ਵਿੱਚ ਹੋ ਜਿਨ੍ਹਾਂ ਨੂੰ ਤੁਸੀਂ ਸੱਭਿਅਕ, ਜਾਂ ਵਿਕਸਤ ਦੇਸ਼ ਕਹਿੰਦੇ ਹੋ, ਇਸ ਲਈ ਤੁਹਾਡੇ ਕੋਲ ਹੁਨਰਮੰਦ ਲੋਕ ਹਨ।) ਇਹੀ ਉਹ ਸੋਚਦਾ ਹੈ। (ਹਾਂਜੀ।) ਉਹ ਖਾਣ ਵਿੱਚ ਮਾਹਰ ਹਨ। ਅਤੇ ਬੱਚਿਆਂ ਵਾਂਗ ਮੇਰਾ ਪਿੱਛਾ ਕਰ ਰਹੇ। ਤੁਸੀਂ ਇਹ ਆਪ ਹੀ ਦੇਖ ਲਓ। ਜੇ ਤੁਸੀਂ ਚਲੇ ਗਏ, ਤਾਂ ਇਹ ਕੇਲੇ ਇੱਕ ਸਕਿੰਟ ਵੀ ਨਹੀਂ ਰਹਿਣਗੇ। ਸਾਨੂੰ ਇਸਨੂੰ ਭਾਫ਼ ਵਿੱਚ ਉਬਾਲਣ ਦੀ ਲੋੜ ਨਹੀਂ ਹੈ। ਭਾਫ਼ ਲੈਣ ਲਈ ਕਾਫ਼ੀ ਸਮਾਂ ਨਹੀਂ ਹੈ। ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਤੁਹਾਨੂੰ ਦਿਖਾਵਾਂ? ਤੁਰੰਤ ਚਲਾ ਗਿਆ। ਤਾਂ ਹੁਣ ਕੀ? ਤੁਸੀਂ ਇਨ੍ਹਾਂ ਸਾਰੇ ਬੇਕਾਰ ਖਾਣ-ਵਾਲਿਆਂ ਵਿੱਚ ਸਾਰੀ ਉਮੀਦ ਲਗਾ ਦਿੱਤੀ ਹੈ। ਠੀਕ ਹੈ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਤਾਈਵਾਨੀਜ਼ (ਫਾਰਮੋਸਨ) ਲੋਕਾਂ ਬਾਰੇ ਬਹੁਤ ਸਾਰੇ ਭਰਮ ਹਨ।

ਅਤੇ ਫਿਰ, ਤਾਂ ਕੀ? ਅਸੀਂ ਇਸ ਬਾਰੇ ਗੱਲ ਕਰਾਂਗੇ ਜਦੋਂ ਅਸੀਂ ਉੱਥੇ ਜਾਵਾਂਗੇ, ਠੀਕ ਹੈ? (ਠੀਕ ਹੈ।) ਦੇਖਦੇ ਹਾਂ ਅਸੀਂ ਕੀ ਕਰ ਸਕਦੇ ਹਾਂ। ਠੀਕ ਹੈ? (ਉਹ ਸੁਝਾਅ ਦੇ ਰਿਹਾ ਸੀ ਕਿ ਕੀ ਤੁਸੀਂ ਇੱਕ ਅਦਲਾ-ਬਦਲੀ, ਵਟਾਂਦਰਾ ਕਰ ਸਕਦੇ ਹੋ।) ਅਦਲਾ-ਬਦਲੀ, ਵਟਾਂਦਰੇ ਦੀ ਕੋਈ ਲੋੜ ਨਹੀਂ। (ਜਾਂ ਇੱਕ...) ਅਸੀਂ ਤੁਹਾਡੀ ਹਰ ਸੰਭਵ ਮਦਦ ਕਰਦੇ ਹਾਂ। ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਤਾਂ, ਕੁਝ ਵੀ ਵਟਾਂਦਰੇ ਦੀ ਲੋੜ ਨਹੀਂ (ਠੀਕ ਹੈ।) (ਸਾਡੇ ਫਾਊਂਡੇਸ਼ਨ ਵਿੱਚ, ਸਾਨੂੰ ਮੈਡੀਕਲ ਡਾਕਟਰਾਂ ਦੀ ਲੋੜ ਹੈ, ਸਾਨੂੰ ਮਿੱਟੀ ਉਦਯੋਗ, ਉਸਾਰੀ, ਖੇਤੀਬਾੜੀ ਵਿੱਚ ਹੁਨਰਮੰਦ ਲੋਕਾਂ ਦੀ ਲੋੜ ਹੈ।) ਤਾਂ, (ਓਹ। ਵਾਹ।) ਮੈਨੂੰ ਦੱਸਿਆ ਗਿਆ ਸੀ ਕਿ ਜੇ ਅਜਿਹੇ ਪ੍ਰੋਜੈਕਟਾਂ 'ਤੇ ਚਰਚਾ ਕਰਨਾ ਵੀ ਸੰਭਵ ਹੈ।) ਜ਼ਰੂਰ, ਜ਼ਰੂਰ, ਜ਼ਰੂਰ। (ਹਾਂਜੀ।) ਅਸੀਂ ਜੋ ਵੀ ਕਰ ਸਕਦੇ ਹਾਂ। (ਅਸੀਂ ਆਪਣੇ ਅਧਿਆਤਮਿਕ ਪਰਿਵਾਰ ਨੂੰ ਮਜ਼ਬੂਤ ਕਰਦੇ ਹਾਂ।) ਅਸੀਂ ਜੋ ਵੀ ਕਰ ਸਕਦੇ ਹਾਂ, ਅਸੀਂ ਤੁਹਾਡੀ ਮਦਦ ਕਰਾਂਗੇ, ਠੀਕ ਹੈ? (ਠੀਕ ਹੈ।) ਅਸੀਂ ਦੇਖਾਂਗੇ ਕਿ ਤੁਹਾਨੂੰ ਉੱਥੇ ਕੀ ਚਾਹੀਦਾ ਹੈ, ਅਤੇ ਕਿੰਨੇ ਲੋਕ ਜਾਣਾ ਚਾਹੁੰਦੇ ਹਨ। ਜੇ ਉਹ ਉੱਥੇ ਜਾਣਾ ਚਾਹੁੰਦੇ ਹਨ, ਤਾਂ ਠੀਕ ਹੈ। ਕਿਉਂਕਿ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਇਸ ਲਈ ਵਟਾਂਦਰੇ ਦੀ ਕੋਈ ਲੋੜ ਨਹੀਂ ਹੈ - ਸੋ ਇਹ ਕਾਰੋਬਾਰ ਨਹੀਂ ਹੈ।

ਇਹ ਕੋਈ ਕਾਰੋਬਾਰ ਨਹੀਂ ਹੈ ਕਿ ਸਾਨੂੰ ਵਟਾਂਦਰਾ ਕਰਨਾ ਪਵੇ ਜਾਂ ਕੁਝ ਵੀ। ਬਿਲਕੁਲ ਨਹੀਂ। ਜੇਕਰ ਕਿਸੇ ਨੂੰ ਕਿਤੇ ਮਦਦ ਦੀ ਲੋੜ ਹੈ, ਤਾਂ ਬੇਸ਼ੱਕ ਅਸੀਂ ਆਪਣੀ ਪੂਰੀ ਵਾਹ ਲਾ ਕੇ ਮਦਦ ਕਰਦੇ ਹਾਂ। ਫ਼ਰਜ਼ ਬਾਰੇ ਗੱਲ ਕਰਨ ਦੀ ਕੋਈ ਲੋੜ ਨਹੀਂ, ਕੁਝ ਵੀ ਨਹੀਂ। (ਪਰ ਉਹ ਕਹਿ ਰਿਹਾ ਸੀ...) ਮੈਨੂੰ ਪਹਿਲਾਂ ਹੀ ਲੱਗਦਾ ਹੈ ਕਿ ਮੈਨੂੰ ਤੁਹਾਡੀ ਮਦਦ ਕਰਨੀ ਚਾਹੀਦੀ ਹੈ। ਚਿੰਤਾ ਨਾ ਕਰੋ। (ਤੁਹਾਡਾ ਬਹੁਤ ਧੰਨਵਾਦ।) (ਪਰ ਉਹ ਵਟਾਂਦਰੇ ਬਾਰੇ ਕਹਿ ਰਿਹਾ ਸੀ।) ਮੰਨ ਲਓ ਜਦੋਂ ਤੁਸੀਂ, ਉਦਾਹਰਣ ਵਜੋਂ, ਤੁਸੀਂ ਬਹੁਤ ਸਾਰੀ ਖੇਤੀ ਪੈਦਾ ਕਰਦੇ ਹੋ - ਕਿਉਂਕਿ ਤੁਹਾਡੇ ਕੋਲ ਬਹੁਤ ਉਪਜਾਊ ਜ਼ਮੀਨ ਹੈ - ਤਾਂ, ਉਹ ਕਹਿ ਰਿਹਾ ਸੀ ਕਿ ਵਟਾਂਦਰਾ, ਜਿਵੇਂ ਕਿ ਅਸੀਂ ਨਿਰਯਾਤ ਕਰ ਸਕਦੇ ਹਾਂ (ਓਹ, ਮੈਂ ਸਮਝਦੀ ਹਾਂ।) ਹਾਂਜੀ, ਸਾਡੇ ਕੁਝ...) ਤੁਸੀਂ ਗਲਤ ਵਿਅਕਤੀ ਤੋਂ ਪੁੱਛ ਰਹੇ ਹੋ।

ਅਸੀਂ ਸਿਰਫ਼ ਇਹੀ ਜਾਣਦੇ ਹਾਂ ਕਿ ਇਨ੍ਹਾਂ (ਚੀਜ਼ਾਂ) ਨੂੰ ਕਿਵੇਂ ਖਾਣਾ ਹੈ। ਤੁਸੀਂ ਜੋ ਵੀ ਲਿਆਉਂਦੇ ਹੋ, ਉਹ ਚਮੜੀ ਸਮੇਤ, ਜ਼ਿੰਦਾ ਖਾਂਦੇ ਹਨ। ਭਾਫ਼ ਲੈਣ ਦੀ ਕੋਈ ਲੋੜ ਨਹੀਂ। (ਹਾਂਜੀ।) ਹਾਂਜੀ। ਤੁਸੀਂ ਦੇਖੋ, ਅਸੀਂ ਇਨ੍ਹਾਂ ਚੀਜ਼ਾਂ ਵਿੱਚ ਬਹੁਤੇ ਚੰਗੇ ਨਹੀਂ ਹਾਂ। ਪਰ ਅਸੀਂ ਤੁਹਾਡੀਆਂ ਪ੍ਰਤਿਭਾਵਾਂ ਨੂੰ ਵਿਕਸਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਜੋ ਵੀ ਕਰ ਸਕਦੇ ਹਾਂ, ਅਸੀਂ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। (ਤੁਹਾਡਾ ਬਹੁਤ ਧੰਨਵਾਦ।) ਕਿਉਂਕਿ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਇਸ ਲਈ, ਜਿਸ ਚੀਜ਼ (ਨਾਲ) ਅਸੀਂ ਮਦਦ ਕਰ ਸਕਦੇ ਹਾਂ, ਅਸੀਂ ਤੁਹਾਡੀ ਵੀ ਮਦਦ ਕਰਾਂਗੇ। ਸੋ ਕੋਈ ਸਮੱਸਿਆ ਨਹੀਂ। (ਤੁਹਾਡਾ ਬਹੁਤ ਧੰਨਵਾਦ।)

ਸਾਡੇ ਸੈਂਟਰ - ਅਸੀਂ ਤੁਹਾਡੇ ਸੈਂਟਰ ਵਾਂਗ ਇੰਨੇ ਉਤਸ਼ਾਹੀ ਅਤੇ ਸਰਗਰਮ ਨਹੀਂ ਹਾਂ। ਤੁਹਾਡੇ ਕੋਲ ਬਹੁਤ ਸਾਰੇ ਸੁਪਨੇ ਅਤੇ ਸੁੰਦਰ ਯੋਜਨਾਵਾਂ ਹਨ ਅਤੇ ਇਹ ਸਭ ਕੁਝ। ਸਾਡੇ ਸੈਂਟਰਾਂ ਵਿੱਚ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੁੰਦੀ। ਸਾਨੂੰ ਖੇਤੀਬਾੜੀ ਜਾਂ ਇਸ ਤਰ੍ਹਾਂ ਦੀ ਕਿਸੇ ਚੀਜ਼ ਦੇ ਵਿਕਾਸ ਦੀ ਕੋਈ ਚਿੰਤਾ ਨਹੀਂ ਹੈ। ਸ਼ਾਇਦ ਕਿਉਂਕਿ ਅਸੀਂ ਇੱਕ ਵੱਖਰੇ ਪਿਛੋਕੜ ਵਿੱਚ ਰਹਿੰਦੇ ਹਾਂ, (ਹਾਂਜੀ।) ਅਤੇ ਜਿੱਥੇ ਸਾਡੇ ਕੋਲ ਬਹੁਤ ਕੁਝ ਹੈ, ਅਤੇ ਜ਼ਿੰਦਗੀ ਵਧੇਰੇ ਆਸਾਨ ਹੈ। (ਹਾਂਜੀ।) ਸੋ ਅਸੀਂ ਚੀਜ਼ਾਂ ਨੂੰ ਹਲਕੇ ਵਿੱਚ ਲੈਂਦੇ ਹਾਂ। ਅਸੀਂ ਨਹੀਂ ਉਗਾਉਂਦੇ। ਅਸੀਂ ਰੁੱਖ ਲਗਾਉਂਦੇ ਹਾਂ ਅਤੇ ਉਹ ਸਭ ਕੁਝ, ਸਿਰਫ਼ ਇਸ ਉਦੇਸ਼ ਲਈ ਕਿ ਜਦੋਂ ਲੋਕ ਆਉਂਦੇ ਹਨ, (ਹਾਂਜੀ।) ਉਹਨਾਂ ਕੋਲ ਛਾਂ ਹੋਵੇਗੀ। ਅਤੇ ਅਸੀਂ ਕੁਝ ਖੇਤੀਬਾੜੀ ਵੀ ਕਰਦੇ ਹਾਂ - ਮੈਨੂੰ ਲੱਗਦਾ ਹੈ ਵਧ ਜਾਂ ਘਟ ਖਾਣ ਨਾਲੋਂ ਦਿਖਾਵੇ ਲਈ ਜ਼ਿਆਦਾ, ਕਿਉਂਕਿ ਉਹ ਪੈਦਾ ਕਰਨ ਨਾਲੋਂ ਜ਼ਿਆਦਾ ਖਾਂਦੇ ਹਨ। ਇੱਕ ਕੇਲਾ ਜਾਂ ਇੱਕ ਆਲੂ ਪੈਦਾ ਕਰਨ ਤੋਂ ਪਹਿਲਾਂ ਉਹ ਜੋ ਭੋਜਨ ਲੈਣ ਦੀ ਮੰਗ ਕਰਦੇ ਹਨ । (ਹਾਂਜੀ।) ਓਹ, ਇਹ ਬਹੁਤ ਹੀ ਜ਼ਿਆਦਾ ਹੈ। ਇਹ ਬਹੁਤ ਹੀ ਮਿਹਨਤ ਦਾ ਕੰਮ ਹੈ ਭੋਜਨ ਖਰੀਦਣ ਲਈ ਸੁਪਰਮਾਰਕੀਟ ਜਾਣਾ ਤਾਂ ਜੋ ਉਹ ਮੂੰਗਫਲੀ ਉਗਾ ਸਕਣ ।

ਤੁਸੀਂ ਸਾਡੇ ਪੈਰੋਕਾਰਾਂ ਨੂੰ ਨਹੀਂ ਜਾਣਦੇ। ਉਨ੍ਹਾਂ ਦੀ ਪ੍ਰਤਿਭਾ ਬਿਲਕੁਲ ਖਾਣ-ਪੀਣ ਵਿੱਚ ਹੈ। ਪਹਿਲਾਂ, ਉਹ ਇਕ ਬਹਾਨਾ ਬਣਾਉਂਦੇ ਹਨ। ਉਹ ਕਹਿੰਦੇ ਹਨ, "ਓਹ, ਸਤਿਗੁਰੂ ਜੀ ਨੇ ਪਹਿਲਾਂ ਹੀ ਭੋਜਨ ਨੂੰ ਅਸੀਸ ਦੇ ਦਿੱਤੀ ਹੈ। ਸਾਨੂੰ ਉਨ੍ਹਾਂ ਨੂੰ ਖਾਣਾ ਪਵੇਗਾ ਨਹੀਂ ਤਾਂ... ਇਹ ਮੁਬਾਰਕ, ਪ੍ਰਸ਼ਾਦ ਭੋਜਨ ਹੈ।" ਅਤੇ ਫਿਰ ਜਦੋਂ ਸਤਿਗੁਰੂ ਆਲੇ-ਦੁਆਲੇ ਨਹੀਂ ਹੁੰਦੇ, ਉਹ ਖੁਦ ਭੋਜਨ ਨੂੰ ਅਸੀਸ ਦਿੰਦੇ ਹਨ। ਇਸ ਲਈ, ਕਈ ਸੈਂਟਰਾਂ ਵਿੱਚ, ਇਹ ਹੋਰ ਵੀ ਪਿਆਰਾ ਹੈ। ਮੈਂ ਤੁਹਾਨੂੰ ਦੱਸਾਂਗੀ ਕਿ ਉਹ ਕੀ ਕਰਦੇ ਹਨ - ਬਹੁਤ ਹੀ ਸੰਗਠਿਤ, ਬਿਲਕੁਲ। (ਹਾਂਜੀ।) ਉਦਾਹਰਣ ਵਜੋਂ, ਅਮਰੀਕਾ ਵਿੱਚ, (ਹਾਂਜੀ।) ਪੈਰੋਕਾਰ, ਹਰ ਹਫ਼ਤੇ, ਉਹ ਸਮੂਹ ਮੈਡੀਟੇਸ਼ਨ ਲਈ ਆਉਂਦੇ ਹਨ। ਉਹ ਕਿਤੇ ਕਿਰਾਏ ਦੇ ਇਕ ਘਰ ਵਿੱਚ ਜਾਂ ਕਿਤੇ ਹੋਰ ਆਪਣੇ ਆਪ ਨੂੰ ਇਕੱਠਾ ਕਰਦੇ ਹਨ। ਉਹ ਆਪਣੇ ਆਪ ਨੂੰ ਸਮੂਹ ਬਣਾਉਂਦੇ ਹਨ (ਅਤੇ) ਮੈਡੀਟੇਸ਼ਨ ਕਰਦੇ ਹਨ। ਪਰ ਉਨ੍ਹਾਂ ਨੇ ਇਹ ਤਾਈਵਾਨ (ਫਾਰਮੋਸਾ) ਤੋਂ ਸਿੱਖਿਆ। ਤੁਹਾਨੂੰ ਪਤਾ ਹੈ ਕੀ? ਉਨ੍ਹਾਂ ਦੇ ਅੰਦਰ ਆਉਣ ਤੋਂ ਪਹਿਲਾਂ, (ਹਾਂਜੀ।) ਮੇਰੀ ਫੋਟੋ ਦੇ ਸਾਹਮਣੇ (ਵੀਗਨ) ਕੈਂਡੀਆਂ, ਫਲਾਂ ਅਤੇ (ਵੀਗਨ) ਕੇਕ ਦੀ ਇੱਕ ਵੱਡੀ ਟੋਕਰੀ ਰੱਖੀ ਜਾਂਦੀ ਹੈ। ਅਤੇ ਫਿਰ ਉਹ ਕਹਿੰਦੇ ਹਨ, "ਸਤਿਗੁਰੂ ਜੀ, ਇਸ ਨੂੰ ਅਸੀਸ ਦਿਓ।" ਅਤੇ ਫਿਰ ਮੈਡੀਟੇਸ਼ਨ ਤੋਂ ਬਾਅਦ, ਉਹ ਕਹਿੰਦੇ ਹਨ, "ਠੀਕ ਹੈ, ਇੱਥੇ ਆਓ, ਸਤਿਗੁਰੂ ਜੀ ਨੇ, ਪਹਿਲਾਂ ਹੀ ਭੋਜਨ ਨੂੰ ਅਸੀਸ ਦਿੱਤੀ ਹੋਈ ਹੈ।" ਸਾਰੇ - ਦੋ ਪੈਕੇਟ ਜਾਂ ਤਿੰਨ ਪੈਕੇਟ। ਇਸ ਲਈ, ਇਸੇ ਕਰਕੇ ਮੇਰੇ ਕੋਲ ਕਦੇ ਵੀ ਅਫਰੀਕਾ ਜਾਣ ਦਾ ਸਮਾਂ ਨਹੀਂ ਹੁੰਦਾ। ਮੈਂ ਬਹੁਤ ਰੁੱਝੀ ਹੋਈ ਹਾਂ, ਸੰਸਾਰ ਭਰ ਦੇ ਭੋਜਨ ਨੂੰ ਅਸੀਸ ਦਿੰਦੀ ਹੋਈ।

ਤੁਸੀਂ ਮੇਰੇ ਪੈਰੋਕਾਰਾਂ ਨੂੰ ਨਹੀਂ ਜਾਣਦੇ। ਕਿਰਪਾ ਕਰਕੇ ਘੱਟ ਭਰਮ ਰੱਖੋ; ਫਿਰ ਤੁਹਾਡੀ ਜ਼ਿੰਦਗੀ ਵਧੇਰੇ ਸ਼ਾਂਤਮਈ ਹੋ ਜਾਵੇਗੀ ਅਤੇ ਨਿਰਾਸ਼ਾ ਘੱਟ (ਹੋਵੇਗੀ)। ਮੈਂ ਇਸ ਨਾਲ ਜੀਣਾ ਸਿੱਖ ਲਿਆ ਹੈ। ਜੇ ਤੁਹਾਨੂੰ ਮੇਰੀ ਗੱਲ 'ਤੇ ਵਿਸ਼ਵਾਸ ਨਹੀਂ ਹੈ, ਤਾਂ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਫੜੋ ਅਤੇ ਪੁੱਛੋ ਕਿ ਉਨ੍ਹਾਂ ਦੀ ਵਿਸ਼ੇਸ਼ਤਾ ਕੀ ਹੈ? ਉਹ ਤੁਹਾਨੂੰ ਦੱਸਣਗੇ। ਉਨ੍ਹਾਂ ਨੂੰ ਇੱਥੇ ਦੌਰੇ ਵਿੱਚ ਮੇਰੀ ਮਦਦ ਕਰਨ ਲਈ ਆਉਣਾ ਚਾਹੀਦਾ ਹੈ, ਪਰ ਉਹ ਫਲਾਂ ਅਤੇ (ਵੀਗਨ) ਕੈਂਡੀਆਂ ਦੀਆਂ ਸਾਰੀਆਂ ਟੋਕਰੀਆਂ ਨਾਲ ਬਹੁਤ ਦਿਲੋਂ ਮਦਦ ਕਰਦੇ ਹਨ, ਅਤੇ ਜਿੱਥੇ ਵੀ ਭੋਜਨ ਹੁੰਦਾ ਹੈ ਉਧਰ ਨੂੰ ਭੱਜਦੇ ਹਨ। ਤੁਹਾਨੂੰ ਨਹੀਂ ਪਤਾ। ਕਿਰਪਾ ਕਰਕੇ ਘੱਟ ਭਰਮ ਰੱਖੋ। ਕਿਉਂਕਿ ਮੇਰੇ ਸਾਰੇ ਪੈਰੋਕਾਰ, ਉਹ ਪਹਿਲਾਂ ਹੀ ਬੁੱਧ ਬਣ ਚੁੱਕੇ ਹਨ। ਸੋ ਉਹ ਨਹੀਂ ਜਾਣਦੇ ਕਿ ਕੰਮ ਕੀ ਹੁੰਦਾ ਹੈ। ਉਹ ਪਹਿਲਾਂ ਹੀ ਕੰਮ ਤਿਆਗ ਚੁੱਕੇ ਹਨ, ਅਤੇ ਉਹ ਇਹ ਸਭ ਮੇਰੇ ਲਈ ਛੱਡ ਦਿੰਦੇ ਹਨ। ਮੈਂ ਇਕੱਲੀ ਹੀ ਕੰਮ ਕਰਦੀ ਹਾਂ, ਕਿਉਂਕਿ ਉਹ ਸਾਰੇ ਬੁੱਧ ਬਣ ਗਏ ਸਨ। ਤੁਸੀਂ ਸਾਡੇ ਪੈਰੋਕਾਰਾਂ ਨੂੰ ਨਹੀਂ ਜਾਣਦੇ। ਤੁਹਾਨੂੰ ਤਾਈਵਾਨ (ਫਾਰਮੋਸਾ) ਜਾਣਾ ਚਾਹੀਦਾ ਹੈ ਅਤੇ ਉੱਥੇ ਕੁਝ ਸਮੇਂ ਲਈ ਰਹਿਣਾ ਚਾਹੀਦਾ ਹੈ, ਅਤੇ ਫਿਰ ਤੁਸੀਂ ਘਰ ਜਾ ਕੇ ਖੁਦ ਕੇਲੇ ਉਗਾ ਕੇ ਖੁਸ਼ ਹੋਵੋਗੇ। ਕਿਉਂਕਿ ਇਹ ਵਧੇਰੇ ਤੇਜ਼ ਹੈ, ਆਪਣੇ ਆਪ 'ਤੇ ਨਿਰਭਰ ਕਰਨਾ ਉਨ੍ਹਾਂ ਸਾਰੇ ਲੋਕਾਂ ਨਾਲ ਗੱਲ ਕਰਨ ਨਾਲੋਂ ਤੇਜ਼ ਹੈ ਜੋ ਸਿਰਫ਼ ਕੇਲਿਆਂ ਦੀ ਉਡੀਕ ਕਰਦੇ ਹਨ ਪਰ ਉਨ੍ਹਾਂ ਨੂੰ ਕਿਵੇਂ ਲਗਾਉਣਾ ਹੈ ਇਹ ਨਹੀਂ ਜਾਣਦੇ।

ਓਹ ਮੇਰੇ ਰੱਬਾ, ਤੁਹਾਨੂੰ ਨਹੀਂ ਪਤਾ। ਪਿਛਲੇ ਸਾਲ - ਨਹੀਂ, ਇੱਕ ਸਾਲ ਪਹਿਲਾਂ, ਸ਼ਾਇਦ ਤਿੰਨ, ਚਾਰ ਸਾਲ ਪਹਿਲਾਂ - ਮੈਂ ਵੀ ਖੇਤੀਬਾੜੀ ਬਾਰੇ ਇਸ ਸਾਰੀ ਚਰਚਾ ਬਾਰੇ ਬਹੁਤ ਉਤਸ਼ਾਹਿਤ ਸੀ। ਅਤੇ, "ਆਓ ਜ਼ਮੀਨ ਲਈ ਕੁਝ ਕਰੀਏ, ਅਤੇ "ਆਪਣੀ ਮਿਹਨਤ, ਆਪਣੇ ਮੱਥੇ ਦਾ ਪਸੀਨਾ ਭੇਟ ਕਰੀਏ" ਅਤੇ ਇਨ੍ਹਾਂ ਸਾਰੀਆਂ ਕਿਸਮਾਂ ਦੀਆਂ ਚੀਜ਼ਾਂ, ਅਤੇ "ਆਓ ਕੁਝ ਬੀਜੀਏ।" ਸੋ ਅਸੀਂ ਕੁਝ ਤਰਬੂਜ, ਅਤੇ ਰਤਾਲੂ, ਜਿਵੇਂ ਕਿ ਆਲੂ, ਸ਼ਕਰਕੰਦੀ ਨਾਲ ਸ਼ੁਰੂਆਤ ਕੀਤੀ। ਅਤੇ ਅਸੀਂ ਠੀਕ ਕੀਤਾ। ਅਸੀਂ ਜ਼ਮੀਨ ਵਾਹੀ, ਅਸੀਂ ਚੀਜ਼ਾਂ ਬੀਜੀਆਂ, ਅਤੇ ਅਸੀਂ ਉਨ੍ਹਾਂ ਨੂੰ ਪਾਣੀ ਦਿੱਤਾ। ਅਤੇ ਕਈ ਵਾਰ, ਜੇ ਮੈਂ ਉੱਥੇ ਹੁੰਦੀ ਹਾਂ, ਤਾਂ ਉਹ ਉਨ੍ਹਾਂ ਨੂੰ ਬੇਹਦ ਪਾਣੀ ਪਿਲਾਉਂਦੇ ਹਨ। ਜੇ ਮੈਂ ਉੱਥੇ ਨਾ ਹੋਵਾਂ, ਤਾਂ ਉਹ ਕਦੇ ਇੱਕ ਬੂੰਦ ਵੀ ਨਹੀਂ ਦਿੰਦੇ। ਅਤੇ ਆਪਣੇ ਲੈਕਚਰ ਦੌਰੇ ਦੇ ਅੰਤ 'ਤੇ, ਮੈਂ ਵਾਪਸ ਆਉਂਦੀ ਹਾਂ। ਸਾਡੇ ਕੋਲ ਕੁਝ ਤਰਬੂਜ ਹਨ, ਠੀਕ ਹੈ, ਪਰ ਓਨੇ ਹੀ ਆਕਾਰ ਦੇ। ਤੁਸੀਂ ਉਨ੍ਹਾਂ ਨੂੰ ਪੁੱਛੋ। ਅਤੇ ਤੁਸੀਂ ਸ਼ਕਰਕੰਦੀ ਪੁੱਟਦੇ ਹੋ, ਅਤੇ ਤੁਹਾਨੂੰ ਸਿਰਫ਼ ਤਾਰਾਂ ਅਤੇ ਜੜ੍ਹਾਂ ਦਿਖਾਈ ਦਿੰਦੀਆਂ ਹਨ, ਅਤੇ ਸਿਰਫ਼ ਓਨੇ ਹੀ ਵੱਡੇ। ਉਹ ਇਹੀ ਕਰਦੇ ਹਨ। ਉਹ ਬਹੁਤ ਬੀਜਦੇ ਹਨ, ਪਰ ਕਦੇ ਵੀ ਪ੍ਰਵਾਹ ਨਹੀਂ ਕਰਦੇ। ਤਾਂ ਬਾਅਦ ਵਿੱਚ, ਮੈਂ ਸੋਚਿਆ, ਠੀਕ ਹੈ, ਕਿਉਂਕਿ ਮੈਂ ਉੱਥੇ ਨਹੀਂ ਸੀ, ਇਹ ਜ਼ਰੂਰ ਹੋਰ ਵੀ ਸੰਗਠਿਤ ਹੋਣਾ ਚਾਹੀਦਾ ਹੈ। ਅਤੇ ਉਨ੍ਹਾਂ ਨੂੰ ਉਹ ਬੀਜਣ ਦੀ ਆਜ਼ਾਦੀ ਹੈ ਜੋ ਉਹ ਚਾਹੁੰਦੇ ਹਨ, ਨਾ ਕਿ ਇਹ ਕਿ ਮੈਂ ਉਨ੍ਹਾਂ ਨੂੰ ਹੁਕਮ ਦੇਵਾਂ ਕਿ ਕੀ ਬੀਜਣਾ ਹੈ। ਠੀਕ ਹੈ। ਸੋ ਮੈਂ ਕਿਹਾ, "ਠੀਕ ਹੈ, ਜੋ ਤੁਸੀਂ ਚਾਹੁੰਦੇ ਹੋ ਬੀਜੋ। ਪਰ ਹਰ ਇੱਕ - ਇੱਕ ਜਾਂ ਦੋ ਮੀਟਰ, ਵਰਗ ਮੀਟਰ, ਇਸ ਤਰ੍ਹਾਂ - ਅਤੇ ਉਹ ਲਗਾਓ।" ਹਾਂਜੀ। ਠੀਕ ਹੈ, ਠੀਕ ਹੈ? ਉਨ੍ਹਾਂ ਨੇ ਆਪਣਾ ਕੰਮ ਗੰਭੀਰਤਾ ਨਾਲ ਲਿਆ। ਅਤੇ ਸਾਰਿਆਂ ਨੇ ਇੱਕ ਕਸੀਆ ਲਿਆ, ਅਤੇ ਹਲ ਵਾਹ‌ਿਆ ਅਤੇ ਜੋ ਵੀ। ਅਤੇ ਉਨ੍ਹਾਂ ਨੇ ਮੇਰੇ ਤੋਂ ਮੰਗ ਵੀ ਕੀਤੀ ਕੁਝ ਹਜ਼ਾਰ ਡਾਲਰ ਇਕ ਬਫਲੋ ਮਸ਼ੀਨ ਲਈ ਉਹ ਇਸ ਨੂੰ ਆਖਦੇ ਹਨ। ਉਹ ਇਸਨੂੰ "ਬਫਲੋ ਮਸ਼ੀਨ" ਕਹਿੰਦੇ ਹਨ। ("ਬਫਲੋ ਮਸ਼ੀਨ।") ਇਸਦਾ ਅਰਥ ਹੈ "ਮੱਝਾਂ ਵਾਲੀ, ਬਫਲੋ ਮਸ਼ੀਨ।" ਹਾਂਜੀ, ਠੀਕ ਹੈ, ਮੈਂ ਇਹ ਉਨ੍ਹਾਂ ਨੂੰ ਦਿੰਦੀ ਹਾਂ। ਅਤੇ ਮੈਂ ਇੱਕ ਉਦਾਹਰਣ ਵੀ ਬਣਾਉਂਦੀ ਹਾਂ। ਮੈਂ ਪਹਿਲੀਆਂ ਕੁਝ ਕਤਾਰਾਂ ਵਾਹੁੰਦੀ ਹਾਂ ਸਿਰਫ਼ ਫੋਟੋ ਲਈ, ਉਨ੍ਹਾਂ ਨੂੰ ਦੱਸਣ ਲਈ ਕਿ ਕੀ ਕਰਨਾ ਹੈ। ਅਤੇ ਠੀਕ ਹੈ, ਸਭ ਕੁਝ ਹੋ ਗਿਆ।

ਅਤੇ ਫਿਰ ਤੁਸੀਂ ਜਾਣਦੇ ਹੋ ਕੀ? ਉਹ ਸਾਰੇ ਮੂੰਗਫਲੀ ਬੀਜਦੇ ਹਨ, ਕਿਉਂਕਿ ਇਹ ਸਭ ਤੋਂ ਆਸਾਨ ਹੈ। ਸਾਰ‌ਿਆਂ ਨੇ ਇਕ ਦੂਜੇ ਨਾਲ ਗਲਾਂ ਕੀਤੀਆਂ, ਕਿ ਇਸਨੂੰ ਪਾਣੀ ਦੀ ਲੋੜ ਨਹੀਂ ਹੈ, ਇਸਨੂੰ ਦੇਖਭਾਲ ਕਰਨ ਦੀ ਲੋੜ ਨਹੀਂ ਹੈ, ਕੁਝ ਵੀ ਨਹੀਂ। ਅਤੇ ਉਹ ਆਪਣੀ ਆਜ਼ਾਦੀ ਸਿਰਫ਼ ਮੂੰਗਫਲੀ ਬੀਜਣ ਲਈ ਵਰਤਦੇ ਹਨ। ਜ਼ਮੀਨ ਦੇ ਸਾਰੇ ਟੁਕੜਿਆਂ 'ਤੇ, ਵੱਖਰੀ ਮਿੱਟੀ, ਵੱਖਰੀ ਗੁਣਵੱਤਾ। ਉਹਨਾਂ ਨੂੰ ਕੋਈ ਪਰਵਾਹ ਨਹੀਂ। ਮੂੰਗਫਲੀ ਹਰ ਚੀਜ਼ ਲਈ ਹਨ । ਹਾਏ ਮੇਰੇ ਰੱਬਾ। ਅਤੇ ਫਿਰ ਸਾਡੇ ਕੋਲ ਕੁਝ ਮੂੰਗਫਲੀਆਂ ਹਨ, ਠੀਕ ਹੈ, ਪਰ ਬੱਸ ਇੰਨਾ ਹੀ ਸੀ। ਅਤੇ ਫਿਰ ਬਫਲੋ ਮਸ਼ੀਨ, ਉਸਨੂੰ "ਫਲੂ" ਹੋ ਗਿਆ ਸੀ। ਉਸਨੂੰ "ਫਲੂ" ਸੀ। ਠੰਡੀ ਸਰਦੀ ਤੋਂ ਬਾਅਦ, ਉਨ੍ਹਾਂ ਨੇ ਉਸਨੂੰ ਬਾਹਰ ਪਿਆ ਰਹਿਣ ਦਿੱਤਾ। ਹਵਾ, ਸੂਰਜ, ਠੰਡ, ਅਤੇ ਤੂਫਾਨ ਦੇ ਨਾਲ। (ਓਹ!) ਅਤੇ, ਬੇਸ਼ੱਕ, ਉਸਨੂੰ "ਫਲੂ" ਹੋ ਗਿਆ ਸੀ - ਗੰਭੀਰ ਮਲੇਰੀਆ ਅਤੇ ਜੋ ਵੀ। ਅਤੇ ਫਿਰ ਉਹ ਉੱਥੇ ਹੀ ਲੇਟ‌ਿਆ ਰਿਹਾ। ਉਹ ਹੋਰ ਨਹੀਂ ਹਿੱਲਿਆ। ਤੁਸੀਂ ਉਸਨੂੰ ਧੱਕਾ ਵੀ ਨਹੀਂ ਦੇ ਸਕਦੇ ਕਿਉਂਕਿ ਉਹ ਮਰ ਗਿਆ ਹੈ। ਅਤੇ ਫਿਰ ਉਨ੍ਹਾਂ ਨੇ ਉਸਨੂੰ ਡਾਕਟਰ ਕੋਲ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਦੇ ਵੀ ਸਫਲ ਨਹੀਂ ਹੋਏ। ਉਨ੍ਹਾਂ ਨੇ ਸਿਰਫ਼ ਕੋਸ਼ਿਸ਼ ਕੀਤੀ। ਉਹ ਉਸਨੂੰ ਡਾਕਟਰ ਕੋਲ ਲਿਜਾਣਾ ਚਾਹੁੰਦੇ ਸੀ, ਪਰ ਉਹ ਕਦੇ ਵੀ ਸਫਲ ਨਹੀਂ ਹੋ ਸਕੇ। ਇਸ ਲਈ ਮਸ਼ੀਨ ਦਿਨੋ-ਦਿਨ ਹੋਰ ਅਤੇ ਹੋਰ ਬਿਮਾਰ ਹੁੰਦੀ ਗਈ। ਅਤੇ ਜਦੋਂ ਮੈਂ ਘਰ ਆਈ, ਤਾਂ ਸਿਰਫ਼ ਇੱਕ ਪਿੰਜਰ ਬਚਿਆ (ਸੀ), ਹੋਰ ਕੁਝ ਨਹੀਂ। ਇਹ ਸਾਡਾ ਖੇਤੀਬਾੜੀ ਇਤਿਹਾਸ ਹੈ। ਇਸ ਲਈ ਤੁਸੀਂ ਕਦੇ ਵੀ ਉਨ੍ਹਾਂ 'ਤੇ ਬਹੁਤ ਜ਼ਿਆਦਾ ਭਰੋਸਾ ਨਾ ਕਰੋ। ਤੁਸੀਂ ਬਹੁਤ ਪਵਿੱਤਰ ਹੋ। ਅਫ਼ਰੀਕਨ ਲੋਕ - ਤੁਸੀਂ ਤਾਈਵਾਨੀਜ਼ (ਫਾਰਮੋਸਨ) ਨੂੰ ਨਹੀਂ ਜਾਣਦੇ। ਹਾਏ, ਮੇਰੇ ਰੱਬਾ।

ਪਰ ਉਨ੍ਹਾਂ ਵਿੱਚੋਂ ਕੁਝ, ਕਈ ਵਾਰ ਉਹ ਬਹੁਤ ਵਧੀਆ ਬੀਜਦੇ ਹਨ। ਉਨ੍ਹਾਂ ਵਿੱਚੋਂ ਸਿਰਫ਼ ਇੱਕ ਜਾਂ ਦੋ ਹੀ ਅਸਲੀ ਕਿਸਾਨ ਸਨ ਉਨ੍ਹਾਂ ਦੇ ਆਉਣ ਤੋਂ ਪਹਿਲਾਂ, ਅਤੇ ਉਹ ਬਹੁਤ ਵਧੀਆ ਬੀਜਦੇ ਹਨ। ਉਹ ਫਲੀਆਂ ਅਤੇ ਉਹ ਸਭ ਕੁਝ ਬੀਜਦੇ ਹਨ - ਬਹੁਤ ਲੰਮੀਆਂ ਅਤੇ ਵਡੀਆਂ। ਪਰ ਬਾਕੀ, ਉਹ ਇਹ ਸਿਰਫ਼ ਫੋਟੋਆਂ ਲਈ ਕਰਦੇ ਹਨ, ਬਸ ਕਿਉਂਕਿ ਸਤਿਗੁਰੂ ਜੀ ਕਹਿੰਦੇ ਹਨ ਕਿ ਸਾਨੂੰ ਇਹ ਕਰਨਾ ਪਵੇਗਾ, ਇਸ ਲਈ ਉਹ ਇਹ ਕਰਦੇ ਹਨ। ਸੋ ਉਹ ਸਾਰੇ ਇਕੱਠੇ ਮੂੰਗਫਲੀ ਬੀਜਦੇ ਹਨ। ਅਤੇ ਜਦੋਂ ਮੈਂ ਕਹਿੰਦੀ ਹਾਂ, "ਸਾਰੀਆਂ ਮੂੰਗਫਲੀਆਂ ਕਿਉਂ?" ਅਤੇ ਫਿਰ ਉਹ ਸਾਰੇ ਗੰਨਾ ਬੀਜਦੇ ਹਨ। ਜੋ ਵੀ ਆਸਾਨ ਹੈ, ਉਹ ਬਸ... ਉਹ ਇੱਕ ਦੂਜੇ ਤੋਂ ਬਹੁਤ ਜਲਦੀ ਸਿੱਖਦੇ ਹਨ, ਪਰ (ਉਹ) ਮੇਰੇ ਤੋਂ ਨਹੀਂ ਸਿੱਖਦੇ। ਤਾਂ ਮੂੰਗਫਲੀ - ਸਾਰੀਆਂ ਮੂੰਗਫਲੀਆਂ; ਜਾਂ ਗੰਨਾ - ਸਾਰਾ ਗੰਨਾ। ਅਤੇ ਤੁਸੀਂ ਜਾਣਦੇ ਹੋ ਕੀ? ਉਨ੍ਹਾਂ ਨੇ ਸਾਰੇ ਗੇਟ ਖੋਲ੍ਹ ਦਿੱਤੇ ਅਤੇ ਗੁਆਂਢੀ ਦੀਆਂ ਸਾਰੀਆਂ ਬੱਕਰੀ(-ਲੋਕ) ਆ ਗਈਆਂ ਅਤੇ ਸਾਰਾ ਗੰਨਾ ਖਾ ਗਈਆਂ ਉਨ੍ਹਾਂ ਦੇ ਵਧਣ ਤੋਂ ਪਹਿਲਾਂ। ਉਹ ਲਗਭਗ ਇੰਨੇ ਵੱਡੇ ਹੋਏ, ਬਹੁਤ ਮਿੱਠੇ ਅਤੇ ਕੋਮਲ, ਅਤੇ ਬੱਕਰੀ(-ਲੋਕ) ਉਨ੍ਹਾਂ ਨੂੰ ਬਹੁਤ ਪਸੰਦ ਕਰਦੀਆਂ ਸਨ। ਉਹ ਹਰ ਰੋਜ਼ ਮਿਲਣ ਆਉਂਦੀਆਂ । ਉਨ੍ਹਾਂ ਨੇ ਸਾਡੇ ਗੰਨੇ ਦੇ ਬਾਗ ਨੂੰ ਆਪਣੇ ਘਰ ਵਾਂਗ ਸਮਝ ਲਿਆ। ਅਤੇ ਕੁਝ ਦਿਨਾਂ ਬਾਅਦ, ਹੋਰ ਨਹੀਂ। ਇਹ ਸਾਡੇ ਸੈਂਟਰ ਦਾ ਇਤਿਹਾਸ ਹੈ, ਉਨ੍ਹਾਂ ਭਿਕਸ਼ੂਆਂ ਦਾ ਜਿਨ੍ਹਾਂ ਨੇ ਕਿਸਾਨ ਬਣਨ ਦੀ ਕੋਸ਼ਿਸ਼ ਕੀਤੀ। ਅਤੇ ਉਹ ਇਸ ਬਾਰੇ ਬਹੁਤ ਗੱਲਾਂ ਕਰਦੇ ਹਨ, "ਵਾਹ, ਅਸੀਂ ਆਪਣੀਆਂ ਸਬਜ਼ੀਆਂ ਆਪ ਖਾਵਾਂਗੇ। ਸਾਡੇ ਕੋਲ ਆਪਣੀਆਂ ਮੂੰਗਫਲੀਆਂ ਹੋਣਗੀਆਂ - ਵਧੇਰੇ ਪੌਸ਼ਟਿਕ, ਅਤੇ ਕੋਈ ਸਪਰੇਅ ਨਹੀਂ, ਕੋਈ ਜ਼ਹਿਰ ਨਹੀਂ। ਅਤੇ ਜੇਕਰ ਸਾਡੇ ਕੋਲ ਹੋਰ ਫ਼ਸਲ ਹੋਵੇ, ਤਾਂ ਅਸੀਂ ਉਨ੍ਹਾਂ ਨੂੰ ਵੇਚ ਸਕਦੇ ਹਾਂ ਅਤੇ ਪੈਸੇ ਕਮਾ ਸਕਦੇ ਹਾਂ ਅਤੇ ਇਹ ਅਤੇ ਉਹ ਖਰੀਦ ਸਕਦੇ ਹਾਂ ਅਤੇ ਇਹ ਸਭ।" ਓਹ ਮੇਰੇ ਰੱਬਾ! ਇਹ ਹੈ ਜਿਵੇਂ ਉਨਾਂ ਨੇ ਮੈਨੂੰ ਕਾਰੋਬਾਰ ਵਿੱਚ ਧੋਖਾ ਦਿੱਤਾ।

(ਸਾਰੇ ਅਧਿਆਤਮਿਕ ਸੈਂਟਰਾਂ ਲਈ ਇਹੀ ਕਹਾਣੀ ਹੈ।) ਹਾਂਜੀ? ਤੁਹਾਡੀ ਜਗ੍ਹਾ ਵਿਚ ਵੀ ਹੈ? ਉਹ, ਹਾਂਜੀ। (ਵਧ ਜਾਂ ਘੱਟ ਉਵੇਂ ਹੀ।) ਜਦੋਂ ਉਹ ਅਧਿਆਤਮਿਕ ਸੈਂਟਰ ਵਿੱਚ ਆਉਂਦੇ ਹਨ, ਤਾਂ ਉਹ ਸੋਚਦੇ ਹਨ ਕਿ ਬੱਸ ਇੰਨਾ ਹੀ - ਉਹ ਉੱਥੇ ਹਮੇਸ਼ਾ ਲਈ ਰਹਿੰਦੇ ਹਨ ਅਤੇ ਪ੍ਰਮਾਤਮਾ ਨੂੰ ਉਨ੍ਹਾਂ ਦੀ ਦੇਖਭਾਲ ਕਰਨੀ ਪੈਂਦੀ ਹੈ। ਪਰ ਉਹ ਵੀ ਸਹੀ ਹਨ। ਪ੍ਰਮਾਤਮਾ ਕਿਸੇ ਵੀ ਤਰ੍ਹਾਂ ਉਨ੍ਹਾਂ ਦੀ ਦੇਖਭਾਲ ਕਰਦਾ ਹੈ - ਕਿਸੇ ਤਰ੍ਹਾਂ। (ਕਿਸੇ ਤਰਾਂ, ਹਾਂਜੀ।)

(ਕੀ) ਤੁਸੀਂ ਆਪਣੀ ਜਗ੍ਹਾ ਵਿਚ ਖੂਹ ਪੁੱਟਦੇ ਹੋ? ਖੂਹ? (ਨਹੀਂ।) ਪਾਣੀ ਦੇ ਖੂਹ? (ਇਹ "ਖੂਹ" ਹਨ।) (ਹਾਂਜੀ, ਉੱਥੇ ਹਨ, ਪਰ ਦੇਸ਼ ਦੇ ਉਸ ਹਿੱਸੇ ਵਿੱਚ ਇੰਨਾ ਜ਼ਿਆਦਾ ਨਹੀਂ। ਉਥੇ ਦੇਸ਼ ਦੇ ਹੋਰ ਹਿੱਸੇ ਵੀ ਹਨ...) ਤੁਹਾਡੇ ਵਿੱਚ ਨਹੀਂ... (...ਸਾਡੇ ਇਲਾਕੇ ਵਿੱਚ, ਇਹ ਨਹੀਂ ਹੈ...) ਕੀ ਤੁਹਾਡੇ ਅਧਿਆਤਮਿਕ ਆਸ਼ਰਮ ਵਿੱਚ, ਤੁਹਾਡੇ ਕੋਲ ਉਹ ਹਨ, ਕਾਫ਼ੀ ਹਨ? (ਉਥੇ ਇੱਕ ਖੂਹ ਹੈ, ਪਰ ਨਹੀਂ...) (ਬੋਰਹੋਲਜ਼। ਸਾਡੇ ਕੋਲ ਇੱਕ ਬੋਰਹੋਲ ਹੈ।) (ਅਸੀਂ ਸਿਰਫ਼ ਬੋਰਹੋਲਜ਼ ਵਰਤਦੇ ਹਾਂ।) ਇਹ ਕੀ ਹੈ? (ਪਾਣੀ ਦੇ ਪੰਪ।) (ਇਹ ਇੱਕ ਖਾਸ ਛੇਕ ਹੈ ਜੋ ਉਹ ਵਰਤਦੇ ਹਨ...) ਓਹ, ਹਾਂਜੀ, ਹਾਂਜੀ, ਹਾਂਜੀ। (ਉਹ ਜ਼ਮੀਨ ਵਿੱਚ ਇੱਕ ਮੋਰੀ ਡ੍ਰਿਲ ਕਰਦੇ ਹਨ...) ਓਹ, ਹਾਂਜੀ। ਬਿਲਕੁਲ ਜਿਵੇਂ... (...ਅਤੇ ਇਕ ਪੰਪ ਦੀ ਵਰਤੋਂ ਕਰਦੇ।) ਹਾਂਜੀ। ਇਹ ਕਰਨ ਦਾ ਨਵਾਂ ਤਰੀਕਾ ਹੈ। ਅਤੇ ਉਨ੍ਹਾਂ ਕੋਲ ਕਾਫ਼ੀ ਪਾਣੀ ਹੈ?

ਮਜ਼ਾਕੀਆ, ਹਹ? ਸਿਰਫ਼ ਇੱਕ ਪਾਈਪ ਅਤੇ ਫਿਰ ਉਨ੍ਹਾਂ ਕੋਲ ਕਾਫ਼ੀ ਪਾਣੀ ਕਿਵੇਂ ਹੈ? ਅਤੇ ਤੁਸੀਂ ਇਸਨੂੰ ਪਾਣੀ ਦੇ ਇਕ ਭੰਡਾਰ ਵਿੱਚ ਪੰਪ ਕਰਦੇ ਹੋ ਜਾਂ ਨਹੀਂ? (ਕੁਝ ਥਾਵਾਂ 'ਤੇ, ਇਹ ਕੀਤਾ ਜਾ ਸਕਦਾ ਹੈ।) (ਸਾਡੇ ਸਾਰਿਆਂ ਕੋਲ ਇਹ ਵੱਡੇ ਟੈਂਕ ਹਨ।) ਕੀ ਤੁਹਾਡੇ ਕੋਲ ਪਾਣੀ ਲਈ ਟੈਂਕ ਹਨ? ਠੀਕ ਹੈ। ਓਹ, ਤੁਸੀਂ ਬਹੁਤ ਵਧੀਆ ਢੰਗ ਨਾਲ ਪ੍ਰਬੰਧਿਤ ਹੋ। (ਪਰ ਬੋਰਹੋਲ, ਉਹ ਸਿਰਫ਼ ਕੁਝ ਹੀ ਹਨ, ਇਸਨੂੰ ਕੁਝ ਹੋਰ ਦੀ ਲੋੜ ਹੈ।) ਓਹ, ਹਾਂਜੀ, ਹਾਂਜੀ। (ਕੁਝ ਹੋਰ ਚਾਹੀਦਾ ਹੈ...) ਓਹ, ਇਹ ਕਰਨਾ ਬਹੁਤ ਆਸਾਨ ਹੈ, ਕਿ ਨਹੀਂ? (ਹਾਂਜੀ।) ਪਰ ਤਕਨੀਕੀ ਤੌਰ 'ਤੇ, ਇਹ ਹਮੇਸ਼ਾ ਸੰਭਵ ਨਹੀਂ ਹੁੰਦਾ। (ਹਮੇਸ਼ਾ ਉਪਲਬਧ ਨਹੀਂ ਹੁੰਦਾ। ਯੂਗਾਂਡਾ ਦੇ ਪੂਰੇ ਦੇਸ਼ ਵਿੱਚ, ਉਹ ਸਿਰਫ਼ ਇੱਕ ਹੀ ਵਰਤਦੇ ਹਨ। ਇਹ ਆਮ ਤੌਰ 'ਤੇ ਇੱਕ ਵਾਹਨ ਹੁੰਦਾ ਹੈ ਜੋ ਡ੍ਰਿਲਿੰਗ ਕਰਦਾ ਹੈ।) ਓਹ, ਤਾਂ ਤੁਹਾਨੂੰ ਉਡੀਕ ਕਰਨੀ ਪਵੇਗੀ। (ਇਸ ਲਈ ਤੁਹਾਨੂੰ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਇਹਦੇ ਜਾਣ ਤੱਕ ਉਡੀਕ ਕਰਨੀ ਪਵੇਗੀ...) ਹਾਏ ਮੇਰੇ ਰੱਬਾ! (...ਟੈਂਕ ਬਣਾਉਣ ਲਈ।) ਓਹ, ਹਾਜੀਂ। ਹਾਂਜੀ। ਤਾਂ ਭਾਵੇਂ ਤੁਹਾਡੇ ਕੋਲ ਪੈਸਾ ਅਤੇ ਕਰਮਚਾਰੀ ਹੋਣ... (ਜੇ ਤੁਹਾਡੇ ਕੋਲ ਉਨ੍ਹਾਂ ਨੂੰ ਦੇਣ ਲਈ ਪੈਸੇ ਹਨ, (ਇਹ ਜਲਦੀ ਹੈ?) ਅਤੇ ਉਹ ਜਾਣਦੇ ਹਨ ਕਿ ਤੁਹਾਡੇ ਕੋਲ ਸਮੱਗਰੀ ਹੈ, ਵੱਖ-ਵੱਖ ਚੀਜ਼ਾਂ ਹਨ, ਤਾਂ ਉਹ ਹਮੇਸ਼ਾ ਜਲਦੀ ਆ ਸਕਦੇ ਹਨ।) (ਹਾਂਜੀ, ਪਰ ਇਹ ਚੰਗਾ ਕਾਰੋਬਾਰ ਹੋ ਸਕਦਾ ਹੈ ਕਿ ਇਹ ਲਾਰੀ ਹੋਵੇ ਜੋ ਡ੍ਰਿਲ ਕਰਦੀ ਹੈ, ਅਤੇ ਅਸੀਂ (ਬਿਲਕੁਲ।) ਦੇਸ਼ ਭਰ ਵਿੱਚ ਕਈ ਥਾਵਾਂ 'ਤੇ ਇਸਦਾ ਇਕ ਕਾਰੋਬਾਰ ਕਰ ਸਕਦੇ ਹਾਂ।) ਇਸ ਤਰ੍ਹਾਂ ਦਾ ਇਕ ਖਰੀਦਣ ਲਈ ਕਿੰਨਾ ਸਮਾਂ ਲੱਗਦਾ ਹੈ? (ਮੈਨੂੰ ਲੱਗਦਾ ਹੈ ਕਿ ਇਟਾਲੀਅਨਾਂ ਨੇ ਇਸ ਲਈ ਕੁਝ ਬਹੁਤ ਵਧੀਆ ਖੋਜਿਆ ਹੈ।

ਇਟਲੀ ਵਿੱਚ, ਕੁਝ ਹਨ। ਤੁਹਾਡੇ ਕੋਲ ਇੱਕ ਖਾਸ ਲਾਰੀ, ਟਰਕ ਹੈ, ਸਾਰੀਆਂ ਚੀਜ਼ਾਂ ਦੇ ਨਾਲ। ਮੈਨੂੰ ਤੱਥਾਂ ਦਾ ਨਹੀਂ ਪਤਾ; ਸਾਨੂੰ ਪਤਾ ਲਗਾਉਣਾ ਪਵੇਗਾ...) ਕੀ ਤੁਸੀਂ ਪਤਾ ਲਗਾ ਸਕਦੇ ਹੋ ਅਤੇ ਮੈਨੂੰ ਦੱਸ ਸਕਦੇ ਹੋ? (ਹਾਂਜੀ। ਹਾਂਜੀ, ਬਿਲਕੁਲ।) ਮੈਂ ਇਨ੍ਹਾਂ ਸਾਰੀਆਂ ਚੀਜ਼ਾਂ ਵਿੱਚ ਬਹੁਤਾ ਮਾਹਰ ਨਹੀਂ ਹਾਂ। ਪਰ ਸਿਰਫ਼ ਉਦੋਂ ਹੀ ਜਦੋਂ ਲੋਕ ਇਸਦੀ ਬੇਨਤੀ ਕਰਦੇ ਹਨ ਅਤੇ ਇਹ ਜ਼ਰੂਰੀ ਹੁੰਦਾ ਹੈ, ਤਾਂ ਮੈਂ ਇਹ ਦੇਖਣ ਵਿੱਚ ਦਿਲਚਸਪੀ ਲੈਂਦੀ ਹਾਂ ਕਿ ਸਭ ਤੋਂ ਵਧੀਆ ਕੀ ਹੈ, ਅਤੇ ਜੇਕਰ ਸਾਨੂੰ ਇਸਨੂੰ ਕਿਸੇ ਵੀ ਚੀਜ਼ ਲਈ ਵਰਤਣ ਦੀ ਲੋੜ ਹੈ।

ਜ਼ਿਆਦਾਤਰ ਲੋਕ, ਉਹ ਅਧਿਆਤਮਿਕ ਅਭਿਆਸ ਲਈ ਆਉਂਦੇ ਹਨ। ਉਹ ਸੰਸਾਰ ਤੋਂ ਪਹਿਲਾਂ ਹੀ ਕਾਫ਼ੀ ਥਕ ਗਏ ਹਨ। ਇਸ ਲਈ, ਤੁਸੀਂ ਉਨ੍ਹਾਂ ਨੂੰ ਕੰਮ ਨਾ ਕਰਨ ਲਈ ਦੋਸ਼ੀ ਨਹੀਂ ਠਹਿਰਾ ਸਕਦੇ।

Photo Caption: “ਸਾਰੇ ਪੋਸ਼ਟਿਕ ਤਤ ਸਿਰਫ਼ ਤੁਹਾਡੇ ਲਈ ਸਵਰਗ ਦੁਆਰਾ ਬਣਾਏ ਗਏ ਹਨ!” (ਇਥੇ ਜੋ ਕੁਝ ਦਿਖਾਈ ਦਿੰਦਾ ਹੈ ਉਹ ਦਰਦ-ਰਹਿਤ ਹੈ)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (9/10)
1
ਗਿਆਨ ਭਰਪੂਰ ਸ਼ਬਦ
2026-02-09
1983 ਦੇਖੇ ਗਏ
2
ਗਿਆਨ ਭਰਪੂਰ ਸ਼ਬਦ
2026-02-10
1678 ਦੇਖੇ ਗਏ
3
ਗਿਆਨ ਭਰਪੂਰ ਸ਼ਬਦ
2026-02-11
1815 ਦੇਖੇ ਗਏ
4
ਗਿਆਨ ਭਰਪੂਰ ਸ਼ਬਦ
2026-02-12
1554 ਦੇਖੇ ਗਏ
5
ਗਿਆਨ ਭਰਪੂਰ ਸ਼ਬਦ
2026-02-13
1471 ਦੇਖੇ ਗਏ
6
ਗਿਆਨ ਭਰਪੂਰ ਸ਼ਬਦ
2026-02-14
1445 ਦੇਖੇ ਗਏ
7
ਗਿਆਨ ਭਰਪੂਰ ਸ਼ਬਦ
2026-02-16
1156 ਦੇਖੇ ਗਏ
8
ਗਿਆਨ ਭਰਪੂਰ ਸ਼ਬਦ
2026-02-17
964 ਦੇਖੇ ਗਏ
9
ਗਿਆਨ ਭਰਪੂਰ ਸ਼ਬਦ
2026-02-18
853 ਦੇਖੇ ਗਏ
10
ਗਿਆਨ ਭਰਪੂਰ ਸ਼ਬਦ
2026-02-19
726 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
3:42
ਸ਼ਾਰਟਸ
2026-02-23
1 ਦੇਖੇ ਗਏ
4:30
ਸ਼ਾਰਟਸ
2026-02-23
1 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-02-23
174 ਦੇਖੇ ਗਏ
ਸ਼ਾਰਟਸ
2026-02-22
1237 ਦੇਖੇ ਗਏ
ਸ਼ਾਰਟਸ
2026-02-22
606 ਦੇਖੇ ਗਏ
ਸ਼ਾਰਟਸ
2026-02-22
487 ਦੇਖੇ ਗਏ
ਸ਼ਾਰਟਸ
2026-02-22
514 ਦੇਖੇ ਗਏ
ਸ਼ਾਰਟਸ
2026-02-22
501 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ