ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸ਼ਿਵ ਦੇ ਇਕਾਗਰਤਾ II ਦੇ 112 ਤਰੀਕੇ, ਚਾਰ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਣ, ਬਾਈ। ਤੁਹਾਨੂੰ ਯਾਦ ਹੈ। (ਹਾਂਜੀ।) ਸ਼ਿਵ ਆਪਣੀ ਪਤਨੀ ਦੇਵੀ ਨਾਲ ਭਟਕਦੇ ਮਨ ਨੂੰ ਕਾਬੂ ਕਰਨ ਦੇ ਕਈ ਵੱਖ-ਵੱਖ ਤਰੀਕਿਆਂ ਬਾਰੇ ਗੱਲ ਕਰ ਰਹੇ ਸਨ ਤਾਂ ਜੋ ਅਸੀਂ ਇੱਕ-ਪੱਖੀ ਬਣ ਸਕੀਏ, ਤਾਂ ਜੋ ਅਸੀਂ ਅੰਦਰੂਨੀ ਸ਼ਾਂਤੀ ਪ੍ਰਾਪਤ ਕਰ ਸਕੀਏ, ਸਾਡੇ ਦਿਲ ਦੇ ਅੰਦਰ ਦੀ ਸ਼ਾਂਤੀ ਜਿਸਦੀ ਅਸੀਂ ਇੱਛਾ ਰੱਖਦੇ ਹਾਂ। ਹੁਣ, ਉੇਥੇ 112 ਤਰੀਕੇ ਸਨ। ਪਿਛਲੀ ਵਾਰ, ਅਸੀਂ ਸਿਰਫ਼ ਇੱਕੀ ਤੱਕ ਹੀ ਪਹੁੰਚੇ ਸੀ। ਹੁਣ, ਅਸੀਂ ਜਾਰੀ ਰੱਖਦੇ ਹਾਂ।

ਨੰਬਰ ਬਾਈ: ਤਰੀਕਾ, ਤਰੀਕਾ ਇਹ ਹੈ ਕਿ "ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਬੇਅੰਤ ਵਿਸ਼ਾਲ ਸਮਝਣ" ਦੀ ਕੋਸ਼ਿਸ਼ ਕੀਤੀ ਜਾਵੇ। ਉਦਾਹਰਣ ਵਜੋਂ, ਅਸੀਂ ਉਂਗਲੀ ਵੱਲ ਦੇਖਦੇ ਹਾਂ, ਅਤੇ ਅਸੀਂ ਬਸ ਇੱਥੇ ਥੋੜ੍ਹੀ ਜਿਹੀ ਇਕ ਗੋਲ ਚੀਜ਼ ਦੇਖਦੇ ਹਾਂ, ਇੱਕ ਬਹੁਤ ਹੀ ਛੋਟਾ ਰੂਪ, ਪਰ ਤੁਹਾਨੂੰ ਵਿਚਾਰ ਕਰਨਾ ਚਾਹੀਦਾ ਹੈ, ਵਿਚਾਰ ਕਰਨਾ, ਵਿਚਾਰ ਕਰਨਾ, ਵਿਚਾਰ ਕਰਨਾ, ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ। ਤੁਸੀਂ ਕਿਉਂ ਹੱਸ ਰਹੇ ਹੋ? ਤੁਸੀਂ ਮੇਰੇ 'ਤੇ ਹੱਸ ਰਹੇ ਹੋ! (ਨਹੀਂ!) ਅਤੇ ਫਿਰ ਵਿਚਾਰ ਕਰੋ ਜਦੋਂ ਤੱਕ ਉਂਗਲੀ ਬੇਅੰਤ ਨਹੀਂ ਹੋ ਜਾਂਦੀ, ਬਿਨਾਂ ਕਿਸੇ ਸਰਹੱਦ ਦੇ, ਬਿਨਾਂ ਕਿਸੇ ਸੀਮਾ ਦੇ। ਅਤੇ ਉਸ ਸਮੇਂ, ਬੇਸ਼ੱਕ, ਤੁਸੀਂ ਪਹਿਲਾਂ ਹੀ ਸਮਾਧੀ ਵਿੱਚ ਦਾਖਲ ਹੋ ਚੁੱਕੇ ਹੋ। ਇਹ ਇਸ ਲਈ ਨਹੀਂ ਹੈ ਕਿਉਂਕਿ ਤੁਸੀਂ ਆਪਣੀਆਂ ਟੀਰੀਆਂ ਅੱਖਾਂ ਨਾਲ ਵਿਚਾਰ ਕਰਦੇ ਹੋ ਕਿ ਤੁਹਾਡੀ ਉਂਗਲੀ ਵਿਸ਼ਾਲ ਬਣ ਗਈ, ਪਰ ਕਿਉਂਕਿ ਤੁਸੀਂ ਆਪਣੀ ਚੇਤਨਾ ਨੂੰ ਵਿਸ਼ਾਲ ਕਰ ਦਿੱਤਾ ਹੈ, ਤੁਸੀਂ ਆਪਣੇ ਅਸਲ ਸਵੈ ਨੂੰ ਆਜ਼ਾਦ ਕਰ ਦਿੱਤਾ ਹੈ। ਇਸ ਤਰ੍ਹਾਂ, ਤੁਸੀਂ ਮਹਿਸੂਸ ਕੀਤਾ ਹੈ ਕਿ ਬ੍ਰਹਿਮੰਡ ਵਿੱਚ ਹਰ ਚੀਜ਼ ਵਿਸ਼ਾਲ ਹੈ, ਅਸੀਮ ਹੈ। ਇਹ ਸਮਝੇ? (ਹਾਂਜੀ।) ਦਰਅਸਲ, ਜਦੋਂ ਵੀ ਤੁਸੀਂ ਕਿਸੇ ਵੀ ਚੀਜ਼ 'ਤੇ ਧਿਆਨ ਕੇਂਦਰਿਤ ਕਰ ਸਕਦੇ ਹੋ, ਕਿ ਤੁਸੀਂ ਇੰਨੇ ਵਿਸ਼ਾਲ ਹੋ ਗਏ ਹੋ, ਉਹ ਸਮਾਧੀ ਹੈ। ਕੋਈ ਸਮੱਸਿਆ ਨਹੀਂ। ਉਥੇ ਧਿਆਨ ਕੇਂਦਰਿਤ ਕਰਨ ਦੇ 84,000 ਤਰੀਕੇ ਹਨ । ਦਰਅਸਲ, ਅਮਲੀ ਤੌਰ 'ਤੇ ਹਰ ਉਹ ਚੀਜ਼ ਜੋ ਅਸੀਂ ਇਸ ਜੀਵਨ ਵਿੱਚ ਕਰਦੇ ਹਾਂ, ਜਾਂ ਹਰ ਉਹ ਚੀਜ਼ ਜੋ ਇਸ ਸੰਸਾਰ ਵਿੱਚ ਮੌਜੂਦ ਹੈ, ਅਭਿਆਸ ਦਾ ਇੱਕ ਤਰੀਕਾ ਹੈ, ਕਿਉਂਕਿ ਸਾਡਾ ਮਨ ਸਾਡੇ ਆਪਣੇ ਪੱਖਪਾਤਾਂ ਦੁਆਰਾ ਬਹੁਤ, ਬਹੁਤ ਰੁਕਾਵਟ ਪਾਉਂਦਾ ਹੈ - ਅਤੇ ਸਾਡੀ ਆਪਣੀ ਆਦਤ ਦਾ ਪੈਟਰਨ।

ਉਦਾਹਰਣ ਵਜੋਂ, ਜੇਕਰ ਅਸੀਂ ਕਿਤੇ ਵੀ ਬੈਠਦੇ ਹਾਂ, ਤਾਂ ਸਾਨੂੰ ਤੁਰੰਤ ਪਤਾ ਲੱਗ ਜਾਂਦਾ ਹੈ ਕਿ ਸਾਡਾ ਮਨ ਬਿਨਾਂ ਹਵਾਈ ਜਹਾਜ਼ ਦੀਆਂ ਟਿਕਟਾਂ ਦੇ, ਦੁਨੀਆ ਭਰ ਵਿੱਚ ਭਟਕ ਰਿਹਾ (ਹੈ)। ਦੂਜੇ ਸ਼ਬਦਾਂ ਵਿੱਚ, ਬਿਨਾਂ ਇਕ ਪਾਸ ਦੇ ਕਈ ਦੇਸ਼ਾਂ ਦੀਆਂ ਸਰਹੱਦਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਪਾਰ ਕਰ ਰਿਹਾ। ਇਸ ਲਈ, ਜਦੋਂ ਵੀ ਅਸੀਂ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸਾਡਾ ਮਨ ਕਦੇ ਵੀ ਉੱਥੇ ਕੇਂਦ੍ਰਿਤ ਨਹੀਂ ਹੁੰਦਾ। ਇਸੇ ਲਈ ਦੁਨੀਆਂ ਦੇ ਲੋਕ ਅੱਠ ਤੋਂ ਪੰਜ, ਦਸ ਤੋਂ ਛੇ ਜਾਂ ਕੁਝ ਵੀ (ਕੰਮ) ਕਰਨ ਵਿੱਚ ਬਹੁਤ, ਬਹੁਤ ਰੁੱਝੇ ਹੋਏ ਹਨ, ਅਤੇ ਫਿਰ ਵੀ ਦੁਨੀਆਂ ਹਫੜਾ-ਦਫੜੀ ਵਿੱਚ ਹੈ। ਅਤੇ ਜ਼ਿਆਦਾਤਰ ਸਮਾਂ ਜਦੋਂ ਅਸੀਂ ਕਿਸੇ ਕੰਪਨੀ ਵਿੱਚ ਜਾਂ ਆਪਣੇ ਘਰ ਵਿੱਚ ਜਾਂ ਕਾਰੋਬਾਰ ਵਿੱਚ ਕੰਮ ਕਰਦੇ ਹਾਂ, ਤਾਂ ਸਾਡਾ ਮਨ ਬਿਲਕੁਲ ਉੱਥੇ ਨਹੀਂ ਹੁੰਦਾ, ਇਸ ਲਈ ਸਾਨੂੰ ਤਨਖਾਹ ਦਾ ਸਿਰਫ਼ ਅੱਧਾ ਹਿੱਸਾ, ਜਾਂ ਸ਼ਾਇਦ ਇੱਕ ਚੌਥਾਈ ਹਿੱਸਾ ਮਿਲਣਾ ਚਾਹੀਦਾ ਹੈ। ਜਾਂ ਇਸਦਾ ਪੰਜਵਾਂ ਹਿੱਸਾ, ਇਮਾਨਦਾਰੀ ਨਾਲ ਕਹਾਂ ਤਾਂ। ਇਸੇ ਲਈ ਪ੍ਰਾਚੀਨ ਸਮੇਂ ਤੋਂ, ਸਾਰੇ ਗੁਰੂਆਂ ਨੇ ਸਾਨੂੰ ਆਪਣੀ ਆਮਦਨ ਦਾ ਘੱਟੋ-ਘੱਟ ਦਸਵਾਂ ਹਿੱਸਾ ਦਾਨ ਦੇ ਕੰਮਾਂ ਲਈ ਖਰਚ ਕਰਨ ਦੀ ਸਲਾਹ ਦਿੱਤੀ ਹੈ, ਤਾਂ ਜੋ ਅਸੀਂ ਆਪਣੇ ਅਣਜਾਣੇ ਵਿੱਚ ਹੋਏ ਪਾਪ ਦੇ ਕਰਜ਼ੇ ਨੂੰ ਮਾਫ਼ ਕਰ ਸਕੀਏ। ਉਦਾਹਰਣ ਵਜੋਂ, ਜਦੋਂ ਅਸੀਂ ਬਹੁਤ ਦੇਰ ਤੱਕ ਕੌਫੀ ਪੀਂਦੇ ਹਾਂ, ਅਸੀਂ ਕੌਫੀ ਬ੍ਰੇਕ ਦੌਰਾਨ ਬਹੁਤ ਦੇਰ ਤੱਕ ਗੱਲਾਂ ਕਰਦੇ ਹਾਂ ਅਤੇ ਸਾਨੂੰ ਇਸਦਾ ਅਹਿਸਾਸ ਨਹੀਂ ਹੁੰਦਾ, ਅਤੇ ਅਸੀਂ ਇਹ ਜਾਣਬੁੱਝ ਕੇ ਨਹੀਂ ਕੀਤਾ, ਪਰ ਫਿਰ ਵੀ ਅਸੀਂ ਕੰਪਨੀ ਤੋਂ ਕਰਜ਼ਾ ਲੈਂਦੇ ਹਾਂ, ਜਿਸ ਕਾਰਨ ਸਾਨੂੰ ਸਾਡੇ ਥੋੜ੍ਹੇ ਸਮੇਂ ਅਤੇ ਥੋੜ੍ਹੀ ਜਿਹੀ ਮਿਹਨਤ ਲਈ ਬਹੁਤ ਜ਼ਿਆਦਾ ਭੁਗਤਾਨ ਕੀਤਾ ਜਾਂਦਾ ਹੈ। ਠੀਕ ਹੈ?

ਤਾਂ ਫਿਰ ਵੀ, ਬੁੱਧ ਨੇ ਕਿਹਾ ਹੈ ਕਿ ਕੋਈ ਵੀ ਤਰੀਕਾ ਅਜਿਹਾ ਨਹੀਂ ਹੈ ਜੋ ਇਕ ਬੋਧੀ ਢੰਗ ਨਾ ਹੋਵੇ। ਅਤੇ ਇਸ ਬ੍ਰਹਿਮੰਡ ਵਿੱਚ ਕੁਝ ਵੀ ਅਪਵਿੱਤਰ ਨਹੀਂ ਹੈ, ਸਿਵਾਏ ਸਾਡੇ ਆਪਣੇ ਮਨ, ਸਾਡੇ ਆਪਣੇ ਦਿਲ ਦੇ, ਜੋ ਸਾਡੀ ਆਪਣੀ ਆਦਤ, ਸਾਡੇ ਆਪਣੇ ਕਰਮ, ਸਾਡੇ ਆਪਣੇ ਜੀਵਨ ਢੰਗ, ਸਾਡੇ ਗਲਤ ਸੋਚਣ ਦੇ ਢੰਗ, ਅਤੇ ਵਿਵਹਾਰ ਦੁਆਰਾ ਅਪਵਿੱਤਰ ਹੋ ਗਿਆ ਹੈ। ਅਤੇ ਇਸੇ ਲਈ ਅਸੀਂ ਹਰ ਚੀਜ਼ ਨੂੰ ਇੰਨੇ ਇਕ ਪਲੀਤ ਤਰੀਕੇ ਨਾਲ, ਇੰਨੇ ਇਕ ਗਲਤ ਤਰੀਕੇ ਨਾਲ ਸਮਝਦੇ ਹਾਂ। ਇਸ ਤਰ੍ਹਾਂ, ਜੇਕਰ ਅਸੀਂ ਪ੍ਰਮਾਤਮਾ ਦੇ ਰਾਜ, ਜਾਂ ਬੁੱਧ ਪ੍ਰਕਿਰਤੀ ਦੀ ਪਵਿੱਤਰਤਾ ਵੱਲ ਵਾਪਸ ਜਾਣਾ ਚਾਹੁੰਦੇ ਹਾਂ, ਤਾਂ ਸਾਨੂੰ ਹਰ ਤਰ੍ਹਾਂ ਨਾਲ ਕੇਂਦਰਿਤ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਉਸ ਸਮੇਂ ਅਸੀਂ ਜੋ ਵੀ ਕਰ ਰਹੇ ਹਾਂ, ਉਸ ਵਿੱਚ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਸ ਤਰ੍ਹਾਂ, ਘੱਟੋ ਘੱਟ ਅਸੀਂ ਹਮੇਸ਼ਾ ਇਕਾਗਰ ਰਹਿੰਦੇ ਹਾਂ। ਜੇਕਰ ਅਸੀਂ ਪਵਿੱਤਰ (ਕੁਆਨ ਯਿਨ) ਵਿਧੀ 'ਤੇ ਧਿਆਨ ਕੇਂਦਰਿਤ ਨਹੀਂ ਕਰ ਸਕਦੇ ਜੋ ਸਾਡੇ ਗੁਰੂ ਨੇ ਸਾਨੂੰ ਸਿਖਾਈ ਹੈ, ਤਾਂ ਘੱਟੋ ਘੱਟ ਅਸੀਂ ਕਿਸੇ ਤਰੀਕੇ ਨਾਲ ਧਿਆਨ ਕੇਂਦਰਿਤ ਕਰਦੇ ਹਾਂ, ਤਾਂ ਜੋ ਸਾਡਾ ਸਵੈ ਸ਼ੁੱਧ ਹੋ ਸਕੇ। ਅਤੇ ਕਿਸੇ ਹੋਰ ਬੇਕਾਰ ਕੰਮਾਂ, ਅਤੇ ਦੁਨਿਆਵੀ ਅਤੇ ਭ੍ਰਿਸ਼ਟ ਤਰੀਕਿਆਂ ਬਾਰੇ ਨਾ ਸੋਚਣਾ ਜੋ ਸਾਨੂੰ ਹੋਰ ਅਤੇ ਹੋਰ ਰੁਕਾਵਟ ਬਣਾਉਂਦੇ ਹਨ, ਅਤੇ ਇਸ ਨੂੰ (ਸਾਡੇ ਲਈ) ਅੰਦਰਲੇ ਰਾਜ ਵਿੱਚ ਜਾਣਾ, ਸ਼ਾਂਤੀ ਅਤੇ ਖੁਸ਼ੀ ਲੱਭਣਾ ਔਖਾ ਅਤੇ ਔਖਾ ਬਣਾਉਂਦੇ ਹਨ। ਕਿਉਂਕਿ ਅੰਦਰ ਸ਼ਾਂਤੀ ਅਤੇ ਖੁਸ਼ੀ ਤੋਂ ਬਿਨਾਂ, ਰੋਜ਼ਾਨਾ ਦੇ ਕੰਮਕਾਜ ਨੂੰ ਸੰਭਾਲਣਾ ਜਾਂ ਕੁਝ ਵੀ ਅਰਥਪੂਰਨ ਕਰਨਾ ਬਹੁਤ ਮੁਸ਼ਕਲ ਹੈ।

ਗੋਲਫ ਖੇਡਣ ਲਈ, ਜਾਂ ਫੁੱਟਬਾਲ ਖੇਡਣ ਲਈ, ਜਾਂ ਬਾਸਕਟਬਾਲ ਖੇਡਣ ਲਈ, ਟੈਨਿਸ, ਸਭ ਕੁਝ ਕਰਨ ਲਈ, ਖਿਡਾਰੀ ਨੂੰ ਪੂਰੀ ਤਰ੍ਹਾਂ ਉਸ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਜੋ ਉਹ ਕਰ ਰਿਹਾ ਹੈ। ਕੀ ਇਹ ਸੱਚ ਨਹੀਂ ਹੈ? (ਹਾਂਜੀ।) ਜਿੱਤਦਾ ਉਹ ਹੈ ਜੋ ਚੰਗੀ ਤਰ੍ਹਾਂ ਅਭਿਆਸ ਕਰਦਾ ਹੈ ਅਤੇ ਧਿਆਨ ਕੇਂਦਰਿਤ ਕਰਦਾ ਹੈ, ਆਪਣਾ ਸਾਰਾ ਦਿਲ ਅਤੇ ਦਿਮਾਗ ਉਸ ਅਭਿਆਸ ਵਿੱਚ ਲਗਾ ਦਿੰਦਾ ਹੈ। ਇਹ ਹੈ ਜਿਸ ਤਰਾਂ ਉਹ ਜਿੱਤਦਾ ਹੈ। ਕੋਈ ਭੇਤ ਨਹੀਂ ਹੈ। ਇਸ ਬਾਰੇ ਕੋਈ ਭੇਤ ਨਹੀਂ ਹੈ ਜਾਂ ਸ਼ਾਇਦ ਕੋਈ ਪ੍ਰਤਿਭਾ ਨਹੀਂ ਹੈ। ਬੇਸ਼ੱਕ, ਹੋ ਸਕਦਾ ਹੈ ਕਿ ਕੁਝ ਦੂਜਿਆਂ ਨਾਲੋਂ ਵਧੇਰੇ ਲਚਕਦਾਰ ਹੋਣ, ਹੋ ਸਕਦਾ ਹੈ ਕਿ ਉਨ੍ਹਾਂ ਦੇ ਸਰੀਰ ਲਚਕੀਲੇਪਣ ਨਾਲ ਵਧੇਰੇ ਲੈਸ ਹੋਣ, ਤਾਂ ਜੋ ਉਹ ਤੇਜ਼ੀ ਨਾਲ ਝੁਕ ਸਕੇ ਅਤੇ ਵਿਰੋਧੀ ਨੂੰ ਇਕ ਤੇਜ਼ ਜਵਾਬ ਦੇ ਸਕੇ। ਪਰ ਫਿਰ ਵੀ, ਅਭਿਆਸ ਅਤੇ ਇਕਾਗਰਤਾ ਨਾਲ, ਦੂਜਾ ਵੀ ਇਹ ਕਰ ਸਕਦਾ ਹੈ। ਸ਼ਾਇਦ ਉਹ ਵਿਅਕਤੀ ਪਹਿਲਾਂ ਹੀ ਹੋਰ ਇਕਾਗਰਤਾ ਨਾਲ ਪੈਦਾ ਹੋਇਆ ਸੀ ਅਤੇ ਘੱਟ ਭਟਕਦੇ ਵਿਚਾਰ ਜਿਵੇਂ ਕਿ ਦੂਜੇ ਲੋਕਾਂ ਕੋਲ ਹੁੰਦੇ ਹਨ। ਅਤੇ ਫਿਰ ਇਹ ਹੋਇਆ ਕਿ ਉਸਨੂੰ ਜ਼ਿੰਦਗੀ ਵਿੱਚ ਆਪਣੀ ਇੱਕੋ ਇੱਕ ਦਿਲਚਸਪੀ ਫੁੱਟਬਾਲ ਪਸੰਦ ਹੈ, ਜਾਂ ਸ਼ਾਇਦ ਉਸਨੂੰ ਟੈਨਿਸ ਪਸੰਦ ਹੈ ਜਾਂ ਸ਼ਾਇਦ ਉਸਨੂੰ ਕੋਈ ਹੋਰ ਚੀਜ਼ ਪਸੰਦ ਹੈ। ਅਤੇ ਫਿਰ ਇੱਕ-ਨੁਕਾਤੀ ਇਕਾਗਰਤਾ ਅਤੇ ਵਿਚਕਾਰ ਕੋਈ ਹੋਰ ਦਖਲਅੰਦਾਜ਼ੀ ਵਾਲੀ ਇੱਛਾ ਜਾਂ ਵਿਚਾਰ ਨਾ ਹੋਣ ਕਰਕੇ, ਉਹ ਫੁੱਟਬਾਲ ਸ਼ਾਨਦਾਰ ਢੰਗ ਨਾਲ ਖੇਡਦਾ ਹੈ।

ਇੱਕ ਫਿਲਮ ਇੱਕ ਅਜਿਹੇ ਵਿਅਕਤੀ ਬਾਰੇ ਹੈ ਜੋ ਖੇਡਦਾ ਹੈ... ਜਦੋਂ ਕੋਈ ਇੱਕ ਗੇਂਦ ਫੜਦਾ ਹੈ ਅਤੇ ਦੂਜਾ... ਤਾਂ ਤੁਸੀਂ ਉੇਸ ਨੂੰ ਕੀ ਕਹਿੰਦੇ ਹੋ? (ਬੇਸਬਾਲ।) (ਬੇਸਬਾਲ।) ਬੇਸਬਾਲ? (ਹਾਂਜੀ।) ਓਹ, ਹਾਂਜੀ, ਬੇਸਬਾਲ। ਨੇਬਰਾਸਕਾ ਨਾਮ ਦਾ ਇੱਕ ਆਦਮੀ ਸੀ। ਕੀ ਤੁਸੀਂ ਉਸ ਫਿਲਮ ਨੂੰ ਜਾਣਦੇ ਹੋ? (ਮੱਕੀ ਦੇ ਖੇਤ ਵਿੱਚ ਜਿੱਥੇ ਉਨ੍ਹਾਂ ਕੋਲ ਮੱਕੀ ਦੇ ਖੇਤਾਂ ਵਿੱਚ ਬੇਸਬਾਲ ਦਾ ਇੱਕ ਮੈਦਾਨ ਸੀ?) ਮੈਨੂੰ ਯਾਦ ਨਹੀਂ। (ਹਾਂਜੀ, ਮੈਨੂੰ ਯਾਦ ਨਹੀਂ ਇਸ ਨੂੰ ਕੀ ਕਿਹਾ ਜਾਂਦਾ ਹੈ।) ਫਿਲਮ ਦਾ ਸਿਰਲੇਖ ਕੀ ਹੈ, ਮੈਂ ਭੁੱਲ ਗਈ। ਪਰ ਉਹ ਨੌਜਵਾਨ, ਉਹ ਗੇਂਦ ਨੂੰ ਇਸ ਤਰ੍ਹਾਂ ਖੇਡਦਾ ਹੈ ਜਿਵੇਂ ਕਿਸੇ ਨੇ ਕਦੇ ਨਹੀਂ ਦੇਖਿਆ। ਅਤੇ ਉਹ ਬੇਸਬਾਲ ਦਾ ਇਕ ਚੈਂਪੀਅਨ ਸੀ, ਕਿਉਂਕਿ ਆਖ਼ਿਰਕਾਰ, ਉਨ੍ਹਾਂ ਨੂੰ ਪਤਾ ਲੱਗਾ ਕਿ ਉਸਦੇ ਮਨ ਵਿੱਚ ਹੋਰ ਕੁਝ ਨਹੀਂ ਹੈ। ਉਸਨੇ ਸਾਰੀ ਦੁਨੀਆਂ ਨੂੰ ਨਕਾਰ ਦਿੱਤਾ ਕਿਉਂਕਿ ਉਸਦਾ ਸ਼ਾਇਦ ਇੱਕ ਨਾਖੁਸ਼ ਬਚਪਨ ਸੀ, ਜਾਂ ਕੁਝ ਇਸ ਤਰ੍ਹਾਂ ਦਾ। ਅਤੇ ਫਿਰ ਦੁਨੀਆ ਪ੍ਰਤੀ ਉਸਦੇ ਅਸਵੀਕਾਰ ਦੇ ਕਾਰਨ, ਉਸਨੇ ਸਭ ਕੁਝ ਬੰਦ ਕਰ ਦਿੱਤਾ ਅਤੇ ਸਿਰਫ਼ ਗੇਂਦ ਬਾਰੇ ਸੋਚਿਆ। ਸ਼ਾਇਦ ਇਸ ਇਕਾਗਰਤਾ ਅਤੇ ਆਪਣੇ ਦੁਖੀ ਬਚਪਨ ਦੇ ਨੁਕਸਾਨ ਤੋਂ, ਇਹ ਪਤਾ ਚਲਦਾ ਹੈ ਕਿ ਉਸ ਕੋਲ ਇਕਾਗਰਤਾ ਦਾ ਫਾਇਦਾ ਹੈ। ਇਸ ਲਈ, ਉਹ ਹਰ ਗੇਮ ਵਿੱਚ ਜਿੱਤਦਾ ਹੈ ਅਤੇ ਇੱਕ ਸੁਪਰਸਟਾਰ ਬਣ ਜਾਂਦਾ ਹੈ - ਫਿਲਮ ਵਿੱਚ। ਪਰ ਸ਼ਾਇਦ ਉਹ ਫਿਲਮ ਬੇਸਬਾਲ ਦੇ ਕਿਸੇ ਸੁਪਰਸਟਾਰ ਦੀ ਇੱਕ ਸੱਚੀ ਕਹਾਣੀ 'ਤੇ ਆਧਾਰਿਤ ਸੀ।

Photo Caption: "ਹਰ ਤਰ੍ਹਾਂ ਨਾਲ EDEN (ਈਦਨ) ਦੀ ਮੁਰੰਮਤ ਕਰੋ"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/4)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-19
1817 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-20
1430 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-21
1140 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-22
977 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-05-24
537 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-24
585 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-24
590 ਦੇਖੇ ਗਏ
ਧਿਆਨਯੋਗ ਖਬਰਾਂ
2026-05-23
1068 ਦੇਖੇ ਗਏ
31:09
ਧਿਆਨਯੋਗ ਖਬਰਾਂ
2026-05-23
108 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-05-23
106 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2026-05-23
417 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-23
818 ਦੇਖੇ ਗਏ
33:46
ਧਿਆਨਯੋਗ ਖਬਰਾਂ
2026-05-22
384 ਦੇਖੇ ਗਏ
ਧਿਆਨਯੋਗ ਖਬਰਾਂ
2026-05-22
629 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ