ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤਾਂ, ਮੈਂ ਉਸਨੂੰ ਪੁੱਛਿਆ: ਲੇਡੀ ਫੌਕਸ, ਇਸ ਵਾਰ ਤੁਸੀਂ ਇਕ ਬਤਖ ਵਾਂਗ ਕਿਉਂ ਸੁਣਾਈ ਦੇ ਰਹੇ ਸੀ? "ਕੁਐਕ, ਕੁਐਕ, ਕੁਐਕ, ਕੁਐਕ," ਇਸ ਤਰ੍ਹਾਂ। ਅਤੇ ਕਈ ਵਾਰ ਤੁਸੀਂ ਇੱਕ ਵੱਖਰੀ ਆਵਾਜ਼ ਕੱਢਦੇ ਹੋ। ਕਈ ਵਾਰ ਤੁਸੀਂ ਆਪਣੀ ਆਵਾਜ਼ ਨੂੰ ਵੱਖਰਾ ਬਣਾਇਆ। ਤਾਂ, ਲੂੰਬੜੀ-ਵਿਅਕਤੀ ਨੇ ਕਿਹਾ, "ਖੈਰ, ਮੈਂ ਉਨ੍ਹਾਂ ਨੂੰ ਜਾਣਬੁੱਝ ਕੇ ਨਕਲੀ ਬਣਾਇਆ, ਕਿਸੇ ਕਾਰਨ ਕਰਕੇ, ਜਿਵੇਂ ਕਿ ਇਹਨਾਂ ਵਿੱਚੋਂ ਇੱਕ ਮੇਰੀ ਸੁਰੱਖਿਆ ਲਈ ਹੈ, ਤਾਂ ਜੋ ਕੋਈ ਮੈਨੂੰ ਆਲੇ-ਦੁਆਲੇ ਨਾ ਲੱਭ ਸਕੇ।" ਮੈਂ ਕਿਹਾ, "ਵਾਹ, ਤੁਸੀਂ ਬਹੁਤ, ਬਹੁਤ ਹੁਸ਼ਿਆਰ ਹੋਂ।" ਔਲੈਕਸੀਜ਼ (ਵੀਐਤਨਾਮੀਜ਼) ਕਥਾਵਾਂ ਵਿੱਚ, ਉਨ੍ਹਾਂ ਨੇ ਕਿਹਾ ਸੀ ਕਿ ਲੂੰਬੜੀ-ਲੋਕ ਬਹੁਤ ਬੁੱਧੀਮਾਨ, ਬਹੁਤ ਹੁਸ਼ਿਆਰ ਹੁੰਦੇ ਹਨ। ਪਰ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਇੰਨੇ ਹੁਸ਼ਿਆਰ ਹੋਂ! ਹਾਂਜੀ, ਬੇਸ਼ੱਕ, ਤੁਸੀਂ ਕਿਸੇ ਕਿਸਮ ਦੇ ਜਾਦੂਈ, ਅਧਿਆਤਮਿਕ [ਅਭਿਆਸ] ਦਾ ਵੀ ਅਭਿਆਸ ਕਰਦੇ ਹੋ, ਤਾਂ ਜੋ ਤੁਹਾਨੂੰ ਪਤਾ ਹੋਵੇ ਕਿ ਕੰਮ ਕਿਵੇਂ ਕਰਨੇ ਹਨ। ਅਤੇ ਕਈ ਵਾਰ ਤੁਹਾਡੇ ਕੋਲ ਆਪਣੇ ਆਪ ਨੂੰ ਕਿਸੇ ਹੋਰ ਵਿੱਚ ਬਦਲਣ ਦੀ ਸ਼ਕਤੀ ਵੀ ਹੁੰਦੀ ਹੈ। ਸ਼ਾਬਾਸ਼। ਆਪਣੀ ਰੱਖਿਆ ਕਰਦੇ ਰਹੋ, ਕਿਉਂਕਿ ਤੁਸੀਂ ਹਨੇਰੇ ਜੰਗਲ ਵਿੱਚ ਇਕੱਲੇ ਹੋ। ਤੁਹਾਨੂੰ ਪਿਆਰ ਕਰਦੀ ਹਾਂ, ਤੁਹਾਨੂੰ ਪਿਆਰ ਕਰਦੀ ਹਾਂ। ਓਹ, ਇੱਕ ਹੋਰ ਗੱਲ ਹੈ ਕਿ ਮੈਨੂੰ ਅਜੇ ਵੀ ਸਿਰ ਦਰਦ ਹੁੰਦਾ ਰਹਿੰਦਾ ਹੈ, ਹਲਕਾ ਅਤੇ ਅਸਹਿ ਨਹੀਂ, ਪਰ ਇਹ ਅਜੇ ਵੀ ਉੱਥੇ ਹੀ ਰਹਿੰਦਾ ਹੈ, ਡਿੱਗਣ ਤੋਂ ਬਾਅਦ ਸਿਰ ਦਰਦ। ਇਸ ਲਈ ਮੈਂ ਕਿਸੇ ਸਿਰ ਦੀ ਸਟ ਜਾਂ ਕਿਸੇ ਹੋਰ ਚੀਜ਼ ਬਾਰੇ ਚਿੰਤਤ ਸੀ। ਇਸ ਲਈ ਮੈਂ ਪ੍ਰਮਾਤਮਾ ਨੂੰ ਪੁੱਛਿਆ ਕਿ ਕੀ ਇਹ ਗੰਭੀਰ ਹੈ ਜਾਂ ਨਹੀਂ, ਅਤੇ ਮੈਨੂੰ ਅਜੇ ਵੀ ਸਿਰ ਦਰਦ ਕਿਉਂ ਹੈ। ਇਹ ਲਗਭਗ ਇਕ ਮਾਈਗ੍ਰੇਨ ਵਰਗਾ ਹੈ, ਪੂਰੇ ਸਿਰ ਵਿੱਚ ਨਹੀਂ, ਪਰ ਹੇਠਾਂ ਗਰਦਨ ਹੈ, ਲਟਕਦੀ, ਪਰੇਸ਼ਾਨ, ਅਤੇ ਸਿਰ ਦੇ ਉੱਪਰ, ਸਿਰ ਦੇ ਅੱਧੇ ਹਿੱਸੇ ਵਿੱਚ, ਉੱਪਰਲੇ ਪੱਧਰ 'ਤੇ ਵੀ ਇੱਕ ਲਟਕਦਾ, ਪਰੇਸ਼ਾਨ-ਕਰਨ ਵਾਲਾ ਦਰਦ ਹੈ। ਤਾਂ ਪ੍ਰਮਾਤਮਾ ਨੇ ਕਿਹਾ, "ਨਹੀਂ, ਕਿਉਂਕਿ 40% ਅਜੇ ਵੀ ਠੀਕ ਨਹੀਂ ਹੋਇਆ ਹੈ, ਕਿਉਂਕਿ ਤੁਹਾਨੂੰ ਹੋਰ ਆਰਾਮ ਕਰਨਾ ਚਾਹੀਦਾ ਸੀ, ਪਰ ਤੁਸੀਂ ਨਹੀਂ ਕੀਤਾ।" ਅਤੇ ਨਾਲ ਹੀ, ਰੌਸ਼ਨੀ ਨੂੰ ਆਉਣ ਨਹੀਂ ਦੇਣਾ ਚਾਹੀਦਾ ਸੀ, ਪਰ ਤੁਹਾਨੂੰ ਰੌਸ਼ਨੀ ਨਾਲ ਕੰਮ ਕਰਨਾ ਪਿਆ। ਇਸ ਕਰਕੇ।" ਉਹ ਪਿਆਰੇ। ਉਮੀਦ ਹੈ, ਮੈਂ ਕੰਮ ਕਰਨਾ ਜਾਰੀ ਰੱਖ ਸਕਾਂਗੀ। ਅੱਜ 14 ਸਤੰਬਰ ਹੈ। ਇਸ ਲਈ ਮੈਂ ਕੱਲ੍ਹ ਰਾਤ ਲੂੰਬੜੀ-ਵਿਅਕਤੀ ਦੇ ਆਉਣ ਬਾਰੇ ਅਤੇ ਮੇਰੇ ਸਿਰ ਵਿੱਚ ਮੇਰੇ ਲੰਬੇ ਸਮੇਂ ਤੋਂ ਚੱਲ ਰਹੇ ਦਰਦ ਬਾਰੇ ਵੀ ਰਿਕਾਰਡ ਕੀਤਾ। ਇਸ ਲਈ ਮੈਂ ਪ੍ਰਮਾਤਮਾ ਨੂੰ ਪੁੱਛਿਆ ਕਿ ਕਈ ਘੰਟਿਆਂ ਦੀ ਤੰਦਰੁਸਤੀ ਅਜੇ ਵੀ ਮੈਨੂੰ ਭਾਰੀ ਡਿੱਗਣ ਤੋਂ ਪੂਰੀ ਤਰ੍ਹਾਂ ਠੀਕ ਕਿਉਂ ਨਹੀਂ ਕਰ ਸਕਦੀ। ਇਸ ਲਈ ਉਨਾਂ ਨੇ ਕਿਹਾ ਕਿ ਇਹ ਇਸ ਲਈ ਹੈ ਕਿਉਂਕਿ ਇਸਨੂੰ ਇੱਕੋ ਵਾਰ ਵਿੱਚ ਸਾਰੀ ਸ਼ਕਤੀ ਨਾਲ ਪੂਰੀ ਤਰ੍ਹਾਂ ਠੀਕ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਸਰੀਰ ਲਈ ਸੰਭਾਲਣ ਲਈ ਬਹੁਤ ਜ਼ਿਆਦਾ ਹੋਵੇਗਾ। ਅਤੇ ਬਾਕੀ, 40% ਵਾਂਗ, ਮੈਨੂੰ ਖੁਦ ਆਰਾਮ ਕਰਨਾ ਚਾਹੀਦਾ ਹੈ ਅਤੇ ਗੂੜ੍ਹੇ ਰੰਗ ਦੇ ਧੁੱਪ ਦੇ ਚਸ਼ਮੇ ਪਹਿਨਣੇ ਚਾਹੀਦੇ ਹਨ ਅਤੇ ਇਹ ਸਭ। ਪਰ ਮੈਂ ਇਹ ਕਿਵੇਂ ਕਰਾਂ, ਕਿਉਂਕਿ ਮੈਂ ਆਰਾਮ ਨਹੀਂ ਕਰ ਸਕਦੀ। ਮੇਰੇ ਕੋਲ ਕਈ ਵਾਰ ਆਪਣਾ ਕੰਮ ਪੂਰਾ ਕਰਨ ਲਈ ਵੀ ਸਮਾਂ ਨਹੀਂ ਹੁੰਦਾ। ਕਈ ਵਾਰ ਦੇਖਣ ਲਈ ਬਹੁਤ ਸਾਰੇ ਦਸਤਾਵੇਜ਼ ਹੁੰਦੇ ਹਨ - ਇੱਕ ਦਿਨ ਵਿੱਚ ਇਥੋਂ ਤਕ 14, 15, 20 ਦਸਤਾਵੇਜ਼ ਅਤੇ ਸ਼ੋਅ। ਸੁਪਰੀਮ ਮਾਸਟਰ ਟੀਵੀ ਤੋਂ ਇਲਾਵਾ, ਮੇਰੇ ਕੋਲ ਪਹਿਲਾਂ ਹੀ ਸਾਰੇ ਕਾਰੋਬਾਰਾਂ ਦਾ ਧਿਆਨ ਰੱਖਣਾ ਹੈ, ਟੀਮ ਦੇ ਮੈਂਬਰਾਂ ਦੀ ਸਿਹਤ, ਅਤੇ ਹਰ ਤਰ੍ਹਾਂ ਦੀਆਂ ਚੀਜ਼ਾਂ। ਅੱਜਕੱਲ੍ਹ, ਇਹ ਇੰਨਾ ਆਸਾਨ ਨਹੀਂ ਹੈ। ਤੁਹਾਨੂੰ ਇੱਥੇ ਜਾਣ ਲਈ, ਉੱਥੇ ਜਾਣ ਲਈ ਇਕ ਵੀਜ਼ੇ ਦੀ ਲੋੜ ਹੈ, ਅਤੇ ਤੁਹਾਨੂੰ ਆਪਣੇ ਆਪ ਨੂੰ ਦਿਖਾਉਣਾ ਪਵੇਗਾ, ਉਹ ਜੋ ਵੀ ਮੰਗਦੇ ਹਨ, ਉਸ ਦਾ ਸਬੂਤ। ਇਸ ਲਈ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਜੇ ਤੁਸੀਂ ਇਕ ਜ਼ੋਰਦਾਰ ਸੱਟ ਨਾਲ ਡਿੱਗ ਪੈਂਦੇ ਹੋ, ਤਾਂ ਤੁਹਾਨੂੰ ਆਰਾਮ ਕਰਨਾ ਚਾਹੀਦਾ ਹੈ, ਬਾਹਰ ਜਾਂਦੇ ਸਮੇਂ ਧੁੱਪ ਦੀਆਂ ਐਨਕਾਂ ਪਹਿਨਣੀਆਂ ਚਾਹੀਦੀਆਂ ਹਨ, ਅਤੇ ਤੇਜ਼ ਰੌਸ਼ਨੀ ਵਿੱਚ ਬਹੁਤ ਜ਼ਿਆਦਾ ਨਹੀਂ ਰਹਿਣਾ ਚਾਹੀਦਾ। ਪਰ ਮੈਨੂੰ ਕੰਮ ਕਰਨਾ ਪਵੇਗਾ; ਮੈਨੂੰ ਤੇਜ਼ ਰੌਸ਼ਨੀ ਦੀ ਲੋੜ ਹੈ। ਦਿਨ ਵੇਲੇ, ਮੈਨੂੰ ਆਪਣਾ ਕੰਮ ਦੇਖਣ ਲਈ ਸੂਰਜ ਦੀ ਲੋੜ ਹੁੰਦੀ ਹੈ। ਰਾਤ ਨੂੰ, ਮੈਨੂੰ ਆਪਣਾ ਕੰਮ ਦੇਖਣ ਲਈ ਵੀ ਰੌਸ਼ਨੀ ਦੀ ਲੋੜ ਹੁੰਦੀ ਹੈ। ਇਸ ਲਈ ਕੋਈ ਬਚਣ ਦਾ ਰਸਤਾ ਨਹੀਂ ਹੈ। ਮੈਨੂੰ ਉਮੀਦ ਹੈ ਕਿ ਲੰਮਕਦਾ ਦਰਦ ਜਲਦੀ ਹੀ ਗਾਇਬ ਹੋ ਜਾਵੇਗਾ। ਤਾਂ ਇਹ ਮੇਰੇ ਸਿਰ ਦਰਦ ਬਾਰੇ ਤੁਹਾਡੇ ਸਵਾਲ ਦਾ ਜਵਾਬ ਦੇਣ ਲਈ ਹੈ। ਤੁਹਾਡਾ ਧੰਨਵਾਦ। ਕੁਐਕ, ਕੁਐਕ! ਕੁਐਕ! ਕੁਐਕ, ਕੁਐਕ! ਕੀ ਤੁਸੀਂ ਠੀਕ ਹੋ? ਕੀ ਤੁਸੀਂ ਠੀਕ ਹੋ, ਲੇਡੀ ਫੌਕਸ? ਬੇਨਾਮ ਲੂੰਬੜੀ, ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮੈਂ ਸੁਣ ਰਹੀ ਹਾਂ। ਤੁਹਾਡਾ ਧੰਨਵਾਦ! ਤੁਹਾਡਾ ਧੰਨਵਾਦ, ਮੈਂ ਸਮਝ ਗਈ। ਤੁਹਾਡੇ ਕੋਲ ਵੀ ਇਹੀ ਹੋਵੇ। ਤੁਸੀਂ ਸਿਹਤਮੰਦ ਰਹੋ, ਸੁਰੱਖਿਅਤ ਰਹੋ, ਸਵਰਗ ਅਤੇ MAPA, ਸਾਡੇ ਮਾਪਿਆਂ ਦੁਆਰਾ ਸੁਰੱਖਿਅਤ ਰਹੋ। ਆਉਣ ਲਈ ਤੁਹਾਡਾ ਧੰਨਵਾਦ। ਤੁਹਾਡਾ ਬਹੁਤ ਬਹੁਤ ਧੰਨਵਾਦ। ਹਰ ਰੋਜ਼ ਤੁਸੀਂ ਆਉਂਦੇ ਹੋ, ਤੁਸੀਂ ਮੇਰੇ ਦਿਲ ਨੂੰ ਛੂਹ ਲੈਂਦੇ ਹੋ, ਮੈਨੂੰ ਬਹੁਤ ਵਧੀਆ, ਬਹੁਤ ਖੁਸ਼ ਮਹਿਸੂਸ ਕਰਵਾਉਂਦੇ ਹੋ। ਇਸ ਲਈ ਤੁਹਾਡਾ ਧੰਨਵਾਦ। ਪ੍ਰਮਾਤਮਾ ਤੁਹਾਨੂੰ ਹਰ ਰੋਜ਼ ਹੋਰ ਅਤੇ ਹੋਰ ਜ਼ਿਆਦਾ ਅਸੀਸ ਦੇਵੇ। ਤੁਸੀਂ ਦੁਬਾਰਾ ਇਨਸਾਨ ਬਣਨ ਦੇ ਆਪਣੇ ਟੀਚੇ 'ਤੇ ਪਹੁੰਚੋ, ਅਤੇ ਇਸ ਵਾਰ ਤੁਹਾਨੂੰ ਇੱਕ ਗਿਆਨਵਾਨ ਗੁਰੂ ਮਿਲੇ, ਜੋ ਤੁਹਾਨੂੰ ਉੱਚੇ ਸਵਰਗ ਵਿੱਚ ਲੈ ਜਾਵੇ। ਹਾਂਜੀ, ਬੇਨਾਮ? ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਸ਼ਾਇਦ ਇੱਕ ਦਿਨ ਮੈਂ ਤੁਹਾਨੂੰ ਮਿਲ ਸਕਾਂਗੀ। ਹਨੇਰੇ ਵਿੱਚ, ਮੈਂ ਜ਼ਿਆਦਾ ਦੂਰ ਨਹੀਂ ਜਾ ਸਕਦੀ। ਤੁਸੀਂ ਕਿੱਥੋਂ ਆਏ ਹੋ? ਮੇਰਾ ਮਤਲਬ, ਇੱਥੋਂ ਕਿੰਨਾ ਚਿਰ? ਜਦੋਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਇੱਥੇ ਹਾਂ, ਇਹ ਕਿੰਨਾ ਸਮਾਂ ਹੋਇਆ? ਇਹ ਕਿੰਨੀ ਦੂਰ ਹੈ? ਕੀ ਤੁਸੀਂ ਮਨੁੱਖਾਂ ਦੇ ਮਾਪ ਜਾਣਦੇ ਹੋ? ਜਿਵੇਂ ਇੱਕ ਮੀਟਰ, ਦਸ ਮੀਟਰ, ਸੌ ਮੀਟਰ, ਇੱਕ ਹਜ਼ਾਰ ਮੀਟਰ ਇੱਕ ਕਿਲੋਮੀਟਰ ਹੁੰਦਾ ਹੈ। ਤੁਸੀਂ ਇੱਥੋਂ ਕਿੰਨੀ ਦੂਰ ਸੀ? ਵਾਹ, ਨੌਂ ਕਿਲੋਮੀਟਰ ਤੋਂ ਵਧ? ਵਾਹ। ਓਹ, ਮੈਂ ਬਹੁਤ ਪ੍ਰਭਾਵਿਤ ਹੋਈ ਕਿ ਤੁਸੀਂ ਸਾਰੇ ਰਾਹ ਇੰਨਾ ਦੂਰੋਂ ਇਥੇ ਆਏ, ਅਤੇ ਹੁਣ ਤੁਸੀਂ ਇੱਥੇ ਹੀ ਕਿਤੇ ਆਸ ਪਾਸ ਵੱਸ ਗਏ ਹੋਂ, ਕਿ ਹਰ ਰਾਤ ਤੁਸੀਂ ਮੈਨੂੰ ਇਸ ਤਰ੍ਹਾਂ ਮਿਲਣ ਆਉਂਦੇ ਹੋਂ। ਮੈਂ ਸੱਚਮੁੱਚ ਪ੍ਰਭਾਵਿਤ ਹਾਂ, ਅਤੇ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹਾਂ। ਮੈਂ ਪ੍ਰਮਾਤਮਾ ਦਾ ਹੁਣ ਤੱਕ ਤੁਹਾਡੀ ਰੱਖਿਆ ਕਰਨ ਲਈ ਧੰਨਵਾਦ ਕਰਦੀ ਹਾਂ। ਮੈਨੂੰ ਤੁਹਾਡੇ ਲਈ ਬਹੁਤ ਪਿਆਰ ਹੈ, ਅਤੇ ਤੁਹਾਡੇ ਵੱਲੋਂ ਵੀ। ਕੀ ਤੁਸੀਂ ਮੈਨੂੰ ਬਿਲਕੁਲ ਪਿਆਰ ਕਰਦੇ ਹੋ? ਹਾਂਜੀ? ਓਹ, ਵਾਹ! ਹਾਂਜੀ, ਤੁਹਾਡਾ ਧੰਨਵਾਦ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਇਹ ਮਹਿਸੂਸ ਹੁੰਦਾ ਹੈ। ਸ਼ਾਇਦ ਇੱਕ ਦਿਨ ਮੈਂ ਤੁਹਾਨੂੰ ਮਿਲਣ ਲਈ ਬਾਹਰ ਨਿਕਲ ਸਕਦੀ ਹਾਂ, ਪਰ ਜੇ ਮੈਂ ਆਪਣੇ ਤੰਬੂ ਤੋਂ ਬਾਹਰ ਨਿਕਲਦੀ ਹਾਂ, ਤਾਂ ਮੈਨੂੰ ਇਹ ਦੇਖਣ ਲਈ ਟਾਰਚ ਜਗਾਉਣੀ ਪਵੇਗੀ ਕਿ ਮੈਂ ਕਿੱਥੇ ਜਾ ਰਹੀ ਹਾਂ, ਕਿਉਂਕਿ ਇੱਥੇ ਕੋਈ ਸੜਕ ਨਹੀਂ ਹੈ, ਜੰਗਲ ਦਾ ਇਕ ਰਸਤਾ ਵੀ ਨਹੀਂ ਹੈ। ਅਤੇ ਤੁਸੀਂ ਇੱਕ ਵੱਖਰੀ ਦਿਸ਼ਾ ਤੋਂ ਆ ਰਹੇ ਹੋ। ਕੱਲ੍ਹ, ਇਹ ਮੇਰੇ ਖੱਬੇ ਪਾਸੇ ਸੀ ਅਤੇ ਅੱਜ ਇਹ ਮੇਰੇ ਸੱਜੇ ਪਾਸੇ ਹੈ। ਅਤੇ ਮੈਨੂੰ ਚਿੰਤਾ ਹੈ ਕਿ ਜੇ ਮੈਂ ਅਜਿਹੀ ਟਾਰਚ ਲੈ ਕੇ ਬਾਹਰ ਨਿਕਲੀ, ਜੋ ਕਿ ਕੁਝ ਹੱਦ ਤੱਕ ਚਮਕਦਾਰ ਹੈ, ਤਾਂ ਇਹ ਤੁਹਾਨੂੰ ਡਰਾ ਸਕਦਾ ਹੈ। ਪਰ ਮੈਂ ਤੁਹਾਡਾ ਪਿਆਰ ਮਹਿਸੂਸ ਕਰਦੀ ਹਾਂ ਅਤੇ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, ਭਾਵੇਂ ਮੈਂ ਤੁਹਾਨੂੰ ਨਹੀਂ ਦੇਖਿਆ, ਹਾਲਾਂਕਿ ਮੈਂ ਜਾਣਦੀ ਹਾਂ ਕਿ ਤੁਸੀਂ ਇੱਕ ਲੂੰਬੜੀ-ਵਿਅਕਤੀ ਹੋ, ਅਤੇ ਸ਼ਾਇਦ ਇੱਕ ਸੁੰਦਰ ਲੂੰਬੜੀ-ਵਿਅਕਤੀ ਹੋ। ਇਸ ਲਈ ਮੈਂ ਤੁਹਾਨੂੰ ਲੇਡੀ ਫੌਕਸ ਬੁਲਾਉਂਦੀ ਹਾਂ ਕਿਉਂਕਿ ਤੁਸੀਂ ਔਰਤ ਹੋ। ਇਹ ਅਧਿਕਾਰਤ ਨਹੀਂ ਹੈ। ਤੁਹਾਡਾ ਕੋਈ ਨਾਮ ਨਹੀਂ ਹੋ ਸਕਦਾ, ਹੈਂਜੀ? ਅਗਲੀ ਜ਼ਿੰਦਗੀ ਵਿਚ ਤੁਹਾਡੇ ਕੋਲ ਹੋਵੇਗਾ। ਅਤੇ ਜਲਦੀ ਕਰੋ ਚੰਗੀ ਤਰ੍ਹਾਂ ਅਭਿਆਸ ਕਰਨ ਲਈ ਤਾਂ ਜੋ ਤੁਸੀਂ ਦੁਬਾਰਾ ਇਨਸਾਨ ਬਣ ਸਕੋ ਅਤੇ ਸਾਡੀ ਭਾਸ਼ਾ ਬੋਲ ਸਕੋ। ਮੈਂ ਤੁਹਾਨੂੰ ਸੱਮਝਦੀ ਹਾਂ; ਮੈਨੂੰ ਇਸਦੀ ਲੋੜ ਨਹੀਂ ਹੈ। ਸਾਡੇ ਕੋਲ ਟੈਲੀਪੈਥੀ ਹੈ, ਪਰ ਮਨੁੱਖੀ ਸੰਸਾਰ ਵਿੱਚ ਆਪਣੇ ਆਪ ਨੂੰ ਪ੍ਰਗਟ ਕਰਨ ਲਈ, ਜਦੋਂ ਤੁਸੀਂ ਦੁਬਾਰਾ ਮਨੁੱਖ ਬਣਦੇ ਹੋ, ਤੁਹਾਨੂੰ ਮਨੁੱਖੀ ਭਾਸ਼ਾ ਬੋਲਣੀ ਚਾਹੀਦੀ ਹੈ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ. ਕਾਸ਼ ਮੈਂ ਤੁਹਾਨੂੰ ਜੱਫੀ ਪਾ ਸਕਦੀ, ਤੁਹਾਡੇ ਫਾਰ ਨੂੰ ਪਲੋਸ ਸਕਦੀ, ਅਤੇ ਤੁਹਾਡੇ ਮੱਥੇ 'ਤੇ ਚੁੰਮ ਸਕਦੀ। ਮੈਨੂੰ ਤੁਹਾਡੇ ਲਈ ਇੰਨਾ ਪਿਆਰ ਮਹਿਸੂਸ ਹੁੰਦਾ ਹੈ। ਪਰ ਹੁਣ ਅਸੀਂ ਵੱਖ-ਵੱਖ ਪ੍ਰਜਾਤੀਆਂ ਹਾਂ, ਅਤੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਵੱਖ ਕਰਦੀਆਂ ਹਨ। ਪਰ ਸਾਡਾ ਪਿਆਰ ਵੱਖ ਨਹੀਂ ਹੋਇਆ। ਠੀਕ ਹੈ, ਲੇਡੀ ਫੌਕਸ? ਜੇ ਤੁਹਾਡੇ ਕੋਲ ਸਮਾਂ ਹੈ ਅਤੇ ਜੇ ਇਹ ਬਹੁਤ ਜ਼ਿਆਦਾ ਜੋਖਮ ਨਹੀਂ ਹੈ ਅਤੇ ਬਹੁਤ ਥਕਾਵਟ-ਵਾਲਾ ਨਹੀਂ ਹੈ, ਤਾਂ ਤੁਸੀਂ ਮੈਨੂੰ ਦੁਬਾਰਾ ਮਿਲਣ ਆ ਸਕਦੇ ਹੋ ਅਤੇ ਮੈਨੂੰ ਅਜਿਹਾ ਕੁਝ ਦੱਸ ਸਕਦੇ ਹੋ। ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਗੱਲ ਕੀਤੀ ਇਸ ਲਈ ਮੈਨੂੰ ਪਤਾ ਹੈ ਕਿ ਤੁਸੀਂ ਇੱਥੇ ਹੋ ਅਤੇ ਮੈਂ ਤੁਹਾਨੂੰ ਸੁਣ ਸਕਦੀ ਹਾਂ ਅਤੇ ਤੁਹਾਡੇ ਨਾਲ ਗੱਲ ਕਰ ਸਕਦੀ ਹਾਂ। ਕੱਲ੍ਹ ਰਾਤ, ਤੁਸੀਂ ਬਹੁਤ ਲੰਮੀ ਗੱਲ ਕੀਤੀ, ਮੈਂ ਤੁਹਾਨੂੰ ਰਿਕਾਰਡ ਕਰਨ ਲਈ ਟਟੋਲ ਰਹੀ ਸੀ, ਪਰ ਮੈਂ ਨਹੀਂ ਕਰ ਸਕੀ, ਅਤੇ ਫਿਰ ਤੁਸੀਂ ਪਹਿਲਾਂ ਹੀ ਰੁਕ ਗਏ। ਇਹ ਠੀਕ ਹੈ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਮੈਨੂੰ ਤੁਹਾਡੀ ਆਵਾਜ਼ ਸੁਣਨਾ ਬਹੁਤ ਪਸੰਦ ਹੈ, ਇੰਨੀ ਇਕ ਖੁਸ਼ ਆਵਾਜ਼ - ਮੇਰੇ ਤੰਬੂ ਦੇ ਕੋਲ, ਮੈਨੂੰ ਇਹ ਬਹੁਤ ਨੇੜੇ ਮਹਿਸੂਸ ਹੁੰਦਾ ਹੈ। ਤੁਸੀਂ ਇੱਕ ਸੁੰਦਰ ਆਤਮਾ ਹੋ, ਤੁਹਾਨੂੰ ਪਤਾ ਹੈ? ਤਾਂ ਕਿਰਪਾ ਕਰਕੇ ਜਲਦੀ ਕਰੋ। ਮੈਂ ਤੁਹਾਡਾ ਹਰ ਸੰਭਵ ਸਮਰਥਨ ਕਰਾਂਗੀ, ਇੱਥੋਂ ਤੱਕ ਕਿ ਤੁਹਾਨੂੰ ਦੁਬਾਰਾ ਇਨਸਾਨ ਬਣਨ ਵਿੱਚ ਵੀ ਮਦਦ ਕਰਾਂਗੀ। ਮੈਂ ਇਸ ਬਾਰੇ ਸਾਡੇ MAPA ਨੂੰ ਪੁੱਛਾਂਗੀ। ਅਗਲੀ ਵਾਰ ਜਦੋਂ ਤੁਸੀਂ ਆਓਗੇ ਤਾਂ ਦੱਸਾਂਗੀ। ਤੁਹਾਨੂੰ ਬਹੁਤ ਪਿਆਰ, ਲੇਡੀ ਫੌਕਸ। ਪ੍ਰਮਾਤਮਾ ਤੁਹਾਨੂੰ ਅਸੀਸ ਦੇਵੇ, ਤੁਹਾਨੂੰ ਪਿਆਰ ਕਰੇ, ਤੁਹਾਡੀ ਆਤਮਾ ਨੂੰ ਸਾਰੇ ਜ਼ਰੂਰੀ ਤੱਤ ਨਾਲ ਨਿਵਾਜੇ ਤਾਂ ਜੋ ਤੁਸੀਂ ਮਨੁੱਖ ਬਣ ਸਕੋ। ਅਤੇ ਫਿਰ ਪ੍ਰਮਾਤਮਾ ਨਾਲ ਦੁਬਾਰਾ ਪ੍ਰਮਾਤਮਾ ਦੇ ਮਹਿਲ ਵਿੱਚ ਘਰ ਵਾਪਸ ਜਾ ਸਕਦੇ ਹੋ। ਹਮੇਸ਼ਾ ਪ੍ਰਮਾਤਮਾ ਨੂੰ ਯਾਦ ਰੱਖੋ। ਪਿਆਰ, ਪਿਆਰ। ਖੈਰ, ਉਹ ਇੱਕ ਲੂੰਬੜੀ ਔਰਤ ਸੀ ਜੋ ਬਹੁਤ ਹੀ ਸੁੰਦਰ ਅਤੇ ਖੁਸ਼ ਆਵਾਜ਼ ਨਾਲ ਆਈ ਸੀ... ਵਾਹ, ਅੱਜ ਕਿਹੜਾ ਦਿਨ ਹੈ? ਅੱਜ ਕਿਹੜਾ ਦਿਨ ਹੈ? ਮੈਨੂੰ ਪਤਾ ਲਗਾਉਣਾ ਪਵੇਗਾ। ਓਹ, ਹਾਂਜੀ, ਮੈਨੂੰ ਪਤਾ ਹੈ। ਮੈਨੂੰ ਲੱਗਦਾ ਹੈ ਕਿ ਅੱਜ... ਮੈਂ ਆਪਣੇ ਕੰਪਿਊਟਰ ਵੱਲ ਦੇਖਾਂਗੀ, ਫਿਰ ਮੈਨੂੰ ਪਤਾ ਲੱਗੇਗਾ। ਅੱਜ ਕੀ ਹੈ? ਓਹ, ਕੰਪਿਊਟਰ ਆਸਾਨ ਬਣਨਾ ਨਹੀਂ ਚਾਹੁੰਦਾ। ਮੈਨੂੰ ਇਹ ਪਤਾ ਲਗ ਗਿਆ, ਮੈਨੂੰ ਇਹ ਪਤਾ ਲਗ ਗਿਆ। ਅੱਜ 16 ਸਤੰਬਰ ਹੈ। ਓਹ, ਹਾਂਜੀ, ਮੈਨੂੰ ਚੀਫ਼ ਫਿਲ ਲੇਨ ਲਈ ਇਕ ਭਾਸ਼ਣ ਦੇਣਾ ਯਾਦ ਰੱਖਣਾ ਚਾਹੀਦਾ ਹੈ। ਇਹ ਨਹੀਂ ਕਿ ਮੈਂ ਲਿਖ ਨਹੀਂ ਸਕਦੀ। ਮੈਂ ਕਰ ਸਕਦੀ ਹਾਂ। ਇਹ ਬੱਸ ਇੰਨਾ ਹੀ ਹੈ ਕਿ ਕਈ ਵਾਰ ਮੈਨੂੰ ਅਸਲ ਚੀਜ਼ ਲਿਖਣ ਅਤੇ ਲੋਕਾਂ ਨੂੰ ਇਸ ਤੋਂ ਅਸਲ ਅਹਿਸਾਸ ਕਰਵਾਉਣ ਅਤੇ ਲਾਭ ਉਠਾਉਣ ਲਈ ਪ੍ਰੇਰਨਾ ਦੀ ਲੋੜ ਹੁੰਦੀ ਹੈ। ਇਹ ਸਿਰਫ਼ ਫੈਂਸੀ ਸ਼ਬਦ ਲਿਖਣਾ ਨਹੀਂ ਹੈ। ਪ੍ਰਮਾਤਮਾ ਦਾ ਸ਼ੁਕਰ ਹੈ ਕਿ ਮੈਂ ਅਜੇ ਵੀ ਕੰਮ ਕਰਨ ਲਈ ਠੀਕ ਹਾਂ। ਓਹ, ਮੈਂ ਅਜੇ ਵੀ ਹਰ ਰੋਜ਼ ਬਹੁਤ ਮਿਹਨਤ ਕਰ ਰਹੀ ਹਾਂ, ਘੱਟੋ ਘੱਟ 10 ਘੰਟੇ ਤੋਂ ਵੱਧ ਹਰ ਰੋਜ਼। ਦਸ ਘੰਟੇ ਬਹੁਤ ਹੀ ਦੁਰਲੱਭ ਹੁੰਦੇ ਹਨ, ਬਹੁਤ ਹੀ ਦੁਰਲੱਭ। ਜ਼ਿਆਦਾਤਰ ਇਹ ਬਹੁਤ ਜ਼ਿਆਦਾ ਹੁੰਦਾ ਹੈ, ਸ਼ਾਇਦ 18 ਘੰਟੇ, ਕਈ ਵਾਰ ਘੱਟ, 10 ਤੋਂ 18 ਤੱਕ। ਪਰ 10 ਇੱਕ ਦੁਰਲੱਭ ਦਿਨ ਹੈ, ਖੁਸ਼ਕਿਸਮਤ ਦਿਨ। ਅਤੇ ਫਿਰ ਉਸ ਤੋਂ ਬਾਅਦ, ਮੈਂ ਹੋਰ ਕੰਮ ਕਰਦੀ ਹਾਂ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ, ਮੈਨੂੰ ਪ੍ਰਮਾਤਮਾ ਦੇ ਦਿਲ ਦੇ ਦਰਦ ਨੂੰ ਘਟਾਉਣ ਦਾ ਇੱਕ ਤਰੀਕਾ ਮਿਲਿਆ ਉਨਾਂ ਦੇ ਬੱਚਿਆਂ ਲਈ ਜੋ ਗਲਤੀ ਨਾਲ ਨਰਕ ਵਿੱਚ ਡਿੱਗ ਗਏ ਸਨ। ਸਿਰਫ਼ ਇਹੀ ਨਹੀਂ ਕਿ ਮੈਂ ਉਨ੍ਹਾਂ ਨੂੰ ਬਚਾਉਣ, ਸਵਰਗ ਵਿੱਚ ਚੁੱਕਣ ਲਈ ਉੱਥੇ ਜਾਣ ਦੀ ਕੋਸ਼ਿਸ਼ ਕੀਤੀ, ਸਗੋਂ ਹੋਰ ਤਰੀਕਿਆਂ ਨਾਲ, ਇਸ ਸੰਸਾਰ ਦੇ ਯੰਤਰਾਂ ਦੀ ਵਰਤੋਂ ਕਰਕੇ, ਹੋਰ ਲੋਕਾਂ ਨੂੰ ਗਿਆਨਵਾਨ ਸਮੂਹ ਵਿੱਚ ਸ਼ਾਮਲ ਕਰਨ, ਪ੍ਰਮਾਤਮਾ ਨੂੰ ਜਾਣਨ ਲਈ, ਮੇਰਾ ਮਤਲਬ ਹੈ ਘੱਟੋ ਘੱਟ ਪ੍ਰਮਾਤਮਾ ਦੀ ਹੋਂਦ ਨੂੰ ਜਾਣਨਾ। ਕੁਆਨ ਯਿਨ ਮੈਡੀਟੇਸ਼ਨ ਵਿਧੀ ਵਿੱਚ ਦੀਖਿਆ ਲੈ ਕੇ ਪ੍ਰਮਾਤਮਾ ਨੂੰ ਜਾਣਨਾ ਬਿਲਕੁਲ ਵੱਖਰਾ ਹੈ, ਇਸਦਾ ਅਰਥ ਹੈ ਕਿ ਵਿਅਕਤੀ ਪ੍ਰਮਾਤਮਾ ਨੂੰ ਪੂਰੀ ਤਰ੍ਹਾਂ ਜਾਣਦਾ ਹੈ। ਪਰ ਪ੍ਰਮਾਤਮਾ ਨੂੰ ਜਾਣਨਾ, ਜਿਵੇਂ ਥੋੜ੍ਹਾ ਜਿਹਾ ਜਾਣੂ ਹੋਣਾ ਜਾਂ ਇਹ ਮੰਨਣਾ ਕਿ ਪ੍ਰਮਾਤਮਾ ਮੌਜੂਦ ਹੈ, ਇਹ ਵੱਖਰੀ ਗੱਲ ਹੈ। ਪਰ, ਬੇਸ਼ੱਕ, ਉਹਨਾਂ ਨੂੰ ਅਜੇ ਵੀ ਮੁਕਤ ਕੀਤਾ ਜਾ ਸਕਦਾ ਹੈ, ਬੇਸ਼ੱਕ, ਇਕ ਉੱਚੇ ਆਯਾਮ ਤੱਕ ਨਹੀਂ, ਪਰ ਫਿਰ ਵੀ ਮੁਕਤ ਕੀਤਾ ਜਾ ਸਕਦਾ ਹੈ - ਘੱਟੋ ਘੱਟ ਨਰਕ ਵਿੱਚ ਨਹੀਂ ਜਾਣਾ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਸ਼੍ਰੇਣੀ ਵਿੱਚ ਹਨ: ਬੇਹਦ ਇਮਾਨਦਾਰ, ਜਾਂ ਬਹੁਤ ਇਮਾਨਦਾਰ, ਜਾਂ ਥੋੜੇ ਜਿਹੇ ਇਮਾਨਦਾਰ, ਜਾਂ ਇਮਾਨਦਾਰ ਹੋਣਾ ਚਾਹੁੰਦੇ ਹਨ। Photo Caption: “ਇੱਕ ਪਿਆਰ-ਭਰਿਆ ਕੋਮਲ ਸਵਾਗਤ ਇੱਕ ਈਡਨ-ਵਰਗੀ ਆਵਾਜ਼ ਤੋਂ ਜੋ ਬਿਨਾਂ ਸਰੀਰਕ ਕੰਨਾਂ ਦੇ ਸੁਣੀ ਜਾ ਸਕਦੀ ਹੈ”











