ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਤੁਹਾਨੂੰ ਸਿਰਫ ਆਪਣੇ ਆਵਦੇ ਅਨੁਭਵ ਤੋਂ ਦਸ ਸਕਦੀ ਹਾਂ ਕਿ ਜਿਤਨਾ ਜਿਆਦਾ ਤੁਸੀਂ ਅਭਿਆਸ ਕਰਦੇ ਹੋ, ਤੁਹਾਡੇ ਕੋਲ ਉਤਨੇ ਘਟ ਸਵਾਲ ਹੋਣਗੇ, ਅਤੇ ਉਤਨੀਆਂ ਘਟ ਸਮਸਿਆਵਾਂ, ਘਟ ਉਲਝਣ। […]ਹਰ ਇਕ ਇਹ ਜਾਣਦਾ ਹੈ। ਜਦੋਂ ਅਸੀਂ ਅਭਿਆਸ ਕਰਦੇ ਹਾਂ, ਕਦੇ ਕਦਾਂਈ ਉਥੇ ਇਕ ਬਹੁਤ ਵਡਾ ਧਮਾਕਾ ਹੁੰਦਾ ਹੈ, ਜਿਵੇਂ ਇਕ ਤੂਫਾਨ ਦੀ ਤਰਾਂ। ਅਤੇ ਫਿਰ ਅਚਾਨਕ, ਕਦੇ ਕਦਾਂਈ ਅਸੀਂ ਇਹਦੇ ਰਾਹੀਂ ਜਾਗਦੇ ਹਾਂ। ਪਰ ਆਮ ਤੌਰ ਤੇ, ਤੁਹਾਨੂੰ ਜ਼ਾਰੀ ਰਖਣਾ ਚਾਹੀਦਾ ਹੈ। ਇਹ ਜ਼ੈਨ ਲੋਕਾਂ ਵਿਚਕਾਰ ਇਕ ਬਹੁਤ ਹੀ ਆਮ ਅਨੁਭਵ ਹੈ ਜਦੋਂ ਉਹ ਸਾਤੋਰੀ (ਜਾਗ੍ਰਤੀ) ਪ੍ਰਾਪਤ ਕਰਦੇ ਹਨ। ਤੁਸੀਂ ਕਦੇ ਜ਼ਜ਼ਜ਼ਜ਼ਜ਼ੇਨ ਕਹਾਣੀਆਂ ਨਹੀਂ ਪੜੀਆਂ? ਤੁਹਾਨੂੰ ਹੋਰ ਜ਼ੈਨ ਕਹਾਣੀਆਂ ਪੜਨੀਆਂ ਚਾਹੀਦੀਆਂ ਹਨ, ਅਤੇ ਫਿਰ ਤੁਸੀਂ ਹੋਰ ਇਤਨਾ ਨਹੀਂ ਡਰੋਂਗੇ। ਉਥੇ ਬਹੁਤ ਅਨੁਭਵ ਹਨ ਜੋ ਅਸੀਂ ਸ਼ਾਇਦ ਇਕਠੇ ਕਰ ਸਕਦੇ ਜਾਂ ਤਜਰਬਾ ਸਾਡੇ ਰੂਹਾਨੀ ਅਭਿਆਸ ਦੌਰਾਨ। ਕਿਸੇ ਚੀਜ਼ ਤੋਂ ਨਾ ਡਰਨਾ। ਬਹੁਤ ਲੋਕ ਅਨੁਭਵਾਂ ਦਾ ਹੋਣਾ ਪਸੰਦ ਕਰਦੇ ਹਨ। ਜਦੋਂ ਉਨਾਂ ਕੋਲ ਕੁਝ ਹੁੰਦੇ ਹਨ, ਉਹ ਕਹਿੰਦੇ ਹਨ, "ਓਹ! ਇਹ ਕੀ ਹੈ?" ਜਾਂ ਕਦੇ ਕਦਾਂਈ ਉਨਾਂ ਦੀ ਆਤਮਾ ਸਰੀਰ ਦੇ ਵਿਚੋਂ ਬਾਹਰ ਨਿਕਲ ਜਾਂਦੀ ਹੈ, ਅਤੇ ਫਿਰ ਉਹ ਡਰਦੇ ਹਨ, ਅਤੇ ਉੇਹ ਕਹਿੰਦੇ ਹਨ, "ਮੈਨੂੰ ਥਲੇ ਰਖ ਦੇਵੋ!" ਕੋਈ ਵੀ ਉਥੇ ਨਹੀਂ ਹੈ। ਇਹ ਮਹਿਸੂਸ ਹੁੰਦਾ ਜਿਵੇਂ ਅਸਮਾਨ ਵਿਚ ਉਡ ਰਹੇ ਹੋਵੋਂ ਅਤੇ ਉਥੇ ਕੋਈ ਤਰੀਕਾ ਨਹੀਂ ਤੁਸੀਂ ਕੋਈ ਚੀਜ਼ ਨੂੰ ਪਕੜ ਸਕਦੇ ਹੋ, ਕੋਈ ਚੀਜ਼ ਨਹੀਂ ਜਿਸ ਦਾ ਤੁਸੀਂ ਸਹਾਰਾ ਲੈ ਸਕਦੇ, ਅਤੇ ਤੁਸੀਂ ਡਰ ਮਹਿਸੂਸ ਕਰਦੇ ਹੋ। ਪਰ ਇਸੇ ਕਰਕੇ ਇਹ ਬਹੁਤ ਹੀ ਲੰਮਾਂ ਸਮਾਂ ਲਗਦਾ ਹੈ ਮੁਕਤੀ ਲਈ ਕਿਉਂਕਿ ਅਸੀਂ ਇਸ ਜੇਲ ਸੈਲ ਦੇ ਇਤਨੇ ਆਦੀ ਹਾਂ ਕਿ ਅਸੀਂ ਛਡਣਾ ਨਹੀਂ ਚਾਹੁੰਦੇ। […]Photo Caption: ਹਮੇਸ਼ਾਂ ਲਈ ਬਸੰਤ ਵਾਂਗ ਮਹਿਸੂਸ ਹੁੰਦਾ ਹੈ! ਪਰੀ ਦੇ ਸਨਾਮਨ-ਸਵਾਗਤ ਕਾਰਨ