ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਨੰਦ ਮਾਣੋ ਜੋ ਵੀ ਤੁਹਾਡੇ ਕੋਲ ਹੈ ਅਤੇ ਜੋ ਵੀ ਤੁਹਾਨੂੰ ਪੇਸ਼ ਕੀਤਾ ਜਾ ਰਿਹਾ ਹੈ, ਅਤੇ ਫਿਰ ਤੁਸੀਂ ਬਹੁਤ ਖੁਸ਼ ਹੋਵੋਂਗੇ। ਅਸਲ ਵਿਚ, ਉਸ ਕਿਸਮ ਦਾ ਸਮਰਪਣ ਅਤੇ ਰੂਹਾਨੀ ਇਕਾਗਰਤਾ ਤੁਹਾਡੀ ਬਹੁਤ ਮਦਦ ਕਰਦੀ ਹੈ, ਸਗੋਂ ਛੋਟੀਆਂ ਮੋਟੀਆਂ ਫਜ਼ੂਲ ਚੀਜ਼ਾਂ ਵਲ ਧਿਆਨ ਦੇਣ ਨਾਲੋਂ; ਅਸੀਂ ਹਮੇਸ਼ਾਂ ਧਿਆਨ ਕੇਂਦ੍ਰਿਤ ਕਰਦੇ ਹਾਂ ਅਤੇ ਖਾਂਦੇ ਹਾਂ ਜਿਵੇਂ ਨਹੀਂ ਖਾ ਰਹੇ, ਉਹ ਜ਼ੈਨ ਤਰੀਕਾ ਹੈ। ਖਾਣਾ ਜਿਵੇਂ ਨਹੀਂ ਖਾ ਰਹੇ; ਕਰਦੇ ਜਿਵੇਂ ਨਹੀਂ ਕਰ ਰਹੇ। ਮਰਦੇ ਜਿਵੇਂ ਨਹੀਂ ਮਰ ਰਹੇ। ਨਹੀਂ, ਨਹੀਂ। ਜਿਉਂਦੇ ਜਿਵੇਂ ਨਹੀਂ ਜੀਅ ਰਹੇ।ਉਥੇ ਇਕ ਭਿਕਸ਼ੂ ਬਾਰੇ ਇਕ ਕਹਾਣੀ ਹੈ। ਮੇਰੇ ਖਿਆਲ ਵਿਚ ਇਹ ਅਮਰੀਕਾ ਵਿਚ ਸੀ, ਇਕ ਅਮਰੀਕਨ ਭਿਕਸ਼ੂ ਸੀ। ਮੈਨੂੰ ਨਾਮ ਨਹੀਂ ਯਾਦ; ਇਕ ਮਠ ਵਿਚ ਪਹਿਲਾਂ ਇਕ ਭਿਕਸ਼ੂ ਵਜੋਂ ਆਪਣੇ ਅਨੁਭਵ ਬਾਰੇ ਉਸ ਨੇ ਇਕ ਕਿਤਾਬ ਲਿਖੀ ਹੈ। ਉਹਨੇ ਇਹ ਹੁਣ ਛਡ ਦਿਤਾ ਹੈ ਕਿਉਂਕਿ ਉਸ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਅਧਿਐਨ ਕੀਤਾ ਅਤੇ ਉਹ ਨਹੀਂ ਮਹਿਸੂਸ ਕਰਦਾ ਜਿਵੇਂ ਉਹਦੇ ਲਈ ਅਤੇ ਮਾਨਵਤਾ ਲਈ ਕੈਥਲਿਕ ਚਰਚ ਕੋਲ ਸਾਰੇ ਜਵਾਬ ਹਨ। ਇਹ ਉਸ ਦੀ ਰਾਇ ਸੀ। ਮੇਰਾ ਭਾਵ ਕੋਈ ਹੋਰ ਚੀਜ਼ ਕਹਿਣ ਦਾ ਨਹੀਂ ਹੈ। ਪਰ ਫਿਰ ਵੀ, ਜਦੋਂ ਉਹ ਉਸ ਮਠ ਵਿਚ ਇਕ ਭਿਕਸ਼ੂ ਸੀ, ਉਸ ਨੇ ਉਸ ਜਗਾ ਦੇ ਨਿਯਮਾਂ ਦਾ ਸਖਤੀ ਨਾਲ ਅਨੁਸਰਨ ਕੀਤਾ। ਸੋ ਇਹ ਹੈ ਬਸ ਜਿਵੇਂ ਕਿਸ ਸਮੇਂ ਕੀ ਕਰਨਾ ਹੈ, ਪ੍ਰਾਰਥਨਾ ਕਰਨੀ, ਫਿਰ ਬਾਗ ਵਿਚ ਕੰਮ ਕਰਨਾ, ਫਿਰ ਖਾਣ ਦਾ ਸਮਾਂ, ਪ੍ਰਾਰਥਨਾ ਕਰਨ ਦਾ ਸਮਾਂ, ਅਤੇ ਦੁਬਾਰਾ ਸੌਣ ਦਾ ਸਮਾਂ। ਅਤੇ ਕੋਈ ਵੀ ਕਿਸਮ ਦੀ ਚੀਜ਼, ਉਸ ਨੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ।ਅਤੇ ਉਹ ਹਮੇਸ਼ਾਂ ਧਿਆਨ ਦਿੰਦਾ ਸੀ ਅਤੇ ਉਸ ਨੇ ਨਹੀਂ ਸੋਚਿਆ ਜਾਂ ਸ਼ਿਕਵਾ ਨਹੀਂ ਕੀਤਾ ਸੀ ਅਤੇ ਉਸ ਵਰਗ ਦੀ ਨੀਤੀ ਨੂੰ ਬਦਲਣੀ ਨਹੀਂ ਚਾਹੁੰਦਾ ਸੀ। ਅਤੇ ਜਦੋਂ ਉਹ ਖਾਂਦਾ ਸੀ, ਕਦੇ ਕਦਾਂਈ ਉਹ ਮਠ ਵਿਚ ਭੋਜ਼ਨ ਦਾ ਆਦੀ ਨਹੀਂ ਸੀ। ਇਹ ਜਿਵੇਂ ਸਧਾਰਨ ਭੋਜ਼ਨ ਸੀ। ਅਤੇ ਕਦੇ ਕਦਾਂਈ ਭਿਕਸ਼ੂ ਜਿਆਦਾਤਰ ਕੁਆਰੇ ਅਤੇ ਜਵਾਨ ਅਤੇ ਪਕਾਉਣ ਬਾਰੇ ਨਹੀਂ ਜਾਣਦੇ ਸੀ। ਸੋ, ਭੋਜ਼ਨ ਬਹੁਤ ਮਾੜਾ ਸੀ, ਉਸ ਨੂੰ ਇਕਬਾਲ ਕਰਨਾ ਪਿਆ। ਪਰ ਫਿਰ ਬਾਅਦ ਵਿਚ, ਜਿਉਂ ਉਹ ਉਥੇ ਵਧੇਰੇ ਸਮੇਂ ਲਈ ਰਿਹਾ, ਉਸ ਨੇ ਆਪਣੇ ਆਪ ਨੂੰ ਅਨੁਕੂਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਬਿਨਾਂ ਸੋਚੇ ਉਸ ਨੇ ਖਾਧਾ ਜੋ ਵੀ ਉਸ ਦੇ ਸਾਹਮੁਣੇ ਰਖਿਆ ਜਾਂਦਾ ਸੀ ਅਤੇ ਇਹ ਸੀ ਜਿਵੇਂ ਉਸ ਨੇ ਆਪਣੇ ਦਿਲ ਵਿਚ ਵਧੇਰੇ ਸ਼ਾਂਤੀ ਮਹਿਸੂਸ ਕੀਤੀ।ਅਤੇ ਫਿਰ ਉਸ ਨੇ ਸਚਮੁਚ ਕੁਝ ਰੂਹਾਨੀ ਤਰਕੀ ਪ੍ਰਾਪਤ ਕੀਤੀ ਇਥੋਂ ਤਕ ਬਿਨਾਂ ਦੀਖਿਆ ਜਾਂ ਇਕ ਗੁਰੂ ਦੇ ਜਾਂ ਕੁਝ ਅਜਿਹਾ ਇਸ ਤਰਾਂ। ਹੋ ਸਕਦਾ ਇਹ ਹੈ ਜਿਵੇਂ ਬਹੁਤ ਸਾਰੇ ਗੁਪਤ ਕੈਥਲਿਕ ਜਾਂ ਇਸਾਈ ਵਰਗਾਂ ਨੇ, ਉਨਾਂ ਨੇ ਕੁਝ ਹਦ ਤਕ ਗਿਆਨ ਪ੍ਰਾਪਤੀ ਕੀਤੀ ਸੀ। ਸੋ, ਉਨਾਂ ਨੇ ਕੁਝ ਸੰਤ ਦਾ ਪਧਰ ਪ੍ਰਾਪਤ ਕਰ ਲਿਆ ਪੂਰੀ ਤਰਾਂ ਪ੍ਰਮਾਤਮਾ ਨੂੰ ਸਮਰਪਣ ਕਰਨ ਦੁਆਰਾ ਅਤੇ ਪੂਰੀ ਤਰਾਂ ਸਵੀਕਾਰ ਕਰਨ ਦੁਆਰਾ ਜੋ ਵੀ ਕਿਸਮਤ ਉਨਾਂ ਲਈ ਲਿਆਂਉਂਦੀ ਹੈ। ਇਸੇ ਲਈ, ਉਸ ਦਾ ਮਨ ਕਦੇ ਨਹੀਂ ਭਟਕਿਆ ਕਿ ਜੇਕਰ ਇਹ ਚੰਗਾ ਹੈ ਜਾਂ ਬੁਰਾ ਹੈ, ਜੇਕਰ ਮਠ ਦੀ ਆਦਤ, ਨਿਯਮਾਂ ਨੂੰ ਬਦਲਣਾ ਚਾਹੀਦਾ, ਨਿਯਮਾਂ ਨੂੰ ਕੁਝ ਵੀ ਅਜਿਹਾ। ਅਤੇ ਉਸ ਕੋਲ ਸਚਮੁਚ ਕੁਝ ਬਹੁਤ, ਬਹੁਤ ਚੰਗੇ ਅਨੁਭਵ ਹੋਏ ਸਨ। ਸੋ, ਮੈਂ ਬਸ ਤੁਹਾਨੂੰ ਦਸਣਾ ਚਾਹੁੰਦੀ ਹਾਂ ਕਿ ਰੂਹਾਨੀ, ਅਧਿਆਤਮਿਕ ਅਭਿਆਸ ਲਈ, ਦਿਲ ਦੀ ਸ਼ੁਧਤਾ ਬਹੁਤ, ਬਹੁਤ ਮਹਤਵਪੂਰਨ ਹੈ। […]Photo Caption: ਗਿਆਨ ਅਤੇ ਪਿਆਰ ਨਾਲ ਸੋਹਣੀ ਤਰਾਂ ਬੁਢੇ ਹੋਵੋ