ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਉਹ (ਰਾਸ਼ਟਰਪਤੀ ਟਰੰਪ) ਸ਼ਕਤੀਸ਼ਾਲੀ ਹੈ ਅਤੇ ਉਹ ਜਿੱਤਣ ਵਾਲੀ ਸਥਿਤੀ ਵਿਚ ਅਤੇ ਇੱਕ ਸ਼ਕਤੀਸ਼ਾਲੀ ਸਥਿਤੀ ਵਿੱਚ ਹੈ। ਸੋ ਉਹ ਸ਼ਾਇਦ ਥੋੜ੍ਹਾ ਜਿਹਾ ਭੁੱਲ ਗਿਆ ਸੀ, ਰਾਸ਼ਟਰਪਤੀ ਜ਼ੀਲੇਨਸਕੀ ਪ੍ਰਤੀ ਘੱਟ ਵਿਚਾਰਸ਼ੀਲ ਸੀ, ਜੋ ਪਹਿਲਾਂ ਹੀ ਤਿੰਨ ਲੰਮੇਂ ਸਾਲਾਂ ਤੋਂ ਟੁੱਟਿਆ ਹੋਇਆ ਹੈ। ਉਸਦੇ ਵਾਲ ਅਚਾਨਕ ਸਲੇਟੀ ਹੋ ਗਏ ਅਤੇ ਉਸਦਾ ਚਿਹਰਾ, ਜੰਗ ਦੇ ਸਿਰ ਦਰਦ ਕਾਰਨ ਸਭ ਕੁਝ ਬਦਲ ਗਿਆ। ਬਹੁਤ ਜ਼ਿਆਦਾ ਜ਼ਿੰਮੇਵਾਰੀ, ਬਹੁਤ ਜ਼ਿਆਦਾ ਦੁੱਖ, ਬਹੁਤ ਜ਼ਿਆਦਾ ਡਰਾਉਣਾ, ਹਰ ਤਰ੍ਹਾਂ ਦੀਆਂ ਚੀਜ਼ਾਂ। ਅਤੇ ਉਸਦੀ ਜ਼ਿੰਦਗੀ ਉਦੋਂ ਤੋਂ, ਯੁੱਧ ਤੋਂ ਬਾਅਦ ਕਦੇ ਵੀ ਸੁਰੱਖਿਅਤ ਨਹੀਂ ਰਹੀ।ਜਦੋਂ ਲੋਕ ਪਹਿਲਾਂ ਹੀ ਫਰਸ਼ 'ਤੇ ਪਏ ਹੁੰਦੇ ਹਨ, ਤਾਂ ਸਾਨੂੰ ਉਨ੍ਹਾਂ ਨੂੰ ਹੋਰ ਲੱਤ ਨਹੀਂ ਮਾਰਨੀ ਚਾਹੀਦੀ। ਪਰ, ਰਾਜਨੀਤਿਕ ਸਥਿਤੀ ਕਦੇ ਵੀ ਕਿਸੇ ਲਈ ਆਸਾਨ ਨਹੀਂ ਹੁੰਦੀ। ਮੈਂ ਬਸ ਕਲਪਨਾ ਕਰਦੀ ਹਾਂ ਕਿ ਜੇ ਇਹ ਮੈਂ ਹੁੰਦੀ, ਜੇ ਮੈਂ ਰਾਸ਼ਟਰਪਤੀ ਜ਼ੀਲੇਨਸਕੀ ਹੁੰਦੀ, ਤਾਂ ਮੈਨੂੰ ਨਹੀਂ ਪਤਾ ਹੁੰਦਾ ਕਿ ਕੀ ਕਰਨਾ ਹੈ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇੰਨਾ ਸਿਆਣਾ ਹੁੰਦਾ ਜੇ ਉਹ ਉਸ ਦੀ ਸਥਿਤੀ ਵਿੱਚ ਹੁੰਦਾ, ਹਰ ਪਾਸਿਓ ਦਬਾਅ ਹੇਠ ਹੁੰਦਾ ਅਤੇ ਪਹਿਲਾਂ ਹੀ ਬਹੁਤ ਸਾਰੀਆਂ ਚੀਜ਼ਾਂ ਗੁਆ ਰਿਹਾ ਹੁੰਦਾ, ਬਹੁਤ ਜ਼ਿਆਦਾ ਗੁਆ ਰਿਹਾ ਹੁੰਦਾ ਅਤੇ ਆਪਣੇ ਦੇਸ਼ ਨੂੰ ਗੁਆਉਣ ਦੀ ਚਿੰਤਾ ਕਰਦਾ ਹੁੰਦਾ। ਜੇਤੂ ਨੂੰ ਹਮੇਸ਼ਾ ਵਧੇਰੇ ਵਿਚਾਰਸ਼ੀਲ, ਵਧੇਰੇ ਸਮਝਦਾਰ ਹੋਣਾ ਚਾਹੀਦਾ ਹੈ।ਸਾਡੇ ਸ਼ੀਹੂ ਆਸ਼ਰਮ ਵਿੱਚ ਇੱਕ ਛੋਟੀ ਜਿਹੀ ਖੇਡ ਹੁੰਦੀ ਸੀ। ਕਈ ਵਾਰ ਜੇਕਰ ਮੇਰੇ ਕੋਲ ਦੇਣ ਲਈ ਹੋਰ ਕੁਝ ਨਹੀਂ ਹੁੰਦਾ, ਉਦਾਹਰਣ ਵਜੋਂ, ਜਿਵੇਂ ਕਿ ਅਸੀਂ ਇਕੱਠੇ ਖਾ ਰਹੇ ਸੀ ਅਤੇ ਸਾਰਿਆਂ ਦੀ ਮਨਪਸੰਦ ਵੀਗਨ ਆਈਸ ਕਰੀਮ ਹੁੰਦੀ ਹੈ, ਅਤੇ ਕਈ ਵਾਰ ਉਹ ਕਾਫ਼ੀ ਨਹੀਂ ਖਰੀਦਦੇ ਸਨ। ਸਾਰਿਆਂ ਕੋਲ ਪਹਿਲਾਂ ਹੀ ਇੱਕ ਸੀ, ਬੱਸ ਇਹੀ ਹੈ ਕਿ ਕਈ ਵਾਰ ਮੈਂ ਉਨ੍ਹਾਂ ਨੂੰ ਹੋਰ ਵੀ ਦਿੰਦੀ ਸੀ। ਅਤੇ ਫਿਰ ਜਦੋਂ ਹਰੇਕ ਲਈ ਦੂਜੀ ਆਈਸ ਕਰੀਮ ਕਾਫ਼ੀ ਨਹੀਂ ਹੁੰਦੀ, ਜਿਵੇਂ ਕਿ ਦੂਜੀ (ਵੀਗਨ) ਆਈਸ ਕਰੀਮ ਨਹੀਂ ਹੈ ਕਿਉਂਕਿ ਸਾਡੇ ਕੋਲ ਕਾਫ਼ੀ ਨਹੀਂ ਹੁੰਦੀ, ਤਾਂ ਉਦਾਹਰਣ ਵਜੋਂ, ਆਖਰੀ ਦੋ ਲੋਕਾਂ ਲਈ ਸਿਰਫ਼ ਇੱਕ (ਵੀਗਨ) ਆਈਸ ਕਰੀਮ ਬਚਦੀ ਹੈ। ਫਿਰ ਮੈਂ ਉਨ੍ਹਾਂ ਨੂੰ ਕਹਿੰਦੀ ਹਾਂ ਕਿ ਉਨ੍ਹਾਂ ਨੂੰ ਇਹ ਖੇਡ ਕਰਨੀ ਪਵੇਗੀ, ਜਿਵੇਂ ਕਿ ਇੱਕ, ਦੋ, ਤਿੰਨ, ਪੱਥਰ, ਕਾਗਜ਼, ਕੈਂਚੀ। ਅਤੇ ਫਿਰ ਇੱਕ ਵਿਅਕਤੀ ਨੂੰ, ਬੇਸ਼ੱਕ, ਹਾਰਨਾ ਪੈਂਦਾ ਹੈ। ਇਸ ਖੇਡ ਵਿੱਚ, ਹਮੇਸ਼ਾ ਇੱਕ ਵਿਅਕਤੀ ਨੂੰ ਹਾਰਨਾ ਪੈਂਦਾ ਹੈ।ਸੋ ਇੱਕ ਨਨ ਦੇ ਹਾਰਨ ਤੋਂ ਬਾਅਦ, ਮੈਂ ਜੇਤੂ ਨੂੰ ਕਿਹਾ, "ਵਧੀਆ, ਹਾਰਨ ਵਾਲਾ (ਵੀਗਨ) ਆਈਸ ਕਰੀਮ ਲੈ ਸਕਦਾ ਹੈ।" ਸਾਰੇ ਹੈਰਾਨ ਸਨ। "ਲੇਕਿਨ ਕਿਉਂ? ਜੇਤੂ ਨੂੰ (ਵੀਗਨ) ਆਈਸ ਕਰੀਮ ਲੈਣੀ ਚਾਹੀਦੀ ਹੈ, ਆਖਰੀ (ਵੀਗਨ) ਆਈਸ ਕਰੀਮ।" ਮੈਂ ਕਿਹਾ, "ਨਹੀਂ।" ਹਾਰਨ ਵਾਲਾ ਪਹਿਲਾਂ ਹੀ ਬਹੁਤ ਬੁਰਾ ਮਹਿਸੂਸ ਕਰ ਰਿਹਾ ਹੈ, ਬਹੁਤ ਬੁਰਾ ਮਹਿਸੂਸ ਕਰ ਰਿਹਾ ਹੈ, ਪਹਿਲਾਂ ਹੀ ਆਪਣਾ ਸ਼ਰਮਿੰਦਾ ਹੈ। ਸੋ ਹੁਣ ਉਸਨੂੰ ਆਪਣੀ ਹਾਰ ਵਾਲੀ ਸਥਿਤੀ ਨੂੰ ਦਿਲਾਸਾ ਦੇਣ ਲਈ (ਵੀਗਨ) ਆਈਸ ਕਰੀਮ ਜ਼ਰੂਰ ਲੈਣੀ ਚਾਹੀਦੀ ਹੈ।" ਤਾਂ, ਸਾਰੇ ਹੱਸ ਪਏ ਅਤੇ ਹਾਰ ਮੰਨ ਲਈ, ਪਰ ਪਸੰਦ ਆਵੇ ਜਾਂ ਨਾ ਆਵੇ, ਮੈਂ ਹਾਰਨ ਵਾਲੇ ਨੂੰ ਦੇ ਦਿੱਤੀ। ਇਹ ਸਿਰਫ਼ ਸਾਡੀ ਖੇਡ ਸੀ। ਰਾਜਨੀਤਿਕ ਯੁੱਧ ਵਿੱਚ, ਇਹ ਸ਼ਾਇਦ ਸਿਰਫ਼ (ਵੀਗਨ) ਆਈਸ ਕਰੀਮ ਤੋਂ ਵੱਖਰਾ ਹੈ। ਘੱਟੋ ਘੱਟ ਇਹ ਤੁਹਾਡੇ ਲਈ ਸਿਰਫ਼ ਇੱਕ ਮਜ਼ਾਕ ਹੈ। ਤੁਹਾਡਾ ਧੰਨਵਾਦ।ਸੋ ਜੇਕਰ ਰਾਸ਼ਟਰਪਤੀ ਜ਼ੀਲੇਨਸਕੀ ਦੇ ਕੁਝ ਵੱਖਰੇ ਸੰਕਲਪ ਜਾਂ ਵੱਖਰੀ ਸੋਚ ਜਾਂ ਵੱਖਰੀਆਂ ਧਾਰਨਾਵਾਂ ਹਨ, ਤਾਂ ਇਹ ਇਸ ਕਰਕੇ ਹੈ ਕਿਉਂਕਿ ਉਹ ਆਪਣੇ ਦੇਸ਼ ਵਾਸੀਆਂ ਨਾਲ ਬਹੁਤ ਕੁਝ ਝੱਲ ਚੁੱਕੇ ਹਨ। ਸੋ ਸ਼ਾਇਦ ਉਸ ਨਾਲ ਥੋੜ੍ਹਾ ਹੋਰ ਨਰਮੀ ਨਾਲ, ਹੋਰ ਸਮਝਦਾਰੀ ਨਾਲ ਪੇਸ਼ ਆਉਣਾ ਚਾਹੀਦਾ ਸੀ। ਲੋਕ ਤੁਹਾਡੇ ਦਰਵਾਜ਼ੇ 'ਤੇ ਪਹਿਲਾਂ ਹੀ ਆਏ ਹਨ, ਉੱਤਮ ਦੇ ਰੂਪ ਵਿੱਚ ਨਹੀਂ ਸਗੋਂ ਘੱਟ ਉੱਤਮ, ਘੱਟ ਸਥਿਤੀ ਵਿੱਚ, ਤਾਂ ਸਾਨੂੰ ਉਸ ਵਿਅਕਤੀ ਪ੍ਰਤੀ ਵਧੇਰੇ ਵਿਚਾਰਸ਼ੀਲ ਹੋਣਾ ਚਾਹੀਦਾ ਸੀ। ਮੈਨੂੰ ਮਾਫ਼ ਕਰਨਾ ਜੇਕਰ ਮੈਂ ਤੁਹਾਨੂੰ ਨਾਰਾਜ਼ ਕੀਤਾ ਹੈ, ਮਹਾਨ ਰਾਸ਼ਟਰਪਤੀ ਟਰੰਪ। ਮੈਂ ਤੁਹਾਡੀ ਪ੍ਰਸ਼ੰਸਕ ਹਾਂ, ਤੁਸੀਂ ਜਾਣਦੇ ਹੋ। ਮੈਂ ਸਿੱਧੇ ਅਤੇ ਅਸਿੱਧੇ ਤੌਰ 'ਤੇ, ਵੱਖ-ਵੱਖ ਤਰੀਕਿਆਂ ਨਾਲ, ਜਿਸ ਵੀ ਤਰੀਕੇ ਨਾਲ ਮੈਂ ਕਰ ਸਕਦੀ ਹਾਂ, ਤੁਹਾਡਾ ਸਮਰਥਨ ਕਰ ਰਹੀ ਹਾਂ। ਸੋ ਜੇ ਮੈਂ ਤੁਹਾਨੂੰ ਨਾਰਾਜ਼ ਕੀਤਾ ਹੈ ਤਾਂ ਮੈਨੂੰ ਮਾਫ਼ ਕਰਨਾ, ਪਰ ਮੈਂ ਸਿੱਧੀ ਗੱਲ ਕਰਨ ਲਈ ਜਾਣੀ ਜਾਂਦੀ ਹਾਂ।ਮੈਂ ਰਾਸ਼ਟਰਪਤੀ ਜ਼ੀਲੇਨਸਕੀ ਦਾ ਪੱਖ ਨਹੀਂ ਲੈਂਦੀ। ਮੈਂ ਉਸਨੂੰ ਸਮਝਦੀ ਹਾਂ ਅਤੇ ਉਸਦੀ ਸਥਿਤੀ ਅਤੇ ਉਸਦੇ ਦੇਸ਼ ਵਾਸੀਆਂ ਨਾਲ ਹਮਦਰਦੀ ਰੱਖਦੀ ਹਾਂ। ਮੈਂ ਉਸ ਦੇਸ਼ ਦੀ ਸਭ ਤੋਂ ਵਧੀਆ ਅਤੇ ਜਲਦੀ ਤੋਂ ਜਲਦੀ ਸ਼ਾਂਤੀ ਦੀ ਕਾਮਨਾ ਕਰਦੀ ਹਾਂ। ਪੂਰੀ ਸੰਸਾਰ ਨੂੰ ਪਤਾ ਲੱਗਣ ਤੋਂ ਪਹਿਲਾਂ, ਗਲਤਫਹਿਮੀਆਂ ਜਾਂ ਗੰਢਾਂ ਨੂੰ ਦੂਰ ਕਰਨਾ ਪਵੇਗਾ। ਉਸਦਾ ਦੇਸ਼ ਪਹਿਲਾਂ ਹੀ ਵੱਡੀ ਉਥਲ-ਪੁਥਲ ਅਤੇ ਦੁੱਖ ਵਿੱਚ ਹੈ, ਅਤੇ ਉਹ ਇੱਕ ਮਜ਼ਬੂਤ ਸ਼ਕਤੀ ਵਾਲੀ ਸਥਿਤੀ ਵਿੱਚ ਨਹੀਂ ਹੈ। ਉਹ ਘਰ-ਘਰ ਜਾ ਕੇ, ਵੱਖ-ਵੱਖ ਦੇਸ਼ਾਂ ਨੂੰ, ਆਪਣੇ ਦੇਸ਼ ਦੀ ਮਦਦ ਲਈ ਬੇਨਤੀ ਕਰ ਰਿਹਾ ਹੈ। ਸੋ ਸਾਨੂੰ ਸ਼ਾਇਦ ਹੋਰ ਹਮਦਰਦੀ ਹੋਣੀ ਚਾਹੀਦੀ ਹੈ। ਜਦੋਂ ਕੋਈ ਪਹਿਲਾਂ ਹੀ ਬਦਤਰ ਸਥਿਤੀ ਵਿੱਚ ਹੁੰਦਾ ਹੈ, ਤਾਂ ਸਾਨੂੰ ਉਸਨੂੰ ਹੋਰ ਦੁਖੀ ਨਹੀਂ ਕਰਨਾ ਚਾਹੀਦਾ। ਉਹ ਇਕੱਲਾ ਨਹੀਂ ਹੈ। ਉਹ ਆਪਣੇ ਦੇਸ਼ ਦੀ ਨੁਮਾਇੰਦਗੀ ਕਰਦਾ ਹੈ। ਸੋ ਜੇਕਰ ਤੁਸੀਂ ਬਿਹਤਰ ਜਾਣਦੇ ਹੋ, ਤਾਂ ਤੁਹਾਨੂੰ ਉਸਨੂੰ ਹੌਲੀ-ਹੌਲੀ ਸਮਝਾਉਣਾ ਚਾਹੀਦਾ ਹੈ। ਇਹੀ ਹੈ ਜੋ ਮੈਂ ਸੋਚਦੀ ਹਾਂ। ਬੁੱਢੀ ਔਰਤ ਦੀ ਸੋਚ ਨੂੰ ਮਾਫ਼ ਕਰਨਾ।ਜਦੋਂ ਅਸੀਂ ਜਿੱਤਦੇ ਹਾਂ, ਤਾਂ ਸਾਡੇ ਕੋਲ ਇਸ ਤਰਾਂ ਦਾ ਸ਼ਕਤੀਸ਼ਾਲੀ ਅਤਿ-ਆਤਮਵਿਸ਼ਵਾਸ ਹੁੰਦਾ ਹੈ, ਸੋ ਅਸੀਂ ਦੂਜੇ ਲੋਕਾਂ ਨੂੰ ਸਮਝਣ ਦੇ ਯੋਗ ਨਹੀਂ ਹੋ ਸਕਦੇ ਜੋ ਘੱਟ ਕਿਸਮਤ ਵਾਲੇ ਹਨ। ਇਹੀ ਬਸ ਹੈ। ਤੁਹਾਡਾ ਕੁਝ ਮਤਲਬ ਨਹੀਂ ਸੀ, ਰਾਸ਼ਟਰਪਤੀ ਟਰੰਪ, ਤੁਹਾਡਾ ਕੁਝ ਬੁਰਾ ਮਤਲਬ ਨਹੀਂ ਸੀ। ਤੁਸੀਂ ਸੋਚਿਆ ਸੀ ਕਿ ਤੁਹਾਡਾ ਰਸਤਾ, ਤਰੀਕਾ ਪਹਿਲਾਂ ਹੀ ਸਭ ਤੋਂ ਵਧੀਆ ਹੈ। ਅਤੇ ਇਹ ਸਭ ਤੋਂ ਵਧੀਆ ਹੋ ਸਕਦਾ ਹੈ। ਇਹ ਬਸ ਤੁਹਾਨੂੰ ਹੌਲੀ-ਹੌਲੀ ਕਿਸੇ ਅਜਿਹੇ ਵਿਅਕਤੀ ਨੂੰ ਸਮਝਾਉਣਾ ਪਵੇਗਾ ਜੋ ਤੁਸੀਂ ਨਹੀਂ ਹੋ, ਜੋ ਤੁਹਾਡੀ ਸ਼ਕਤੀਸ਼ਾਲੀ ਸਥਿਤੀ ਵਿੱਚ ਨਹੀਂ ਹੈ, ਜਿਸਨੂੰ ਬਹੁਤ ਜ਼ਿਆਦਾ ਸਿਰ ਦਰਦ ਹੋ ਰਿਹਾ ਹੈ, ਬਹੁਤ ਜ਼ਿਆਦਾ ਉਲਝਣ ਹੈ, ਹਰ ਪਾਸਿਓ ਬਹੁਤ ਜ਼ਿਆਦਾ ਦਬਾਅ ਹੈ, ਜਿਸਨੇ ਸ਼ਾਇਦ ਆਪਣੀ ਪਤਨੀ ਅਤੇ ਬੱਚਿਆਂ ਨੂੰ ਨਹੀਂ ਦੇਖਿਆ ਹੈ, ਪਤਾ ਨਹੀਂ ਕਿੰਨੇ ਸਮੇਂ ਤੋਂ।ਜਦੋਂ ਪਹਿਲੀ ਵਾਰ ਯੁੱਧ ਸ਼ੁਰੂ ਹੋਇਆ, ਉਸਦੀ ਪਤਨੀ ਦਾ ਟੈਲੀਵਿਜ਼ਨ 'ਤੇ ਇੰਟਰਵਿਊ ਹੋ ਰਿਹਾ ਸੀ, ਅਤੇ ਉਸਨੇ ਮੇਜ਼ਬਾਨ ਨੂੰ ਕਿਹਾ, "ਤੁਹਾਡਾ ਧੰਨਵਾਦ ਅੱਜ ਮੈਂ ਆਪਣੇ ਪਤੀ ਨੂੰ ਮਿਲ ਸਕੀ। ਮੈਂ ਉਸਨੂੰ ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਨਹੀਂ ਦੇਖਿਆ।" ਅਤੇ ਇਹ ਇਕ ਬਹੁਤ ਲੰਮਾ ਸਮਾਂ ਸੀ। ਅਤੇ ਉਸਦੇ ਬੱਚੇ ਵੀ ਉਸਨੂੰ ਨਹੀਂ ਦੇਖਦੇ। ਅਤੇ ਉਸਦੇ ਬੱਚੇ ਵੀ ਸਿਪਾਹੀ ਬਣਨਾ ਚਾਹੁੰਦੇ ਹਨ, ਬਾਹਰ ਜਾ ਕੇ ਪਹਿਲਾਂ ਹੀ ਲੜਨਾ ਚਾਹੁੰਦੇ ਹਨ। ਉਹ ਬੱਚੇ ਸਨ।
Media Report from The Telegraph – May 23, 2022, Olena Zelenska: ਸਾਡਾ ਪਰਿਵਾਰ, ਸਾਰੇ ਯੂਕਰੇਨੀ ਪਰਿਵਾਰਾਂ ਵਾਂਗ, ਹੁਣ ਵੱਖ ਹੋ ਗਿਆ ਹੈ।
Olena Frolyak: ਕੀ ਜੰਗ ਨੇ ਤੁਹਾਡੇ ਪਤੀ ਨੂੰ ਲਗਭਗ ਖੋਹ ਲਿਆ ਸੀ?Olena Zelenska: ਕੋਈ ਵੀ ਮੇਰੇ ਪਤੀ ਨੂੰ ਨਹੀਂ ਲੈ ਜਾਵੇਗਾ, ਜੰਗ ਵੀ ਨਹੀਂ, ਪਰ ਹਾਂ, ਉਹ ਕੰਮ 'ਤੇ ਰਹਿੰਦਾ ਹੈ। ਅਸੀਂ ਉਸਨੂੰ ਬਹੁਤ ਘੱਟ ਦੇਖਦੇ ਹਾਂ। ਅਸੀਂ ਢਾਈ ਮਹੀਨਿਆਂ ਤੋਂ ਇੱਕ ਦੂਜੇ ਨੂੰ ਨਹੀਂ ਮਿਲੇ। ਅਸੀਂ ਸਿਰਫ਼ ਫ਼ੋਨ 'ਤੇ ਗੱਲ ਕਰਦੇ ਸੀ। ਹੁਣ ਸਾਨੂੰ ਇੱਕ ਦੂਜੇ ਨੂੰ ਮਿਲਣ ਦੇ ਕਈ ਮੌਕੇ ਮਿਲੇ ਹਨ, ਅਤੇ ਮੈਂ ਇਕੱਠੇ ਸਮਾਂ ਬਿਤਾਉਣ ਦੇ ਇਸ ਮੌਕੇ ਲਈ ਵੀ ਧੰਨਵਾਦੀ ਹਾਂ।His Excellency Volodymyr Zelenskyy: ਪ੍ਰਸਾਰਣ ਦੀ ਤਾਰੀਖ।Olena Zelenska: ਡੇਟ ਆਨ ਦ ਏਅਰ, ਤੁਹਾਡਾ ਬਹੁਤ ਧੰਨਵਾਦ। ਤੁਹਾਨੂੰ ਪਤਾ ਹੈ, ਇਹ ਇਕੱਠੇ ਚਾਹ ਪੀਣ ਦਾ ਇੱਕ ਵਧੀਆ ਮੌਕਾ ਹੈ। ਮੈਂ ਖਿੜਕੀ ਦੇ ਬਾਹਰ ਅਜੀਬ ਆਵਾਜ਼ਾਂ ਨਾਲ ਜਾਗ ਉਠੀ। ਇਹ ਹਨੇਰਾ ਸੀ, ਉਦੋਂ ਰਾਤ ਹੋਣ ਵਾਲੀ ਸੀ, ਅਤੇ ਮੈਂ ਦੇਖਿਆ ਕਿ ਵੋਲੋਦੀਮੀਰ ਆਲੇ-ਦੁਆਲੇ ਨਹੀਂ ਸੀ। ਮੈਂ ਅਗਲੇ ਕਮਰੇ ਵਿੱਚ ਗਈ ਅਤੇ ਉਸਨੂੰ ਇਕ ਸੂਟ ਵਿੱਚ ਪਾਇਆ, ਪਰ ਇਕ ਟਾਈ ਤੋਂ ਬਿਨਾਂ। ਬੇਸ਼ੱਕ, ਮੈਂ ਸਭ ਕੁਝ ਸਮਝ ਗਈ, ਪਰ ਪੁੱਛਿਆ ਕਿ ਕੀ ਹੋ ਰਿਹਾ ਸੀ। ਉਸਨੇ ਬਸ ਇੰਨਾ ਕਿਹਾ: "ਇਹ ਸ਼ੁਰੂ ਹੋ ਗਿਆ ਹੈ।" ਖੈਰ, ਭਾਵਨਾਵਾਂ ਨੂੰ ਵਿਅਕਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਭਿਆਨਕ ਅਤੇ ਸੁੰਨ ਹੋਣਾ ਹੈ। ਉਸਨੇ ਮੈਨੂੰ ਇਹ ਦੱਸਿਆ ਅਤੇ ਚਲਾ ਗਿਆ। ਮੈਂ ਇਹ ਨਹੀਂ ਕਹਿ ਸਕਦੀ ਕਿ ਅਸੀਂ ਉਦੋਂ ਤੋਂ ਇੱਕ ਦੂਜੇ ਨੂੰ ਕਦੇ ਦੇਖਿਆ ਹੈ। ਅਤੇ ਸੱਚ ਕਹਾਂ ਤਾਂ, ਮੈਂ ਸਮਝਦੀ ਹਾਂ ਕਿ ਉਹ ਉਸ ਪਲ ਕਿਤਨੇ ਤਣਾਅ ਵਿੱਚ ਸੀ। ਸਾਨੂੰ ਸਾਰਿਆਂ ਨੂੰ ਤੁਰੰਤ ਅਹਿਸਾਸ ਹੋ ਗਿਆ ਕਿ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਹੈ। ਅਤੇ ਹੁਣ ਮੈਂ ਉਸ ਦਿਨ ਲਈ ਜੀਉਂਦੀ ਹਾਂ ਜਦੋਂ ਉਹ ਆਖਰਕਾਰ ਕਹੇਗਾ: "ਇਹ ਖਤਮ ਹੋ ਗਿਆ ਹੈ।"Media Report from NBC’s TODAY – July 21, 2022, Peter Alexander: ਰੂਸ ਦੇ ਯੂਕਰੇਨ ਉੱਤੇ ਬੇਰਹਿਮ ਹਮਲੇ ਦੇ ਪੰਜ ਮਹੀਨਿਆਂ ਬਾਅਦ, ਪਹਿਲੀ ਮਹਿਲਾ ਓਲੇਨਾ ਜ਼ੇਲੇਂਸਕਾ ਸਾਨੂੰ ਦੱਸਦੀ ਹੈ ਕਿ ਉਸਨੂੰ ਆਪਣੇ ਲੋਕਾਂ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦਾ ਡਰ ਹੈ, ਜਿਸ ਵਿੱਚ ਉਸਦੀ 18 ਸਾਲਾਂ ਦੀ ਧੀ, ਓਲੇਕਸੈਂਡਰਾ ਅਤੇ 9 ਸਾਲਾਂ ਦਾ ਪੁੱਤਰ, ਕਿਰੀਲੋ ਸ਼ਾਮਲ ਹਨ। ਤੁਹਾਡਾ ਪੁੱਤਰ ਕੀ ਸੁਪਨਾ ਦੇਖਦਾ ਹੈ? ਉਹ ਕੀ ਬਣਨਾ ਚਾਹੁੰਦਾ ਹੈ?Olena Zelenska: ਜ਼ਾਹਿਰ ਹੈ, ਉਹ ਇੱਕ ਸਿਪਾਹੀ ਬਣਨਾ ਚਾਹੁੰਦਾ ਹੈ।Peter Alexander: ਉਹ ਸਿਪਾਹੀ ਬਣਨਾ ਚਾਹੁੰਦਾ ਹੈ।Olena Zelenska: ਸਪੱਸ਼ਟ ਹੈ।Peter Alexander: ਇੱਕ ਮਾਂ ਹੋਣ ਦੇ ਨਾਤੇ, ਇਹ ਤੁਹਾਨੂੰ ਕੀ ਸੋਚਣ ਲਈ ਮਜਬੂਰ ਕਰਦਾ ਹੈ?Olena Zelenska: ਮੈਂ ਸੱਚਮੁੱਚ ਇਹ ਯਕੀਨੀ ਬਣਾਉਣਾ ਚਾਹੁੰਦੀ ਹਾਂ ਕਿ ਮੇਰੇ ਪੁੱਤਰ ਦਾ ਬਚਪਨ ਉਸਨੂੰ ਵਾਪਸ ਮਿਲ ਜਾਵੇ ਅਤੇ ਉਹ ਆਪਣੀ ਜ਼ਿੰਦਗੀ ਦਾ ਪੂਰਾ ਆਨੰਦ ਮਾਣੇ।Peter Alexander: ਫਿਰ ਵੀ, ਉਸਨੇ ਆਪਣੇ ਪਤੀ, ਰਾਸ਼ਟਰਪਤੀ ਵੋਲੋਦੀਮੀਰ ਜ਼ੀਲੇਨਸਕੀ, ਦੇ ਸਾਹਮਣੇ ਹੁਣ ਆਉਣ ਵਾਲੇ ਅਣਥੱਕ ਜੋਖਮ ਦਾ ਸਾਹਮਣਾ ਕਰਨਾ ਸਿੱਖ ਲਿਆ ਹੈ। ਸੋ, ਭਾਵਨਾਤਮਕ ਤੌਰ 'ਤੇ, ਨਿੱਜੀ ਤੌਰ 'ਤੇ ਅਤੇ ਜਨਤਕ ਤੌਰ 'ਤੇ, ਉਹ ਬਹੁਤ ਜ਼ਿਆਦਾ ਦਬਾਅ ਹੇਠ ਹੈ। ਸੋ ਭਾਵੇਂ ਉਹ ਕੁਝ ਗਲਤ ਸੋਚਦਾ ਹੈ, ਸਾਨੂੰ ਉਸਨੂੰ ਸਮਝਣ ਅਤੇ ਉਸਦੀ ਮਦਦ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਕਿਉਂਕਿ ਇਹ ਲੱਖਾਂ ਲੋਕਾਂ, ਉਸਦੇ ਸਹਿ-ਨਾਗਰਿਕਾਂ ਦੀ ਮਦਦ ਕਰ ਰਹੀ ਹੈ। ਹੁਣ ਇਸ ਬਾਰੇ ਗੱਲ ਕਰਦਿਆਂ ਮੈਨੂੰ ਰੋਣਾ ਆ ਰਿਹਾ ਹੈ। ਮੇਰੇ ਵਿੱਚ ਮਦਦ ਕਰਨ ਦੀ ਕੋਈ ਸ਼ਕਤੀ ਨਹੀਂ ਹੈ। ਮੇਰਾ ਮਤਲਬ ਹੈ, ਸਰੀਰਕ ਤੌਰ 'ਤੇ ਨਹੀਂ। ਮੈਂ ਬਹੁਤ ਕੁਝ ਕਰ ਰਹੀ ਹਾਂ, ਪਰ ਅਜਿਹਾ ਨਹੀਂ ਲੱਗਦਾ ਕਿ ਮੈਂ ਉਸਦੇ ਦੇਸ਼ ਦੀ ਕਿਸਮਤ ਦਾ ਫੈਸਲਾ ਕਰ ਸਕਦੀ ਹਾਂ, ਸਪੱਸ਼ਟ ਤੌਰ 'ਤੇ ਉਸ ਤਰੀਕੇ ਨਾਲ ਨਹੀਂ ਜਿਵੇਂ ਤੁਸੀਂ ਕਰੋਗੇ।ਤੁਸੀਂ ਦੇਖੋ, ਰਾਸ਼ਟਰਪਤੀ ਜ਼ੀਲੈਂਸਕੀ ਦੀ ਛਾਤੀ 'ਤੇ ਵੀ ਬਹੁਤ ਦਬਾਅ ਹੈ, ਕਿਉਂਕਿ ਤੁਸੀਂ ਉਸ ਤੋਂ ਜੋ ਵੀ ਦਸਤਖਤ ਕਰਨ ਦੀ ਮੰਗ ਕਰਦੇ ਹੋ, ਜਾਂ ਉਹ ਜੋ ਵੀ ਦਸਤਖਤ ਕਰਨ ਦਾ ਫੈਸਲਾ ਕਰਦਾ ਹੈ, ਉਹ ਕਦੇ ਵੀ ਇਹ ਯਕੀਨੀ ਨਹੀਂ ਹੋ ਸਕਦਾ ਕਿ ਉਸਦੇ ਲੋਕ ਇਸਨੂੰ ਸਵੀਕਾਰ ਕਰਨਗੇ ਜਾਂ ਨਹੀਂ, ਉਹ ਉਸਦੇ ਫੈਸਲੇ ਵਿੱਚ ਅੰਦਰ ਜਾਂ ਬਾਹਰ ਉਸਦਾ ਸਮਰਥਨ ਕਰਨਗੇ ਜਾਂ ਨਹੀਂ। ਭਾਵੇਂ ਉਸਦਾ ਇਰਾਦਾ ਯੁੱਧ ਨੂੰ ਖਤਮ ਕਰਨ, ਸਾਰੇ ਦੁੱਖਾਂ ਅਤੇ ਕਤਲੇਆਮ ਨੂੰ ਖਤਮ ਕਰਨ ਦਾ ਸਭ ਤੋਂ ਵਧੀਆ ਹੈ, ਪਰ ਉਸਦੇ ਫੈਸਲੇ ਅਤੇ ਉਸਦੇ ਲੋਕਾਂ ਦੀ ਪ੍ਰਤੀਕਿਰਿਆ ਦਾ ਨਤੀਜਾ ਬਹੁਤ ਹੀ ਮਾੜਾ ਹੋ ਸਕਦੀ ਹੈ। ਸੋ ਇਹ ਉਸ ਲਈ ਵੀ ਮੁਸ਼ਕਲ ਹੈ।ਤਾਂ, ਰਾਸ਼ਟਰਪਤੀ ਟਰੰਪ, ਤੁਸੀਂ ਇੱਕ ਮਹਾਨ ਆਦਮੀ ਹੋ, ਕਿਰਪਾ ਕਰਕੇ ਉਸਨੂੰ ਵਾਪਸ ਆਉਣ ਅਤੇ ਇੱਕ ਨਿੱਜੀ ਕਮਰੇ ਵਿੱਚ ਇਕੱਠੇ ਗੱਲ ਕਰਨ ਲਈ ਕਹੋ। ਸੰਸਾਰ ਦੇ ਸਾਹਮਣੇ ਇਸ ਤਰਾਂ ਸਾਰੀਆਂ ਕਮਜ਼ੋਰੀਆਂ ਨੂੰ ਉਜਾਗਰ ਕਰਨ ਦੀ ਕੋਈ ਲੋੜ ਨਹੀਂ ਹੈ। ਉਸਨੂੰ ਕਾਫ਼ੀ ਸਜ਼ਾ ਮਿਲ ਚੁੱਕੀ ਹੈ। ਭਾਵੇਂ - ਭਾਵੇਂ ਉਸਨੇ ਕੁਝ ਗਲਤ ਕੀਤਾ ਹੈ, ਉਸਨੂੰ ਤਿੰਨ ਸਾਲਾਂ ਤੋਂ ਦਿਨ-ਰਾਤ ਸਜ਼ਾ ਮਿਲ ਚੁੱਕੀ ਹੈ।Photo Caption: ਪ੍ਰਮਾਤਮਾ ਸਾਰਿਆਂ ਦੇ ਅਨੰਦ ਲੈਣ ਲਈ ਸੁੰਦਰਤਾ ਬਣਾਉਂਦਾ ਹੈ