ਖੋਜ
ਪੰਜਾਬੀ
 

ਵਿਘਨ-ਸ਼ਾਂਤੀ ਵਾਲੇ ਸੰਸਾਰ ਉਤੇ ਜਿਤ, ਗਿਆਰਾਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਸੋ, ਰਾਸ਼ਟਰਪਤੀ ਟਰੰਪ, ਤੁਸੀਂ ਇੱਕ ਮਹਾਨ ਆਦਮੀ ਹੋ, ਕਿਰਪਾ ਕਰਕੇ ਉਸਨੂੰ (ਰਾਸ਼ਟਰਪਤੀ ਜ਼ੀਲੇਨਸਕੀ ਨੂੰ) ਵਾਪਸ ਆਉਣ ਅਤੇ ਇੱਕ ਨਿੱਜੀ ਕਮਰੇ ਵਿੱਚ ਇਕੱਠੇ ਗੱਲ ਕਰਨ ਲਈ ਕਹੋ। ਸੰਸਾਰਂ ਦੇ ਸਾਹਮਣੇ ਇਸ ਤਰਾਂ ਸਾਰੀਆਂ ਕਮਜ਼ੋਰੀਆਂ ਨੂੰ ਉਜਾਗਰ ਕਰਨ ਦੀ ਕੋਈ ਲੋੜ ਨਹੀਂ ਹੈ। ਉਸਨੂੰ ਕਾਫ਼ੀ ਸਜ਼ਾ ਮਿਲ ਚੁੱਕੀ ਹੈ। ਭਾਵੇਂ - ਭਾਵੇਂ ਜੇਕਰ ਉਸਨੇ ਕੁਝ ਗਲਤ ਕੀਤਾ ਹੈ, ਉਸਨੂੰ ਤਿੰਨ ਸਾਲਾਂ ਤੋਂ ਦਿਨ-ਰਾਤ ਸਜ਼ਾ ਮਿਲ ਚੁੱਕੀ ਹੈ।

ਅਤੇ ਹੁਣ, ਰਾਸ਼ਟਰਪਤੀ ਜ਼ੀਲੇਨਸਕੀ, ਮੈਨੂੰ ਤੁਹਾਡੇ ਨਾਲ ਜਾਂ ਰਾਸ਼ਟਰਪਤੀ ਟਰੰਪ ਨਾਲ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਮੈਂ ਸਿਰਫ਼ ਇੱਕ ਔਰਤ ਹਾਂ। ਔਰਤਾਂ ਦਾ ਦਿਲ ਨਰਮ ਹੁੰਦਾ ਹੈ। ਅਸੀਂ ਬੰਦਿਆਂ ਵਾਂਗ ਜੰਗੀ ਨਹੀਂ ਹਾਂ। ਜ਼ਿਆਦਾਤਰ ਜੰਗਾਂ ਔਰਤਾਂ ਦੁਆਰਾ ਨਹੀਂ, ਸਗੋਂ ਮਰਦਾਂ ਦੁਆਰਾ ਹੁੰਦੀਆਂ ਹਨ। ਅਤੇ ਹੁਣ, ਰਾਸ਼ਟਰਪਤੀ ਜ਼ੀਲੇਨਸਕੀ, ਮੈਂ ਤੁਹਾਡੀ ਦੋਸਤ ਹਾਂ, ਮੈਂ ਤੁਹਾਡੇ ਦੇਸ਼ ਦੀ ਜਿੰਨੀ ਹੋ ਸਕੇ ਮਦਦ ਕਰ ਰਹੀ ਹਾਂ। ਮੇਰੇ ਲਈ ਲੋਕਾਂ ਦੀ ਮਦਦ ਕਰਨਾ ਇੰਨਾ ਸੌਖਾ ਨਹੀਂ ਹੈ। ਮੇਰੇ ਕੋਲ ਓਨੇ ਪੈਸੇ ਨਹੀਂ ਹਨ ਜਿੰਨੇ ਉੱਥੇ ਦੇ ਅਰਬਪਤੀਆਂ ਕੋਲ ਹਨ। ਮੈਂ ਅਜੇ "B" ਤੱਕ ਨਹੀਂ ਪਹੁੰਚੀ, ਮੈਂ ਸਿਰਫ਼ "ਮ" ਹਾਂ, ਛੋਟਾ "ਮ"। ਤਾਂ ਅਰਬਪਤੀ ਲੋਕ, ਸ਼ਾਇਦ, ਉਹ ਤੁਹਾਡੀ ਬਿਹਤਰ ਮਦਦ ਕਰ ਰਹੇ ਹਨ, ਜਾਂ ਨਹੀਂ। ਮੈਨੂੰ ਯਕੀਨ ਨਹੀਂ ਹੈ।

ਮੈਂ ਜੋ ਕਰ ਸਕਦੀ ਹਾਂ ਉਹ ਕਰਦੀ ਹਾਂ। ਇਹ ਸਭ ਇੰਨਾ ਸੌਖਾ ਨਹੀਂ ਹੈ। ਮੈਂ ਆਪਣੇ ਪੈਰੋਕਾਰਾਂ ਨੂੰ ਸਿਰਫ਼ ਇਹ ਦੱਸਣਾ ਚਾਹੁੰਦੀ ਹਾਂ ਕਿ ਇੱਕ ਪ੍ਰੋਫੈਸਰ, ਇੱਕ ਡੀਨ ਨੇ ਵੀ ਮੈਨੂੰ ਤੁਹਾਡੇ ਦੇਸ਼ ਦੀ ਇੱਕ ਯੂਨੀਵਰਸਿਟੀ ਵਿੱਚ ਲੋਕਾਂ ਨੂੰ ਇੱਕ ਲਵਿੰਗ ਹੱਟ ਵੀਗਨ ਰੈਸਟੋਰੈਂਟ ਬਣਾਉਣ ਲਈ ਭੇਜਣ ਲਈ ਕਿਹਾ। ਮੈਂ ਕੁਝ ਭੇਜੇ ਸਨ, ਪਰ ਉਨ੍ਹਾਂ ਲਈ ਰਹਿਣਾ ਆਸਾਨ ਨਹੀਂ ਹੈ। ਜੇ ਉਹ ਰਹਿਣਾ ਚਾਹੁੰਦੇ ਹਨ, ਭਾਵੇਂ ਕਾਰੋਬਾਰ ਚੱਲ ਸਕੇ ਜਾਂ ਨਾ ਚੱਲ ਸਕੇ, ਉਨ੍ਹਾਂ ਨੂੰ ਵੀਜ਼ਾ, ਵਰਕਿੰਗ ਵੀਜ਼ਾ ਲਈ ਬਹੁਤ ਸਾਰਾ ਖਰਚਾ ਕਰਨਾ ਪੈਂਦਾ ਹੈ, ਅਤੇ ਉਹ ਜ਼ਿਆਦਾ ਦੇਰ ਨਹੀਂ ਰਹਿ ਸਕਦੇ, ਮੈਨੂੰ ਰਿਪੋਰਟ ਕੀਤੀ ਗਈ ਸੀ। ਲਗਭਗ ਇਸੇ ਤਰ੍ਹਾਂ। ਇਹ ਤੁਹਾਡੇ ਦੇਸ਼ ਵਿੱਚ ਕਾਰੋਬਾਰ ਕਰਨ ਲਈ ਇੱਕ ਮੁਸ਼ਕਲ ਸਮਾਂ ਜਾਪਦਾ ਹੈ। ਮੈਂ ਹੋਰ ਮਦਦ ਕਰ ਸਕਦੀ ਸੀ। ਮੈਂ ਲੋਕਾਂ ਨੂੰ ਜ਼ਰੂਰ ਭੇਜਿਆ, ਮੇਰੇ ਕੋਲ ਜੋ ਥੋੜ੍ਹਾ ਹੈ, ਉਸ ਲਈ ਜਿੰਨਾ ਹੋ ਸਕਿਆ ਪੈਸੇ ਭੇਜੇ। ਮੈਂ ਉਸ ਤੋਂ ਵੱਧ ਭੇਜਿਆ ਜੋ ਮੈਨੂੰ ਪਹਿਲਾਂ ਹੀ ਭੇਜਣਾ ਚਾਹੀਦਾ ਸੀ। ਪਰ ਇਹ ਸੌਖਾ ਨਹੀਂ ਹੈ।

ਅਤੇ ਮੇਰੇ ਕੋਲ ਤੁਹਾਡੀ ਅਤੇ ਤੁਹਾਡੇ ਦੇਸ਼ ਦੀ ਮਦਦ ਕਰਨ ਦੀ ਕੋਈ ਸਥਿਤੀ ਨਹੀਂ ਹੈ। ਰਾਸ਼ਟਰਪਤੀ ਟਰੰਪ ਕਰ ਸਕਦੇ ਹਨ। ਤੁਹਾਨੂੰ ਉਸ 'ਤੇ ਭਰੋਸਾ ਕਰਨਾ ਪਵੇਗਾ ਕਿਉਂਕਿ ਉਹ ਇੱਕ ਇਮਾਨਦਾਰ ਆਦਮੀ ਹੈ। ਉਸਨੂੰ ਬਸ ਆਪਣੇ ਦੇਸ਼ ਦੇ ਭਲੇ ਲਈ ਕੰਮ ਕਰਨਾ ਪੈਂਦਾ ਹੈ। ਸੋ ਤੁਹਾਨੂੰ ਦੋਵਾਂ ਨੂੰ ਇੱਕ ਦੂਜੇ ਨੂੰ ਹੋਰ ਸਮਝਣਾ ਚਾਹੀਦਾ ਹੈ ਅਤੇ ਇੱਕ ਦੂਜੇ ਨਾਲ ਸਹਿਮਤ ਹੋਣ ਤੋਂ ਪਹਿਲਾਂ ਨਿੱਜੀ ਤੌਰ 'ਤੇ ਗੱਲ ਕਰਨੀ ਚਾਹੀਦੀ ਨੂੰ ਕਿ ਕਿਹੜਾ ਵਿਸ਼ਾ ਪੂਰੇ ਸੰਸਾਰ ਨੂੰ ਪ੍ਰਸਾਰਿਤ ਕੀਤਾ ਜਾ ਸਕਦਾ ਹੈ। ਮੈਨੂੰ ਪਤਾ ਹੈ ਕਿ ਤੁਸੀਂ ਬਹੁਤ ਦੁੱਖ ਝੱਲੇ ਹਨ ਅਤੇ ਤੁਹਾਡੇ ਮੋਢਿਆਂ 'ਤੇ ਇੱਕ ਵੱਡੀ ਜ਼ਿੰਮੇਵਾਰੀ ਹੈ। ਅਤੇ ਤੁਸੀਂ ਨਿਰਾਸ਼ ਅਤੇ ਆਸ਼ਾਵਾਦੀ ਹੋ ਅਤੇ ਫਿਰ ਨਿਰਾਸ਼ ਹੋ ਗਏ ਹੋ ਅਤੇ 10,000 ਚੀਜ਼ਾਂ ਤੁਹਾਨੂੰ ਕਰਨੀਆਂ ਪੈਣਗੀਆਂ, ਮੈਨੂੰ ਪਤਾ ਹੈ।

ਪਰ ਹਰ ਸ਼ਾਂਤੀ, ਹਰ ਗੱਲਬਾਤ, ਬਿਲਕੁਲ ਕਾਰੋਬਾਰ ਵਾਂਗ ਹੈ, ਤੁਸੀਂ ਜਾਣਦੇ ਹੋ, ਸ੍ਰੀ ਮਾਨ? ਹਰ ਗੱਲਬਾਤ ਇੱਕ ਕਾਰੋਬਾਰ ਵਾਂਗ ਹੁੰਦੀ ਹੈ। ਇਹ ਲੈਣ-ਦੇਣ ਹੋਣਾ ਚਾਹੀਦਾ ਹੈ। ਅਸੀਂ ਸਭ ਕੁਝ ਲੈ ਨਹੀਂ ਸਕਦੇ ਅਤੇ ਸਭ ਕੁਝ ਦੇ ਵੀ ਨਹੀਂ ਸਕਦੇ। ਕਿਉਂਕਿ ਇੱਕ ਤੀਜੀ ਧਿਰ ਹੈ, ਸ੍ਰੀ ਮਾਨ ਪੁਤਿਨ। ਸਹੀ ਹੋਵੇ ਜਾਂ ਗਲਤ, ਸਾਨੂੰ ਉਸ ਨਾਲ ਨਜਿੱਠਣਾ ਪਵੇਗਾ ਅਤੇ ਸਾਨੂੰ ਲੈਣ-ਦੇਣ ਦੇ ਤਰੀਕੇ ਨਾਲ ਪੇਸ਼ ਆਉਣਾ ਪਵੇਗਾ। ਕਿਸੇ ਕੋਲ ਸਭ ਕੁਝ ਨਹੀਂ ਹੋ ਸਕਦਾ। ਕੋਈ ਵੀ ਸਭ ਕੁਝ ਨਹੀਂ ਦੇ ਸਕਦਾ।

ਦੁਸ਼ਮਣ ਨੂੰ ਮਾਫ਼ ਕਰ ਦਿਓ, ਦੋਵਾਂ ਪਾਸਿਆਂ ਲਈ ਵਧੀਆ ਸੌਦਾ ਕਰੋ। ਕਿਉਂਕਿ ਤੁਸੀਂ ਦੋਵੇਂ ਆਦਮੀ ਹੋ, ਮੈਨ ਤੁਹਾਡੇ ਵਿੱਚ ਮਾਣ ਹੈ। ਇਕ ਆਦਮੀ ਹਾਰਨਾ ਨਹੀਂ ਚਾਹੁੰਦਾ। ਇਹ ਉਸਨੂੰ ਦੁਖੀ ਕਰਦਾ ਹੈ। ਜੇ ਤੁਸੀਂ ਹਾਰਨਾ ਨਹੀਂ ਚਾਹੁੰਦੇ, ਤਾਂ ਪੁਤਿਨ ਹੋਰ ਵੀ ਘੱਟ ਹਾਰਨਾ ਚਾਹੁੰਦਾ ਹੈ। ਬਸ ਗੱਲ ਕਰਨੀ ਪਵੇਗੀ, ਬਸ ਧੀਰਜ ਰੱਖਣਾ ਪਵੇਗਾ, ਨਿਮਰ ਹੋਣਾ, ਇਮਾਨਦਾਰ ਹੋਣਾ। ਹਰ ਸਥਿਤੀ ਤੋਂ ਪਹਿਲਾਂ ਪ੍ਰਮਾਤਮਾ ਅੱਗੇ ਅਰਦਾਸ ਕਰੋ। ਮੈਂ ਤੁਹਾਨੂੰ ਬੱਸ ਇਹੀ ਦੇ ਸਕਦੀ ਹਾਂ, ਬਸ ਸਲਾਹ। ਮੇਰੇ ਕੋਲ ਇੰਨੇ ਪੈਸੇ ਨਹੀਂ ਹਨ ਜਿੰਨੇ ਮੈਂ ਤੁਹਾਡੇ ਦੇਸ਼ ਨੂੰ ਦੇਣਾ ਅਤੇ ਮਦਦ ਕਰਨੀ ਚਾਹੁੰਦੀ ਹਾਂ। ਮੈਂ ਬਹੁਤ ਘੱਟ ਕੰਮ ਕਰਦੀ ਹਾਂ ਜੋ ਮੈਂ ਕਰ ਸਕਦੀ ਹਾਂ। ਮੈਂ ਵਿਸ਼ਵ ਬੈਂਕ ਜਾਂ ਇਸ ਤਰਾਂ ਦੀ ਕਿਸੇ ਚੀਜ਼ ਤੋਂ ਪੈਸੇ ਉਧਾਰ ਨਹੀਂ ਲੈਂਦੀ। ਸੋ ਮੇਰਾ ਪੈਸਾ ਬਾਕੀ ਸਾਰਿਆਂ ਦੇ ਪੈਸੇ, ਅਮੀਰ ਲੋਕਾਂ ਜਿੰਨਾ ਵੱਡਾ ਨਹੀਂ ਹੈ। ਮੇਰੇ ਕੋਲ ਬਸ ਆਪਣੀਆਂ ਚੀਜ਼ਾਂ ਦੀ ਦੇਖਭਾਲ ਕਰਨ ਲਈ ਕਾਫ਼ੀ ਹੈ। ਤਾਂ ਇਹ ਸਲਾਹ ਮੈਂ ਤੁਹਾਨੂੰ ਦੇ ਸਕਦੀ ਹਾਂ।

ਹਰ ਕਾਰੋਬਾਰ ਵਿੱਚ, ਹਰ ਸੌਦੇ ਵਿੱਚ, ਲੈਣ-ਦੇਣ ਜ਼ਰੂਰ ਹੋਣਾ ਚਾਹੀਦਾ ਹੈ, ਵਿਆਹ ਵਿੱਚ ਵੀ, ਮਾਪਿਆਂ ਅਤੇ ਬੱਚਿਆਂ ਨਾਲ ਵੀ, ਹਮੇਸ਼ਾ ਲੈਣ-ਦੇਣ ਹੀ ਰਹਿਣਾ ਚਾਹੀਦਾ ਹੈ, ਸ੍ਰੀ ਮਾਨ। ਮੈਨੂੰ ਪਤਾ ਹੈ ਕਿ ਇਹ ਤੁਹਾਡੇ ਲਈ ਔਖਾ ਹੈ, ਪਰ ਤੁਹਾਡੇ ਲੋਕ ਸਮਝ ਜਾਣਗੇ। ਉਹ ਕਿਸੇ ਵੀ ਹੋਰ ਚੀਜ਼ ਨਾਲੋਂ ਵੱਧ ਸ਼ਾਂਤੀ ਚਾਹੁੰਦੇ ਹਨ, ਅਤੇ ਤੁਸੀਂ ਉਨ੍ਹਾਂ ਨੂੰ ਸਮਝਾਓਗੇ ਕਿ ਤੁਸੀਂ ਇਸ ਤਰਾਂ ਕਿਉਂ ਫੈਸਲਾ ਲਿਆ, ਇਸ ਤਰਾਂ। ਜਾਂ ਤੁਸੀਂ ਆਪਣੇ ਲੋਕਾਂ ਨੂੰ ਦੱਸੋ ਕਿ ਤੁਸੀਂ ਕੀ ਫੈਸਲਾ ਲੈਣਾ ਚਾਹੁੰਦੇ ਹੋ - ਇਸ ਤਰਾਂ, ਇਸ ਤਰਾਂ। ਅਤੇ ਜੇਕਰ ਬਹੁਗਿਣਤੀ ਸਹਿਮਤ ਹੈ, ਤਾਂ ਤੁਸੀਂ ਅੱਗੇ ਵਧੋ। ਇਹ ਤੁਹਾਡੇ ਲਈ ਬਹੁਤ ਮੁਸ਼ਕਲ ਸਥਿਤੀ ਹੈ। ਤੁਸੀਂ ਉਸ ਸਥਿਤੀ ਵਿੱਚ ਹੋ ਜਿਸ ਵਿੱਚ ਸੰਸਾਰ ਦਾ ਕੋਈ ਵੀ ਨੇਤਾ ਨਹੀਂ ਹੋਣਾ ਚਾਹੁੰਦਾ, ਪਰ ਤੁਹਾਨੂੰ ਸਿਰਫ਼ ਉਹ ਕਰਨਾ ਪਵੇਗਾ ਜੋ ਤੁਹਾਡੇ ਦੇਸ਼ ਲਈ ਸਭ ਤੋਂ ਵਧੀਆ ਹੈ। ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰੋ ਕਿ ਉਹ ਤੁਹਾਡਾ ਮਾਰਗਦਰਸ਼ਨ ਕਰੇ। ਠੀਕ ਹੈ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਅਤੇ ਸਾਰੀ ਸਫਲਤਾ ਦੀ ਕਾਮਨਾ ਕਰਦੀ ਹਾਂ।

ਮੇਰੇ ਕੋਲ ਤੁਹਾਡੇ ਨਾਲ ਇਸ ਤਰਾਂ ਇਕੱਲਿਆਂ ਗੱਲ ਕਰਨ ਦਾ ਕੋਈ ਤਰੀਕਾ ਨਹੀਂ ਹੈ। ਅਤੇ ਮੈਨੂੰ ਨਹੀਂ ਪਤਾ ਕਿ ਮੈਂ ਜਿੱਥੇ ਹਾਂ, ਉੱਥੋਂ ਈਮੇਲ ਕਿਵੇਂ ਭੇਜਾਂ। ਮੈਂ ਕਦੇ ਕੋਈ ਈਮੇਲ ਨਹੀਂ ਭੇਜੀ। ਮੈਨੂੰ ਨਹੀਂ ਪਤਾ ਕਿਵੇਂ। ਹੁਣ ਵੀ, ਮੈਨੂੰ ਨਹੀਂ ਪਤਾ ਕਿਵੇਂ। ਮੇਰੇ ਲਈ ਸਭ ਕੁਝ ਪਹਿਲਾਂ ਹੀ ਤਿਆਰ ਹੈ। ਇਹ ਸਿਰਫ਼ ਮੇਰੇ ਲਈ ਸੁਪਰੀਮ ਮਾਸਟਰ ਟੈਲੀਵਿਜ਼ਨ ਲਈ ਕੰਮ ਕਰਨ ਲਈ ਹੈ। ਮੈਨੂੰ ਹੋਰ ਕੁਝ ਨਹੀਂ ਪਤਾ। ਅਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਜੇਕਰ ਮੈਂ ਈਮੇਲ ਭੇਜਦੀ ਹਾਂ ਜਾਂ ਨਹੀਂ, ਜੇਕਰ ਇਹ ਤੁਹਾਨੂੰ ਜਾਂ ਰਾਸ਼ਟਰਪਤੀ ਟਰੰਪ ਨੂੰ ਮਿਲੇਗੀ।

ਮੈਂ ਰਾਜਨੀਤਿਕ ਸੰਸਾਰ ਵਿੱਚ ਇੰਨੀ ਵੱਡੀ ਨਹੀਂ ਹਾਂ, ਤੁਸੀਂ ਜਾਣਦੇ ਹੋ। ਸੋ ਮੈਂ ਤੁਹਾਡੇ ਦੇਸ਼ ਲਈ ਦਿਲੋਂ ਪ੍ਰਾਰਥਨਾ ਕਰਦੀ ਹਾਂ, ਅਤੇ ਤੁਹਾਨੂੰ ਸ਼ੁੱਭਕਾਮਨਾਵਾਂ ਦਿੰਦੀ ਹਾਂ। ਤੁਹਾਡੀ ਆਗਿਆ ਨਾਲ, ਤੁਹਾਡੇ ਲੋਕਾਂ ਦੀ ਆਗਿਆ ਨਾਲ, ਮੈਂ ਤੁਹਾਡੇ ਦੇਸ਼ ਨੂੰ "ਯੂਰੇਨ" ਵੀ ਕਹਿੰਦੀ ਹਾਂ, ਜਿਸਦਾ ਅਰਥ ਹੈ "ਤੁਸੀਂ ਰਾਜ ਕਰਦੇ ਹੋ।" ਤੁਹਾਡਾ ਆਪਣੇ ਆਪ ਉੱਤੇ, ਆਪਣੇ ਦੇਸ਼ ਉੱਤੇ ਅਧਿਕਾਰ ਹੈ। ਕਿਸੇ ਹੋਰ ਨੂੰ ਨਹੀਂ ਕਰਨਾ ਚਾਹੀਦਾ। ਇਹ ਮਹੱਤਵਪੂਰਨ ਹੈ।

ਠੀਕ ਹੈ। ਅਤੇ ਹਰ ਰੋਜ਼ ਪ੍ਰਾਰਥਨਾ ਕਰੋ। ਮੈਂ ਚਾਹੁੰਦੀ ਹਾਂ ਕਿ ਤੁਸੀਂ ਕਦੇ-ਕਦੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਮਿਲੋ। ਮੈਨੂੰ ਪਤਾ ਹੈ ਕਿ ਇਹ ਔਖਾ ਹੈ, ਪਰ ਤੁਹਾਨੂੰ ਉਨ੍ਹਾਂ ਨੂੰ ਕਦੇ-ਕਦੇ ਮਿਲਣਾ ਪੈਂਦਾ ਹੈ ਜਾਂ ਉਨ੍ਹਾਂ ਨਾਲ ਗੱਲ ਕਰਨ ਲਈ ਸਮਾਂ ਕੱਢਣਾ ਪੈਂਦਾ ਹੈ। ਮੈਂ ਸਿਰਫ਼ ਇੱਕ ਬੁੱਢੀ ਔਰਤ ਹਾਂ ਜਿਸਨੂੰ ਜੰਗ ਦੇ ਪੀੜਤਾਂ ਅਤੇ ਬੁੱਚੜਖਾਨਿਆਂ ਦੇ ਪੀੜਤਾਂ ਦੇ ਦਰਦ ਨਾਲ ਨਜਿੱਠਣ ਵਿੱਚ ਮੁਸ਼ਕਲ ਆ ਰਹੀ ਹੈ। ਮਨੁੱਖਾਂ ਦੇ ਵੀ ਬੁੱਚੜਖਾਨੇ ਹੁੰਦੇ ਹਨ, ਜਿਵੇਂ ਜੰਗ ਵਿੱਚ। ਜਾਨਵਰ-ਲੋਕਾਂ ਦੇ ਬੁੱਚੜਖਾਨੇ ਹਨ ਜਿਨ੍ਹਾਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੇਰਾ ਦਿਲ ਹਰ ਰੋਜ਼ ਦੁਖਦਾ ਹੈ। ਸੋ ਤੁਸੀਂ ਦੋਵੇਂ, ਮਹਾਨ ਰਾਸ਼ਟਰਪਤੀ ਅਤੇ ਦਲੇਰ ਰਾਸ਼ਟਰਪਤੀ, ਜੇਕਰ ਮੈਂ ਕੁਝ ਅਜਿਹਾ ਕਿਹਾ ਜਿਸ ਨਾਲ ਤੁਹਾਨੂੰ ਠੇਸ ਪਹੁੰਚੀ ਹੋਵੇ ਤਾਂ ਮੈਨੂੰ ਮਾਫ਼ ਕਰਨਾ। ਇਹ ਸਿਰਫ਼ ਲੋਕਾਂ ਲਈ, ਜੰਗ ਵਿੱਚ ਮਾਸੂਮ ਨਾਗਰਿਕਾਂ ਲਈ, ਅਤੇ ਬੁੱਚੜਖਾਨਿਆਂ ਵਿੱਚ ਜਾਨਵਰਾਂ-ਲੋਕਾਂ ਲਈ ਮੇਰੇ ਬਹੁਤ ਦਰਦ ਤੋਂ ਆਉਂਦਾ ਹੈ।

ਤਾਂ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ। ਤੁਹਾਨੂੰ ਦੋਵਾਂ ਨੂੰ ਸ਼ੁਭਕਾਮਨਾਵਾਂ। ਮੈਨੂੰ ਅਮਰੀਕਾ ਪਸੰਦ ਹੈ ਅਤੇ ਮੈਨੂੰ ਯੂਰੇਨ (ਯੂਕਰੇਨ) ਪਸੰਦ ਹੈ। ਮੈਨੂੰ ਰੂਸ ਵੀ ਬਹੁਤ ਪਸੰਦ ਹੈ। ਕਿਰਪਾ ਕਰਕੇ ਸ੍ਰੀ ਪੁਤਿਨ 'ਤੇ ਵੀ ਵਿਚਾਰ ਕਰੋ। ਇੰਨੇ ਸਾਲਾਂ ਵਿੱਚ, ਭਾਵੇਂ ਮੈਨੂੰ ਉਹ ਪਸੰਦ ਨਹੀਂ ਸੀ, ਮੈਨੂੰ ਉਹਦਾ ਜੰਗ ਕਰਨਾ ਪਸੰਦ ਨਹੀਂ ਸੀ, ਤੁਸੀਂ ਜਾਣਦੇ ਹੋ। ਮੈਂ ਸ਼ੁਰੂ ਵਿੱਚ ਹੀ ਆਪਣੇ ਸਾਰੇ ਵਿਚਾਰ ਪ੍ਰਗਟ ਕਰ ਦਿੱਤੇ ਸਨ।

ਪੁਤਿਨ 'ਤੇ ਵੀ ਗੌਰ ਕਰੋ। ਉਹ ਮਨੁੱਖੀ ਭਾਸ਼ਾ ਵਿੱਚ, ਮਨੁੱਖੀ ਸਮਾਜ ਵਿੱਚ ਵੀ ਇੱਕ ਆਦਮੀ ਹੈ। ਉਹ ਵੀ ਇੱਕ ਆਦਮੀ ਹੈ। ਉਸਦਾ ਆਪਣਾ ਹੰਕਾਰ ਵੀ ਹੈ। ਸੋ ਕਿਸੇ ਵੀ ਦਿਸ਼ਾ ਵਿੱਚ ਬਹੁਤ ਜ਼ਿਆਦਾ ਦਬਾਅ ਪਾਉਣ ਨਾਲ, ਤੁਹਾਡੇ ਲਈ, ਉਸਦੇ ਲਈ, ਰਾਸ਼ਟਰਪਤੀ ਟਰੰਪ ਲਈ, ਕੁਝ ਵੀ ਨਤੀਜਾ ਨਹੀਂ ਮਿਲੇਗਾ। ਪਹਿਲਾਂ ਇਮਾਨਦਾਰੀ ਅਤੇ ਸ਼ਾਂਤੀ ਨਾਲ ਕੰਮ ਕਰਨਾ ਪਵੇਗਾ। ਮੈਂ ਬੱਸ ਇੰਨਾ ਹੀ ਕਹਿ ਸਕਦੀ ਹਾਂ। ਅਤੇ ਮੈਂ ਚਾਹੁੰਦੀ ਹਾਂ ਕਿ ਇਹ ਹੋਵੇ, ਕਿ ਰੂਸ ਅਤੇ ਯੂਕਰੇਨ (ਯੂਰੇਨ) ਵਿੱਚ ਸ਼ਾਂਤੀ ਆਵੇ। ਬਹੁਤ ਸਾਰੇ ਮਾਸੂਮ ਲੋਕ ਪਹਿਲਾਂ ਹੀ ਮਰ ਚੁੱਕੇ ਹਨ, ਫੌਜੀ ਜਾਂ ਆਮ ਨਾਗਰਿਕ, ਬੱਚੇ, ਔਰਤਾਂ। ਇਹ ਮੇਰਾ ਦਿਲ ਬਹੁਤ ਤੋੜਦਾ ਹੈ। ਕਿਰਪਾ ਕਰਕੇ ਸਾਡੇ ਲਈ, ਮੇਰੇ ਲਈ ਸ਼ਾਂਤੀ ਬਣਾਓ। ਤੁਹਾਡਾ ਧੰਨਵਾਦ।

ਅਤੇ ਨਾਲ ਹੀ, ਸ੍ਰੀ ਅਰਬਪਤੀ ਈਲੋਨ ਮਸਕ ਲਈ, ਮੈਨੂੰ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਅਤੇ ਮੈਂ ਕਦੇ ਵੀ ਤੁਹਾਡੇ ਤੱਕ ਈਮੇਲ ਜਾਂ ਨਿੱਜੀ ਪੱਤਰ ਜਾਂ ਕੁਝ ਵੀ ਨਾਲ ਨਹੀਂ ਪਹੁੰਚ ਸਕਦੀ। ਮੈਨੂੰ ਨਹੀਂ ਪਤਾ ਕਿ ਕੋਈ ਮੇਰੀ ਚਿੱਠੀ ਲੈ ਕੇ ਤੁਹਾਨੂੰ ਦੇਵੇਗਾ, ਜਾਂ ਇਸ ਸੰਸਾਰ ਵਿੱਚ ਕਿਸੇ ਹੋਰ ਨੂੰ। ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਇੱਥੇ ਸੁਣ ਸਕੋਗੇ, ਬਸ ਕੁਝ ਸ਼ਬਦ। ਕਿਰਪਾ ਕਰਕੇ ਆਪਣੇ ਬੱਚੇ ਦੀ ਰੱਖਿਆ ਕਰੋ, ਆਪਣੇ ਉਸ ਪੁੱਤਰ ਦੀ ਰੱਖਿਆ ਕਰੋ ਜਦੋਂ ਉਹ ਤੁਹਾਡੇ ਨਾਲ ਓਵਲ ਆਫਿਸ ਵਿੱਚ ਆਵੇ, ਅਤੇ ਤੁਹਾਡੀਆਂ ਕੁਝ ਗੱਲਾਂ ਵਿੱਚ। ਉਸਨੂੰ ਇਸ ਤਰਾਂ ਦੀਆਂ ਥਾਵਾਂ ਤੋਂ ਬਚਾਓ। ਉੱਥੋਂ ਦੀ ਊਰਜਾ, ਹੋ ਸਕਦਾ ਹੈ ਕਿ ਇਹ ਉਸਦੇ ਲਈ ਚੰਗੀ ਨਾ ਹੋਵੇ। ਉਹ ਸਿਰਫ਼ ਇੱਕ ਛੋਟਾ ਜਿਹਾ ਬੱਚਾ ਹੈ।

ਉਸਨੂੰ ਬੱਚਾ ਹੀ ਰਹਿਣ ਦਿਓ। ਉਸਨੂੰ ਆਮ ਵਾਂਗ ਵਧਣ ਦਿਓ। ਉਸਨੂੰ ਲੋਕਾਂ ਦੀ ਨਜ਼ਰ ਤੋਂ ਬਚਾਓ। ਤੁਹਾਨੂੰ ਕਦੇ ਨਹੀਂ ਪਤਾ ਕਿ ਉਸ ਲਈ ਕਿੱਥੇ ਵਧੀਆ ਹੈ। ਸੋ ਉਸਨੂੰ ਉੱਥੇ ਰੱਖੋ ਜਿੱਥੇ ਇਹ ਸੁਰੱਖਿਅਤ ਹੋਵੇ, ਜਿੱਥੇ ਇਹ ਪਿਆਰ ਭਰਿਆ ਹੋਵੇ, ਦਿਆਲੂ ਹੋਵੇ, ਅਤੇ ਫਿਰ ਉਸਨੂੰ ਅਕਸਰ ਮਿਲਣ ਆਓ। ਜਾਂ ਉਸਨੂੰ ਆਪਣੇ ਨਾਲ ਲੈ ਜਾਓ, ਪਰ ਉਹ ਘਰ ਦੀ ਨੌਕਰਾਣੀ, ਦਾਨੀ ਨਾਲ ਰਹੇ, ਅਤੇ ਤੁਸੀਂ ਸੰਸਾਰ ਲਈ ਕਾਰੋਬਾਰ ਕਰਨ ਲਈ ਬਾਹਰ ਜਾਓ। ਤੁਹਾਨੂੰ ਆਪਣੀ ਸਾਰੀ ਤਾਕਤ, ਆਪਣੀ ਸਾਰੀ ਇਕਾਗਰਤਾ ਦੀ ਲੋੜ ਹੈ। ਕਿਸੇ ਬੱਚੇ ਨੂੰ ਨਾਲ ਨਾ ਲਿਆਓ। ਇਹ ਤੁਹਾਡੇ ਲਈ ਵਧੀਆ ਨਹੀਂ ਹੈ, ਬੱਚੇ ਲਈ ਵੀ ਵਧੀਆ ਨਹੀਂ ਹੈ।

ਇਸ ਤੋਂ ਇਲਾਵਾ, ਇਹ ਓਵਲ ਰਾਸ਼ਟਰਪਤੀ ਦਫ਼ਤਰ ਜਾਂ ਜਨਤਕ ਭਾਸ਼ਣਾਂ ਲਈ ਵਧੀਆ ਨਹੀਂ ਲੱਗਦਾ, ਕਿਉਂਕਿ ਇਹ ਇੱਕ ਵੱਖਰਾ ਪ੍ਰਭਾਵ ਪਾਉਂਦਾ ਹੈ। ਸੰਸਾਰ ਦੇ ਸਭ ਤੋਂ ਸ਼ਕਤੀਸ਼ਾਲੀ ਦਫ਼ਤਰ ਨੂੰ ਬੱਚਿਆਂ ਦੀ ਦੇਖਭਾਲ ਵਾਲੇ ਕਮਰੇ ਜਾਂ ਸਿਰਫ਼ ਆਪਣੇ ਨਿੱਜੀ ਡਾਇਨਿੰਗ ਰੂਮ ਜਾਂ ਲਿਵਿੰਗ ਰੂਮ ਵਿੱਚ ਨਾ ਬਣਾਓ। ਸਾਨੂੰ ਰਾਜਧਾਨੀ ਦਫ਼ਤਰ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਾਨੂੰ ਇਸਨੂੰ ਸਿਰਫ਼ ਦੇਸ਼ ਦੇ ਕਾਰੋਬਾਰ ਲਈ ਰੱਖਣਾ ਚਾਹੀਦਾ ਹੈ। ਇਹ ਤੁਹਾਡੇ ਬੱਚੇ ਦਾ ਵੀ ਹੈ, ਪਰ ਉਸਨੂੰ ਆਪਣੀ ਉਮਰ ਵਿੱਚ ਉੱਥੇ ਨਹੀਂ ਜਾਣਾ ਚਾਹੀਦਾ। ਮੈਨੂੰ ਪਤਾ ਹੈ ਕਿ ਤੁਸੀਂ ਉਸਨੂੰ ਪਿਆਰ ਕਰਦੇ ਹੋ ਅਤੇ ਉਹ ਤੈਨੂੰ ਪਿਆਰ ਕਰਦਾ ਹੈ। ਇਸੇ ਲਈ ਤੁਸੀਂ ਕਈ ਵਾਰ ਉਸ ਤੋਂ ਵੱਖ ਨਹੀਂ ਹੋ ਸਕਦੇ ਸੀ, ਪਰ ਤੁਹਾਨੂੰ ਜ਼ਰੂਰ ਹੋਣਾ ਚਾਹੀਦਾ ਹੈ।

ਮੇਰੇ ਕੋਲ ਇੱਥੇ ਆਪਣੇ ਕੁੱਤੇ-ਲੋਕ ਨਹੀਂ ਹਨ। ਮੇਰੇ ਕੋਲ ਇੱਥੇ ਆਪਣੇ ਪੰਛੀ-ਲੋਕ ਨਹੀਂ ਹਨ। ਉਹ ਮੇਰੇ ਪਿਆਰੇ ਹਨ। ਉਹ ਮੇਰਾ ਪਰਿਵਾਰ ਹਨ। ਮੈਨੂੰ ਉਨ੍ਹਾਂ ਦੀ ਬਹੁਤ ਯਾਦ ਆਉਂਦੀ ਹੈ। ਅਤੇ ਮੇਰੇ ਪੈਰੋਕਾਰ ਵੀ ਇੱਥੇ ਨਹੀਂ ਹਨ। ਮੈਨੂੰ ਵੀ ਉਨ੍ਹਾਂ ਦੀ ਬਹੁਤ ਯਾਦ ਆਉਂਦੀ ਹੈ। ਉਹ ਮੈਨੂੰ ਬਹੁਤ ਯਾਦ ਕਰਦੇ ਹਨ। ਪਰ ਇਸ ਵੇਲੇ ਮੈਨੂੰ ਆਪਣਾ ਕੰਮ ਇਕੱਲੇ ਹੀ ਕਰਨਾ ਪਵੇਗਾ। ਸੋ ਮੈਂ ਤੁਹਾਨੂੰ ਉਹ ਚੀਜ਼ਾਂ ਨਹੀਂ ਦੱਸ ਰਹੀ ਜੋ ਮੈਂ ਖੁਦ ਨਹੀਂ ਕਰ ਸਕਦੀ। ਮੈਨੂੰ ਪਤਾ ਹੈ ਕਿ ਇਹ ਔਖਾ ਹੈ, ਪਰ ਸਾਨੂੰ ਕਰਨਾ ਪਵੇਗਾ। ਠੀਕ ਹੈ, ਸ੍ਰੀ ਮਾਨ?

ਅਤੇ ਮੈਨੂੰ ਤੁਹਾਡੇ ਲਈ ਬਹੁਤ ਸਤਿਕਾਰ ਹੈ। ਮੈਂ ਵੀ ਤੁਹਾਡੀ ਪ੍ਰਸ਼ੰਸਕ ਹਾਂ। ਤੁਸੀਂ ਸ਼ਾਨਦਾਰ ਹੋ, ਤੁਸੀਂ ਸ਼ਕਤੀਸ਼ਾਲੀ ਹੋ। ਤੁਸੀਂ ਰਾਸ਼ਟਰਪਤੀ ਨੂੰ ਉਹ ਅਹੁਦਾ ਵਾਪਸ ਜਿੱਤਣ ਵਿੱਚ ਮਦਦ ਕੀਤੀ ਜਿਸਦਾ ਉਹ ਹੱਕਦਾਰ ਹੈ, ਅਤੇ ਜਿਸ ਲਈ ਅਮਰੀਕੀ ਲੋਕ ਧੰਨਵਾਦੀ ਹਨ। ਤੁਸੀਂ ਸਭ ਤੋਂ ਵਧੀਆ ਹੋ - ਸਭ ਤੋਂ ਵਧੀਆ ਦੋਸਤ, ਜਾਂ ਉਨ੍ਹਾਂ ਸਭ ਤੋਂ ਵਧੀਆ ਦੋਸਤਾਂ ਵਿੱਚੋਂ ਇੱਕ ਜਿਸ 'ਤੇ ਰਾਸ਼ਟਰਪਤੀ ਭਰੋਸਾ ਕਰ ਸਕਦੇ ਹਨ। ਉਹ ਬਹੁਤ ਖੁਸ਼ਕਿਸਮਤ ਹੈ ਕਿ ਉਹਨੇ ਤੁਹਾਨੂੰ ਪਾਇਆ ਹੈ। ਸੋ ਕਾਰੋਬਾਰ ਨੂੰ ਨਿੱਜੀ ਖੇਤਰਾਂ ਤੋਂ ਬਾਹਰ ਰੱਖੋ ਤਾਂ ਜੋ ਇਸਨੂੰ ਇੱਕ ਸ਼ਕਤੀਸ਼ਾਲੀ, ਸ਼ਾਨ-ਭਰਪੂਰ ਮਾਮਲਿਆਂ ਦੀ ਊਰਜਾ ਮਿਲ ਸਕੇ, ਅਤੇ ਇਸਨੂੰ ਇਸ ਤਰਾਂ ਕੇਂਦ੍ਰਿਤ ਰੱਖਿਆ ਜਾ ਸਕੇ।

ਕੋਈ ਵੀ ਜਨਤਕ ਰਾਜਨੀਤਿਕ ਖੇਤਰ ਜਿੱਥੇ ਲੋਕ ਵੱਖ-ਵੱਖ ਵਿਸ਼ਿਆਂ ਬਾਰੇ ਗੱਲ ਕਰਦੇ ਹਨ, ਕਦੇ ਬਹਿਸ ਕਰਦੇ ਹਨ, ਕਦੇ ਸ਼ਬਦਾਂ ਵਿੱਚ ਲੜਦੇ ਹਨ, ਉਹ ਬੱਚਿਆਂ ਲਈ ਚੰਗੇ ਨਹੀਂ ਹਨ। ਬੱਚਾ ਸ਼ਾਇਦ ਸਭ ਕੁਝ ਨਾ ਸਮਝੇ, ਪਰ ਉਸਦੀ ਆਤਮਾ, ਉਸਦਾ ਮਨ ਇਹ ਸਭ ਕੁਝ ਦਰਜ ਕਰ ਲਵੇਗਾ। ਇਹ ਇੱਕ ਛੋਟੇ ਬੱਚੇ ਲਈ ਇਕ ਚੰਗੀ ਸ਼ੁਰੂਆਤ ਨਹੀਂ ਹੈ। ਕਿਰਪਾ ਕਰਕੇ, ਮੈਨੂੰ ਬੱਚੇ ਬਹੁਤ ਪਸੰਦ ਹਨ। ਤੁਸੀਂ ਦੇਖ ਸਕਦੇ ਹੋ ਕਿ ਮੈਂ ਬੱਚਿਆਂ ਲਈ ਬਹੁਤ ਸਾਰੇ ਸੁਝਾਅ ਲਿਖੇ ਹਨ। ਇਹ ਨਹੀਂ ਕਿ ਮੈਂ ਬਾਲਗਾਂ ਨੂੰ ਪਿਆਰ ਨਹੀਂ ਕਰਦੀ। ਮੇਰੇ ਕੋਲ ਪੈਰੋਕਾਰਾਂ ਵਜੋਂ ਬਾਲਗ ਹਨ, ਪਰ ਮੈਂ ਬੱਚਿਆਂ ਨੂੰ ਪਿਆਰ ਕਰਦੀ ਹਾਂ ਕਿਉਂਕਿ ਉਹ ਮਾਸੂਮ ਹਨ, ਕਿਉਂਕਿ ਉਹ ਸਾਡੇ ਅਰਾਜਕ ਅਤੇ ਗੈਰ-ਅਨੁਕੂਲ ਸੰਸਾਰ ਵਿੱਚ ਕਮਜ਼ੋਰ ਹਨ। ਸੋ ਉਨ੍ਹਾਂ ਨੂੰ ਰਾਜਨੀਤਿਕ ਖੇਤਰ, ਕਾਰੋਬਾਰੀ ਬਹਿਸਾਂ ਅਤੇ ਘਰ ਤੋਂ ਵੱਖਰੀ ਊਰਜਾ ਤੋਂ ਦੂਰ ਰੱਖੋ। ਬੱਚਿਆਂ ਨੂੰ ਆਪਣੇ ਘਰ ਦੀ ਸੁਰੱਖਿਆ ਵਿੱਚ ਰਹਿਣ ਦਿਓ ਜਦੋਂ ਤੱਕ ਉਹ ਬਾਹਰੀ ਤਬਦੀਲੀਆਂ ਨਾਲ ਨਜਿੱਠਣ ਦੇ ਯੋਗ ਨਹੀਂ ਹੋ ਜਾਂਦੇ। ਉਸਦੇ ਕੋਲ ਸਮਾਂ ਹੈ। ਉਸਨੂੰ ਸਮਾਂ ਦੇਣ ਦਿਓ।

Photo Caption: ਸਰਦੀ ਵਿਚ ਬਰਫ ਪੈਂਦੀ ਹੈ, ਗਰਮੀਆਂ ਵਿਚ ਗਰਮੀ ਹੁੰਦੀ ਹੈ ਜੇਕਰ ਬਦਲ ਨਹੀਂ ਸਕਦੇ, ਇਸਦੇ ਨਾਲ ਜੀਓ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (8/11)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-15
2873 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-16
2222 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-17
2001 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-18
1958 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-19
2071 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-20
1486 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-21
1100 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-22
791 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-23
483 ਦੇਖੇ ਗਏ