ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਨੂੰ ਬਚਾਇਆ, ਸੁਰੱਖਿਅਤ ਨਹੀਂ ਕੀਤਾ ਜਾ ਸਕਦਾ, ਅਸੀਸ ਨਹੀਂ ਦਿੱਤੀ ਜਾ ਸਕਦੀ, ਤਾਂ ਜੋ ਅਸੀਂ ਜਿਉਂਦੇ ਰਹਿ ਸਕੀਏ, ਹਰ ਚੀਜ਼ ਦਾ ਆਨੰਦ ਮਾਣਦੇ ਹੋਏ ਜਿਸਦੀ ਸਾਨੂੰ ਲੋੜ ਹੈ, ਪਰ ਇਸ ਦੌਰਾਨ, ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੇ ਰਹਿਣਾ, ਬੇਸਹਾਰਾ ਦੂਜਿਆਂ ਨੂੰ ਜਿਵੇਂ ਕਿ ਬੱਚਿਆਂ ਨੂੰ, ਭਰੂਣਾਂ ਨੂੰ, ਮਾਸੂਮ ਜਾਨਵਰ-ਲੋਕਾਂ ਨੂੰ - ਅਸੀਂ ਅਜਿਹਾ ਨਹੀਂ ਕਰ ਸਕਦੇ। ਸਾਨੂੰ ਪਿਆਰ-ਕਰਨ ਵਾਲੇ ਅਤੇ ਦਿਆਲੂ ਹੋਣਾ ਪਵੇਗਾ, ਕਿਉਂਕਿ ਇਹੀ ਅਸੀਂ ਦੂਜੇ ਜੀਵਾਂ ਤੋਂ ਚਾਹੁੰਦੇ ਹਾਂ। ਅਤੇ ਇਹੀ ਅਸੀਂ ਸਵਰਗ ਤੋਂ ਵੀ ਚਾਹੁੰਦੇ ਹਾਂ। ਸਾਨੂੰ ਇਸਨੂੰ ਸਿਰਜਣਾ ਪਵੇਗਾ। ਸਾਨੂੰ ਇਸ ਗੁਣ ਨੂੰ ਆਪਣੀ ਆਤਮਾ ਵਿੱਚ, ਆਪਣੇ ਦਿਲ ਵਿੱਚ ਪੋਸ਼ਣ ਦੇਣਾ ਪਵੇਗਾ, ਤਾਂ ਜੋ ਅਸੀਂ ਜਿੱਥੇ ਵੀ ਜਾਂਦੇ ਹਾਂ, ਜਿੱਥੇ ਵੀ ਰਹਿੰਦੇ ਹਾਂ, ਉਹੀ ਗੁਣ ਪੈਦਾ ਕਰ ਸਕੀਏ। ਉਹੀ ਚੀਜ਼ ਸਮਾਨ ਚੀਜ਼ ਨੂੰ ਆਕਰਸ਼ਿਤ ਕਰਦੀ ਹੈ। ਤੁਸੀਂ ਸਾਰੇ ਇਹ ਜਾਣਦੇ ਹੋ। ਜਿਵੇਂ ਤੁਸੀਂ ਬੀਜੋਗੇ, ਉਸੇ ਤਰ੍ਹਾਂ ਵੱਢੋਗੇ। ਤੁਸੀਂ ਸਾਰੇ ਇਹ ਜਾਣਦੇ ਹੋ। ਤੁਸੀਂ ਸਾਰੇ ਕਰਮ ਬਾਰੇ ਜਾਣਦੇ ਹੋ। ਭਾਵੇਂ ਜੇਕਰ ਤੁਸੀਂ ਬੋਧੀ ਨਹੀਂ ਹੋ, ਭਾਵੇਂ ਜੇਕਰ ਤੁਸੀਂ ਈਸਾਈ ਨਹੀਂ ਹੋ, ਤੁਸੀਂ ਸਾਰੇ ਜਾਣਦੇ ਹੋ, "ਜਿਵੇਂ ਤੁਸੀਂ ਬੀਜਦੇ ਹੋ, ਉਸੇ ਤਰ੍ਹਾਂ ਤੁਸੀਂ ਵੱਢੋਗੇ।" ਮੈਨੂੰ ਵਾਰ-ਵਾਰ ਇੱਕੋ ਗੱਲ ਦੁਹਰਾਉਣ ਦੀ ਕੋਈ ਲੋੜ ਨਹੀਂ ਹੈ। ਤੁਸੀਂ ਬੁੱਧੀਮਾਨ ਹੋ! ਕਿਰਪਾ ਕਰਕੇ, ਉਹੀ ਬਣੋ ਜੋ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਵੀ ਹੋਣ। ਦੂਜਿਆਂ ਨਾਲ ਉਸੇ ਤਰ੍ਹਾਂ ਦਾ ਸਲੂਕ ਕਰੋ, ਜਿਵੇਂ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਕੀਤਾ ਜਾਵੇ। ਦੂਜਿਆਂ ਨੂੰ ਉਹ ਦਿਓ ਜੋ ਤੁਸੀਂ ਕਰ ਸਕਦੇ ਹੋ, ਬਿਲਕੁਲ ਉਸੇ ਤਰ੍ਹਾਂ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਜੇਕਰ ਤੁਹਾਨੂੰ ਉਨ੍ਹਾਂ ਚੀਜ਼ਾਂ ਦੀ ਲੋੜ ਹੋਵੇ, ਜੇ ਤੁਹਾਨੂੰ ਉਨ੍ਹਾਂ ਹਾਲਾਤਾਂ ਦੀ ਲੋੜ ਹੋਵੇ, ਉਹ ਮਦਦ, ਦਿਲਾਸੇ ਦੇ ਉਹ ਸ਼ਬਦ। ਕਿਰਪਾ ਕਰਕੇ, ਕਿਰਪਾ ਕਰਕੇ, ਅਤੇ ਕਿਰਪਾ ਕਰਕੇ। ਮੈਂ ਹਮੇਸ਼ਾ ਤੁਹਾਡੇ ਸੰਸਾਰ, ਇਸ ਭੌਤਿਕ ਗ੍ਰਹਿ ਦੀ ਰੱਖਿਆ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਪਰ ਮੈਨੂੰ ਨਹੀਂ ਪਤਾ ਕਿ ਮੈਂ ਹਮੇਸ਼ਾ ਅਜਿਹਾ ਕਰ ਸਕਾਂਗੀ ਜਾਂ ਨਹੀਂ। ਜੇਕਰ ਕਰਮ ਬਹੁਤ ਜ਼ਿਆਦਾ ਵੱਡੇ ਹਨ, ਤਾਂ ਨਕਾਰਾਤਮਕ ਸ਼ਕਤੀ ਨੂੰ ਤੁਹਾਨੂੰ ਪਰੇਸ਼ਾਨ ਕਰਨ, ਤੁਹਾਨੂੰ ਧੋਖਾ ਦੇਣ, ਤੁਹਾਨੂੰ ਫਸਾਉਣ, ਤੁਹਾਨੂੰ ਭਰਮਾਉਣ, ਅਤੇ ਤੁਹਾਨੂੰ ਨਰਕ ਵਿੱਚ ਲਿਆਉਣ ਦੀ ਇਜਾਜ਼ਤ ਹੋਵੇਗੀ ਤਾਂ ਜੋ ਤੁਹਾਨੂੰ ਹੋਰ ਵੀ ਭਿਆਨਕ ਸਜ਼ਾ, ਪੀੜਾ, ਦਰਦ ਅਤੇ ਦੁੱਖ ਦਿੱਤਾ ਜਾ ਸਕੇ, ਜਿਸਨੂੰ ਕੋਈ ਸ਼ਬਦ ਵੀ ਬਿਆਨ ਨਹੀਂ ਕਰ ਸਕਦਾ। ਸਵਰਗ ਦਾ ਅਨੰਦ ਅਤੇ ਖੁਸ਼ੀ, ਕੋਈ ਵੀ ਸ਼ਬਦ ਸੱਚਮੁੱਚ ਬਿਆਨ ਨਹੀਂ ਕਰ ਸਕਦਾ। ਨਰਕ ਵਿੱਚ ਦੁੱਖ, ਦਰਦ, ਪੀੜਾ, ਤਸੀਹੇ, ਅਤੇ ਅਜਿਹੇ ਕੋਈ ਸ਼ਬਦ ਨਹੀਂ ਹਨ ਜਿਨ੍ਹਾਂ ਨਾਲ ਤੁਸੀਂ ਉਨ੍ਹਾਂ ਦਾ ਵਰਣਨ ਕਰ ਸਕੋ। ਕਿਰਪਾ ਕਰਕੇ ਮੇਰੇ ਤੇ ਵਿਸ਼ਵਾਸ ਕਰੋ। ਮੈਨੂੰ ਇਹ ਸਭ ਦੱਸ ਕੇ ਕੁਝ ਨਹੀਂ ਮਿਲੇਗਾ। ਕਿਰਪਾ ਕਰਕੇ, ਕਿਰਪਾ ਕਰਕੇ ਇਸ ਸੰਸਾਰ ਦਾ ਖਿਆਲ ਰੱਖੋ ਤਾਂ ਜੋ ਤੁਸੀਂ ਜੀਉਂਦੇ ਰਹਿ ਸਕੋ ਅਤੇ ਆਪਣੇ ਬੱਚਿਆਂ, ਪੋਤੇ-ਪੋਤੀਆਂ, ਪੜਪੋਤੇ-ਪੜਪੋਤੀਆਂ ਅਤੇ ਆਉਣ-ਵਾਲੀਆਂ ਪੀੜ੍ਹੀਆਂ ਲਈ ਇੱਕ ਚੰਗੀ ਵਿਰਾਸਤ ਛੱਡ ਸਕੋ, ਜਿਨ੍ਹਾਂ ਨੂੰ ਇਸ ਧਰਤੀ 'ਤੇ ਇਸ ਜੀਵਨ ਕਾਲ ਵਿੱਚ, ਇੱਕ ਸੁਹਾਵਣਾ ਜੀਵਨ, ਖੁਸ਼ਹਾਲ ਜੀਵਨ ਪ੍ਰਾਪਤ ਕਰਨ ਲਈ ਸ਼ਾਂਤੀ ਅਤੇ ਪ੍ਰਮਾਤਮਾ ਦੀ ਇੱਛਾ ਵਿੱਚ ਰਹਿਣਾ ਜਾਰੀ ਰੱਖਣਾ ਹੈ, ਅਤੇ ਆਪਣੇ ਅਸਲ ਘਰ, ਸਵਰਗ ਵਿੱਚ ਇੱਕ ਬਹੁਤ, ਬਹੁਤ, ਬਹੁਤ, ਬਹੁਤ ਸੁੰਦਰ, ਵਧੇਰੇ ਸੁਹਾਵਣਾ, ਵਧੇਰੇ ਖੁਸ਼ਹਾਲ, ਵਧੇਰੇ ਅਨੰਦਮਈ ਜੀਵਨ ਜੀਉਣ ਲਈ, ਜਿੱਤ ਨਾਲ ਘਰ ਵਾਪਸ ਜਾਣਾ ਹੈ। ਸਾਨੂੰ ਵਿਸ਼ਵ ਸ਼ਾਂਤੀ ਅਤੇ ਵਿਸ਼ਵ ਵੀਗਨ ਨੂੰ ਜਾਰੀ ਰੱਖਣ ਲਈ ਬਹੁਤ ਕੁਝ ਕਰਨਾ ਹੈ, ਪਰ ਉਹ ਜ਼ਰੂਰ ਆਉਣਗੇ। ਬਸ ਤੁਸੀਂ ਮੇਰੇ ਨਾਲ ਸਬਰ ਰੱਖੋ। ਤੁਸੀਂ ਚੰਗੇ ਲੋਕੋ, ਤੁਸੀਂ ਮੇਰੇ ਪ੍ਰਮਾਤਮਾ ਦੇ ਪੈਰੋਕਾਰ ਹੋ, ਤੁਸੀਂ ਮੇਰੇ ਚੰਗੇ ਇਨਸਾਨ ਜੋ ਚੰਗੇ ਕੰਮ ਕਰ ਰਹੇ ਹੋ ਅਤੇ ਦੂਜਿਆਂ ਲਈ ਪਿਆਰ ਰੱਖਦੇ ਹੋ ਅਤੇ ਭੌਤਿਕ ਰੂਪ ਵਿੱਚ ਛੋਟੇ ਜੀਵਾਂ ਜਿਵੇਂ ਕਿ ਜਾਨਵਰ-ਲੋਕ, ਜਿਵੇਂ ਵੱਡੇ-ਵੱਡੇ ਰੁੱਖ ਵੀ, ਜਿਵੇਂ ਕਿ ਨਦੀਆਂ, ਝੀਲਾਂ, ਸਮੁੰਦਰ - ਉਨ੍ਹਾਂ ਸਾਰਿਆਂ ਨੂੰ ਤੁਹਾਡੀ ਸੇਵਾ ਕਰਨ ਲਈ, ਤੁਹਾਡੀ ਮਦਦ ਕਰਨ ਲਈ ਪਵਿੱਤਰ, ਚੰਗੀ ਤਰ੍ਹਾਂ ਰਹਿਣ ਦੀ ਲੋੜ ਹੈ। ਜੇ ਅਸੀਂ ਇਸ ਤਰ੍ਹਾਂ ਜਾਰੀ ਰਹੇ, ਤਾਂ ਅਸੀਂ ਸਾਰੇ ਪਾਣੀ ਨੂੰ ਜ਼ਹਿਰੀਲਾ ਕਰ ਦੇਵਾਂਗੇ ਜੋ ਸਾਨੂੰ ਪੀਣ ਲਈ ਚਾਹੀਦਾ ਹੈ, ਜਾਂ ਸਾਡੇ ਕੋਲ ਸਾਰਾ ਪਾਣੀ ਖਤਮ ਹੋ ਸਕਦਾ ਹੈ, ਅਤੇ ਫਿਰ ਅਸੀਂ ਕਿਸੇ ਵੀ ਤਰ੍ਹਾਂ ਮਰ ਜਾਵਾਂਗੇ। ਅਜੇ ਪਰਮਾਣੂ ਯੁੱਧ ਬਾਰੇ ਗੱਲ ਕਰਨ ਦੀ ਕੋਈ ਲੋੜ ਨਹੀਂ ਹੈ। ਕਿਰਪਾ ਕਰਕੇ ਧਿਆਨ ਰੱਖੋ ਕਿ ਤੁਸੀਂ ਹਰ ਰੋਜ਼ ਕੀ ਕਰ ਰਹੇ ਹੋ। ਬਸ ਇਸਨੂੰ ਗੁਰੂਆਂ ਦੀਆਂ ਸਿੱਖਿਆਵਾਂ ਅਨੁਸਾਰ ਕਰੋ। ਚੰਗੇ ਬਣੋ, ਹਰ ਚੀਜ਼ ਨਾਲ ਕੋਮਲ ਬਣੋ, ਅਤੇ ਖਾਸ ਕਰਕੇ ਆਪਣੇ ਆਪ ਨਾਲ। ਉਹੀ ਖਾਓ ਜੋ ਸਿਰਫ਼ ਤੁਹਾਡੇ ਲਈ ਚੰਗਾ ਹੈ। ਖੂਨ ਅਤੇ ਮਾਸ ਬਿਮਾਰੀਆਂ ਨਾਲ ਭਰੇ ਹੋਏ ਹਨ। ਜਿੰਨਾ ਜ਼ਿਆਦਾ ਤੁਸੀਂ ਖਾਂਦੇ ਹੋ, ਓਨਾ ਹੀ ਜ਼ਿਆਦਾ ਤੁਸੀਂ ਬਿਮਾਰ ਹੁੰਦੇ ਹੋ, ਓਨਾ ਹੀ ਜ਼ਿਆਦਾ ਤੁਹਾਨੂੰ ਹਸਪਤਾਲਾਂ ਵਿੱਚ ਧੱਕੇ ਖਾਣੇ ਪੈਂਦੇ ਹਨ, ਅਤੇ ਪੀਂਦੇ ਹੋ, ਇੱਥੋਂ ਤੱਕ ਕਿ ਜ਼ਹਿਰ ਨੂੰ ਦਵਾਈ ਵਜੋਂ ਵੀ ਲੈਂਦੇ ਹੋ, ਅਤੇ ਇਹ ਤੁਹਾਡੇ ਸਰੀਰ ਨੂੰ ਹੋਰ ਵੀ ਬਦਤਰ ਬਣਾ ਰਿਹਾ ਹੈ। ਵੀਗਨ ਬਣ ਕੇ, ਦੂਜਿਆਂ ਨਾਲ ਚੰਗਾ ਵਰਤ ਕੇ, ਅਤੇ ਇੱਕ ਦੂਜੇ ਨਾਲ ਸ਼ਾਂਤੀ ਬਣਾ ਕੇ ਆਪਣੇ ਸਰੀਰ ਦਾ ਧਿਆਨ ਰੱਖੋ। ਇਹ ਹੈ ਜਿਸ ਤਰਾਂ ਤੁਸੀਂ ਆਪਣਾ ਖਿਆਲ ਰੱਖਦੇ ਹੋ। ਮੈਂ ਤੁਹਾਨੂੰ ਦੁਬਾਰਾ ਯਾਦ ਦਿਵਾਉਂਦੀ ਹਾਂ ਕਿ ਸਾਨੂੰ ਸਰਬਸ਼ਕਤੀਮਾਨ ਪ੍ਰਮਾਤਮਾ ਅਤੇ ਸਭ ਤੋਂ ਸ਼ਕਤੀਸ਼ਾਲੀ ਪੁਨਰ-ਯੂਨਾਈਟਿਡ ਟ੍ਰਿਨਿਟੀ ਦਾ ਧੰਨਵਾਦ ਕਰਨਾ ਚਾਹੀਦਾ ਹੈ। ਮੈਂ ਅੱਖਾਂ ਵਿੱਚ ਹੰਝੂਆਂ ਨਾਲ, ਮੇਰੇ ਗਲ੍ਹਾਂ 'ਤੇ ਵਹਿੰਦੇ ਹੋਇਆ ਨਾਲ, ਪ੍ਰਮਾਤਮਾ ਦਾ ਧੰਨਵਾਦ ਕਰਨ ਲਈ ਖੁੱਲ੍ਹੀ ਹਵਾ ਵਿੱਚ, ਖੁੱਲ੍ਹੇ ਅਸਮਾਨ ਹੇਠ ਗੋਡੇ ਟੇਕਦੀ ਹਾਂ। ਕਿਉਂਕਿ ਇਹ ਇੰਨੀ ਜਲਦੀ ਜਿੱਤ ਸੀ ਕਿ ਮੈਨੂੰ ਖੁਦ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ। ਕਿਉਂਕਿ ਹਰ ਜਗ੍ਹਾ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਦੀ ਘਾਟ ਹੈ, ਇੱਥੋਂ ਤੱਕ ਕਿ ਭੋਜਨ ਦੀ ਵੀ, ਇਸ ਸਮੇਂ ਪੈਟਰੋਲ ਦੀ ਵੀ, ਅਤੇ ਜੇ ਬਹੁਤ ਸਾਰੀਆਂ ਚੀਜ਼ਾਂ ਤੋਂ ਬਿਨਾਂ ਹੋਣ, ਤਾਂ ਸਾਡੇ ਕੋਲ ਬਿਜਲੀ ਵੀ ਨਹੀਂ ਹੁੰਦੀ, ਅਤੇ ਨਾ ਹੀ ਗੁਜ਼ਾਰਾ ਕਰਨ ਲਈ ਕੁਝ ਵੀ ਨਹੀਂ ਹੁੰਦਾ। ਅਤੇ ਇਹ ਸਿਰਫ਼ ਥੋੜ੍ਹੇ ਸਮੇਂ ਦੀ ਗੱਲ ਹੈ। ਜੰਗ ਬਸ ਇੰਝ ਹੀ ਰੁਕ ਗਈ। ਉਹ ਇੱਕ ਵਿਸ਼ਵ ਯੁੱਧ ਸੀ, ਕਿਉਂਕਿ ਪੂਰਾ ਸੰਸਾਰ ਪ੍ਰਭਾਵਿਤ ਹੋਇਆ ਸੀ। ਵੱਖ-ਵੱਖ ਦੇਸ਼ਾਂ ਦੇ ਸਾਰੇ ਨਾਗਰਿਕ ਪ੍ਰਭਾਵਿਤ ਹੋਏ। ਤਾਂ ਇਹ ਸੱਚਮੁੱਚ ਇੱਕ ਵਿਸ਼ਵ ਯੁੱਧ ਹੈ ਜਿਸ ਵਿੱਚ ਕਿਸੇ ਹੋਰ ਹਥਿਆਰ ਦੀ ਲੋੜ ਨਹੀਂ ਹੈ। ਤੁਸੀਂ ਇਹ ਜਾਣਦੇ ਹੋ। ਤੁਸੀਂ ਉਹ ਦੇਖ ਸਕਦੇ ਹੋ। ਮੇਰੇ ਰੱਬਾ, ਜਦੋਂ ਮੈਂ ਕਈ ਵਾਰ ਖ਼ਬਰਾਂ ਦੇਖਦੀ ਹਾਂ, ਤਾਂ ਮੈਨੂੰ ਇੱਕ ਖ਼ਬਰ ਸਮੂਹ ਨੂੰ ਵੀ ਕੁਝ ਖ਼ਬਰਾਂ ਸਪਲਾਈ ਕਰਨੀਆਂ ਪੈਂਦੀਆਂ ਹਨ। ਅਸੀਂ ਸਾਰੇ ਇਹ ਇਕੱਠੇ ਕਰਦੇ ਹਾਂ, ਸਿਰਫ਼ ਮੈਂ ਇਕੱਲੀ ਨਹੀਂ, ਪਰ ਜਦੋਂ ਮੈਨੂੰ ਇਹ ਸਭ ਦੇਖਣਾ ਪੈਂਦਾ ਹੈ, ਹੇ ਰੱਬਾ, ਮੈਂ ਲਗਭਗ ਜਿਵੇਂ ਢਹਿ ਢੇਰੀ ਹੋ ਜਾਂਦੀ ਹਾਂ। ਮੈਂ ਲਗਭਗ ਢਹਿ ਹੀ ਜਾਂਦੀ ਹਾਂ, ਕਿਉਂਕਿ ਇਨਸਾਨ ਇਹ ਸਭ ਕਿਵੇਂ ਬਰਦਾਸ਼ਤ ਕਰ ਸਕਦੇ ਹਨ? ਉਹ ਕਿਵੇਂ ਜਿਉਂਦੇ ਰਹਿਣਗੇ? ਬੱਚੇ, ਬੱਚੇ ਕਿਵੇਂ ਜਿਉਂਦੇ ਰਹਿਣਗੇ, ਵਧਦੇ ਰਹਿਣਗੇ ਤਾਂ ਜੋ ਉਹ ਆਪਣੀ ਪ੍ਰਤਿਭਾ, ਆਪਣੀ ਬੁੱਧੀ ਦਾ ਯੋਗਦਾਨ ਪਾ ਸਕਣ ਤਾਂ ਜੋ ਹਰ ਕੋਈ ਜਿਉਂਦਾ ਰਹਿ ਸਕੇ, ਖਾਸ ਕਰਕੇ ਹੁਣ? ਰਸਾਇਣਾਂ ਅਤੇ ਧਾਤਾਂ ਤੋਂ ਲੈ ਕੇ ਪੈਕੇਜਿੰਗ ਅਤੇ ਇਲੈਕਟ੍ਰਾਨਿਕਸ ਤੱਕ। ਬਹੁਤ ਸਾਰੇ ਉਦਯੋਗ ਹੁਣ ਊਰਜਾ ਅਤੇ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਯੁੱਧ ਵਿਸ਼ਵਵਿਆਪੀ ਤੇਲ ਅਤੇ ਗੈਸ ਦੇ ਪ੍ਰਵਾਹ ਵਿੱਚ ਵਿਘਨ ਪਾਉਂਦਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਦਾ ਕਹਿਣਾ ਹੈ ਕਿ ਈਰਾਨ ਯੁੱਧ ਇੱਕ ਵਿਸ਼ਵਵਿਆਪੀ ਮੰਦੀ ਦਾ ਕਾਰਨ ਬਣ ਸਕਦਾ ਹੈ, ਪਰ ਯੂਕੇ ਸਾਰੀਆਂ G7 ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਵੱਧ ਪ੍ਰਭਾਵਿਤ ਹੋਣ ਲਈ ਤਿਆਰ ਹੈ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕਿੰਨਾ ਬੁਰਾ ਹੈ। ਵੀਰਵਾਰ ਨੂੰ ਜਾਰੀ ਕੀਤੇ ਗਏ ਉਮੀਦ ਤੋਂ ਬਿਹਤਰ ਵਿਕਾਸ ਅੰਕੜੇ ਟਕਰਾਅ ਸ਼ੁਰੂ ਹੋਣ ਤੋਂ ਪਹਿਲਾਂ ਦਰਜ ਕੀਤੇ ਗਏ ਸਨ। ਪਰ ਪੂਰਾ ਮਹਾਂਦੀਪ ਇਸਦਾ ਪ੍ਰਭਾਵ ਮਹਿਸੂਸ ਕਰੇਗਾ। ਉਸਦੀ ਪਿੱਠ ਉੱਤੇ ਇੱਕ ਭਾਰੀ ਬੋਝ ਅਤੇ ਉਸਨੂੰ ਭਰਨ ਲਈ ਇੱਕ ਹੋਰ ਵੀ ਭਾਰੀ ਬੋਝ। ਮੱਧ ਪੂਰਬ ਵਿੱਚ ਜੰਗ ਦੇ ਪ੍ਰਭਾਵ ਬ੍ਰਾਜ਼ੀਲ ਵਿੱਚ ਹਜ਼ਾਰਾਂ ਕਿਲੋਮੀਟਰ ਦੂਰ ਰਸੋਈਆਂ ਤੱਕ ਪਹੁੰਚ ਰਹੇ ਹਨ, ਖਾਸ ਕਰਕੇ ਫਾਵੇਲਾ ਜਾਂ ਝੁੱਗੀਆਂ-ਝੌਂਪੜੀਆਂ ਵਿੱਚ, ਜਿੱਥੇ ਬਹੁਤ ਸਾਰੇ ਪਰਿਵਾਰ ਰਸੋਈ ਗੈਸ ਦੀ ਵਧਦੀ ਕੀਮਤ ਨੂੰ ਬਰਦਾਸ਼ਤ ਕਰਨ ਲਈ ਸੰਘਰਸ਼ ਕਰ ਰਹੇ ਹਨ। ਅਸੀਂ ਅਜਿਹੇ ਬੱਚੇ ਦੇਖੇ ਹਨ ਜੋ ਕਾਫ਼ੀ ਬਿਮਾਰ ਹਨ। ਉਹ ਕੁਪੋਸ਼ਣ ਦਾ ਸ਼ਿਕਾਰ ਹਨ। ਅਸੀਂ ਇੱਕ ਔਰਤ ਨਾਲ ਗੱਲ ਕੀਤੀ ਹੈ ਜਿਸਨੂੰ ਹੁਣੇ ਹੀ ਇੱਕ ਸਥਿਰੀਕਰਨ ਕੇਂਦਰ ਵਿੱਚ ਤਬਦੀਲ ਕੀਤਾ ਗਿਆ ਹੈ। ਬੱਚੇ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਹੈ, ਇਸ ਲਈ ਇੱਥੇ ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਉਹ ਮਦਦ ਲੈਣ ਲਈ ਆਉਣਗੇ, ਪਰ ਉਨ੍ਹਾਂ ਨੂੰ ਉਹ ਮਦਦ ਨਹੀਂ ਮਿਲ ਰਹੀ ਕਿਉਂਕਿ ਕਾਫ਼ੀ ਪਾਣੀ ਜਾਂ ਭੋਜਨ ਨਹੀਂ ਹੈ। ਲੋਕ ਬਸ ਸੰਘਰਸ਼ ਕਰ ਰਹੇ ਹਨ। ਉਹ ਔਖੇ ਹਾਲਾਤਾਂ ਵਿੱਚ ਜੀਅ ਰਹੇ ਹਨ। ਉਹ ਇੱਕ ਦੂਜੇ ਦੀ ਮਦਦ ਕਰ ਰਹੇ ਹਨ ਬਸ ਜਿਉਂਦੇ ਰਹਿਣ ਲਈ। ਆਦਿ... ਬਹੁਤ ਸਾਰੇ ਬੱਚੇ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੱਤੇ ਜਾਂਦੇ ਹਨ। ਇਸ ਗ੍ਰਹਿ ਨੂੰ ਬਣਾਈ ਰੱਖਣ ਲਈ ਸਾਡੀ ਜ਼ਿੰਦਗੀ, ਸਾਡੀ ਵਿਰਾਸਤ, ਸਾਡੀਆਂ ਕਾਢਾਂ, ਸਾਡੇ ਨਿਰੰਤਰ ਯਤਨਾਂ ਨੂੰ ਜਾਰੀ ਰੱਖਣ ਲਈ ਸਾਡੀ ਆਉਣ-ਵਾਲੀ ਪੀੜ੍ਹੀ ਕਿਵੇਂ ਹੋਵੇਗੀ? ਮੈਂ ਪਹਿਲਾਂ ਹੀ ਬਹੁਤ ਬਿਰਧ ਹਾਂ। ਮੇਰਾ ਮਤਲਬ ਹੈ, ਮੇਰੇ ਲਈ, ਮੈਨੂੰ ਲੱਗਦਾ ਹੈ ਕਿ ਮੈਂ ਪਹਿਲਾਂ ਹੀ ਬਹੁਤ ਬੁੱਢੀ ਹਾਂ, ਭਾਵੇਂ ਮੈਨੂੰ ਇੰਨਾ ਬੁੱਢਾ ਨਹੀਂ ਮਹਿਸੂਸ ਹੁੰਦਾ। ਅਤੇ ਮੈਂ ਅਜੇ ਵੀ ਆਮ ਵਾਂਗ ਕੰਮ ਕਰਨ ਲਈ ਠੀਕ ਹਾਂ। ਪਰ ਆਉਣ-ਵਾਲੀਆਂ ਪੀੜ੍ਹੀਆਂ, ਤੁਹਾਡੇ ਬੱਚੇ, ਤੁਹਾਡੇ ਪੋਤੇ-ਪੋਤੀਆਂ, ਪੜਪੋਤੇ-ਪੜਪੋਤੀਆਂ, ਤੁਹਾਨੂੰ ਉਨ੍ਹਾਂ ਬਾਰੇ ਸੋਚਣਾ ਪਵੇਗਾ। ਤੁਹਾਨੂੰ ਉਨ੍ਹਾਂ ਨੂੰ ਕਿਸੇ ਵੀ ਸੰਭਵ ਆਫ਼ਤ ਤੋਂ ਬਚਾਉਣਾ ਪਵੇਗਾ। ਕਿਰਪਾ ਕਰਕੇ ਮੇਰੀ ਗੱਲ ਸੁਣੋ। ਪਹਿਲੇ ਨੰਬਰ 'ਤੇ, ਵੀਗਨ ਬਣ ਕੇ ਆਪਣੇ ਆਪ ਨੂੰ, ਆਪਣੇ ਬੱਚਿਆਂ ਨੂੰ ਬਚਾਓ। ਕੁਝ ਵੀ ਨਾ ਮਾਰੋ, ਸਿਰਫ਼ ਇਨਸਾਨਾਂ ਨੂੰ ਹੀ ਨਹੀਂ, ਸਗੋਂ ਜਾਨਵਰ-ਲੋਕਾਂ ਨੂੰ, ਰੁੱਖਾਂ ਨੂੰ, ਕੀੜਿਆਂ ਨੂੰ, ਪੰਛੀ-, ਮੱਛੀ-ਲੋਕਾਂ ਨੂੰ ਵੀ । ਉਹ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ। ਜੇ ਤੁਸੀਂ ਸੁਣ ਸਕਦੇ ਹੋ, ਤਾਂ ਉਹ ਤੁਹਾਨੂੰ ਹਰ ਰੋਜ਼ ਹਰ ਤਰ੍ਹਾਂ ਦੀਆਂ ਸਲਾਹਾਂ ਦਿੰਦੇ ਹਨ, ਆਪਣੀ ਜ਼ਿੰਦਗੀ ਨੂੰ ਬਿਹਤਰ ਢੰਗ ਨਾਲ ਕਿਵੇਂ ਜੀਣਾ ਹੈ। ਪਰ ਤੁਸੀਂ ਸੁਣ ਨਹੀਂ ਸਕਦੇ ਕਿਉਂਕਿ ਤੁਸੀਂ ਆਪਣੇ ਆਪ ਨੂੰ ਇੱਕ ਹਾਈਬ੍ਰਿਡ ਬਣਾਉਂਦੇ ਹੋ। ਤੁਸੀਂ ਹਰ ਤਰ੍ਹਾਂ ਦੀਆਂ ਚੀਜ਼ਾਂ ਖਾਂਦੇ ਹੋ ਜੋ ਤੁਹਾਡੀ ਬੁੱਧੀ, ਤੁਹਾਡੇ ਗਿਆਨ, ਤੁਹਾਡੀ ਸਰਵ-ਜਾਣਕਾਰੀ ਕਿਸਮ ਦੀ ਯੋਗਤਾ ਲਈ ਅਨੁਕੂਲ ਨਹੀਂ ਹਨ, ਜੋ ਕਿ ਪ੍ਰਮਾਤਮਾ ਨੇ ਇਸ ਧਰਤੀ 'ਤੇ ਹੋਣ ਤੋਂ ਪਹਿਲਾਂ ਸਾਰੇ ਮਨੁੱਖਾਂ ਨੂੰ ਦਿੱਤੀ ਸੀ, ਇੱਥੋਂ ਤੱਕ। ਹਰ ਰੋਜ਼, ਪੰਛੀ-ਲੋਕ ਆਉਂਦੇ ਹਨ, ਬਹੁਤ ਸਾਰੇ ਪੰਛੀ-ਲੋਕ, ਸਵੇਰੇ ਉਨਾਂ ਵਿਚੋਂ ਸੈਂਕੜੇ ਹੀ। ਸਵੇਰੇ-ਸਵੇਰੇ, ਉਹ ਆਉਂਦੇ ਹਨ ਅਤੇ ਮੈਨੂੰ ਗੀਤ ਗਾਉਂਦੇ ਹਨ ਅਤੇ ਮੈਨੂੰ ਬਹੁਤ ਸਾਰੀਆਂ ਗੱਲਾਂ ਦੱਸਦੇ ਹਨ। ਮੈਨੂੰ ਹਮੇਸ਼ਾ ਯਾਦ ਨਹੀਂ ਰਹਿੰਦਾ ਕਿ ਕੀ ਕਰਨਾ ਹੈ, ਪਰ ਉਹ ਆਉਂਦੇ ਹਨ ਅਤੇ ਮੈਨੂੰ ਯਾਦ ਦਿਵਾਉਂਦੇ ਹਨ, ਅਤੇ ਇਹ ਸਭ ਕੁਝ ਸੰਪੂਰਨ ਹੈ। ਜਿਵੇਂ, "ਉੱਥੇ ਉਧਰ ਨਾ ਜਾਓ। ਇੱਥੇ ਹੇਠਾਂ ਨਾ ਜਾਓ। ਕਿਉਂਕਿ, ਕਿਉਂਕਿ, ਕਿਉਂਕਿ..." ਬਹੁਤ ਸਾਰੀਆਂ ਦੁਰਘਟਨਾਵਾਂ ਨੂੰ ਰੋਕਿਆ ਗਿਆ ਹੈ, ਟਾਲਿਆ ਗਿਆ ਹੈ ਕਿਉਂਕਿ ਪੰਛੀ-, ਗਿਲਹਰੀ-, ਜੰਗਲੀ ਬਿੱਲੀ-ਲੋਕ, ਮੱਕੜੀ-, ਨੇੜਲੇ ਆਂਢ-ਗੁਆਂਢ ਦੇ ਕੁੱਤੇ-ਲੋਕ, ਹਿਰਨ-ਲੋਕ, ਆਦਿ... ਉਹ ਸਾਰੇ ਆਉਂਦੇ ਹਨ ਅਤੇ ਮੈਨੂੰ ਚੀਜ਼ਾਂ ਦੀ ਯਾਦ ਦਿਵਾਉਂਦੇ ਹਨ, ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਯਾਦ ਦਿਵਾਉਂਦੇ ਹਨ। ਕਿਉਂਕਿ ਜਦੋਂ ਮੈਂ ਕੰਮ ਕਰ ਰਹੀ ਹੁੰਦੀ ਹਾਂ - ਉਦਾਹਰਣ ਵਜੋਂ, ਮੈਂ ਸੁਪਰੀਮ ਮਾਸਟਰ ਟੈਲੀਵਿਜ਼ਨ ਦੇ ਕੰਮ 'ਤੇ ਧਿਆਨ ਕੇਂਦਰਿਤ ਕਰਦੀ ਹਾਂ - ਤਾਂ ਮੇਰੇ ਕੋਲ ਸਾਰੇ ਅੰਦਰੂਨੀ ਸੰਦੇਸ਼ਾਂ ਨੂੰ ਸੁਣਨ ਦਾ ਧਿਆਨ ਨਹੀਂ ਹੋਵੇਗਾ। ਇਸ ਲਈ ਜ਼ਿਆਦਾਤਰ ਪ੍ਰਮਾਤਮਾ ਮੇਰੇ ਨਾਲ ਰਾਤ ਨੂੰ ਗੱਲ ਕਰਦਾ ਹੈ ਜਦੋਂ ਮੇਰੇ ਕੋਲ ਕੋਈ ਸਰੀਰਕ ਕੰਮ ਨਹੀਂ ਹੁੰਦਾ, ਜਦੋਂ ਮੈਂ ਕੰਮ ਖਤਮ ਕਰਦੀ ਹਾਂ। ਪਰ ਇਹ ਵੀ ਆਸਾਨ ਨਹੀਂ ਹੈ, ਕਿਉਂਕਿ ਕਈ ਵਾਰ ਮੈਨੂੰ ਸਾਰੀ ਰਾਤ ਕੰਮ ਕਰਨਾ ਪੈਂਦਾ ਹੈ। ਜਦੋਂ ਦਿਨ ਹੁੰਦਾ ਹੈ, ਮੈਂ ਹੋਰ ਕੰਮਾਂ ਵਿੱਚ ਰੁੱਝੀ ਹੁੰਦੀ ਹਾਂ - ਇੰਟਰਨੈੱਟ ਦਾ ਧਿਆਨ ਰੱਖਣਾ, ਖ਼ਬਰਾਂ ਲੱਭਣੀਆਂ, ਅਤੇ ਆਪਣੀਆਂ ਕਾਰੋਬਾਰੀ ਰਿਪੋਰਟਾਂ ਦਾ ਧਿਆਨ ਰੱਖਣਾ, ਹਰ ਤਰ੍ਹਾਂ ਦੀਆਂ ਚੀਜ਼ਾਂ। ਜਾਂ ਮੇਰੇ ਕੁਝ ਕਾਮਿਆਂ ਦੀ ਮੌਤ ਹੋ ਜਾਂਦੀ ਹੈ, ਮੈਨੂੰ ਉਸਦੀ ਵੀ ਦੇਖਭਾਲ ਕਰਨੀ ਪੈਂਦੀ ਹੈ, ਸਰੀਰਕ ਤੌਰ 'ਤੇ ਦੇਖਭਾਲ ਕਰਨੀ ਪੈਂਦੀ ਹੈ, ਜਿਵੇਂ ਕਿ ਨਿਵਾਸੀ ਨੂੰ ਪਰਿਵਾਰ ਨੂੰ ਮਿਲਣ ਲਈ ਭੇਜਣਾ, ਕੁਝ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕਰਨਾ ਤਾਂ ਜੋ ਉਹ ਆਪਣੀ ਮਰਜ਼ੀ ਅਨੁਸਾਰ ਇੱਕ ਵਧੀਆ ਅੰਤਿਮ ਸੰਸਕਾਰ ਕਰ ਸਕਣ। ਅਤੇ ਫਿਰ ਫੁੱਲ ਅਤੇ ਸ਼ੋਕ ਦੇ ਤੋਹਫ਼ੇ ਭੇਜਦੇ, ਅਤੇ ਉਹ ਆਤਮਾ ਨੂੰ ਵਧੇਰੇ ਸ਼ਾਂਤੀ ਨਾਲ ਅਤੇ ਉੱਚੇ ਆਯਾਮ ਵਿੱਚ ਜਾਣ ਲਈ ਭੇਜਣ ਲਈ ਉੱਥੇ ਮੈਡੀਟੇਸ਼ਨ ਕਰਦੇ ਹਨ, ਆਦਿ। ਉਥੇ ਬਹੁਤ ਕੰਮ ਹੈ ਜੋ ਮੈਂਨੂੰ ਕਰਨਾ ਪੈਂਦਾ ਹੈ, ਇਕ ਤੰਬੂ ਵਿੱਚ ਰਹਿ ਕੇ ਵੀ, ਤੁਹਾਨੂੰ ਕੰਮ ਕਰਨਾ ਪਵੇਗਾ। ਦਿਨ ਵੇਲੇ, ਤੁਹਾਨੂੰ ਸਾਰੇ ਢੱਕਣ ਖੋਲ੍ਹਣੇ ਪੈਂਦੇ ਹਨ। ਰਾਤ ਨੂੰ, ਤੁਹਾਨੂੰ ਗਰਮ ਰੱਖਣ ਲਈ ਇਸਨੂੰ ਢੱਕਣਾ ਪੈਂਦਾ ਹੈ, ਉਦਾਹਰਣ ਵਜੋਂ ਇਸ ਤਰ੍ਹਾਂ। ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਛੋਟੀਆਂ, ਛੋਟੀਆਂ ਚੀਜ਼ਾਂ। ਮੇਰੇ ਫ਼ੋਨ ਚਾਰਜ ਕਰਨੇ, ਬਹੁਤ ਸਾਰੇ ਫ਼ੋਨ, ਕਿਉਂਕਿ ਵੱਖ-ਵੱਖ ਫ਼ੋਨਾਂ ਦੇ ਵੱਖ-ਵੱਖ ਕੰਮ ਹੁੰਦੇ ਹਨ। ਜਾਣਕਾਰੀ ਲਈ ਫ਼ੋਨ, ਕੁਝ ਰੱਖਣ ਲਈ ਫ਼ੋਨ ਜਿਸਨੂੰ ਮੈਂ ਬਾਅਦ ਵਿੱਚ ਦੁਬਾਰਾ ਚੈੱਕ ਕਰਨਾ ਚਾਹੁੰਦੀ ਹਾਂ, ਸੁਰਖੀਆਂ ਦੀ ਨਕਲ ਕਰਨ ਲਈ ਫ਼ੋਨ ਅਤੇ ਮੇਰੀ ਨਿਊਜ਼ ਟੀਮ ਨੂੰ ਫੋਟੋਆਂ ਭੇਜਣ ਲਈ, ਆਦਿ। ਬਹੁਤ ਸਾਰੀਆਂ ਚੀਜ਼ਾਂ, ਸਭ ਕੁਝ। ਤੁਹਾਡੇ ਦੁਆਰਾ ਪਹਿਨੇ-ਜਾਣ ਵਾਲੇ ਕੱਪੜੇ ਵੀ, ਤੁਹਾਨੂੰ ਧੋਣੇ ਪੈਂਦੇ ਹਨ ਅਤੇ ਸੁਕਾਉਣ ਲਈ ਲਟਕਾਉਣੇ ਪੈਂਦੇ ਹਨ, ਆਦਿ। ਅਤੇ ਜੰਗਲੀ ਜੰਗਲ ਵਿੱਚ, ਇਹ ਓਨਾ ਆਸਾਨ ਨਹੀਂ ਹੈ ਜਿੰਨਾ ਜੇਕਰ ਮੈਂ ਇੱਕ ਘਰ ਵਿੱਚ ਰਹਿੰਦੀ ਹੁੰਦੀ, ਇੱਕ ਆਮ ਸ਼ਹਿਰੀ ਘਰ ਵਿੱਚ। ਧੋਣਾ, ਸੁਕਾਉਣਾ, ਇਹ ਵੀ ਇੱਕ ਚੁਣੌਤੀ ਹੈ ਅਤੇ ਇਕ ਘਰ ਵਿੱਚ ਹੋਣ ਨਾਲੋਂ ਜ਼ਿਆਦਾ ਕੰਮ ਹੈ। ਤੁਸੀਂ ਬਸ ਆਪਣੇ ਕੱਪੜੇ ਮਸ਼ੀਨ ਵਿੱਚ ਸੁੱਟ ਦਿੰਦੇ ਹੋ, ਕੁਝ ਬਟਨ ਮਰੋੜਦੇ ਅਤੇ ਸਭ ਹੋ ਗਿਆ। ਅਤੇ ਇਹ ਤੁਹਾਨੂੰ ਇਹ ਵੀ ਦੱਸਦਾ ਹੈ ਕਿ ਇਹ ਕਦੋਂ ਹੋ ਜਾਂਦਾ ਹੈ, ਉਦਾਹਰਣ ਵਜੋਂ ਇਸ ਤਰ੍ਹਾਂ। ਸ਼ਹਿਰ ਵਿੱਚ ਸਭ ਕੁਝ ਵਧੇਰੇ ਸੁਵਿਧਾਜਨਕ ਹੈ। ਬੇਸ਼ੱਕ, ਮੈਨੂੰ ਇਹ ਪਤਾ ਹੈ। ਮੈਂ ਉੱਥੇ ਰਹਿੰਦੀ ਸੀ, ਪਰ ਇਸ ਵੇਲੇ ਮੇਰੇ ਕੋਲ ਘਰ ਹਨ ਜਿਨ੍ਹਾਂ ਵਿੱਚ ਮੈਂ ਨਹੀਂ ਰਹਿ ਸਕਦੀ। ਮੇਰੇ ਕੋਲ ਕਾਰਾਂ ਹਨ ਜੋ ਮੈਂ ਨਹੀਂ ਚਲਾ ਸਕਦੀ। ਮੇਰੇ ਕੋਲ ਲੋਕ ਹਨ, ਪਰ ਮੈਂ ਉਨ੍ਹਾਂ ਦੀ ਵਰਤੋਂ ਨਹੀਂ ਕਰ ਸਕਦੀ, ਨਿੱਜੀ ਤੌਰ 'ਤੇ ਨਹੀਂ। ਤੁਸੀਂ ਇਹ ਸਮਝਦੇ ਹੋ? ਇਸ ਲਈ ਹਰ ਛੋਟੀ ਜਿਹੀ ਚੀਜ਼ ਮੇਰਾ ਸਮਾਂ ਲੈਂਦੀ ਹੈ। ਮੈਂ ਲਗਾਤਾਰ ਥੋੜ੍ਹੀ ਜਿਹੀ ਰੁਝੀ ਹੋਈ ਹਾਂ। ਅਤੇ ਨਾਲ ਹੀ, ਮੈਨੂੰ ਆਪਣੇ ਪ੍ਰਮਾਤਮਾ ਦੇ ਪੈਰੋਕਾਰਾਂ ਅਤੇ ਉਨ੍ਹਾਂ ਲੋਕਾਂ ਦਾ ਧਿਆਨ ਰੱਖਣਾ ਪੈਂਦਾ ਹੈ ਜੋ ਮਦਦ ਲਈ ਬੇਤਾਬ ਹੁੰਦੇ ਹਨ ਭਾਵੇਂ ਉਹ ਮੈਨੂੰ ਨਹੀਂ ਜਾਣਦੇ। ਜੇ ਉਹ ਸੱਚਮੁੱਚ ਦਿਲੋਂ ਮੰਗਦੇ ਹਨ ਤਾਂ ਮੈਂ ਅਜੇ ਵੀ ਉਨ੍ਹਾਂ ਦੀ ਮਦਦ ਕਰਦੀ ਹਾਂ। ਮੈਨੂੰ ਲੱਗਦਾ ਹੈ ਕਿ ਹੁਣ ਲਈ ਇਹ ਸਭ ਕੁਝ ਹੈ। ਅੱਜ ਮੇਰੇ ਕੋਲ ਅਜੇ ਬਹੁਤ ਕੰਮ ਹੈ, ਇਸ ਲਈ ਮੈਂ ਸ਼ਾਇਦ ਤੁਹਾਡੇ ਨਾਲ ਕਿਸੇ ਹੋਰ ਸਮੇਂ ਗੱਲ ਕਰਾਂਗੀ। ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਸਮੇਂ ਪ੍ਰਮਾਤਮਾ ਦੇ ਪਿਆਰ, ਪ੍ਰਮਾਤਮਾ ਦੀ ਬਖਸ਼ਿਸ਼ ਨੂੰ ਜਾਣੋ, ਪ੍ਰਾਪਤ ਕਰੋ ਅਤੇ ਮਹਿਸੂਸ ਕਰੋ, ਖਾਸ ਕਰਕੇ ਜਦੋਂ ਤੁਸੀਂ ਇਕ ਬਹੁਤ, ਬਹੁਤ ਹੀ ਨਿਰਾਸ਼ਾਜਨਕ ਸਥਿਤੀ ਵਿੱਚ ਹੋਵੋਂ। ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰੋ, ਪ੍ਰਮਾਤਮਾ ਵਿੱਚ ਭਰੋਸਾ ਰੱਖੋ ਅਤੇ ਪ੍ਰਮਾਤਮਾ ਨੂੰ ਯਾਦ ਰੱਖੋ, ਇੱਕ ਪਵਿੱਤਰ, ਨਿਰੰਤਰ ਆਦਤ, ਤਾਂ ਜੋ ਤੁਸੀਂ ਕਦੇ ਵੀ ਇਕੱਲੇ ਜਾਂ ਬੇਸਹਾਰਾ ਮਹਿਸੂਸ ਨਾ ਕਰੋ, ਖਾਸ ਕਰਕੇ ਉਦਾਸੀ ਜਾਂ ਇੱਥੋਂ ਜਾਣ ਦੇ ਸਮੇਂ! ਪ੍ਰਮਾਤਮਾ ਸਾਨੂੰ ਪਿਆਰ ਕਰੇ, ਸਾਨੂੰ ਸਾਰਿਆਂ ਨੂੰ ਅਸੀਸ ਦੇਵੇ ਅਤੇ ਸਾਨੂੰ ਸਾਰਿਆਂ ਨੂੰ ਮਾਫ਼ ਕਰੇ। ਆਮੇਨ। ਤੁਹਾਡਾ ਧੰਨਵਾਦ, ਮੇਰੇ ਪ੍ਰਮਾਤਮਾ ਜੀਓ । Photo Caption: "ਆਪਣਾ ਦਿਲ ਖੋਲ੍ਹੋ ਰੋਸ਼ਨੀ ਦਾ ਸਵਾਗਤ ਕਰਨ ਲਈ।"











